ਪੜਚੋਲ ਕਰੋ
Advertisement
ਕੈਪਟਨ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਤੇ ਲਾਈ ਹਵਾਈ ਗੇੜੀ, ਅਧਿਕਾਰੀਆਂ ਨੂੰ ਹੁਕਮ
ਅਧਿਕਾਰੀਆਂ ਨੂੰ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ ਕਿ ਪਾਣੀ ਦਾ ਪੱਧਰ ਘਟਦਿਆਂ ਹੀ ਵਿਸ਼ੇਸ਼ ਗਿਰਦਾਵਰੀ ਕੀਤੀ ਜਾਏ ਤੇ ਇਹ ਕੰਮ ਮੁਕੰਮਲ ਕਰਕੇ ਸਰਕਾਰ ਨੂੰ ਫਸਲਾਂ ਦੇ ਨੁਕਸਾਨ ਸਬੰਧੀ ਤੁਰੰਤ ਰਿਪੋਰਟ ਭੇਜੀ ਜਾਏ।
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਸੰਗਰੂਰ ਤੇ ਪਟਿਆਲਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ। ਪਿਛਲੇ ਕੁਝ ਦਿਨਾਂ ਤੋਂ ਭਾਰੀ ਮੀਂਹ ਪੈਣ ਮਗਰੋਂ ਸੰਗਰੂਰ ਤੇ ਮੂਨਕ ਵਿੱਚ ਘੱਗਰ ਦਰਿਆ ਦੇ ਬੰਨ੍ਹ ਵਿੱਚ ਪਾੜ ਪੈ ਗਿਆ ਸੀ। ਇਸ ਕਰਕੇ ਪਟਿਆਲਾ ਤੇ ਸੰਗਰੂਰ ਜ਼ਿਲ੍ਹਿਆਂ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ।
ਕੈਪਟਨ ਨੇ ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਦੇ ਪਿੰਡਾਂ ਤੇ ਪਟਿਆਲਾ ਦੀ ਪਾਤੜਾਂ ਤਹਿਸੀਲ ਦੇ ਬਾਦਸ਼ਾਹਪੁਰ ਵਿੱਚ ਝੋਨੇ ਦੀ ਫਸਲ ਦੇ ਨੁਕਸਾਨ ਦਾ ਅਨੁਮਾਨ ਲਾਉਣ ਲਈ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ। ਉਨ੍ਹਾਂ ਨਾਲ ਮਾਲੀਆ ਤੇ ਪੁਨਰਵਾਸ ਤੇ ਜਲ ਸ੍ਰੋਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਟੀਮ ਵੀ ਮੌਜੂਦ ਸੀ। ਸੀਐਮ ਨੇ ਜ਼ਿਲ੍ਹਾ ਸੰਗਰੂਰ ਦੇ ਸਿਵਲ ਤੇ ਪੁਲਿਸ ਅਧਿਕਾਰੀਆਂ ਨਾਲ ਵਿਚਾਰ ਕਰਕੇ ਹੜ੍ਹ ਪੀੜਤਾਂ ਦੀ ਮਦਦ ਬਾਰੇ ਜਾਣਕਾਰੀ ਲਈ।
ਇਸੇ ਦੌਰਾਨ ਪਿੰਡ ਮਕੌਰੜ ਸਾਹਿਬ ਤੋਂ ਫੂਲਦ ਵੱਲ ਘੱਗਰ ਦਰਿਆ ਵਿੱਚ ਐਤਵਾਰ ਸਵੇਰੇ ਪਏ ਪਾੜ ਨੂੰ ਭਰਨ ਦੇ ਕੰਮ ਵਿੱਚ ਤੇਜ਼ੀ ਵੇਖੀ ਗਈ। ਸ਼ਾਮ ਤਕ ਘੱਗਰ ਵਿੱਚ ਪਾਣੀ ਦਾ ਪੱਧਰ ਘਟਣ ਤੇ ਪਾਣੀ ਦੀ ਰਫ਼ਤਾਰ ਘਟਣ ਕਰਕੇ ਪਾੜ ਭਰਨ ਦੇ ਕੰਮ ਵਿੱਚ ਤੇਜ਼ੀ ਆਈ। ਉਦੋਂ ਸਿਰਫ 20-25 ਫੁੱਟ ਦੀ ਪਾੜ ਭਰਨਾ ਬਾਕੀ ਰਹਿ ਗਿਆ ਸੀ।
ਪਿਛਲੇ ਦਿਨਾਂ ਤੋਂ ਇਲਾਕੇ ਵਿੱਚ ਬਣੀ ਸੰਭਾਵਿਤ ਹੜ੍ਹ ਦੀ ਸਥਿਤੀ ਟਲ਼ ਗਈ ਹੈ। ਪਾਣੀ ਘਟਣ ਲੱਗਾ ਹੈ ਪਰ ਫਸਲ ਬਰਬਾਦ ਹੋ ਗਈ ਹੈ। ਅਧਿਕਾਰੀਆਂ ਨੂੰ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ ਕਿ ਪਾਣੀ ਦਾ ਪੱਧਰ ਘਟਦਿਆਂ ਹੀ ਵਿਸ਼ੇਸ਼ ਗਿਰਦਾਵਰੀ ਕੀਤੀ ਜਾਏ ਤੇ ਇਹ ਕੰਮ ਮੁਕੰਮਲ ਕਰਕੇ ਸਰਕਾਰ ਨੂੰ ਫਸਲਾਂ ਦੇ ਨੁਕਸਾਨ ਸਬੰਧੀ ਤੁਰੰਤ ਰਿਪੋਰਟ ਭੇਜੀ ਜਾਏ।During his aerial survey in Sangrur, @capt_amarinder gets a bird’s eye view of the damage caused by floods due to breach in Ghaggar river as a result of torrential rains. pic.twitter.com/8qVZ8ANxLx
— Raveen Thukral (@RT_MediaAdvPbCM) July 23, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅਜ਼ਬ ਗਜ਼ਬ
ਪੰਜਾਬ
ਪੰਜਾਬ
ਪੰਜਾਬ
Advertisement