![ABP Premium](https://cdn.abplive.com/imagebank/Premium-ad-Icon.png)
ਪੰਜਾਬ ਦਾ IAS ਅਫਸਰ 2 ਲੱਖ ਦੀ ਰਿਸ਼ਵਤ ਲੈਂਦੇ ਚੜ੍ਹਿਆ CBI ਦੇ ਹੱਥੇ, ਜਾਣੋ ਪੂਰਾ ਮਾਮਲਾ
Paramjit Singh Update: ਇਲਜ਼ਾਮ ਹੈ ਕਿ ਆਈਏਐਸ ਅਧਿਕਾਰੀ ਇੱਕ ਵਿਅਕਤੀ ਨੂੰ ਤਰੱਕੀ ਦਿਵਾਉਣ ਲਈ ਇਹ ਰਿਸ਼ਵਤ ਲੈ ਰਿਹਾ ਸੀ। ਸ਼ਿਕਾਇਤ ਮਿਲਣ 'ਤੇ ਸੀਬੀਆਈ ਨੇ ਕਾਰਵਾਈ ਕਰਦੇ ਹੋਏ ਦੋਸ਼ੀ ਆਈਏਐਸ ਨੂੰ ਅਰੇਸਟ ਕਰ ਲਿਆ।
![ਪੰਜਾਬ ਦਾ IAS ਅਫਸਰ 2 ਲੱਖ ਦੀ ਰਿਸ਼ਵਤ ਲੈਂਦੇ ਚੜ੍ਹਿਆ CBI ਦੇ ਹੱਥੇ, ਜਾਣੋ ਪੂਰਾ ਮਾਮਲਾ CBI nabs senior IAS officer Paramjit Singh in Punjab in Rs 2-lakh bribery case: Officials ਪੰਜਾਬ ਦਾ IAS ਅਫਸਰ 2 ਲੱਖ ਦੀ ਰਿਸ਼ਵਤ ਲੈਂਦੇ ਚੜ੍ਹਿਆ CBI ਦੇ ਹੱਥੇ, ਜਾਣੋ ਪੂਰਾ ਮਾਮਲਾ](https://static.abplive.com/wp-content/uploads/sites/3/2017/07/12225921/bribe.jpg?impolicy=abp_cdn&imwidth=1200&height=675)
CBI Action in Punjab: CBI ਨੇ ਤਰੱਕੀ ਦੇ ਬਦਲੇ 5 ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ੀ ਸੀਨੀਅਰ IAS ਅਫਸਰ ਪਰਮਜੀਤ ਸਿੰਘ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਪੰਜਾਬ ਰੋਡਵੇਜ਼ 'ਚ ਡਾਇਰੈਕਟਰ ਦੇ ਅਹੁਦੇ 'ਤੇ ਤਾਇਨਾਤ ਪਰਮਜੀਤ ਸਿੰਘ ਨੂੰ ਸੀਬੀਆਈ ਨੇ 2 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਮੁਲਜ਼ਮ ਦੇ ਟਿਕਾਣੇ ’ਤੇ ਸੀਬੀਆਈ ਦੀ ਛਾਪੇਮਾਰੀ ਦੌਰਾਨ 30 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਹੋਈ ਹੈ। ਸੀਬੀਆਈ ਦੇ ਬੁਲਾਰੇ ਆਰਸੀ ਜੋਸ਼ੀ ਅਨੁਸਾਰ ਪਰਮਜੀਤ ਸਿੰਘ ਚੰਡੀਗੜ੍ਹ ਵਿੱਚ ਡਾਇਰੈਕਟਰ ਵਜੋਂ ਤਾਇਨਾਤ ਹੈ।
ਸ਼ਿਕਾਇਤਕਰਤਾ ਨੇ ਸੀਬੀਆਈ ਨੂੰ ਦੱਸਿਆ ਸੀ ਕਿ ਉਹ ਜਨਰਲ ਮੈਨੇਜਰ ਦੇ ਅਹੁਦੇ ’ਤੇ ਪਦਉੱਨਤ ਹੋਣ ਜਾ ਰਿਹਾ ਹੈ ਅਤੇ ਇਸ ਸਬੰਧੀ ਗਠਿਤ ਵਿਭਾਗੀ ਤਰੱਕੀ ਕਮੇਟੀ ਵਿੱਚ ਵੀ ਇਸ ਡਾਇਰੈਕਟਰ ਨੂੰ ਸ਼ਾਮਲ ਕੀਤਾ ਗਿਆ ਸੀ। ਇਲਜ਼ਾਮ ਅਨੁਸਾਰ ਇਸ ਡਾਇਰੈਕਟਰ ਨੇ ਸ਼ਿਕਾਇਤਕਰਤਾ ਨੂੰ ਕਿਹਾ ਕਿ ਜੇਕਰ ਉਹ ਜਨਰਲ ਮੈਨੇਜਰ ਦੇ ਅਹੁਦੇ 'ਤੇ ਪਦਉੱਨਤ ਹੋਣਾ ਚਾਹੁੰਦਾ ਹੈ ਤਾਂ ਉਸ ਨੂੰ 5 ਲੱਖ ਰੁਪਏ ਦੀ ਰਿਸ਼ਵਤ ਦੇਵੇ ਤਾਂ ਉਹ ਉਸ ਦੀ ਫਾਈਲ ਵਿਭਾਗੀ ਤਰੱਕੀ ਕਮੇਟੀ ਕੋਲ ਪਾਸ ਕਰਵਾ ਕੇ ਭੇਜ ਦੇਵੇਗਾ।
ਇਹ ਵੀ ਦੋਸ਼ ਹੈ ਕਿ ਸ਼ਿਕਾਇਤਕਰਤਾ ਨੂੰ ਰਿਸ਼ਵਤ ਦੀ ਰਕਮ ਨਾ ਦੇਣ 'ਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਵੀ ਦਿੱਤੀ। ਸੀਬੀਆਈ ਮੁਤਾਬਕ ਇਸ ਮਾਮਲੇ ਵਿੱਚ ਆਖ਼ਰਕਾਰ ਦੋ ਲੱਖ ਰੁਪਏ ਵਿੱਚ ਸੌਦਾ ਤੈਅ ਹੋ ਗਿਆ। ਸ਼ਿਕਾਇਤਕਰਤਾ ਨੇ ਇਸ ਸਬੰਧੀ ਸੀਬੀਆਈ ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖਾ ਨੂੰ ਸ਼ਿਕਾਇਤ ਦਿੱਤੀ। ਸ਼ਿਕਾਇਤ ਦੇ ਆਧਾਰ 'ਤੇ ਜਦੋਂ ਸੀਬੀਆਈ ਨੇ ਮੁਢਲੀ ਜਾਂਚ ਕੀਤੀ ਤਾਂ ਮਾਮਲੇ 'ਚ ਮੁੱਢਲੇ ਤੱਥਾਂ ਦਾ ਪਤਾ ਲੱਗਣ 'ਤੇ ਵੱਖ-ਵੱਖ ਅਪਰਾਧਿਕ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਇਸ ਤੋਂ ਬਾਅਦ ਦੋ ਲੱਖ ਰੁਪਏ ਦੀ ਰਿਸ਼ਵਤ ਲੈਣ ਵਾਲੇ ਇਸ ਆਈਏਐਸ ਅਧਿਕਾਰੀ ਨੂੰ ਸੀਬੀਆਈ ਨੇ ਗ੍ਰਿਫ਼ਤਾਰ ਕਰ ਲਿਆ।
ਸੀਬੀਆਈ ਮੁਤਾਬਕ ਉਸ ਦੇ ਚੰਡੀਗੜ੍ਹ ਅਤੇ ਮੋਹਾਲੀ ਵਿੱਚ ਟਿਕਾਣਿਆਂ 'ਤੇ ਛਾਪੇਮਾਰੀ ਜਾਰੀ ਹੈ। ਛਾਪੇਮਾਰੀ ਦੌਰਾਨ ਹੁਣ ਤੱਕ 30 ਲੱਖ ਰੁਪਏ ਦੀ ਨਕਦੀ ਅਤੇ ਅਹਿਮ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਸੀਬੀਆਈ ਮੁਤਾਬਕ ਗ੍ਰਿਫ਼ਤਾਰ ਆਈਏਐਸ ਅਧਿਕਾਰੀ ਨੂੰ ਮੰਗਲਵਾਰ ਨੂੰ ਚੰਡੀਗੜ੍ਹ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਸ ਕੋਲੋਂ ਬਰਾਮਦ ਹੋਏ ਦਸਤਾਵੇਜ਼ਾਂ ਦੀ ਪੜਤਾਲ ਲਈ ਕੰਮ ਕੀਤਾ ਜਾ ਰਿਹਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Punjab Election 2022: ਮਜੀਠੀਆ ਵੱਲੋਂ ਮਜੀਠਾ ਵਿਧਾਨ ਸਭਾ ਹਲਕਾ ਛੱਡਣ ਦੀ ਤਿਆਰੀ, ਪਤਨੀ ਨੇ ਭਰੇ ਕਵਰਿੰਗ ਉਮੀਦਵਾਰ ਵਜੋਂ ਨਾਮਜ਼ਦਗੀ ਕਾਗਜ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)