Punjab Election 2022: ਮਜੀਠੀਆ ਵੱਲੋਂ ਮਜੀਠਾ ਵਿਧਾਨ ਸਭਾ ਹਲਕਾ ਛੱਡਣ ਦੀ ਤਿਆਰੀ, ਪਤਨੀ ਨੇ ਭਰੇ ਕਵਰਿੰਗ ਉਮੀਦਵਾਰ ਵਜੋਂ ਨਾਮਜ਼ਦਗੀ ਕਾਗਜ
ਹਾਲ ਹੀ 'ਚ ਨਵਜੋਤ ਸਿੰਘ ਸਿੱਧੂ ਨੇ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਮਜੀਠੀਆ ਨੂੰ ਮਜੀਠਾ ਸੀਟ ਛੱਡਣ ਲਈ ਵੰਗਾਰਿਆ ਸੀ, ਜਿਸ ਤੋਂ ਬਾਅਦ ਮਜੀਠੀਆ ਨੇ ਵੀ ਇਹ ਸੀਟ ਛੱਡਣ ਦੇ ਸੰਕੇਤ ਦਿੱਤੇ ਸੀ।
ਗਗਨਦੀਪ ਸ਼ਰਮਾ ਦੀ ਰਿਪੋਰਟ
ਅੰਮ੍ਰਿਤਸਰ: ਮਾਝੇ ਦੀ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਸੀਟ ਤੋਂ ਇਸ ਪੁੂਰੀ ਤਰਾਂ ਕੁੰਡੀਆਂ ਦੇ ਸਿੰਗ ਫੱਸਣਗੇ, ਕਿਉੰਕਿ ਬਿਕਰਮ ਸਿੰਘ ਮਜੀਠੀਆ ਨੇ ਆਪਣੀ ਰਵਾਇਤੀ ਸੀਟ ਵਿਧਾਨ ਸਭਾ ਮਜੀਠਾ ਛੱਡਣ ਦੀ ਤਿਆਰੀ ਕਰ ਲਈ ਹੈ। ਦੱਸ ਦਈਏ ਕਿ ਹੁਣ ਮਜੀਠੀਆ ਤੇ ਨਵਜੋਤ ਸਿੱਧੂ ਇਕੋ ਸੀਟ ਅੰਮ੍ਰਿਤਸਰ ਪੂਰਬੀ ਤੋਂ ਆਹਮੋ ਸਾਹਮਣੇ ਹੋਣਗੇ। ਇਸ ਗੱਲ ਦੇ ਅੱਜ ਉਸ ਵੇਲੇ ਮਜਬੂਤ ਸੰਕੇਤ ਮਿਲੇ ਜਦੋਂ ਬਿਕਰਮ ਸਿੰਘ ਮਜੀਠੀਆ ਦੇ ਪਤਨੀ ਗੁਨੀਵ ਕੌਰ ਨੇ ਮਜੀਠਾ ਹਲਕੇ ਤੋਂ ਆਪਣੇ ਪਤੀ ਅਤੇ ਅਕਾਲੀ ਉਮੀਦਵਾਰ ਦੇ ਕਵਰਿੰਗ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ।
ਇਸ ਤੋਂ ਹੁਣ ਇਹ ਸੰਕੇਤ ਮਿਲ ਗਏ ਹਨ ਮਜੀਠੀਆ ਹੁਣ ਮਜੀਠਾ ਤੋਂ ਅਕਾਲੀ ਉਮੀਦਵਾਰ ਵਜੋਂ ਕਾਗਜ ਵਾਪਸ ਲੈ ਲੈਣਗੇ। ਕਿਉਂਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਅੰਮ੍ਰਿਤਸਰ ਪੂਰਬੀ ਤੋਂ ਕਾਂਗਰਸੀ ਉਮੀਦਵਾਰ ਨਵਜੋਤ ਸਿੱਧੂ ਨੇ ਬੀਤੇ ਦਿਨੀਂ ਹੀ ਬਿਕਰਮ ਸਿੰਘ ਮਜੀਠੀਆ ਨੂੰ ਵੰਗਾਰਿਆ ਸੀ ਕਿ ਜੇਕਰ ਹਿੰਮਤ ਹੈ ਤਾਂ ਫਿਰ ਮਜੀਠਾ ਦੀ ਸੀਟ ਛੱਡ ਕੇ ਇਕੱਲੀ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜੇ ਅਤੇ ਮਜੀਠੀਆ ਨੇ ਵੀ ਬੀਤੇ ਕੱਲ੍ਹ ਸੰਕੇਤ ਦਿੱਤੇ ਸੀ ਕਿ ਉਹ ਮਜੀਠਾ ਸੀਟ ਛੱਡ ਇਕੱਲੀ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜ ਸਕਦੇ ਹਨ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਮਜੀਠੀਆ ਦੇ ਮਜੀਠਾ ਤੋਂ ਕਵਰਿੰਗ ਉਮੀਦਵਾਰ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਸੰਤੋਖ ਸਿੰਘ ਸਮਰਾ ਨੇ ਕਾਗਜ ਭਰੇ ਸੀ ਅਤੇ ਹੁਣ ਮਜੀਠੀਆ ਦੀ ਪਤਨੀ ਗੁਨੀਵ ਕੌਰ ਨੇ ਅੱਜ ਮਜੀਠਾ ਤੋਂ ਰਿਟਰਨਿੰਗ ਅਧਿਕਾਰੀ ਅਮਨਦੀਪ ਕੌਰ ਘੁੰਮਣ ਕੋਲ ਕਾਗਜ ਦਾਖਲ ਕੀਤੇ ਗਏ ਗਨ। ਹਾਲਾਂਕਿ ਮਜੀਠੀਆ ਦੀ ਹਾਲੇ ਤਕ ਕੋਈ ਪ੍ਰਤੀਕਿਰਿਆ ਸਾਹਮਣੇ ਨਹੀ ਆਈ ਤੇ ਕੱਲ ਮਜੀਠੀਆ ਆਪਣਾ ਪ੍ਰਤੀਕਰਮ ਦੇ ਸਕਦੇ ਹਨ।
ਇਹ ਵੀ ਪੜ੍ਹੋ: Punjab Election 2022: ਕੇਵਲ ਸਿੰਘ ਢਿੱਲੋਂ ਨੂੰ ਮਨਾਉਣ ਪੁੱਜੇ ਸੀਐਮ ਚੰਨੀ, ਮੀਡੀਆ ਤੋਂ ਬਣਾਈ ਦੂਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin