ਪੜਚੋਲ ਕਰੋ
Advertisement
ਕੇਂਦਰੀ ਏਜੰਸੀਆਂ ਨੇ ਕੈਪਟਨ ਨੂੰ ਘੇਰਿਆ, ਬੇਟੇ ਰਣਿੰਦਰ ਮਗਰੋਂ ਪਤਨੀ ਪਰਨੀਤ, ਦੋ ਪੋਤੀਆਂ ਤੇ ਪੋਤੇ ਨੂੰ ਵੀ IT ਦਾ ਨੋਟਿਸ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉਨ੍ਹਾਂ ਦੀ ਸਾਂਸਦ ਪਤਨੀ ਪਰਨੀਤ ਕੌਰ, ਦੋ ਪੋਤੀਆਂ ਤੇ ਇੱਕ ਪੋਤੇ ਨੂੰ ਵੀ ਇਨਕਮ ਟੈਕਸ ਵਿਭਾਗ ਵਲੋਂ ਨੋਟਿਸ ਜਾਰੀ ਕੀਤਾ ਗਿਆ ਹੈ।
ਰੌਬਟ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉਨ੍ਹਾਂ ਦੀ ਸਾਂਸਦ ਪਤਨੀ ਪਰਨੀਤ ਕੌਰ, ਦੋ ਪੋਤੀਆਂ ਤੇ ਇੱਕ ਪੋਤੇ ਨੂੰ ਵੀ ਇਨਕਮ ਟੈਕਸ ਵਿਭਾਗ ਵਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਖੁਦ ਇਹ ਜਾਣਕਾਰੀ ਦਿੱਤੀ ਹੈ ਕਿ 20 ਅਕਤੂਬਰ ਨੂੰ ਪੰਜਾਬ ਵਿਧਾਨ ਸਭਾ 'ਚ ਖੇਤੀ ਕਾਨੂੰਨਾਂ ਵਿਰੁਧ ਬਿੱਲ ਪਾਸ ਕਰਨ ਮਗਰੋਂ ਕੇਂਦਰ ਦੀਆਂ ਏਜੰਸੀਆਂ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਨੋਟਿਸ ਭੇਜ ਰਹੀਆਂ ਹਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਦੇ ਬੇਟੇ ਰਣਿੰਦਰ ਸਿੰਘ ਨੂੰ ED ਨੇ 27 ਅਕਤੂਬਰ ਨੂੰ ਜਲੰਧਰ ਦਫ਼ਤਰ 'ਚ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਸੀ। ਹੁਣ ਰਣਿੰਦਰ ਸਿੰਘ 6 ਨਵੰਬਰ ਨੂੰ ED ਅੱਗੇ ਪੇਸ਼ ਹੋਣਗੇ। ਕੈਪਟਨ ਨੇ ਕੇਂਦਰ ਦੇ ਇਸ ਰਵੱਈਏ ਤੇ ਸਵਾਲ ਚੁੱਕੇ ਹਨ।
ਬੁੱਧਵਾਰ ਨੂੰ ਦਿੱਲੀ ਦੇ ਜੰਤਰ ਮੰਤਰ ਤੇ ਧਰਨੇ ਮਗਰੋਂ ਮੀਡੀਆ ਨਾਲ ਗੱਲ ਬਾਤ ਕਰਦੇ ਕੈਪਟਨ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਰਣਿੰਦਰ ਮਗਰੋਂ ਇਨਕਮ ਟੈਕਸ ਵਿਭਾਗ ਵਲੋਂ ਉਨ੍ਹਾਂ ਦੀ ਪਤਨੀ ਤੇ ਪੋਤੇ ਪੋਤੀਆਂ ਨੂੰ ਵੀ ਨੋਟਿਸ ਭੇਜੇ ਜਾ ਰਹੇ ਹਨ। ਉਨ੍ਹਾਂ ਕਿਹਾ ਇਹ ਸਭ ਕੇਂਦਰ ਦੀਆਂ ਏਜੰਸੀਆਂ ਹਨ ਤੇ ਪੰਜਾਬ ਸਰਕਾਰ ਵੱਲੋਂ ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁਧ ਵਿਧਾਨ ਸਭਾ 'ਚ ਬਿੱਲ ਲਿਆਉਣ ਮਗਰੋਂ ਨੋਟਿਸ ਤੇ ਨੋਟਿਸ ਭੇਜ ਰਹੀਆਂ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement