ਪੜਚੋਲ ਕਰੋ

ਹੁਣ ਪੰਜਾਬ ਦੇ ਕਿਸਾਨਾਂ ਦੀਆਂ ਨਜ਼ਰਾਂ ਕੇਂਦਰ ਦੇ ਫੈਸਲੇ ਵੱਲ, ਕੱਲ੍ਹ ਕੇਂਦਰੀ ਟੀਮਾਂ ਸੌਂਪਣਗੀਆਂ ਆਪਣੀ ਰਿਪੋਰਟ, ਸੋਮਵਾਰ ਨੂੰ ਮਿਲ ਸਕਦੀ ਰਾਹਤ

ਕਣਕ ਦੇ ਸੁੰਗੜੇ ਦਾਣਿਆਂ ਲਈ ਛੋਟ ਨੂੰ ਲੈ ਕੇ ਹੁਣ ਪੰਜਾਬ ਦੇ ਕਿਸਾਨਾਂ ਦੀਆਂ ਨਜ਼ਰਾਂ ਕੇਂਦਰ ਦੇ ਫੈਸਲੇ ਵੱਲ ਹਨ। ਕੇਂਦਰੀ ਖ਼ੁਰਾਕ ਮੰਤਰਾਲੇ ਦੀਆਂ ਟੀਮਾਂ ਨੇ ਪੰਜਾਬ ਦੇ ਖ਼ਰੀਦ ਕੇਂਦਰਾਂ ਦਾ ਦੌਰਾ ਕਰਕੇ ਕਣਕ ਦੇ ਨਮੂਨੇ ਲੈਣ ਦਾ ਕੰਮ ਨਿਬੇੜ ਲਿਆ ਹੈ।

ਚੰਡੀਗੜ੍ਹ : ਕਣਕ ਦੇ ਸੁੰਗੜੇ ਦਾਣਿਆਂ ਲਈ ਛੋਟ ਨੂੰ ਲੈ ਕੇ ਹੁਣ ਪੰਜਾਬ ਦੇ ਕਿਸਾਨਾਂ ਦੀਆਂ ਨਜ਼ਰਾਂ ਕੇਂਦਰ ਦੇ ਫੈਸਲੇ ਵੱਲ ਹਨ। ਕੇਂਦਰੀ ਖ਼ੁਰਾਕ ਮੰਤਰਾਲੇ ਦੀਆਂ ਟੀਮਾਂ ਨੇ ਪੰਜਾਬ ਦੇ ਦਰਜਨਾਂ ਖ਼ਰੀਦ ਕੇਂਦਰਾਂ ਦਾ ਦੌਰਾ ਕਰਕੇ ਕਣਕ ਦੇ ਨਮੂਨੇ ਲੈਣ ਦਾ ਕੰਮ ਨਿਬੇੜ ਲਿਆ ਹੈ। ਅੱਜ ਸਾਂਝੀ ਟੀਮ ਕਣਕ ਦੀ ਗੁਣਵੱਤਾ ਦੀ ਜਾਂਚ ਕਰੇਗੀ। ਇਸ ਸਾਂਝੀ ਟੀਮ ਵਿੱਚ ਕੇਂਦਰੀ ਖ਼ੁਰਾਕ ਮੰਤਰਾਲੇ, ਐਫਸੀਆਈ ਤੇ ਪੰਜਾਬ ਸਰਕਾਰ ਦੇ ਨੁਮਾਇੰਦੇ ਹਨ।

ਸੂਤਰਾਂ ਮੁਤਾਬਕ ਕੇਂਦਰੀ ਟੀਮਾਂ ਸ਼ਨਿੱਚਰਵਾਰ ਨੂੰ ਭਾਰਤ ਸਰਕਾਰ ਨੂੰ ਆਪਣੀ ਰਿਪੋਰਟ ਦੇ ਸਕਦੀਆਂ ਹਨ ਜਿਸ ਮਗਰੋਂ ਕਣਕ ਦੀ ਵਿਕਰੀ ਲਈ ਸੁੰਗੜੇ ਦਾਣੇ ਵਿੱਚ ਛੋਟ ਦਿੱਤੀ ਜਾ ਸਕਦੀ ਹੈ। ਇਸ ਬਾਰੇ ਖ਼ੁਰਾਕ ਤੇ ਸਪਲਾਈ ਵਿਭਾਗ, ਪੰਜਾਬ ਦੇ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਨੇ ਕਿਹਾ ਕਿ ਕੇਂਦਰੀ ਟੀਮਾਂ ਨੇ ਕਣਕ ਦੇ ਨਮੂਨੇ ਲੈਣ ਦਾ ਕੰਮ ਨਿਬੇੜ ਲਿਆ ਹੈ। ਅੱਜ ਇਨ੍ਹਾਂ ਟੀਮਾਂ ਨੇ ਨਮੂਨਿਆਂ ਦੀ ਜਾਂਚ ਕਰਨੀ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਸੋਮਵਾਰ ਤੋਂ ਪਹਿਲਾਂ ਹੀ ਕੇਂਦਰ ਸਰਕਾਰ ਵੱਲੋਂ ਮਾਪਦੰਡਾਂ ਵਿਚ ਛੋਟ ਬਾਰੇ ਫ਼ੈਸਲਾ ਲੈ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਨਿੱਚਰਵਾਰ ਨੂੰ ਟੀਮਾਂ ਆਪਣੀ ਰਿਪੋਰਟ ਦੇ ਦੇਣਗੀਆਂ।

ਹਾਸਲ ਜਾਣਕਾਰੀ ਅਨੁਸਾਰ ਖ਼ੁਰਾਕ ਮੰਤਰਾਲੇ ਦੀਆਂ ਪੰਜ ਟੀਮਾਂ ਨੇ ਵੀਰਵਾਰ ਨੂੰ ਪੂਰਾ ਦਿਨ ਪੰਜਾਬ ਦੀਆਂ ਮੰਡੀਆਂ ਦਾ ਦੌਰਾ ਕੀਤਾ। ਕਣਕ ਦੇ ਨਮੂਨੇ ਵੀ ਭਰੇ ਤੇ ਕਿਸਾਨਾਂ ਨਾਲ ਵੀ ਗੱਲ ਕੀਤੀ ਹੈ। ਕੇਂਦਰੀ ਟੀਮ ਨੇ ਜ਼ਿਲ੍ਹਾ ਜਲੰਧਰ ਦੀ ਅਪਰਾ ਮੰਡੀ, ਫਿਲੌਰ, ਗੁਰਾਇਆ, ਨੂਰਮਹਿਲ, ਮਹਿਤਪੁਰ ਆਦਿ ਦਾ ਦੌਰਾ ਕੀਤਾ ਤੇ ਇਸੇ ਤਰ੍ਹਾਂ ਨਾਭਾ, ਖੰਨਾ, ਪਟਿਆਲਾ, ਸਮਾਣਾ ਅਤੇ ਸੰਗਰੂਰ ਮੰਡੀ ਦਾ ਵੀ ਦੌਰਾ ਕੀਤਾ ਗਿਆ ਹੈ। ਕੇਂਦਰੀ ਟੀਮਾਂ ਨੇ ਮੋਰਿੰਡਾ, ਬੇਲਾ ਤੋਂ ਇਲਾਵਾ ਲੁਧਿਆਣਾ ਅਤੇ ਮੋਗਾ ਦੀਆਂ ਮੰਡੀਆਂ ’ਚੋਂ ਵੀ ਨਮੂਨੇ ਲਏ ਹਨ। ਫ਼ਰੀਦਕੋਟ ਤੇ ਬਠਿੰਡਾ ਦੇ ਖ਼ਰੀਦ ਕੇਂਦਰਾਂ ਦਾ ਦੌਰਾ ਵੀ ਕੀਤਾ ਗਿਆ ਹੈ।

ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ’ਤੇ ਕੁਦਰਤੀ ਮਾਰ ਪਈ ਹੈ ਜਿਸ ਕਰਕੇ ਨਿਯਮਾਂ ਵਿਚ ਛੋਟ ਦਿੱਤੀ ਜਾਵੇ। ਦੂਜੇ ਪਾਸੇ ਕਿਸਾਨ ਧਿਰਾਂ ਨੇ ਵੀ ਅਲਟੀਮੇਟਮ ਦੇ ਦਿੱਤਾ ਹੈ ਕਿ ਜੇਕਰ ਕੇਂਦਰ ਸਰਕਾਰ ਅਵੇਸਲੀ ਹੋਈ ਤਾਂ ਉਹ ਸੰਘਰਸ਼ ਵਿੱਢਣਗੇ। ਕਿਸਾਨ ਲੀਡਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜੇ ਕਿਸਾਨਾਂ ਨੂੰ ਕੇਂਦਰ ਨੇ ਮਾਪਦੰਡਾਂ ’ਚ ਛੋਟ ਨਾ ਦਿੱਤੀ ਤਾਂ ਉਹ ਰੇਲਾਂ ਰੋਕਣ ਲਈ ਮਜਬੂਰ ਹੋਣਗੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Amritpal Singh: ਦਿੱਲੀ ਪਹੁੰਚੇ ਅੰਮ੍ਰਿਤਪਾਲ ਸਿੰਘ ਦੇ ਮਾਪੇ, ਬੋਲੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ...

Strike: ਅੱਜ ਵਪਾਰੀਆਂ ਦੀ ਹੜਤਾਲ, ਸ਼ਹਿਰ ਰਹਿਣਗੇ ਬੰਦ, ਪੈਟਰੋਲ ਪੰਪ 'ਤੇ ਵੀ ਹੋਵੇਗਾ ਅਸਰ 

Amritpal Singh: ਅੰਮ੍ਰਿਤਪਾਲ ਸਿੰਘ ਨੂੰ ਮਿਲੀ 4 ਦਿਨ ਦੀ ਪੈਰੋਲ ਪਰ ਪੰਜਾਬ 'ਚ ਨੋ ਐਂਟਰੀ, ਸਰਕਾਰ ਨੇ ਲਾਈਆਂ 10 ਸ਼ਰਤਾਂ

Weather Update: ਪੰਜਾਬੀਆਂ ਹੋ ਜਾਓ ਤਿਆਰ! 5 ਤੋਂ 11 ਜੁਲਾਈ ਤੱਕ ਹੋਏਗਾ ਜਲਥਲ, ਅਲਰਟ ਜਾਰੀ
Weather Update: ਪੰਜਾਬੀਆਂ ਹੋ ਜਾਓ ਤਿਆਰ! 5 ਤੋਂ 11 ਜੁਲਾਈ ਤੱਕ ਹੋਏਗਾ ਜਲਥਲ, ਅਲਰਟ ਜਾਰੀ
Advertisement
ABP Premium

ਵੀਡੀਓਜ਼

Bhagwant Mann| '25 ਸਾਲ ਵਾਲੇ ਨਾਲ ਹੁਣ 25 ਬੰਦੇ ਨਹੀਂ ਹੈਗੇ'Amritpal Singh| ਅੰਮ੍ਰਿਤਪਾਲ ਪਹੁੰਚਿਆ ਦਿੱਲੀ, ਵੇਖੋ ਕਾਫ਼ਲਾ, ਚੁੱਕੇਗਾ ਸਹੁੰBeas water Level alert | ਬਿਆਸ ਨਦੀ 'ਚ ਆਇਆ ਹੜ੍ਹ -  70 ਸਾਲਾ ਬਜ਼ੁਰਗ ਔਰਤ ਰੁੜ੍ਹੀBarnala Roadways Bus Accident | ਸਵਾਰੀਆਂ ਨਾਲ ਭਰੀ ਰੋਡਵੇਜ਼ ਦੀ ਬੱਸ ਦੀ ਟਰੱਕ ਨਾਲ ਟੱਕਰ, ਕਈ ਜਖ਼ਮੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritpal Singh: ਦਿੱਲੀ ਪਹੁੰਚੇ ਅੰਮ੍ਰਿਤਪਾਲ ਸਿੰਘ ਦੇ ਮਾਪੇ, ਬੋਲੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ...
Amritpal Singh: ਦਿੱਲੀ ਪਹੁੰਚੇ ਅੰਮ੍ਰਿਤਪਾਲ ਸਿੰਘ ਦੇ ਮਾਪੇ, ਬੋਲੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ...
Strike: ਅੱਜ ਵਪਾਰੀਆਂ ਦੀ ਹੜਤਾਲ, ਸ਼ਹਿਰ ਰਹਿਣਗੇ ਬੰਦ, ਪੈਟਰੋਲ ਪੰਪ 'ਤੇ ਵੀ ਹੋਵੇਗਾ ਅਸਰ 
Strike: ਅੱਜ ਵਪਾਰੀਆਂ ਦੀ ਹੜਤਾਲ, ਸ਼ਹਿਰ ਰਹਿਣਗੇ ਬੰਦ, ਪੈਟਰੋਲ ਪੰਪ 'ਤੇ ਵੀ ਹੋਵੇਗਾ ਅਸਰ 
Amritpal Singh: ਅੰਮ੍ਰਿਤਪਾਲ ਸਿੰਘ ਨੂੰ ਮਿਲੀ 4 ਦਿਨ ਦੀ ਪੈਰੋਲ ਪਰ ਪੰਜਾਬ 'ਚ ਨੋ ਐਂਟਰੀ, ਸਰਕਾਰ ਨੇ ਲਾਈਆਂ 10 ਸ਼ਰਤਾਂ
Amritpal Singh: ਅੰਮ੍ਰਿਤਪਾਲ ਸਿੰਘ ਨੂੰ ਮਿਲੀ 4 ਦਿਨ ਦੀ ਪੈਰੋਲ ਪਰ ਪੰਜਾਬ 'ਚ ਨੋ ਐਂਟਰੀ, ਸਰਕਾਰ ਨੇ ਲਾਈਆਂ 10 ਸ਼ਰਤਾਂ
Weather Update: ਪੰਜਾਬੀਆਂ ਹੋ ਜਾਓ ਤਿਆਰ! 5 ਤੋਂ 11 ਜੁਲਾਈ ਤੱਕ ਹੋਏਗਾ ਜਲਥਲ, ਅਲਰਟ ਜਾਰੀ
Weather Update: ਪੰਜਾਬੀਆਂ ਹੋ ਜਾਓ ਤਿਆਰ! 5 ਤੋਂ 11 ਜੁਲਾਈ ਤੱਕ ਹੋਏਗਾ ਜਲਥਲ, ਅਲਰਟ ਜਾਰੀ
Narendra Modi News: ਅਜਿਹਾ ਕੀ ਹੋਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀ-20 ਵਿਸ਼ਵ ਚੈਂਪੀਅਨਜ਼ ਟਰਾਫੀ ਨੂੰ ਟੱਚ ਨਹੀਂ ਕੀਤਾ? ਜਾਣੋ

Hathras Case: ਹਾਥਰਸ ਪਹੁੰਚੇ ਰਾਹੁਲ ਗਾਂਧੀ, ਪੀੜਤਾਂ ਨਾਲ ਕੀਤੀ ਮੁਲਾਕਤ, ਪਾਰਟੀ ਵੱਲੋਂ ਮਦਦ ਕਰਨ ਦਾ ਦਿੱਤਾ ਭਰੋਸਾ 

Health Tips: ਜਿੰਨੀ ਫਾਇਦੇਮੰਦ, ਉੰਨੀ ਨੁਕਸਾਨਦਾਇਕ ਇਹ ਸਬਜ਼ੀ, ਭੁੱਲ ਕੇ ਵੀ ਨਾ ਪੀਓ ਇਸ ਦਾ ਜੂਸ

Green Chilli Pickle:   ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤਿਆਰ ਕਰੋ ਹਰੀ ਮਿਰਚ ਦਾ ਅਚਾਰ,  ਬਹੁਤ ਆਸਾਨ ਹੈ ਰੈਸਿਪੀ

Embed widget