(Source: ECI/ABP News/ABP Majha)
Charan Kaur: ਮੂਸੇਵਾਲਾ ਦੇ ਮਾਤਾ ਚਰਨ ਕੌਰ ਦੇ IVF ਮਾਮਲੇ 'ਚ ਆਇਆ ਨਵਾਂ ਮੋੜ, ਜਾਣੋ ਕੇਂਦਰ ਨੇ ਪਿੱਛੇ ਕਿਉਂ ਹਟਾਏ ਕਦਮ ?
Charan kaur ivf pregnancy Update: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਵੱਲੋਂ 58 ਸਾਲ ਦੀ ਉਮਰ ਵਿੱਚ ਆਈਵੀਐਫ ਰਾਹੀਂ ਬੱਚੇ ਨੂੰ ਜਨਮ ਦਿੱਤਾ ਗਿਆ। ਦੱਸ ਦੇਈਏ ਕਿ ਇਸ ਮਾਮਲੇ ਵਿੱਚ
Charan kaur ivf pregnancy Update: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਵੱਲੋਂ 58 ਸਾਲ ਦੀ ਉਮਰ ਵਿੱਚ ਆਈਵੀਐਫ ਰਾਹੀਂ ਬੱਚੇ ਨੂੰ ਜਨਮ ਦਿੱਤਾ ਗਿਆ। ਦੱਸ ਦੇਈਏ ਕਿ ਇਸ ਮਾਮਲੇ ਵਿੱਚ ਸਰਕਾਰ ਵੱਲੋਂ ਮੂਸੇਵਾਲਾ ਦੇ ਪਰਿਵਾਰ ਕੋਲੋਂ ਸਾਰੇ ਦਸਤਾਵੇਜ ਮੰਗੇ ਗਏ ਸੀ। ਇਸ ਵਿਚਾਲੇ ਹੁਣ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ, ਸਰਕਾਰ ਵੱਲੋਂ ਕੀਤੀ ਜਾ ਰਹੀ ਜਾਂਚ ਉੱਪਰ ਵਿਰਾਮ ਲਗਾ ਦਿੱਤਾ ਗਿਆ ਹੈ। ਕਿਉਂਕਿ ਚਰਨ ਕੌਰ ਨੇ ਬੱਚੇ ਨੂੰ ਜਨਮ ਸਿਰਫ ਭਾਰਤ ਵਿੱਚ ਦਿੱਤਾ, ਉਨ੍ਹਾਂ ਨੇ ਇਨ ਵਿਟਰੋ ਫਰਟੀਲਾਈਜੇਸ਼ਨ (ਆਈਵੀਐਫ) ਦਾ ਸਾਰਾ ਇਲਾਜ ਇੰਗਲੈਂਡ ਦੇ ਲੰਡਨ ਵਿੱਚੋਂ ਕਰਵਾਇਆ ਸੀ। ਜਿਸ ਕਾਰਨ ਸਰਕਾਰ ਵੱਲੋਂ ਆਈਵੀਐਫ ਸਬੰਧੀ ਬਣਾਏ ਗਏ ਕਾਨੂੰਨ ਉਕਤ ਬੱਚੇ ਦੇ ਜਨਮ 'ਤੇ ਲਾਗੂ ਨਹੀਂ ਹੁੰਦੇ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸਰਕਾਰ ਹਸਪਤਾਲ ਦੇ ਖਿਲਾਫ ਕਾਰਵਾਈ ਕਰ ਸਕਦੀ ਹੈ। ਪਰ ਉਕਤ ਕਾਰਵਾਈ ਉੱਪਰ ਵੀ ਪੂਰੀ ਤਰ੍ਹਾਂ ਰੋਕ ਲੱਗ ਜਾਏਗੀ। ਕਿਉਂਕਿ ਬੱਚੇ ਦੀ ਡਿਲੀਵਰੀ ਨੂੰ ਰੋਕਿਆ ਨਹੀਂ ਜਾ ਸਕਦਾ। ਅਜਿਹੇ ਮਾਮਲੇ 'ਚ ਕੋਈ ਵੀ ਹਸਪਤਾਲ ਬੱਚੇ ਦੀ ਡਿਲੀਵਰੀ ਕਰ ਸਕਦਾ ਸੀ। ਇਸ ਸਬੰਧੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ-ਸਿਹਤ ਵਿਭਾਗ ਨੇ ਉਨ੍ਹਾਂ ਤੋਂ ਸਿਰਫ਼ ਇੱਕ ਵਾਰ ਪੁੱਛਗਿੱਛ ਕੀਤੀ ਹੈ। ਉਸ ਤੋਂ ਬਾਅਦ ਵਿਭਾਗ ਨੇ ਕੋਈ ਸਵਾਲ ਨਹੀਂ ਪੁੱਛਿਆ।
ਹਸਪਤਾਲ ਖਿਲਾਫ ਅਣਪਛਾਤੇ ਵਿਅਕਤੀ ਨੇ ਕੀਤੀ ਸ਼ਿਕਾਇਤ
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਚਰਨ ਕੌਰ ਦੇ ਬੱਚੇ ਦੀ ਡਿਲੀਵਰੀ ਤੋਂ ਬਾਅਦ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਸੀ। ਇਸ 'ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਬੱਚਾ ਅਜੇ ਹਸਪਤਾਲ 'ਚ ਹੈ। ਜਿਸ ਤੋਂ ਬਾਅਦ ਕਿਸੇ ਅਣਪਛਾਤੇ ਵਿਅਕਤੀ ਨੇ ਹਸਪਤਾਲ ਖਿਲਾਫ ਕੇਂਦਰ ਸਰਕਾਰ ਨੂੰ ਸ਼ਿਕਾਇਤ ਭੇਜੀ ਸੀ। ਜਿਸ ਤੋਂ ਬਾਅਦ ਉਕਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ।
ਵਿਦੇਸ਼ 'ਚ ਹੋਇਆ IVF, ਉੱਥੇ ਇਸ 'ਤੇ ਨਹੀਂ ਪਾਬੰਦੀ
ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਜਾਂਚ ਬੰਦ ਕਰਨ ਤੋਂ ਬਾਅਦ ਦਲੀਲ ਦਿੱਤੀ ਹੈ ਕਿ ਚਰਨ ਕੌਰ ਨੇ ਇੰਗਲੈਂਡ ਤੋਂ ਆਈ.ਵੀ.ਐਫ. ਬਲਕੌਰ ਸਿੰਘ ਨਵੰਬਰ 2022 ਵਿੱਚ ਆਪਣੀ ਪਤਨੀ ਚਰਨਕੌਰ ਨਾਲ ਯੂਕੇ ਗਏ ਸੀ। ਯੂਕੇ ਵਿੱਚ IVF ਕਰਵਾਉਣ ਵਾਲੀ ਔਰਤ ਦੀ ਉਮਰ 'ਤੇ ਕੋਈ ਪਾਬੰਦੀ ਨਹੀਂ ਹੈ। ਜਿਸ ਕਾਰਨ ਸਰਕਾਰ ਨੇ ਉਕਤ ਜਾਂਚ ਨੂੰ ਰੋਕ ਦਿੱਤਾ ਹੈ। ਇਸ ਬਾਰੇ ਪੰਜਾਬ ਸਰਕਾਰ ਦੇ ਬੁਲਾਰੇ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਕੋਈ ਜਾਂਚ ਨਹੀਂ ਹੋਵੇਗੀ ਅਤੇ ਨਾ ਹੀ ਪਰਿਵਾਰ ਨੂੰ ਪੁੱਛਗਿੱਛ ਲਈ ਬੁਲਾਇਆ ਜਾਵੇਗਾ।