ਇੱਕ ਵਾਰ ਫਿਰ ਚੰਡੀਗੜ੍ਹੀਆਂ ਨੇ ਸਾਬਤ ਕੀਤਾ 'ਸ਼ੌਕ ਬਹੁਤ ਵੱਡੀ ਚੀਜ਼ ਹੈ' , 13.58 ਲੱਖ 'ਚ ਖਰੀਦੀਆ ਫੈਂਸੀ ਨੰਬਰ 0001
ਕਿਹਾ ਜਾਂਦਾ ਹੈ ਕਿ ਸ਼ੌਕ ਬਹੁਤ ਵੱਡੀ ਚੀਜ਼ ਹੈ। ਚੰਡੀਗੜ੍ਹ ਵਿੱਚ ਵੀ ਅਜਿਹਾ ਹੀ ਦੇਖਣ ਨੂੰ ਮਿਲਿਆ ਹੈ। ਸ਼ਹਿਰ ਦੇ ਲੋਕ ਵਾਹਨਾਂ ਦੇ ਫੈਂਸੀ ਨੰਬਰ ਲੈਣ ਲਈ ਦੀਵਾਨੇ ਹਨ। ਇਸ ਵਾਰ 0001 ਨੰਬਰ 13.58 ਲੱਖ ਰੁਪਏ ਵਿੱਚ ਵਿਕਿਆ ਹੈ।
VIP numbers for new cars: ਚੰਡੀਗੜ੍ਹ ਵਿੱਚ ਨਵੀਂ ਗੱਡੀ ਲਈ ਵੀਆਈਪੀ ਨੰਬਰ ਦਾ ਕਾਫੀ ਕ੍ਰੇਜ਼ ਹੈ। ਸ਼ਹਿਰ ਦੇ ਲੋਕ ਫੈਂਸੀ ਨੰਬਰ ਲਈ ਹਜ਼ਾਰਾਂ ਨਹੀਂ ਲੱਖਾਂ ਰੁਪਏ ਖਰਚਣ ਨੂੰ ਤਿਆਰ ਹਨ। ਜੀ ਹਾਂ, ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਸ਼ਹਿਰ ਦੇ ਇੱਕ ਵਿਅਕਤੀ ਨੇ ਆਪਣੀ ਨਵੀਂ ਕਾਰ ਲਈ ਸਾਢੇ 13 ਲੱਖ ਰੁਪਏ ਦਾ ਫੈਂਨਸੀ ਨੰਬਰ ਲਿਆ ਹੈ।
ਚੰਡੀਗੜ੍ਹ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ (RLA) ਨੇ CH01CL ਸੀਰੀਜ਼ ਦੇ ਫੈਂਸੀ ਨੰਬਰਾਂ ਦੀ ਨਿਲਾਮੀ ਕੀਤੀ ਗਈ। ਇਸ ਵਿੱਚ CH01 CL 0001 ਸਭ ਤੋਂ ਮਹਿੰਗੀ 13 ਲੱਖ 58 ਹਜ਼ਾਰ ਰੁਪਏ ਵਿੱਚ ਨਿਲਾਮ ਹੋਈ। ਗੌਰਵ ਗਰੋਵਰ ਨੇ ਸਭ ਤੋਂ ਵੱਧ ਬੋਲੀ ਲਗਾ ਕੇ ਇਹ ਨੰਬਰ ਖਰੀਦਿਆ। ਜਿੰਨੇ ਪੈਸਿਆਂ 'ਤੇ ਇਹ ਨੰਬਰ ਖਰੀਦਿਆ ਗਿਆ ਹੈ, ਉਸ ਲਈ ਸੱਤ ਸੀਟਰ SUV ਖਰੀਦੀ ਜਾ ਸਕਦੀ ਹੈ। ਪਰ ਕਿਹਾ ਜਾਂਦਾ ਹੈ ਕਿ ਸ਼ੌਕ ਬਹੁਤ ਵੱਡੀ ਚੀਜ਼ ਹੈ। ਇਸਦੀ ਕੋਈ ਕੀਮਤ ਨਹੀਂ ਹੈ। ਇਸ ਨਿਲਾਮੀ 'ਚ ਵੀ ਅਜਿਹਾ ਹੀ ਦੇਖਣ ਨੂੰ ਮਿਲਿਆ।
ਦੱਸ ਦੇਈਏ ਕਿ ਪਿਛਲੀ ਵਾਰ ਫੈਂਸੀ ਨੰਬਰਾਂ ਦੀ ਨਿਲਾਮੀ ਵਿੱਚ 0001 ਨੰਬਰ 15 ਲੱਖ ਰੁਪਏ ਵਿੱਚ ਵਿਕਿਆ ਸੀ। ਇਸ ਤੋਂ ਪਹਿਲਾਂ ਇਹ ਨੰਬਰ ਸਭ ਤੋਂ ਵੱਧ 26 ਲੱਖ ਰੁਪਏ ਵਿੱਚ ਵੀ ਵਿਕ ਚੁੱਕਿਆ ਹੈ। ਇਸ ਦੇ ਨਾਲ ਹੀ ਨਿਲਾਮੀ ਵਿੱਚ ਦੂਜਾ ਸਭ ਤੋਂ ਮਹਿੰਗਾ ਨੰਬਰ 0007 ਵਿਕਿਆ। ਇਸ ਨੰਬਰ ਲਈ ਆਖਰੀ ਸਭ ਤੋਂ ਵੱਧ ਬੋਲੀ 6.40 ਲੱਖ ਰੁਪਏ ਸੀ। ਆਰਐਲਏ ਨੇ 0001-9999 ਤੱਕ ਨੰਬਰਾਂ ਦੀ ਖੁੱਲ੍ਹੀ ਆਨਲਾਈਨ ਨਿਲਾਮੀ ਕੀਤੀ ਸੀ।
ਜਾਣਕਾਰੀ ਲਈ ਦੱਸ ਦਈਏ ਕਿ ਨਿਲਾਮੀ ਵਿੱਚ ਕੁੱਲ 423 ਨੰਬਰ ਵਿਕ ਗਏ। ਇਸ ਨਾਲ ਆਰਐਲਏ ਨੇ 1.55 ਕਰੋੜ ਰੁਪਏ ਦਾ ਮਾਲੀਆ ਇਕੱਠਾ ਕੀਤਾ। ਬਾਕੀ ਬਚੇ ਨੰਬਰਾਂ ਲਈ RLA ਮੁੜ ਤੋਂ ਨਿਲਾਮੀ ਕਰੇਗਾ। ਇਸ ਵਿੱਚ ਰੀ-ਰਜਿਸਟ੍ਰੇਸ਼ਨ ਤੋਂ ਬਾਅਦ, ਤੁਸੀਂ ਪਸੰਦੀਦਾ ਨੰਬਰ ਲਈ ਬੋਲੀ ਲਗਾਉਣ ਦੇ ਯੋਗ ਹੋਵੋਗੇ।
ਦੱਸ ਦੇਈਏ ਕਿ ਚੰਡੀਗੜ੍ਹ ਵਿੱਚ ਅਕਸਰ ਫੈਂਸੀ ਨੰਬਰਾਂ ਦਾ ਕ੍ਰੇਜ਼ ਰਹਿੰਦਾ ਹੈ। ਕਈ ਵਾਰ ਅਜਿਹਾ ਵੀ ਹੋਇਆ ਹੈ ਜਦੋਂ ਲੱਖਾਂ ਰੁਪਏ ਖਰਚ ਕੇ ਦੋ ਪਹੀਆ ਵਾਹਨਾਂ ਲਈ ਫੈਂਸੀ ਨੰਬਰ ਵੀ ਲਿਆ ਜਾਂਦਾ ਹੈ। ਚੰਡੀਗੜ੍ਹ ਵਾਹਨਾਂ ਲਈ ਫੈਂਸੀ ਨੰਬਰਾਂ ਦੀ ਮੰਗ ਬਹੁਤ ਜ਼ਿਆਦਾ ਹੈ। ਕਈ ਵਾਰ ਲੋਕ ਚੰਡੀਗੜ੍ਹ ਦਾ ਪਤਾ ਦਿਖਾ ਕੇ ਅਜਿਹੇ ਨੰਬਰ ਲੈ ਲੈਂਦੇ ਹਨ। ਵਾਹਨਾਂ ਦੀ ਵਧਦੀ ਗਿਣਤੀ ਦਾ ਇਹ ਹਾਲ ਹੈ ਕਿ ਹਰ ਢਾਈ ਮਹੀਨੇ ਬਾਅਦ ਦਸ ਹਜ਼ਾਰ ਦੀ ਗਿਣਤੀ ਦੀ ਲੜੀ ਖ਼ਤਮ ਹੋ ਜਾਂਦੀ ਹੈ। ਇਸ ਤੋਂ ਬਾਅਦ ਅਗਲੀ ਲੜੀ ਸ਼ੁਰੂ ਹੁੰਦੀ ਹੈ।