Chandigarh News: ਚੰਡੀਗੜ੍ਹ 'ਚ ਮਾਸਕ ਤੋਂ ਮਿਲੀ ਮੁਕਤੀ, ਬਗੈਰ ਮਾਸਕ ਨਹੀਂ ਲੱਗੇਗਾ ਜ਼ੁਰਮਾਨਾ
ਚੰਡੀਗੜ੍ਹ ਵਾਸੀਆਂ ਨੂੰ ਵੱਡੀ ਰਾਹਤ ਮਿਲੀ ਹੈ। ਹੁਣ ਸ਼ਹਿਰ 'ਚ ਮਾਸਕ ਨਾ ਪਾਉਣ 'ਤੇ ਕੋਈ ਜੁਰਮਾਨਾ ਨਹੀਂ ਲੱਗੇਗਾ। ਚੰਡੀਗੜ੍ਹ 'ਚ ਸੋਮਵਾਰ ਨੂੰ ਕੋਰੋਨਾ ਦਾ ਸਿਰਫ ਇਕ ਮਾਮਲਾ ਸਾਹਮਣੇ ਆਇਆ ਹੈ।
Chandigarh, fine removed for not wearing mask in the city, after downfall in cases
ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਦੋ ਸਾਲਾਂ ਦੇ ਲੰਬੇ ਵਕਫ਼ੇ ਤੋਂ ਬਾਅਦ ਦੇਸ਼ ਨੂੰ ਕੋਰੋਨਾ ਵਾਇਰਸ ਮਹਾਮਾਰੀ ਤੋਂ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਦੇਸ਼ ਭਰ ਵਿੱਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਇੱਕ ਹਜ਼ਾਰ ਤੋਂ ਘੱਟ ਹੋਣ ਤੋਂ ਬਾਅਦ ਸੂਬਾ ਸਰਕਾਰਾਂ ਤੇ ਪ੍ਰਸ਼ਾਸਨ ਵਲੋਂ ਮਹਾਂਮਾਰੀ 'ਤੇ ਪਾਬੰਦੀਆਂ ਘਟਾਈਆਂ ਜਾ ਰਹੀਆਂ ਹਨ। ਦਿੱਲੀ ਤੇ ਹਰਿਆਣਾ ਦੇ ਰਸਤੇ 'ਤੇ ਚੱਲਦਿਆਂ ਚੰਡੀਗੜ੍ਹ ਨੇ ਵੀ ਮਾਸਕ ਨਾ ਪਹਿਨਣ ਦੀ ਸਜ਼ਾ ਹਟਾ ਦਿੱਤੀ ਹੈ।
ਚੰਡੀਗੜ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਨਾਗਰਿਕ ਆਪਣੀ ਮਰਜ਼ੀ ਨਾਲ ਮਾਸਕ ਪਾ ਸਕਦੇ ਹਨ। ਇਸ ਤੋਂ ਪਹਿਲਾਂ ਚੰਡੀਗੜ੍ਹ 'ਚ ਮਾਸਕ ਨਾ ਪਾਉਣ 'ਤੇ 500 ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਸੀ। ਇੱਕ ਅਧਿਕਾਰੀ ਨੇ ਕਿਹਾ, ''ਲੋਕਾਂ ਨੂੰ ਮਾਸਕ ਪਹਿਨਣ ਲਈ ਕਿਹਾ ਜਾ ਰਿਹਾ ਹੈ ਪਰ ਹੁਣ ਜਨਤਕ ਥਾਵਾਂ 'ਤੇ ਮਾਸਕ ਪਾਉਣਾ ਜ਼ਰੂਰੀ ਨਹੀਂ।
ਕੋਰੋਨਾ ਵਾਇਰਸ ਨੂੰ ਮਹਾਂਮਾਰੀ ਐਲਾਨ ਕੀਤੇ ਜਾਣ ਤੋਂ ਬਾਅਦ ਮਾਸਕ ਨੂੰ ਲੈ ਕੇ ਇੱਕ ਨਿਯਮ ਬਣਾਇਆ ਗਿਆ ਅਤੇ ਇਹ ਨਿਯਮ ਮਾਰਚ 2020 ਵਿੱਚ ਲਾਗੂ ਹੋ ਗਿਆ ਸੀ। ਮਾਸਕ ਬਾਰੇ ਜੁਰਮਾਨੇ ਦਾ ਐਲਾਨ ਸ਼ੁਰੂਆਤੀ ਲੌਕਡਾਊਨ ਤੋਂ ਪਹਿਲਾਂ ਹੀ ਕੀਤਾ ਗਿਆ ਸੀ।
ਚੰਡੀਗੜ੍ਹ 'ਚ ਕੋਰੋਨਾ ਦਾ ਮਾਮਲਾ
ਹਾਲਾਂਕਿ, ਸਮੇਂ ਦੇ ਨਾਲ ਮਾਸਕ ਨਾਲ ਜੁੜੇ ਨਿਯਮਾਂ ਵਿੱਚ ਵੀ ਰਾਹਤ ਦਿੱਤੀ ਗਈ ਹੈ। ਹਾਲ ਹੀ ਵਿੱਚ, ਬਾਈਕ ਤੇ ਕਾਰ ਚਾਲਕਾਂ ਨੂੰ ਆਪਣੇ ਤੌਰ 'ਤੇ ਮਾਸਕ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਹਾਲਾਂਕਿ, ਉਸ ਸਮੇਂ ਜਨਤਕ ਥਾਵਾਂ 'ਤੇ ਮਾਸਕ ਪਹਿਨਣਾ ਜ਼ਰੂਰੀ ਸੀ।
ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਨੇ ਪਹਿਲਾਂ ਹੀ ਚੰਡੀਗੜ੍ਹ ਨੇੜੇ ਪੈਂਦੇ ਸ਼ਹਿਰ ਮੋਹਾਲੀ, ਪੰਚਕੂਲਾ ਵਿੱਚ ਮਾਸਕ ਸਬੰਧੀ ਜੁਰਮਾਨਾ ਹਟਾ ਦਿੱਤਾ ਹੈ। ਚੰਡੀਗੜ੍ਹ ਵਿੱਚ ਹੁਣ ਸ਼ਾਇਦ ਹੀ ਕੋਈ ਕੋਰੋਨਾ ਵਾਇਰਸ ਦਾ ਕੇਸ ਬਚਿਆ ਹੈ। ਸੋਮਵਾਰ ਨੂੰ ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦਾ ਸਿਰਫ ਇੱਕ ਮਾਮਲਾ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ: ਪੰਜਾਬ ਅਸੈਂਬਲੀ 'ਚ ਮਹਿਲਾ ਵਿਧਾਇਕਾਂ 'ਚ ਝੜਪ, ਇੱਕ-ਦੂਜੇ ਨੂੰ ਧੱਕੇ ਮਾਰਨ ਅਤੇ ਵਾਲ ਖਿੱਚਣ ਦਾ ਵੀਡੀਓ ਵਾਇਰਲ