Channi Vs Mann: ਚੰਨੀ ਦਾ ਭਗਵੰਤ ਮਾਨ ਨੂੰ ਚੈਲੰਜ; ਕਿਹਾ ਇਕੱਲੇ ਕਿਸੇ ਪਿੰਡ 'ਚ ਜਾ ਕੇ ਦਿਖਾਓ, ਜੇ ਪਾਥੀਆਂ ਨਾ ਪਈਆਂ ਤਾਂ ਮੇਰਾ ਨਾਂਅ ਬਦਲ ਦਿਓ
Charanjit Singh Channi Vs Bhagwant Mann: ਚੰਨੀ ਨੇ ਕਿਹਾ ਕਿ ਸਰਕਾਰ ਖਿਲਾਫ਼ ਉੱਠਣ ਵਾਲੀ ਹਰ ਆਵਾਜ਼ ਨੂੰ ਭਗਵੰਤ ਮਾਨ ਸਰਕਾਰ ਦਬਾ ਰਹੀ ਹੈ ਪਰ ਇਹ ਜ਼ਿਆਦਾ ਦੇਰ ਤੱਕ ਨਹੀਂ ਚੱਲਣਾ, ਇੱਥੇ ਮੁਗਲਾਂ ਦਾ ਰਾਜ ਨਹੀਂ ਰਿਹਾ ਤਾਂ ਅੱਜ ਜੋ
Charanjit Singh Channi Vs Bhagwant Mann: ਭਾਨਾ ਸਿੱਧੂ ਦੀ ਰਿਹਾਈ ਲਈ ਅੱਜ ਸੀਐਮ ਭਗਵੰਤ ਮਾਨ ਦੇ ਜਿਲ੍ਹਾ ਸੰਗਰੂਰ ਵਿੱਚ ਵੱਡੇ ਇਕੱਠ ਦਾ ਸੱਦਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਪੁਲਿਸ ਵੀ ਕਾਰਵਾਈਆਂ ਕਰ ਰਹੀ ਹੈ। ਇਸ ਤਹਿਤ ਇੱਕ ਕਾਰਵਾਈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਵੀ ਹੋਈ ਹੈ।
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੋਰਿੰਡਾ ਵਿਖੇ ਉਹਨਾਂ ਦੇ ਘਰ ਵਿੱਚ ਪੁਲਿਸ ਨੇ ਹਾਉਸ ਅਰੈਸਟ ਕਰ ਲਿਆ ਹੈ। ਯਾਨੀ ਉਹਨਾਂ ਨੂੰ ਘਰ 'ਚ ਨਜ਼ਰਬੰਦ ਕੀਤਾ ਗਿਆ ਕਿ ਉਹ ਘਰੋਂ ਬਾਹਰ ਨਾਲ ਜਾ ਸਕਣ। ਇਸ ਦੌਰਾਨ ਚਰਨਜੀਤ ਸਿੰਘ ਚੰਨੀ ਫੇਸਬੁੱਕ 'ਤੇ ਲਾਈਵ ਹੋ ਕੇ ਭਗਵੰਤ ਮਾਨ ਸਰਕਾਰ ਖਿਲਾਫ਼ ਖੂਬ ਭੜਾਸ ਕੱਢੀ।
ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਡੀਐਸਪੀ ਅਤੇ ਐਸਐਚਓ ਮੋਰਿੰਡ ਸਵੇਰੇ ਤੜਕੇ ਮੇਰੇ ਘਰ ਆਏ ਇਹਨਾਂ ਨੇ ਬਾਹਰ ਜਾਣ ਤੋਂ ਰੋਕ ਲਗਾ ਦਿੱਤੀ ਹੈ। ਚੰਨੀ ਨੇ ਕਿਹਾ ਕਿ ਸਰਕਾਰ ਕਿੰਨੀ ਦੇਰ ਤੱਕ ਰੋਕ ਰੱਖੇਗੀ। ਕੱਖਾਂ ਵਿੱਚ ਅੱਗ ਬਹੁਤੀ ਦੇਰ ਰੋਕੀ ਨਹੀਂ ਜਾ ਸਕਦੀ। ਭਗਵੰਤ ਮਾਨ ਜੀ ਜਿਹੜੇ ਨਿਊਂਦੇ ਪੰਜਾਬ ਦੇ ਲੋਕਾਂ ਵੱਲ ਪਾ ਰਹੇ ਹੋ , ਲੋਕਾਂ ਨੂੰ ਕੁੱਟ ਕੁੱਟ ਕੇ ਘਰਾਂ 'ਚ ਡੱਕਿਆ ਜਾ ਰਿਹਾ ਹੈ ਇਹ ਨਿਊਂਦੇ ਤੁਹਾਨੂੰ ਮਹਿੰਗੇ ਪੈਣਗੇ।
ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਤੁਸੀਂ ਪੰਜਾਬ ਦਾ ਆਪ ਹਾਲਾਤ ਖ਼ਰਾਬ ਕਰ ਰਹੇ ਹੋ। ਅੱਜ ਪੰਜਾਬ ਵਿੱਚ ਜੇਕਰ ਸਾਬਕਾ ਮੁੱਖ ਮੰਤਰੀ ਹੀ ਸੁਰੱਖਿਅਤ ਨਹੀਂ ਹੈ ਘਰ ਵਿੱਚ ਬੰਦ ਕਰ ਦਿੱਤਾ ਹੈ ਤਾਂ ਆਮ ਲੋਕਾਂ ਦੀ ਕੀ ਹਾਲਤ ਹੋਵੇਗੀ। ਚੰਨੀ ਨੇ ਕਿਹਾ ਕਿ ਬੱਸਾਂ ਚੋਂ ਲੱਭ ਲੱਭ ਕੇ ਲੋਕਾਂ ਨੂੰ ਵਾਪਸ ਮੋੜ ਰਹੇ ਹੋ। ਇਹ ਸੱਦੀ ਹੋਈ ਭੀੜ ਨਹੀਂ ਹੈ। ਇਹ ਲੋਕ ਆਪ ਮੁਹਾਰੇ ਆਏ ਹਨ।
ਚੰਨੀ ਨੇ ਕਿਹਾ ਕਿ ਸਰਕਾਰ ਖਿਲਾਫ਼ ਉੱਠਣ ਵਾਲੀ ਹਰ ਆਵਾਜ਼ ਨੂੰ ਭਗਵੰਤ ਮਾਨ ਸਰਕਾਰ ਦਬਾ ਰਹੀ ਹੈ ਪਰ ਇਹ ਜ਼ਿਆਦਾ ਦੇਰ ਤੱਕ ਨਹੀਂ ਚੱਲਣਾ, ਇੱਥੇ ਮੁਗਲਾਂ ਦਾ ਰਾਜ ਨਹੀਂ ਰਿਹਾ ਤਾਂ ਅੱਜ ਜੋ ਤੁਸੀਂ ਅਨ ਐਲਾਨੀ ਐਮਰਜੰਸੀ ਲਗਾਈ ਇਹ ਵੀ ਰਹਿਣ ਵਾਲੀ ਨਹੀਂ ਹੈ। ਤੁਸੀਂ ਪਿੰਡਾਂ 'ਚ ਜਾ ਕੇ ਦਿਖਾਓ ਲੋਕਾਂ ਨੇ ਕੁਟਾਪਾ ਚਾੜ੍ਹ ਦੇਣਾ ਹੈ।
ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਨੇ ਕਿਹਾ ਕਿ ਮੈਂ ਪੰਜਾਬੀਆਂ ਨੂੰ ਅਪੀਲ ਕਰਦਾ ਹੈ ਕਿ ਜਦੋਂ ਇਹਨਾਂ ਦੇ ਲੀਡਰ ਪਿੰਡਾਂ 'ਚ ਆਉਣਗੇ ਤਾਂ ਹਿਸਾਬ ਮੰਗਿਆ ਜਿਹੜੀਆਂ ਸਰਕਾਰ ਨੇ ਰੋਕਾਂ ਲਾਈਆਂ। ਚੰਨੀ ਨੇ ਕਿਹਾ ਕਿ ਭਗਵੰਤ ਮਾਨ ਜੀ ਤੁਸੀਂ ਇਕੱਲੇ ਕਿਸੇ ਪਿੰਡ ਵਿੱਚ ਦਾਖਲ ਹੋ ਕਿ ਦਿਖਾਓ ਜੇ ਤੁਹਾਡੇ ਪਾਥੀਆਂ ਨਾ ਪਈਆਂ ਤਾਂ ਮੈਨੂੰ ਚਰਨਜੀਤ ਸਿੰਘ ਚੰਨੀ ਨਾ ਆਖਿਓ।