ਸਾਬਕਾ ਰਾਜ ਮੰਤਰੀ ਮਦਨ ਲਾਲ ਬੱਗਾ ਨੇ ਫੜਿਆ 'ਆਪ' ਦਾ ਝਾੜੂ
ਚੌਧਰੀ ਮਦਨ ਲਾਲ ਬੱਗਾ ਸਾਬਕਾ ਰਾਜ ਮੰਤਰੀ ਰਹੇ ਹਨ। ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚਲਦਿਆਂ ਪਾਰਟੀ ਤੋਂ ਬਾਹਰ ਕਰ ਦਿੱਤਾ।
ਲੁਧਿਆਣਾ: ਪਹਿਲਾਂ ਕਾਂਗਰਸ ਤੇ ਫਿਰ ਅਕਾਲੀ ਦਲ ਤੋਂ ਬਾਅਦ ਮਦਨ ਲਾਲ ਬੱਗਾ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਆਪ ਲੀਡਰ ਰਾਘਵ ਚੱਢਾ ਨੇ ਕਿਹਾ ਕਿ ਮਦਨ ਲਾਲ ਬੱਗਾ ਲੁਧਿਆਣਾ ਦਾ ਵੱਡਾ ਚਿਹਰਾ ਹਨ। ਉਹ ਅੱਜ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਹਨ ਜਿਸ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ।
ਚੌਧਰੀ ਮਦਨ ਲਾਲ ਬੱਗਾ ਸਾਬਕਾ ਰਾਜ ਮੰਤਰੀ ਰਹੇ ਹਨ। ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚਲਦਿਆਂ ਪਾਰਟੀ ਤੋਂ ਬਾਹਰ ਕਰ ਦਿੱਤਾ। ਇਸ ਤੋਂ ਬਾਅਦ ਤੁਰੰਤ ਮਦਨ ਲਾਲ ਬੱਗਾ ਨੇ ਵੀ ਅਕਾਲੀ ਦਲ ਦੀ ਮੁੱਢਲੀ ਲੀਡਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ। ਅੱਜ ਲੁਧਿਆਣਾ ਵਿੱਚ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀ ਮੌਜੂਦਗੀ 'ਚ ਹੋਈ ਆਪ 'ਚ ਸ਼ਾਮਲ ਹੋ ਗਏ।
ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਉੱਤਰੀ ਤੋਂ ਉਮੀਦਵਾਰ ਦੇ ਰੂਪ 'ਚ ਮਦਨ ਲਾਲ ਬੱਗਾ ਨੂੰ ਵੇਖਿਆ ਜਾ ਰਿਹਾ ਹੈ। ਰਾਘਵ ਚੱਢਾ ਨੇ ਕਿਹਾ ਕਿ ਸਾਰੇ ਪਾਰਟੀਆਂ ਦੇ ਆਗੂ ਆਪਣੀਆਂ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਨੇ ਕਿਉਂਕਿ ਆਮ ਆਦਮੀ ਪਾਰਟੀ ਹੀ ਪੰਜਾਬ ਦਾ ਭਵਿੱਖ ਹੈ।