ਪੜਚੋਲ ਕਰੋ

ਮੁੱਖ ਮੰਤਰੀ ਵੱਲੋਂ ਸਰਕਾਰੀ ਸਕੂਲ ਦਾ ਅਚਨਚੇਤ ਨਿਰੀਖਣ; ਕਿਹਾ-ਮੈਂ ਨੁਕਸ ਕੱਢਣਾ ਨਹੀਂ ਸਿੱਖਿਆ ਖੇਤਰ 'ਚ ਵਿਆਪਕ ਸੁਧਾਰ ਲਿਆਉਣ ਲਈ ਜ਼ਮੀਨੀ ਪੱਧਰ 'ਤੇ ਸਥਿਤੀ ਦਾ ਜਾਇਜ਼ਾ ਲੈਣ ਆਇਆ ਹਾਂ

ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਿੱਖਿਆ ਨਵੇਂ ਤੇ ਅਗਾਂਹਵਧੂ ਸਮਾਜ ਦੀ ਉਸਾਰੀ ਦਾ ਮੁੱਖ ਆਧਾਰ ਹੈ ਜਿਸ ਕਰਕੇ ਸੂਬਾ ਸਰਕਾਰ ਇਸ ਖੇਤਰ ਨੂੰ ਪ੍ਰਮੁੱਖ ਤੌਰ ਉਤੇ ਤਰਜੀਹ ਦੇ ਰਹੀ ਹੈ।

ਚੁੰਨੀ ਕਲਾਂ  : ਸੂਬਾ ਭਰ ਦੇ ਸਰਕਾਰੀ ਸਕੂਲਾਂ ਵਿੱਚ ਬਿਹਤਰ ਸਿੱਖਿਆ ਸਹੂਲਤਾਂ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਅਚਨਚੇਤ ਨਿਰੀਖਣ ਕਰਕੇ ਸਥਿਤੀ ਦਾ ਜ਼ਮੀਨੀ ਪੱਧਰ 'ਤੇ ਜਾਇਜ਼ਾ ਲਿਆ। ਮੁੱਖ ਮੰਤਰੀ ਨੇ ਕਿਹਾ, “ਮੇਰੀ ਇਸ ਫੇਰੀ ਦਾ ਉਦੇਸ਼ ਨੁਕਸ ਕੱਢਣਾ ਨਹੀਂ ਹੈ ਸਗੋਂ ਇਸ ਦਾ ਅਸਲ ਮਨੋਰਥ ਸਿੱਖਿਆ ਖੇਤਰ ਵਿੱਚ ਵਿਆਪਕ ਸੁਧਾਰ ਲਿਆਉਣ ਲਈ ਜ਼ਮੀਨੀ ਪੱਧਰ ਉਤੇ ਸਥਿਤੀ ਦਾ ਜਾਇਜ਼ਾ ਲੈਣਾ ਹੈ।

ਮੁੱਖ ਮੰਤਰੀ ਨੇ ਦੁਪਹਿਰ ਵੇਲੇ ਸਕੂਲ ਦਾ ਦੌਰਾ ਕੀਤਾ ਅਤੇ ਉਹ ਕਰੀਬ ਅੱਧਾ ਘੰਟਾ ਸਕੂਲ ਵਿੱਚ ਹੀ ਰਹੇ। ਸਕੂਲ ਵਿੱਚ ਸਹੂਲਤਾਂ ਬਾਰੇ ਜਾਂਚ ਕਰਨ ਤੋਂ ਇਲਾਵਾ ਭਗਵੰਤ ਮਾਨ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਗੱਲਬਾਤ ਕਰਕੇ ਜ਼ਮੀਨੀ ਪੱਧਰ ਦੀਆਂ ਹਾਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ।  ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਿੱਖਿਆ ਨਵੇਂ ਤੇ ਅਗਾਂਹਵਧੂ ਸਮਾਜ ਦੀ ਉਸਾਰੀ ਦਾ ਮੁੱਖ ਆਧਾਰ ਹੈ ਜਿਸ ਕਰਕੇ ਸੂਬਾ ਸਰਕਾਰ ਇਸ ਖੇਤਰ ਨੂੰ ਪ੍ਰਮੁੱਖ ਤੌਰ ਉਤੇ ਤਰਜੀਹ ਦੇ ਰਹੀ ਹੈ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪਹਿਲਾਂ ਹੀ ਸਿੱਖਿਆ ਦੇ ਖੇਤਰ ਵਿੱਚ ਬਹੁ-ਪੱਖੀ ਸੁਧਾਰਾਂ ਦੀ ਸ਼ੁਰੂਆਤ ਕਰਨ ਦੀ ਦਿਸ਼ਾ ਵਿਚ ਕੰਮ ਕਰ ਰਹੀ ਹੈ ਤਾਂ ਜੋ ਵਿਦਿਆਰਥੀਆਂ ਖਾਸ ਕਰਕੇ ਸਮਾਜ ਦੇ ਲੋੜਵੰਦ ਅਤੇ ਪੱਛੜੇ ਵਰਗਾਂ ਨੂੰ ਲਾਭ ਪਹੁੰਚਾਇਆ ਜਾ ਸਕੇ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ਨੂੰ ‘ਆਹਲਾ ਦਰਜੇ ਦੇ ਸਕੂਲਾਂ’ ਵਿੱਚ ਤਬਦੀਲ ਕਰਨ ਲਈ ਵਚਨਬੱਧ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਸਕੂਲ ਨਾ ਸਿਰਫ਼ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨਗੇ ਸਗੋਂ ਜੀਵਨ ਵਿੱਚ ਬਿਹਤਰ ਮੁਕਾਮ ਹਾਸਲ ਕਰਨ ਲਈ ਉਨ੍ਹਾਂ ਦੇ ਸਰਬਪੱਖੀ ਵਿਕਾਸ ਨੂੰ ਵੀ ਯਕੀਨੀ ਬਣਾਉਣਗੇ। ਭਗਵੰਤ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਸਕੂਲਾਂ ਨੂੰ ਅਤਿ ਆਧੁਨਿਕ ਬੁਨਿਆਦੀ ਢਾਂਚੇ ਨਾਲ ਲੈਸ ਕੀਤਾ ਜਾਵੇਗਾ ਤਾਂ ਜੋ ਇਨ੍ਹਾਂ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਸਹੂਲਤਾਂ ਮਿਲ ਸਕਣ। ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲ ਇਨ੍ਹਾਂ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀ ਕਾਨਵੈਂਟ ਸਕੂਲਾਂ ਵਿਚ ਪੜ੍ਹਦੇ ਹਾਣੀ ਵਿਦਿਆਰਥੀਆਂ ਦਾ ਮੁਕਾਬਲਾ ਵੀ ਕਰ ਸਕਣਗੇ।

ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਉਨ੍ਹਾਂ ਪਾਸੋਂ ਸਕੂਲ ਦੇ ਸਿਲੇਬਸ ਬਾਰੇ ਪੁੱਛਿਆ। ਮੁੱਖ ਮੰਤਰੀ ਨੇ ਵਿਦਿਆਰਥੀਆਂ ਤੋਂ ਉਨ੍ਹਾਂ ਦੇ ਜੀਵਨ ਦੀਆਂ ਖਾਹਿਸ਼ਾਂ-ਉਮੰਗਾਂ ਤੇ ਸੁਪਨਿਆਂ ਬਾਰੇ ਵੀ ਪੁੱਛਿਆ ਅਤੇ ਉਨ੍ਹਾਂ ਨੂੰ ਮਿੱਥੇ ਟੀਚਿਆਂ ਦੀ ਪ੍ਰਾਪਤੀ ਲਈ ਸਖ਼ਤ ਮਿਹਨਤ ਕਰਨ ਲਈ ਪ੍ਰਰਿਆ। ਭਗਵੰਤ ਮਾਨ ਨੇ ਕਿਹਾ ਕਿ ਮਿਹਨਤ, ਲਗਨ ਅਤੇ ਸਮਰਪਣ ਭਾਵਨਾ ਸਫਲਤਾ ਦੀ ਕੁੰਜੀ ਹਨ। ਉਨ੍ਹਾਂ ਕਿਹਾ ਕਿ ਸਾਰੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਇਨ੍ਹਾਂ ਸੁਨਹਿਰੀ ਨਿਯਮਾਂ ਨੂੰ ਤਨਦੇਹੀ ਨਾਲ ਅਪਣਾਉਣ ਦੀ ਲੋੜ ਹੈ ਤਾਂ ਜੋ ਉਹ ਸਫਲਤਾ ਦੀਆਂ ਬੁਲੰਦੀਆਂ ਛੂਹ ਸਕਣ।

 ਇਸ ਦੌਰਾਨ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਸਕੂਲ ਵਿਚ ਅਤਿ ਆਧੁਨਿਕ ਸਾਇੰਸ ਲੈਬਾਰਟਰੀ ਸਥਾਪਤ ਕਰਨ ਦੇ ਹੁਕਮ ਦਿੱਤੇ। ਇਸ ਦੇ ਨਾਲ ਉਨ੍ਹਾਂ ਨੇ ਅਧਿਕਾਰੀਆਂ ਨੂੰ ਸਕੂਲਾਂ ਦੇ ਕੰਪਿਊਟਰਾਂ ਵਿਚ ਮੌਜੂਦਾ ਸਾਫਟਵੇਅਰ ਨੂੰ ਵੀ ਅਪਗ੍ਰੇਡ ਕਰਨ ਲਈ ਆਖਿਆ। ਭਗਵੰਤ ਮਾਨ ਨੇ ਸਕੂਲ ਵਿਚ ਦਿਵਿਆਂਗ ਵਿਦਿਆਰਥੀਆਂ ਲਈ ਇਮਾਰਤ ਵਿਚ ਲੋੜੀਂਦੀ ਮੁਰੰਮਤ ਤੇ ਵਿਵਸਥਾ ਕਰਨ ਦੇ ਵੀ ਹੁਕਮ ਦਿੱਤੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Arshdeep Singh: ਕ੍ਰਿਕਟਰ ਅਰਸ਼ਦੀਪ ਸਿੰਘ ਬਣੇ ਨਸ਼ਾ ਮੁਕਤ ਪੰਜਾਬ ਮੁਹਿੰਮ ਦੇ ਬ੍ਰਾਂਡ ਅੰਬੈਸਡਰ, ਦੇਖੋ ਵੀਡੀਓ
Arshdeep Singh: ਕ੍ਰਿਕਟਰ ਅਰਸ਼ਦੀਪ ਸਿੰਘ ਬਣੇ ਨਸ਼ਾ ਮੁਕਤ ਪੰਜਾਬ ਮੁਹਿੰਮ ਦੇ ਬ੍ਰਾਂਡ ਅੰਬੈਸਡਰ, ਦੇਖੋ ਵੀਡੀਓ
Desi Ghee In Monsoon: ਮਾਨਸੂਨ 'ਚ ਦੇਸੀ ਘਿਓ ਦੇ ਗਜ਼ਬ ਫਾਇਦੇ, ਮਾਹਿਰਾਂ ਤੋਂ ਜਾਣੋ ਇਸ ਦੀ ਵਰਤੋਂ ਕਿਵੇਂ ਕਰੀਏ
Desi Ghee In Monsoon: ਮਾਨਸੂਨ 'ਚ ਦੇਸੀ ਘਿਓ ਦੇ ਗਜ਼ਬ ਫਾਇਦੇ, ਮਾਹਿਰਾਂ ਤੋਂ ਜਾਣੋ ਇਸ ਦੀ ਵਰਤੋਂ ਕਿਵੇਂ ਕਰੀਏ
INS ਤੇਗ ਪਹੁੰਚਿਆ ਓਮਾਨ, ਸਮੁੰਦਰ 'ਚ ਡੁੱਬੇ ਤੇਲ ਟੈਂਕਰ ਦੇ 16 'ਚੋਂ 9 ਕਰੂ ਮੈਂਬਰਾਂ ਦੀ ਬਚਾਈ ਜਾਨ, 7 ਦੀ ਭਾਲ ਜਾਰੀ
INS ਤੇਗ ਪਹੁੰਚਿਆ ਓਮਾਨ, ਸਮੁੰਦਰ 'ਚ ਡੁੱਬੇ ਤੇਲ ਟੈਂਕਰ ਦੇ 16 'ਚੋਂ 9 ਕਰੂ ਮੈਂਬਰਾਂ ਦੀ ਬਚਾਈ ਜਾਨ, 7 ਦੀ ਭਾਲ ਜਾਰੀ
Health News: ਅੱਖਾਂ ਦੀ ਰੌਸ਼ਨੀ ਵਧਾਉਣ ਦੇ ਲਈ ਡਾਈਟ ‘ਚ ਸ਼ਾਮਿਲ ਕਰੋ ਇਹ ਚੀਜ਼ਾਂ, ਕੁੱਝ ਹੀ ਸਮੇਂ 'ਚ ਮਿਲੇਗਾ ਫਾਇਦਾ
Health News: ਅੱਖਾਂ ਦੀ ਰੌਸ਼ਨੀ ਵਧਾਉਣ ਦੇ ਲਈ ਡਾਈਟ ‘ਚ ਸ਼ਾਮਿਲ ਕਰੋ ਇਹ ਚੀਜ਼ਾਂ, ਕੁੱਝ ਹੀ ਸਮੇਂ 'ਚ ਮਿਲੇਗਾ ਫਾਇਦਾ
Advertisement
ABP Premium

ਵੀਡੀਓਜ਼

Lawrence Bishnoi  ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਨੂੰ ਵੱਡਾ ਝਟਕਾ  ਪੰਜਾਬ ਪੁਲਿਸ ਦਾ  ਵੱਡਾ  ਐਕਸ਼ਨLawrence Bishnoi  ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਨੂੰ ਵੱਡਾ ਝਟਕਾ  ਪੰਜਾਬ ਪੁਲਿਸ ਦਾ  ਵੱਡਾ  ਐਕਸ਼ਨMohinder Bhagat| ਮੰਤਰੀ ਬਣਾਏ ਜਾਣ ਦੀਆਂ ਚਰਚਾਵਾਂ 'ਤੇ ਕੀ ਬੋਲੇ ਮੋਹਿੰਦਰ ਭਗਤ ?Smuggler Arrested| ਹੈਰੋਇਨ ਸਣੇ ਤਿੰਨ ਗ੍ਰਿਫ਼ਤਾਰ, ਪਾਕਿਸਤਾਨ 'ਚ ਤਸਕਰਾਂ ਨਾਲ ਸਬੰਧ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Arshdeep Singh: ਕ੍ਰਿਕਟਰ ਅਰਸ਼ਦੀਪ ਸਿੰਘ ਬਣੇ ਨਸ਼ਾ ਮੁਕਤ ਪੰਜਾਬ ਮੁਹਿੰਮ ਦੇ ਬ੍ਰਾਂਡ ਅੰਬੈਸਡਰ, ਦੇਖੋ ਵੀਡੀਓ
Arshdeep Singh: ਕ੍ਰਿਕਟਰ ਅਰਸ਼ਦੀਪ ਸਿੰਘ ਬਣੇ ਨਸ਼ਾ ਮੁਕਤ ਪੰਜਾਬ ਮੁਹਿੰਮ ਦੇ ਬ੍ਰਾਂਡ ਅੰਬੈਸਡਰ, ਦੇਖੋ ਵੀਡੀਓ
Desi Ghee In Monsoon: ਮਾਨਸੂਨ 'ਚ ਦੇਸੀ ਘਿਓ ਦੇ ਗਜ਼ਬ ਫਾਇਦੇ, ਮਾਹਿਰਾਂ ਤੋਂ ਜਾਣੋ ਇਸ ਦੀ ਵਰਤੋਂ ਕਿਵੇਂ ਕਰੀਏ
Desi Ghee In Monsoon: ਮਾਨਸੂਨ 'ਚ ਦੇਸੀ ਘਿਓ ਦੇ ਗਜ਼ਬ ਫਾਇਦੇ, ਮਾਹਿਰਾਂ ਤੋਂ ਜਾਣੋ ਇਸ ਦੀ ਵਰਤੋਂ ਕਿਵੇਂ ਕਰੀਏ
INS ਤੇਗ ਪਹੁੰਚਿਆ ਓਮਾਨ, ਸਮੁੰਦਰ 'ਚ ਡੁੱਬੇ ਤੇਲ ਟੈਂਕਰ ਦੇ 16 'ਚੋਂ 9 ਕਰੂ ਮੈਂਬਰਾਂ ਦੀ ਬਚਾਈ ਜਾਨ, 7 ਦੀ ਭਾਲ ਜਾਰੀ
INS ਤੇਗ ਪਹੁੰਚਿਆ ਓਮਾਨ, ਸਮੁੰਦਰ 'ਚ ਡੁੱਬੇ ਤੇਲ ਟੈਂਕਰ ਦੇ 16 'ਚੋਂ 9 ਕਰੂ ਮੈਂਬਰਾਂ ਦੀ ਬਚਾਈ ਜਾਨ, 7 ਦੀ ਭਾਲ ਜਾਰੀ
Health News: ਅੱਖਾਂ ਦੀ ਰੌਸ਼ਨੀ ਵਧਾਉਣ ਦੇ ਲਈ ਡਾਈਟ ‘ਚ ਸ਼ਾਮਿਲ ਕਰੋ ਇਹ ਚੀਜ਼ਾਂ, ਕੁੱਝ ਹੀ ਸਮੇਂ 'ਚ ਮਿਲੇਗਾ ਫਾਇਦਾ
Health News: ਅੱਖਾਂ ਦੀ ਰੌਸ਼ਨੀ ਵਧਾਉਣ ਦੇ ਲਈ ਡਾਈਟ ‘ਚ ਸ਼ਾਮਿਲ ਕਰੋ ਇਹ ਚੀਜ਼ਾਂ, ਕੁੱਝ ਹੀ ਸਮੇਂ 'ਚ ਮਿਲੇਗਾ ਫਾਇਦਾ
Urvashi Rautela: ਉਰਵਸ਼ੀ ਰੌਤੇਲਾ ਦਾ ਪ੍ਰਾਈਵੇਟ ਵੀਡੀਓ ਲੀਕ, ਬਾਥਰੂਮ 'ਚ ਨਹਾਉਂਦੇ ਹੋਏ...
Urvashi Rautela: ਉਰਵਸ਼ੀ ਰੌਤੇਲਾ ਦਾ ਪ੍ਰਾਈਵੇਟ ਵੀਡੀਓ ਲੀਕ, ਬਾਥਰੂਮ 'ਚ ਨਹਾਉਂਦੇ ਹੋਏ...
Pakode: ਬਰਸਾਤ ਦੇ ਮੌਸਮ ‘ਚ ਇੰਝ ਤਿਆਰ ਕਰੋ ਆਲੂ, ਪਿਆਜ਼ ਅਤੇ ਮਿਰਚ ਦੇ ਸਵਾਦਿਸ਼ਟ ਪਕੌੜੇ, ਝਟਪਟ ਹੋ ਜਾਣਗੇ ਤਿਆਰ
Pakode: ਬਰਸਾਤ ਦੇ ਮੌਸਮ ‘ਚ ਇੰਝ ਤਿਆਰ ਕਰੋ ਆਲੂ, ਪਿਆਜ਼ ਅਤੇ ਮਿਰਚ ਦੇ ਸਵਾਦਿਸ਼ਟ ਪਕੌੜੇ, ਝਟਪਟ ਹੋ ਜਾਣਗੇ ਤਿਆਰ
Sports Breaking: 2 ਓਵਰਾਂ 'ਚ ਚਾਹੀਦੀਆਂ ਸੀ 61 ਦੌੜਾਂ, 8 ਛੱਕੇ 'ਤੇ 2 ਚੌਕੇ ਲਗਾ ਖਿਡਾਰਿਆਂ ਨੇ ਦਿਖਾਇਆ ਵੱਡਾ ਕਾਰਨਾਮਾ
2 ਓਵਰਾਂ 'ਚ ਚਾਹੀਦੀਆਂ ਸੀ 61 ਦੌੜਾਂ, 8 ਛੱਕੇ 'ਤੇ 2 ਚੌਕੇ ਲਗਾ ਖਿਡਾਰਿਆਂ ਨੇ ਦਿਖਾਇਆ ਵੱਡਾ ਕਾਰਨਾਮਾ
Kangana Ranaut: ਕੰਗਨਾ ਰਣੌਤ- ਚਿਰਾਗ ਪਾਸਵਾਨ ਦੀ ਫਿਰ ਸ਼ੁਰੂ ਹੋਏਗੀ ਪ੍ਰੇਮ ਕਹਾਣੀ, ਸੰਸਦ ਮੈਂਬਰ ਬੋਲਿਆ- ਉਸਨੂੰ ਲੱਭਦੀਆਂ ਨਜ਼ਰਾਂ...
ਕੰਗਨਾ ਰਣੌਤ- ਚਿਰਾਗ ਪਾਸਵਾਨ ਦੀ ਫਿਰ ਸ਼ੁਰੂ ਹੋਏਗੀ ਪ੍ਰੇਮ ਕਹਾਣੀ, ਸੰਸਦ ਮੈਂਬਰ ਬੋਲਿਆ- ਉਸਨੂੰ ਲੱਭਦੀਆਂ ਨਜ਼ਰਾਂ...
Embed widget