(Source: ECI/ABP News/ABP Majha)
ਚਿਪਸ ਖਾਣ ਵਾਲੇ ਸਾਵਧਾਨ! ਫਾਜ਼ਿਲਕਾ ਤੋਂ ਆਈ ਹੋਸ਼ ਉਡਾਉਣ ਵਾਲੀ ਖਬਰ, ਚਾਰ ਸਾਲ ਦੀ ਬੱਚੀ ਦਾ ਹੋਇਆ ਇਹ ਹਾਲ
Fazilka News: ਜੇਕਰ ਤੁਸੀਂ ਜਾਂ ਤੁਹਾਡੇ ਬੱਚੇ ਚਿਪਸ ਖਾਣ ਦੇ ਸ਼ੌਕੀਨ ਹਨ ਤਾਂ ਇਹ ਖਬਰ ਤੁਹਾਡੇ ਹੋਸ਼ ਉਡਾ ਦੇਵੇਗੀ। ਅੱਜ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਚਿਪਸ ਖਾਣ ਕਾਰਨ ਚਾਰ ਸਾਲ ਦੀ ਬੱਚੀ ਦੀ ਸਿਹਤ ਖਰਾਬ ਹੋ ਗਈ...
Fazilka News: ਜੇਕਰ ਤੁਸੀਂ ਜਾਂ ਤੁਹਾਡੇ ਬੱਚੇ ਚਿਪਸ ਖਾਣ ਦੇ ਸ਼ੌਕੀਨ ਹਨ ਤਾਂ ਇਹ ਖਬਰ ਤੁਹਾਡੇ ਹੋਸ਼ ਉਡਾ ਦੇਵੇਗੀ। ਅੱਜ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਚਿਪਸ ਖਾਣ ਕਾਰਨ ਚਾਰ ਸਾਲ ਦੀ ਬੱਚੀ ਦੀ ਸਿਹਤ ਖਰਾਬ ਹੋ ਗਈ ਤੇ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਉਣਾ ਪਿਆ। ਹਸਪਤਾਲ ਵਿੱਚ ਫਿਲਹਾਲ ਬੱਚੀ ਦੀ ਹਾਲਤ ਸਥਿਰ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਅਜ਼ੀਮਗੜ੍ਹ ਵਾਸੀ ਧਰਮਪਾਲ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ ਸ੍ਰੀਗੰਗਾ ਨਗਰ ਦੇ ਚਹਿਲ ਚੌਕ ਵਾਸੀ ਪ੍ਰਵੀਨ ਕੁਮਾਰ ਨਾਲ ਹੋਇਆ ਸੀ। ਅੱਜ ਉਸ ਨੇ ਆਪਣੀ ਬੇਟੀ ਸੁਮਨ ਨੂੰ ਜਣੇਪੇ ਲਈ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ। ਸੁਮਨ ਦੀਆਂ ਪਹਿਲਾਂ ਹੀ ਦੋ ਲੜਕੀਆਂ ਹਨ ਤੇ ਅੱਜ ਦੀ ਡਿਲੀਵਰੀ ਵਿੱਚ ਵੀ ਉਸ ਦੀ ਤੀਜੀ ਲੜਕੀ ਨੇ ਜਨਮ ਲਿਆ ਹੈ।
ਧਰਮਪਾਲ ਨੇ ਦੱਸਿਆ ਕਿ ਜਦੋਂ ਉਸ ਦੀ ਦੋਹਤੀ ਹਰਸ਼ਿਤਾ ਨੇ ਚਿਪਸ ਮੰਗੇ ਤਾਂ ਉਸ ਨੇ ਕੰਟੀਨ ਤੋਂ ਚਿਪਸ ਦਾ ਪੈਕੇਟ ਲਿਆ ਕੇ ਉਸ ਨੂੰ ਦੇ ਦਿੱਤਾ। ਚਿਪਸ ਖਾਣ ਤੋਂ ਬਾਅਦ ਦੋਹਤੀ ਦੀ ਸਿਹਤ ਵਿਗੜ ਗਈ ਤੇ ਉਸ ਨੂੰ ਉਲਟੀਆਂ ਆਉਣ ਲੱਗੀਆਂ। ਜਦੋਂ ਉਸ ਦੇ ਬੁੱਲ੍ਹ ਨੀਲੇ ਹੋਣ ਲੱਗੇ ਤਾਂ ਉਨ੍ਹਾਂ ਨੇ ਉਸ ਨੂੰ ਸਿਵਲ ਹਸਪਤਾਲ ਦੀ ਐਮਰਜੈਂਸੀ 'ਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ।
ਧਰਮਪਾਲ ਨੇ ਘਟੀਆ ਗੁਣਵੱਤਾ ਵਾਲੇ ਚਿਪਸ ਵੇਚਣ ਵਾਲੇ ਦੁਕਾਨਦਾਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਸਿਵਲ ਹਸਪਤਾਲ ਦੇ ਡਾਕਟਰ ਧਰਮਵੀਰ ਨੇ ਦੱਸਿਆ ਕਿ ਚਿਪਸ ਖਰਾਬ ਸਨ, ਜਿਸ ਕਾਰਨ ਲੜਕੀ ਦੀ ਸਿਹਤ ਵਿਗੜ ਗਈ।
ਇਹ ਵੀ ਪੜ੍ਹੋ: Viral News: ਹੁਣ ਆਮ ਆਦਮੀ ਵੀ ਖਾ ਸਕੇਗਾ ਜੇਲ੍ਹ ਦੀ 'ਰੋਟੀ', ਯੂਪੀ ਦੇ ਇਸ ਸ਼ਹਿਰ 'ਚ ਸ਼ੁਰੂ ਹੋ ਰਹੀ ਹੈ ਬੰਦੀ ਕੰਟੀਨ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Coronavirus : UAE 'ਚ ਮਿਲਿਆ ਕੋਰੋਨਾ ਵਾਇਰਸ ਦਾ New Variant, 28 ਸਾਲਾ ਲੜਕੇ ਨੂੰ ਗਲੇ ਤੋਂ ਲੈ ਕੇ ਪੇਟ ਤੱਕ ਹੋਇਆ ਗੰਭੀਰ ਇਨਫੈਕਸ਼ਨ