ਡਿਊਟੀ ਦੌਰਾਨ ਸੀਨੀਅਰ ਅਫ਼ਸਰ ਦੇ ਕੈਬਿਨ 'ਚ ਆਰਾਮ ਫਰਮਾ ਰਿਹਾ ਸੀ ਕਲਰਕ, ਵੀਡੀਓ ਵਾਇਰਲ ਹੋਣ ਮਗਰੋਂ ਲਾਇਆ ਇਹ ਬਹਾਨਾ
ਜ਼ਿਲ੍ਹਾ ਜਲੰਧਰ ਦੇ ਨਗਰ ਨਿਗਮ ਦਫ਼ਤਰ 'ਚ ਜੇ ਤੁਹਾਨੂੰ ਕੋਈ ਕੰਮ ਪੈਂਦਾ ਹੈ ਤੇ ਮੁਲਾਜ਼ਮ ਆਪਣੀ ਸੀਟ ਤੋਂ ਗੈਰ ਹਾਜ਼ਰ ਮਿਲਦੇ ਹਨ ਤਾਂ ਇਕ ਵਾਰ ਸੀਨੀਅਰ ਅਫ਼ਸਰਾਂ ਦਾ ਕੈਬਿਨ ਜ਼ਰੂਰ ਚੈੱਕ ਕਰ ਲਵੋ ਕਿਉਂਕਿ ਮੁਲਾਜ਼ਮ ਇੱਥੇ AC ਛੱਡ ਕੇ ਸੁੱਤਾ ਵੀ ਮਿਲ ਸਕਦਾ ਹੈ।
ਜਲੰਧਰ: ਜ਼ਿਲ੍ਹਾ ਜਲੰਧਰ ਦੇ ਨਗਰ ਨਿਗਮ ਦਫ਼ਤਰ 'ਚ ਜੇ ਤੁਹਾਨੂੰ ਕੋਈ ਕੰਮ ਪੈਂਦਾ ਹੈ ਤੇ ਮੁਲਾਜ਼ਮ ਆਪਣੀ ਸੀਟ ਤੋਂ ਗੈਰ ਹਾਜ਼ਰ ਮਿਲਦੇ ਹਨ ਤਾਂ ਇਕ ਵਾਰ ਸੀਨੀਅਰ ਅਫ਼ਸਰਾਂ ਦਾ ਕੈਬਿਨ ਜ਼ਰੂਰ ਚੈੱਕ ਕਰ ਲਵੋ ਕਿਉਂਕਿ ਮੁਲਾਜ਼ਮ ਇੱਥੇ AC ਛੱਡ ਕੇ ਸੁੱਤਾ ਵੀ ਮਿਲ ਸਕਦਾ ਹੈ। ਇੱਕ ਅਜਿਹਾ ਵੀਡੀਓ ਵਾਇਰਲ ਹੋਇਆ ਹੈ ਜਿਸ 'ਚ ਮੁਲਾਜ਼ਮ ਡਿਊਟੀ 'ਤੇ ਆਰਾਮ ਫਰਮਾਉਂਦਾ ਫੜ੍ਹਿਆ ਗਿਆ।
ਜਲੰਧਰ ਨਗਰ ਨਿਗਮ ਦੇ ਦਫ਼ਤਰ ਵਿੱਚ ਅਸਿਸਟੈਂਟ ਕਮਿਸ਼ਨਰ ਐਸਐਸ ਸਿੱਧੂ ਦੇ ਕਲਰਕ ਨਾਲ ਜੇ ਕਿਸੇ ਨੂੰ ਕੰਮ ਪਿਆ ਹੋਵੇ ਤੇ ਉਹ ਉੱਥੇ ਨਾ ਮਿਲੇ ਤਾਂ ਦਫ਼ਤਰ ਨੂੰ ਚੰਗੀ ਤਰ੍ਹਾਂ ਚੈੱਕ ਕਰ ਲੈਣਾ। ਦਫ਼ਤਰ ਦੇ ਹੀ ਕਿਸੇ ਸਟਾਫ ਨੇ ਕਲਰਕ ਗੋਲਡੀ ਥਾਪਰ ਦੀ ਵੀਡੀਓ ਬਣਾਈ ਅਤੇ ਵਾਇਰਲ ਕਰ ਦਿੱਤੀ। ਵੀਡੀਓ 'ਚ ਦੇਖਿਆ ਗਿਆ ਕਿ ਮੁਲਾਜ਼ਮ ਆਪਣੇ ਸੀਨੀਅਰ ਅਫ਼ਸਰ ਦੇ ਕੈਬਿਨ ਵਿਚ AC ਚਲਾ ਕਿ ਸੋਫੇ 'ਤੇ ਆਰਾਮ ਕਰ ਰਿਹਾ ਹੈ।
ਕਲਰਕ ਦੀ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਕਲਰਕ ਇਹ ਸਫ਼ਾਈ ਦਿੰਦੇ ਹੋਏ ਨਜ਼ਰ ਆ ਰਿਹਾ ਹੈ ਕਿ ਉਸ ਦੀ ਤਬੀਅਤ ਠੀਕ ਨਹੀਂ ਸੀ ਤੇ ਉਸ ਦੇ ਸਿਰ ਅਤੇ ਦਾੜ੍ਹ ਵਿੱਚ ਦਰਦ ਹੋ ਰਹੀ ਸੀ ਜਿਸ ਕਰਕੇ ਉਹ ਅਫ਼ਸਰ ਦੇ ਕਮਰੇ ਵਿੱਚ ਏਸੀ ਚਲਾ ਕੇ ਸੋਫੇ ਤੇ ਲੇਟ ਗਿਆ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਜੇ ਕੋਈ ਵੀ ਮੁਲਾਜ਼ਮ ਗਲਤੀ ਕਰਦਾ ਹੋਇਆ ਉਨ੍ਹਾਂ ਦੀ ਦਾੜ੍ਹ ਥੱਲੇ ਆ ਗਿਆ ਉਸ ਨੂੰ ਕਦੀ ਵੀ ਬਖ਼ਸ਼ਿਆ ਨਹੀਂ ਜਾਏਗਾ।