Punjab News: ਹੌਟ ਸੀਟ ਬਣਿਆ ਫਰੀਦਕੋਟ, ਕੌਣ ਮਾਰੇਗਾ ਬਾਜ਼ੀ? ਮੁੱਖ ਮੰਤਰੀ ਮਾਨ ਆਪਣੇ ਦੋਸਤ ਕਰਮਜੀਤ ਅਨਮੋਲ ਲਈ ਕਰਨਗੇ ਚੋਣ ਪ੍ਰਚਾਰ
Punjab News: ਅੱਜ ਮੁੱਖ ਮੰਤਰੀ ਭਗਵੰਤ ਮਾਨ ਫਰੀਦਕੋਟ ਤੋਂ ਉਮੀਦਾਵਰ ਕਰਮਜੀਤ ਅਨਮੋਲ ਦੇ ਹੱਕ ਵਿੱਚ ਰੋਡ ਸ਼ੋਅ ਕਰਨਗੇ। ਸੀਐਮ ਮਾਨ ਉਨ੍ਹਾਂ ਦੇ ਲਈ 2 ਥਾਵਾਂ 'ਤੇ ਰੋਡ ਸ਼ੋਅ ਕਰਨਗੇ
Punjab News: ਪੰਜਾਬ ਵਿੱਚ ਲੋਕ ਸਭਾ ਚੋਣਾਂ ਹੋਣ ਨੂੰ ਕੁਝ ਦਿਨ ਹੀ ਬਾਕੀ ਰਹਿ ਗਏ ਹਨ। ਉੱਥੇ ਹੀ ਸਾਰੇ ਸਿਆਸੀ ਆਗੂ ਡੱਟ ਕੇ ਚੋਣ ਪ੍ਰਚਾਰ ਕਰਨ ਵਿੱਚ ਲੱਗੇ ਹੋਏ ਹਨ। ਅੱਜ ਮੁੱਖ ਮੰਤਰੀ ਭਗਵੰਤ ਮਾਨ ਫਰੀਦਕੋਟ ਤੋਂ ਉਮੀਦਾਵਰ ਕਰਮਜੀਤ ਅਨਮੋਲ ਦੇ ਹੱਕ ਵਿੱਚ ਰੋਡ ਸ਼ੋਅ ਕਰਨਗੇ। ਸੀਐਮ ਮਾਨ ਉਨ੍ਹਾਂ ਦੇ ਲਈ 2 ਥਾਵਾਂ 'ਤੇ ਰੋਡ ਸ਼ੋਅ ਕਰਨਗੇ। ਇਸ ਦੌਰਾਨ ਮੋਗਾ ਅਤੇ ਜੈਤੋਂ ਵਿੱਚ ਰੋਡ ਸ਼ੋਅ ਹੋਵੇਗਾ। ਦੋਵੇਂ ਰੋਡ ਸ਼ੋਅ ਦਾ ਸਮਾਂ ਸ਼ਾਮ ਤਿੰਨ ਅਤੇ ਚਾਰ ਵਜੇ ਰੱਖਿਆ ਗਿਆ ਹੈ। ਹਾਲਾਂਕਿ ਕਰਮਜੀਤ ਅਨਮੋਲ ਲਈ ਰੋਜ਼ ਮਿਊਜ਼ਿਕ ਇੰਡਸਟਰੀ ਦੇ ਲੋਕ ਚੋਣ ਪ੍ਰਚਾਰ ਕਰ ਰਹੇ ਹਨ।
ਇਹ ਵੀ ਪੜ੍ਹੋ: Lok Sabha Election: ਆਜ਼ਾਦ ਉਮੀਦਵਾਰਾਂ ਨੂੰ ਵੰਡੇ ਚੋਣ ਨਿਸ਼ਾਨ, ਅੰਮ੍ਰਿਤਪਾਲ ਸਿੰਘ ਨੂੰ ਮਾਈਕ ਤਾਂ ਹੋਰਨਾਂ ਨੂੰ ਮਿਲੇ...
ਫਰੀਦਕੋਟ ਲੋਕ ਸਭਾ ਸੀਟ ਪੰਜਾਬ ਦੀ ਹੌਟ ਸੀਟ ਬਣੀ ਹੋਈ ਹੈ। ਕਿਉਂਕਿ ਇੱਥੇ ਭਾਜਪਾ ਵੱਲੋਂ ਮਸ਼ਹੂਰ ਸੂਫੀ ਗਾਇਕ ਹੰਸਰਾਜ ਹੰਸ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਰਾਜਵਿੰਦਰ ਸਿੰਘ ਧਰਮਕੋਟ ਤੇ ਕਾਂਗਰਸ ਨੇ ਅਮਰਜੀਤ ਕੌਰ ਸਾਹੋਕੇ 'ਤੇ ਦਾਅ ਖੇਡਿਆ ਹੈ। ਹੁਣ ਚੋਣਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਭਾਵੇਂ ਪਹਿਲਾਂ ਇਸ ਸੀਟ 'ਤੇ ਦੋ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵਿਚਾਲੇ ਹੀ ਸਿੱਧਾ ਮੁਕਾਬਲਾ ਸੀ ਪਰ ਇਸ ਵਾਰ ਬਹੁ-ਪੱਖੀ ਮੁਕਾਬਲਾ ਹੋਣ ਦੀ ਸੰਭਾਵਨਾ ਹੈ।
ਇਸ ਵਾਰ ਫਰੀਦਕੋਟ ਚੋਣ ਵਿੱਚ 28 ਉਮੀਦਵਾਰਾਂ ਵਿੱਚ ਮੁਕਾਬਲਾ ਹੈ। ਇਸ ਵਿੱਚ 26 ਪੁਰਸ਼ ਅਤੇ ਸਿਰਫ਼ ਦੋ ਔਰਤਾਂ ਸ਼ਾਮਲ ਹਨ। ਮੁਕਤਸਰ ਜ਼ਿਲ੍ਹੇ ਦੀ ਗਿੱਦੜਬਾਹਾ ਵਿਧਾਨ ਸਭਾ ਸੀਟ ਨੂੰ ਛੱਡ ਕੇ ਬਾਕੀ ਸਾਰੀਆਂ ਲੋਕ ਸਭਾ ਸੀਟ 'ਤੇ 'ਆਪ' ਦਾ ਕਬਜ਼ਾ ਹੈ। ਹਾਲਾਂਕਿ ਇਸ ਲੋਕ ਸਭਾ ਸੀਟ ਤੋਂ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ‘ਆਪ’ ਦੇ ਸਾਧੂ ਸਿੰਘ ਅਤੇ ਕਾਂਗਰਸ ਦੇ ਮੁਹੰਮਦ ਸਦੀਕ ਸੰਸਦ ਮੈਂਬਰ ਰਹਿ ਚੁੱਕੇ ਹਨ।
ਇਹ ਵੀ ਪੜ੍ਹੋ: Simarjit Bains VS Ravneet Bittu: ਸਿਮਰਜੀਤ ਬੈਂਸ ਅਤੇ ਰਵਨੀਤ ਬਿੱਟੂ ਵਿਚਾਲੇ ਛਿੜੀ ਜੁਬਾਨੀ ਜੰਗ, ਵੀਡੀਓ 'ਚ ਕੀਤੇ ਖਤਰਨਾਕ ਖੁਲਾਸੇ