(Source: ECI/ABP News)
ਪੰਜਾਬ 'ਚ ਅਸਰ-ਰਾਸੂਖ ਤੇ ਰਿਸ਼ਵਤ ਰਾਹੀਂ ਨੌਕਰੀਆਂ ਲੈਣ ਵਾਲਿਆਂ ਦੇ ਉੱਡੇ ਹੋਸ਼, ਸੀਐਮ ਭਗਵੰਤ ਮਾਨ ਦੇ ਐਲਾਨ ਮਗਰੋਂ ਅਫਸਰਾਂ ਨੇ ਖਿੱਚੀ ਜਾਂਚ ਦੀ ਤਿਆਰੀ
ਆਪਣੇ ਅਸਰ-ਰਾਸੂਖ ਤੇ ਰਿਸ਼ਵਤ ਰਾਹੀਂ ਜਾਅਲੀ ਡਿਗਰੀਆਂ ਨਾਲ ਹੀ ਨੌਕਰੀਆਂ ਲੈਣ ਵਾਲਿਆਂ ਦੇ ਸਾਹ ਸੂਤੇ ਗਏ ਹਨ।
![ਪੰਜਾਬ 'ਚ ਅਸਰ-ਰਾਸੂਖ ਤੇ ਰਿਸ਼ਵਤ ਰਾਹੀਂ ਨੌਕਰੀਆਂ ਲੈਣ ਵਾਲਿਆਂ ਦੇ ਉੱਡੇ ਹੋਸ਼, ਸੀਐਮ ਭਗਵੰਤ ਮਾਨ ਦੇ ਐਲਾਨ ਮਗਰੋਂ ਅਫਸਰਾਂ ਨੇ ਖਿੱਚੀ ਜਾਂਚ ਦੀ ਤਿਆਰੀ CM Bhagwant Mann announced Relatives of politicians among those obtained Government Jobs in Punjab using forged documents, against whom action will be taken soon ਪੰਜਾਬ 'ਚ ਅਸਰ-ਰਾਸੂਖ ਤੇ ਰਿਸ਼ਵਤ ਰਾਹੀਂ ਨੌਕਰੀਆਂ ਲੈਣ ਵਾਲਿਆਂ ਦੇ ਉੱਡੇ ਹੋਸ਼, ਸੀਐਮ ਭਗਵੰਤ ਮਾਨ ਦੇ ਐਲਾਨ ਮਗਰੋਂ ਅਫਸਰਾਂ ਨੇ ਖਿੱਚੀ ਜਾਂਚ ਦੀ ਤਿਆਰੀ](https://feeds.abplive.com/onecms/images/uploaded-images/2022/06/12/b245f1f6ca002979f4042ad88c08b27c_original.jpg?impolicy=abp_cdn&imwidth=1200&height=675)
ਚੰਡੀਗੜ੍ਹ: ਆਪਣੇ ਅਸਰ-ਰਾਸੂਖ ਤੇ ਰਿਸ਼ਵਤ ਰਾਹੀਂ ਜਾਅਲੀ ਡਿਗਰੀਆਂ ਨਾਲ ਹੀ ਨੌਕਰੀਆਂ ਲੈਣ ਵਾਲਿਆਂ ਦੇ ਸਾਹ ਸੂਤੇ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਅਜਿਹੀਆਂ ਰਿਪੋਰਟਾਂ ਮਿਲਣ ਮਗਰੋਂ ਐਲਾਨ ਕੀਤਾ ਹੈ ਕਿ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਸਰਕਾਰੀ ਨੌਕਰੀਆਂ ਹਾਸਲ ਕਰਨ ਵਾਲਿਆਂ ’ਚ ਸੂਬੇ ਦੇ ਪ੍ਰਭਾਵਸ਼ਾਲੀ ਲੋਕ ਤੇ ਸਿਆਸਤਦਾਨਾਂ ਦੇ ਰਿਸ਼ਤੇਦਾਰ ਸ਼ਾਮਲ ਹਨ, ਜਿਨ੍ਹਾਂ ਖ਼ਿਲਾਫ਼ ਜਲਦੀ ਕਾਰਵਾਈ ਕੀਤੀ ਜਾਵੇਗੀ।
ਦਰਅਸਲ ਪੰਜਾਬ ਸਰਕਾਰ ਕੋਲ ਅਜਿਹੀਆਂ ਕਈ ਰਿਪੋਰਟਾਂ ਪਹੁੰਚੀਆਂ ਹਨ ਜਿਨ੍ਹਾਂ ਵਿੱਚ ਦਾਅਵਾ ਕੀਤਾ ਹੈ ਕਿ ਆਪਣੇ ਅਸਰ-ਰਾਸੂਖ ਤੇ ਰਿਸ਼ਵਤ ਰਾਹੀਂ ਜਾਅਲੀ ਡਿਗਰੀਆਂ ਨਾਲ ਕਈ ਲੋਕ ਨੌਕਰੀਆਂ ਲੈਣ ਵਿੱਚ ਕਾਮਯਾਬ ਰਹੇ ਹਨ ਜਦੋਂਕਿ ਕਾਬਲ ਲੋਕਾਂ ਦੇ ਹੱਥ ਨਿਰਾਸ਼ਾ ਪਈ ਹੈ। ਇਸ ਲਈ ਸਰਕਾਰ ਨੇ ਅਜਿਹੀਆਂ ਸਾਰੀਆਂ ਭਰਤੀਆਂ ਦੀ ਜਾਂਚ ਕਰਾਉਣ ਦਾ ਫੈਸਲਾ ਕੀਤਾ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਨੀਵਾਰ ਨੂੰ ਟਵੀਟ ਕਰਦਿਆਂ ਕਿਹਾ ਕਿ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਸਰਕਾਰੀ ਨੌਕਰੀਆਂ ਹਾਸਲ ਕਰਨ ਵਾਲਿਆਂ ’ਚ ਸੂਬੇ ਦੇ ਪ੍ਰਭਾਵਸ਼ਾਲੀ ਲੋਕ ਤੇ ਸਿਆਸਤਦਾਨਾਂ ਦੇ ਰਿਸ਼ਤੇਦਾਰ ਸ਼ਾਮਲ ਹਨ, ਜਿਨ੍ਹਾਂ ਖ਼ਿਲਾਫ਼ ਜਲਦੀ ਕਾਰਵਾਈ ਕੀਤੀ ਜਾਵੇਗੀ। ਮਾਨ ਨੇ ਟਵੀਟ ਵਿੱਚ ਕਿਹਾ, ‘ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਰਸੂਖ਼ਦਾਰ ਤੇ ਸਿਆਸੀ ਲੋਕਾਂ ਦੇ ਰਿਸ਼ਤੇਦਾਰ ਜਾਅਲੀ ਡਿਗਰੀਆਂ ਨਾਲ ਸਰਕਾਰੀ ਨੌਕਰੀਆਂ ਕਰ ਰਹੇ ਹਨ। ਜਲਦ ਹੀ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਇੱਕ-ਇੱਕ ਪੈਸੇ ਦਾ ਹਿਸਾਬ ਲੋਕਾਂ ਸਾਹਮਣੇ ਰੱਖਿਆ ਜਾਵੇਗਾ।’
ਮੁੱਖ ਮੰਤਰੀ ਦੇ ਐਲਾਨ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਸ ਸਬੰਧੀ ਜਾਂਚ ਦੀ ਤਿਆਰੀ ਖਿੱਚ ਲਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਕੋਲ ਪੌਣੇ ਤਿੰਨ ਮਹੀਨੇ ਦੇ ਕਾਰਜਕਾਲ ਦੌਰਾਨ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚ ਸੂਬੇ ਦੇ ਵਿੱਤ ਤੇ ਸਹਿਕਾਰੀ ਵਿਭਾਗਾਂ ਵਿੱਚ ਜਾਅਲੀ ਡਿਗਰੀਆਂ ਦੇ ਆਧਾਰ ’ਤੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)