(Source: ECI/ABP News/ABP Majha)
AAP Road Show: ਸੀਐਮ ਭਗਵੰਤ ਮਾਨ ਦਾ ਅੱਜ ਰੋਡ ਸ਼ੋਅ, ਕੋਈ ਮੁਲਾਜ਼ਮ ਵਿਰੋਧ ਕਰਨ ਨਾ ਪਹੁੰਚੇ ਪੁਲਿਸ ਤੇ ਇੰਟੈਲੀਜੈਂਸ ਨੇ ਪਹਿਲਾਂ ਵੀ ਕਰ ਦਿੱਤੀ ਵੱਡੀ ਕਾਰਵਾਈ
CM Bhagwant Mann Road Show: ਆਗੂ ਸ਼ੋਭਿਤ ਭਗਤ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸ਼ੁਰੂਆਤ ਧਰਨਿਆਂ ਅਤੇ ਮੁਜ਼ਾਹਰਿਆਂ ਨਾਲ ਹੋਈ ਸੀ ਅਤੇ ਅੱਜ ਇਹ ਆਪਣੇ ਹੱਕ ਮੰਗਣ ਵਾਲਿਆਂ ਨੂੰ ਦਬਾ ਰਹੀ ਹੈ। ਦੱਸਿਆ ਜਾ ਰਿਹਾ ਹੈ ਇਸੇ ਤਰ੍ਹਾਂ ਫਗਵਾੜਾ ਤੇ
CM Bhagwant Mann Road Show: ਲੋਕ ਸਭਾ ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਅੱਜ ਫਗਵਾੜਾ ਵਿੱਚ ਰੋਡ ਸ਼ੋਅ ਕਰਨ ਜਾ ਰਹੇ ਹਨ। ਇਹ ਰੋਡ ਸ਼ੋਅ 2 ਮਈ ਨੂੰ ਸ਼ਾਮ 5:30 ਵਜੇ ਫਗਵਾੜਾ ਦੇ ਗੋਲ ਚੌਕ ਤੋਂ ਸ਼ੁਰੂ ਹੋਵੇਗਾ ਜੋ ਬੰਗਾ ਰੋਡ ਵੱਲ ਵਧੇਗਾ। ਮੁੱਖ ਮੰਤਰੀ ਦੇ ਰੋਡ ਸ਼ੋਅ ਨੂੰ ਲੈ ਕੇ ਜਿੱਥੇ ਆਮ ਆਦਮੀ ਪਾਰਟੀ ਨੇ ਸਾਰੀਆਂ ਤਿਆਰੀਆਂ ਕਰ ਲਈਆਂ ਹਨ ਤਾਂ ਉੱਥੇ ਹੀ ਪੰਜਾਬ ਪੁਲਿਸ ਨੇ ਵੀ ਆਪਣੀ ਤਿਆਰੀ ਕਰ ਲਈ ਹੈ ਤਾਂ ਜੋ ਰੋਡ ਸ਼ੋਅ 'ਚ ਸੀਐਮ ਖਿਲਾਫ਼ ਕੋਈ ਵਿਰੋਧ ਦਰਜ ਕਰਵਾਉਣ ਲਈ ਨਾ ਆ ਸਕੇ।
ਰੋਡ ਸ਼ੋਅ ਤੋਂ ਪਹਿਲਾਂ ਇੰਟੈਲੀਜੈਂਸ ਅਤੇ ਪੰਜਾਬ ਪੁਲਿਸ ਸਰਗਰਮ ਹੈ। ਰਾਤ 10:00 ਵਜੇ ਮਿਡ ਡੇ ਮੀਲ ਸਿੱਖਿਆ ਅਭਿਆਨ ਕਰਮਚਾਰੀ ਸੰਗਠਨ ਦੇ ਆਗੂ ਸ਼ੋਭਿਤ ਭਗਤ ਨੇ ਨਿਊ ਕਰਤਾਰ ਨਗਰ ਸਥਿਤ ਘਰ ਦੀ ਤਸਵੀਰ ਸਾਂਝੀ ਕੀਤੀ। ਆਗੂ ਸ਼ੋਭਿਤ ਭਗਤ ਦੱਸਿਆ ਕਿ ਜਦੋਂ ਪੁਲਿਸ ਘਰ ਆਈ ਤਾਂ ਪਤਾ ਲੱਗਾ ਕਿ ਸੀ.ਐਮ ਦਾ ਰੋਡ ਸ਼ੋਅ ਹੈ।
ਆਗੂ ਸ਼ੋਭਿਤ ਭਗਤ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸ਼ੁਰੂਆਤ ਧਰਨਿਆਂ ਅਤੇ ਮੁਜ਼ਾਹਰਿਆਂ ਨਾਲ ਹੋਈ ਸੀ ਅਤੇ ਅੱਜ ਇਹ ਆਪਣੇ ਹੱਕ ਮੰਗਣ ਵਾਲਿਆਂ ਨੂੰ ਦਬਾ ਰਹੀ ਹੈ। ਦੱਸਿਆ ਜਾ ਰਿਹਾ ਹੈ ਇਸੇ ਤਰ੍ਹਾਂ ਫਗਵਾੜਾ ਤੇ ਜਲੰਧਰ ਦੇ ਕਈ ਹੋਰ ਲੀਡਰਾਂ 'ਤੇ ਪੰਜਾਬ ਪੁਲਿਸ ਦੀ ਨਜ਼ਰ ਹੈ। ਅਤੇ ਇਹਨਾਂ ਨੂੰ ਸਮਾਂ ਆਉਣ 'ਤੇ ਨਰਜ਼ਬੰਦ ਵੀ ਕਰ ਸਕਦੇ ਹਨ।
ਪੰਜਾਬ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਗਠਜੋੜ ਨਹੀਂ ਹੈ। ਦੋਵਾਂ ਪਾਰਟੀਆਂ ਨੇ ਆਪਣੇ ਪੱਧਰ 'ਤੇ ਆਪੋ ਆਪਣੇ ਉਮੀਦਵਾਰ ਚੋਣ ਮੈਦਾਨ 'ਚ ਉਤਾਰੇ ਹਨ। ਜਲੰਧਰ ਤੋਂ ਆਮ ਆਦਮੀ ਪਾਰਟੀ ਨੇ ਪਵਨ ਕੁਮਾਰ ਟੀਨੁੰ ਨੂੰ ਉਮੀਦਵਾਰ ਬਣਾਇਆ ਹੈ। ਪਵਨ ਕੁਮਾਰ ਟੀਨੂੰ ਪਹਿਲਾਂ ਅਕਾਲੀ ਦਲ ਵਿੱਚ ਸਨ ਫਿਰ ਉਹਨਾਂ ਨੇ ਆਪ ਜੁਆਇਨ ਕਰ ਲਈ ਅਤੇ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਲੋਕ ਸਭਾ ਹਲਕਾ ਜਲੰਧਰ ਤੋਂ ਉਮੀਦਵਾਰ ਬਣਾ ਲਿਆ।
ਦੂਜੇ ਪਾਸੇ ਕਾਂਗਰਸ ਪਾਰਟੀ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਮੈਦਾਨ 'ਚ ਉਤਾਰਿਆ ਹੋਇਆ ਹੈ। ਭਾਜਪਾ ਨੇ ਸੁਸ਼ੀਲ ਕੁਮਾਰ ਰਿੰਕੂ, ਜੋ ਆਪ ਤੋਂ ਅਸਤੀਫ਼ਾ ਦੇ ਕੇ ਬੀਜੇਪੀ ਵਿੱਚ ਆਏ ਸਨ ਉਹਨਾਂ ਨੂੰ ਉਮੀਦਵਾਰ ਬਣਾਇਆ ਹੈ। ਇਸੇ ਤਰ੍ਹਾਂ ਕਾਂਗਰਸ 'ਚ ਚੋਂ ਅਕਾਲੀ ਦਲ 'ਚ ਆਏ ਮੋਹਿੰਦਰ ਸਿੰਘ ਕੇਪੀ ਨੂੰ ਸੁਖਬੀਰ ਬਾਦਲ ਨੇ ਜਲੰਧਰ ਤੋਂ ਚੋਣ ਮੈਦਾਨ 'ਚ ਉਤਾਰਿਆ ਹੈ।