ਪੜਚੋਲ ਕਰੋ

CM Bhagwant Mann: ਭਗਵੰਤ ਮਾਨ ਦੀ ਸਖ਼ਤੀ, ਤਿਆਰ ਕੀਤੀ ਭ੍ਰਿਸ਼ਟ ਨੇਤਾਵਾਂ ਦੀ ਲਿਸਟ, ਜਲਦ ਹੋਵੇਗੀ ਕਾਰਵਾਈ

Punjab CM: ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ‘ਆਪ’ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਸੀਐਮ ਭਗਵੰਤ ਮਾਨ ਵੀਰਵਾਰ ਨੂੰ ਬਰਨਾਲਾ ਦੇ ਭਦੌੜ ਪੁੱਜੇ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਦੱਸਿਆ ਕਿ ਸਰਕਾਰ ਨੇ ਅਜਿਹੇ ਭ੍ਰਿਸ਼ਟ ਆਗੂਆਂ ਦੀ ਸੂਚੀ ਤਿਆਰ ਕੀਤੀ ਹੈ, ਜਿਨ੍ਹਾਂ ਨੇ ਸਿਰਫ਼ ਆਪਣਾ ਖ਼ਜ਼ਾਨਾ ਭਰਿਆ ਹੈ।

Sangrur By Poll 2022: ਬੁੱਧਵਾਰ ਨੂੰ ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ 'ਚ ਆਪ ਸਰਕਾਰ ਨੂੰ ਬਹੁਤ ਇਮਾਨਦਾਰ ਦੱਸਿਆ ਸੀ ਤੇ ਤਿੰਨ ਮਹੀਨਿਆਂ 'ਚ ਭ੍ਰਿਸ਼ਟਾਚਾਰ ਵਿਰੁੱਧ ਬਗੈਰ ਝਿਜਕ ਦੇ ਸਖ਼ਤ ਫੈਸਲੇ ਲੈਣ ਵਾਲੀ ਸਰਕਾਰ ਕਿਹਾ ਸੀ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਹੁਣ ਵੀਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਜਿਹੇ ਭ੍ਰਿਸ਼ਟ ਨੇਤਾਵਾਂ ਦੀ ਸੂਚੀ ਤਿਆਰ ਕੀਤੀ ਗਈ ਹੈ, ਜਿਨ੍ਹਾਂ ਨੇ ਆਪਣਾ ਖਜ਼ਾਨਾ ਭਰਨ ਲਈ ਸੂਬੇ ਨੂੰ ਲੁੱਟਿਆ।

ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ‘ਆਪ’ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਸੀਐਮ ਭਗਵੰਤ ਮਾਨ ਵੀਰਵਾਰ ਨੂੰ ਬਰਨਾਲਾ ਦੇ ਭਦੌੜ ਪੁੱਜੇ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਦੱਸਿਆ ਕਿ ਸਰਕਾਰ ਨੇ ਅਜਿਹੇ ਭ੍ਰਿਸ਼ਟ ਆਗੂਆਂ ਦੀ ਸੂਚੀ ਤਿਆਰ ਕੀਤੀ ਹੈ, ਜਿਨ੍ਹਾਂ ਨੇ ਸਿਰਫ਼ ਆਪਣਾ ਖ਼ਜ਼ਾਨਾ ਭਰਿਆ ਹੈ।

ਇੰਨਾ ਹੀ ਨਹੀਂ ਇਸ ਦੌਰਾਨ ਉਨ੍ਹਾਂ ਕਿਹਾ "ਅਸੀਂ ਕਈ ਲੋਕਾਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ ਹੈ ਤੇ ਕੁਝ ਲੋਕ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਅਜਿਹੇ ਲੋਕਾਂ ਵਿਰੁੱਧ ਅਜਿਹੇ ਸਖ਼ਤ ਕਦਮ ਉਠਾਵਾਂਗੇ ਕਿ ਉਨ੍ਹਾਂ ਨੂੰ ਜ਼ਮਾਨਤ ਨਾ ਮਿਲ ਸਕੇ। ਅਜਿਹੇ ਭ੍ਰਿਸ਼ਟ ਲੋਕਾਂ ਨੇ ਤੁਹਾਡੇ ਟੈਕਸ ਦਾ ਪੈਸਾ ਖਾਧਾ ਹੈ। ਅਸੀਂ ਉਨ੍ਹਾਂ ਨੂੰ ਵਾਪਸ ਲੈ ਲਵਾਂਗੇ ਤੇ ਇਹ ਤੁਹਾਡੇ 'ਤੇ ਖਰਚ ਕੀਤਾ ਜਾਵੇਗਾ। ਮੈਨੂੰ ਬੱਸ ਕੁਝ ਸਮਾਂ ਚਾਹੀਦਾ ਹੈ।"

ਕਾਂਗਰਸ 'ਤੇ ਸਾਧਿਆ ਨਿਸ਼ਾਨਾ

ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ 'ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਹਵਾਲਾ ਦਿੰਦੇ ਹੋਏ ਭਗਵੰਤ ਮਾਨ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੁਝ ਆਗੂ ਭ੍ਰਿਸ਼ਟਾਚਾਰ 'ਚ ਇਸ ਹੱਦ ਤੱਕ ਚਲੇ ਗਏ ਹਨ ਕਿ ਉਨ੍ਹਾਂ ਦੇ ਲਾਲਚ ਲਈ ਸੂਬੇ ਦੀ ਆਕਸੀਜਨ ਵੀ ਵੇਚ ਦਿੱਤੀ। ਅਸੀਂ ਪੰਜਾਬ ਵਿੱਚ ਰੁੱਖਾਂ, ਪਾਣੀ ਅਤੇ ਜ਼ਮੀਨ ਨੂੰ ਬਚਾਉਣ ਲਈ ਕੰਮ ਕਰ ਰਹੇ ਹਾਂ ਪਰ ਇੱਥੇ ਸਾਡੇ ਤੋਂ ਪਹਿਲਾਂ ਸੂਬੇ ਦੇ ਰੁੱਖ ਅਤੇ ਆਕਸੀਜਨ ਹੀ ਵੇਚ ਦਿੱਤਾ। ਉਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਨੇ ਇਸ ਰੁੱਖ ਤੋਂ ਆਕਸੀਜਨ ਵੀ ਲੈਣੀ ਹੈ।"

ਸ਼੍ਰੋਮਣੀ ਅਕਾਲੀ ਦਲ ਦੀ ਕੀਤੀ ਆਲੋਚਨਾ

ਸਿੱਖ ਕੈਦੀਆਂ 'ਤੇ ਸਿਆਸਤ ਖੇਡਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਧਾਰਾ ਨਹੀਂ ਹੈ ਜਿਸ ਵਿਚ ਕਿਹਾ ਗਿਆ ਹੋਵੇ ਕਿ ਸਿੱਖ ਕੈਦੀ ਨੂੰ ਸੰਸਦ ਮੈਂਬਰ ਵਜੋਂ ਰਿਹਾਅ ਕੀਤਾ ਜਾ ਸਕਦਾ ਹੈ। ਜੇਕਰ ਕੋਈ ਸੰਸਦ ਮੈਂਬਰ ਸਿੱਖ ਕੈਦੀਆਂ ਨੂੰ ਰਿਹਾਅ ਕਰਵਾ ਸਕਦਾ ਹੈ ਤਾਂ ਉਹ ਸੁਖਬੀਰ ਸਿੰਘ ਅਤੇ ਹਰਸਿਮਰਤ ਕੌਰ ਹੀ ਹੈ ਕਿਉਂਕਿ ਉਹ ਦੋਵੇਂ ਸੰਸਦ ਮੈਂਬਰ ਹਨ। ਉਨ੍ਹਾਂ ਕਿਹਾ ਕਿ ਮੈਂ ਇਹ ਵੀ ਕਹਿੰਦਾ ਹਾਂ ਕਿ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ।

ਇਹ ਵੀ ਪੜ੍ਹੋ: Sidhu Moose Wala Murder Case: ਸ਼ਾਰਪ ਸ਼ੂਟਰ ਦੀ ਨਿੱਕੀ ਜਿਹੀ ਗਲਤੀ ਪਈ ਭਾਰੀ, ਪੰਜਾਬ ਪੁਲਿਸ ਨੇ ਛੋਟੇ ਜਿਹੇ ਸੁਰਾਗ ਨਾਲ ਕੀਤਾ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਦਾ ਪਰਦਾਫਾਸ਼? ਜਾਣੋ ਹੁਣ ਤੱਕ ਕੀ ਹੋਇਆ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਟਰੰਪ ਦਾ ਹੋਰ ਵੱਡਾ ਐਲਾਨ, ਗੱਡੀਆਂ 'ਤੇ 25% ਟੈਰਿਫ਼ ਲਾਗੂ, ਭਾਰਤੀ ਕੰਪਨੀਆਂ ਲਈ ਬਣੇਗੀ ਚੁਣੌਤੀ, 2 ਅਪ੍ਰੈਲ ਤੋਂ ਹੋਏਗਾ ਲਾਗੂ
ਟਰੰਪ ਦਾ ਹੋਰ ਵੱਡਾ ਐਲਾਨ, ਗੱਡੀਆਂ 'ਤੇ 25% ਟੈਰਿਫ਼ ਲਾਗੂ, ਭਾਰਤੀ ਕੰਪਨੀਆਂ ਲਈ ਬਣੇਗੀ ਚੁਣੌਤੀ, 2 ਅਪ੍ਰੈਲ ਤੋਂ ਹੋਏਗਾ ਲਾਗੂ
Punjab Weather: ਪੰਜਾਬੀਓ ਅੱਜ ਸਾਵਧਾਨ! ਧੂੜ ਭਰੀ ਹਨੇਰੀ ਦਾ ਅਲਰਟ; ਕਈ ਜ਼ਿਲ੍ਹਿਆਂ ਵਿੱਚ ਮੀਂਹ ਦੇ ਆਸਾਰ; ਲਗਾਤਾਰ ਵੱਧ ਰਹੀ ਗਰਮੀ ਤੋਂ ਮਿਲੇਗੀ ਰਾਹਤ
Punjab Weather: ਪੰਜਾਬੀਓ ਅੱਜ ਸਾਵਧਾਨ! ਧੂੜ ਭਰੀ ਹਨੇਰੀ ਦਾ ਅਲਰਟ; ਕਈ ਜ਼ਿਲ੍ਹਿਆਂ ਵਿੱਚ ਮੀਂਹ ਦੇ ਆਸਾਰ; ਲਗਾਤਾਰ ਵੱਧ ਰਹੀ ਗਰਮੀ ਤੋਂ ਮਿਲੇਗੀ ਰਾਹਤ
ਕੇਂਦਰੀ ਮੰਤਰੀ ਨਾਲ ਮਿਲੇ ਪੰਜਾਬ ਦੇ CM, RDF ਫੰਡ ਕਿਸ਼ਤਾਂ ਬਾਰੇ ਕੀਤੀ ਗੱਲਬਾਤ, ਮਾਨ ਬੋਲੇ- 'ਅਸੀਂ ਭੀਖ ਨਹੀਂ ਮੰਗ ਰਹੇ'
ਕੇਂਦਰੀ ਮੰਤਰੀ ਨਾਲ ਮਿਲੇ ਪੰਜਾਬ ਦੇ CM, RDF ਫੰਡ ਕਿਸ਼ਤਾਂ ਬਾਰੇ ਕੀਤੀ ਗੱਲਬਾਤ, ਮਾਨ ਬੋਲੇ- 'ਅਸੀਂ ਭੀਖ ਨਹੀਂ ਮੰਗ ਰਹੇ'
Gold Silver Rate Today: ਸੋਨੇ-ਚਾਂਦੀ ਦੀਆਂ ਕੀਮਤਾਂ ਵੀਰਵਾਰ ਨੂੰ ਡਿੱਗੀਆਂ ਜਾਂ ਆਇਆ ਉਛਾਲ, ਜਾਣੋ 10 ਗ੍ਰਾਮ ਦਾ ਕੀ ਰੇਟ? 22-24 ਕੈਰੇਟ ਦੀ ਇੰਨੀ ਕੀਮਤ...
ਸੋਨੇ-ਚਾਂਦੀ ਦੀਆਂ ਕੀਮਤਾਂ ਵੀਰਵਾਰ ਨੂੰ ਡਿੱਗੀਆਂ ਜਾਂ ਆਇਆ ਉਛਾਲ, ਜਾਣੋ 10 ਗ੍ਰਾਮ ਦਾ ਕੀ ਰੇਟ? 22-24 ਕੈਰੇਟ ਦੀ ਇੰਨੀ ਕੀਮਤ...
Advertisement
ABP Premium

ਵੀਡੀਓਜ਼

ਮੈਂ MSP ਦੇ ਸਕਦਾਂ ਤਾਂ ਸਰਕਾਰ ਕਿਉਂ ਨਹੀਂ? ਸਰਕਾਰ 'ਤੇ ਵਰ੍ਹੇ ਰਾਣਾ ਗੁਰਜੀਤ!ਸੁਖਬੀਰ ਬਾਦਲ 'ਤੇ ਹਮਲਾ ਕਰਨ ਵਾਲੇ ਨੂੰ ਕੌਣ ਬਚਾ ਰਿਹਾ ?ਪੰਜਾਬ ਦੇ ਕਿਸਾਨਾਂ ਦੀ ਬਿਜਲੀ ਸਬਸਿਡੀ ਲਈ 9992 ਕਰੋੜਪਹਿਲਾਂ ਜਵਾਨ ਕੁੱਟ ਲਏ, ਫਿਰ ਕਿਸਾਨ ਲੁੱਟ ਲਏ! ਪ੍ਰਗਟ ਸਿੰਘ ਦਾ ਫੁੱਟਿਆ ਗੁੱਸਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਟਰੰਪ ਦਾ ਹੋਰ ਵੱਡਾ ਐਲਾਨ, ਗੱਡੀਆਂ 'ਤੇ 25% ਟੈਰਿਫ਼ ਲਾਗੂ, ਭਾਰਤੀ ਕੰਪਨੀਆਂ ਲਈ ਬਣੇਗੀ ਚੁਣੌਤੀ, 2 ਅਪ੍ਰੈਲ ਤੋਂ ਹੋਏਗਾ ਲਾਗੂ
ਟਰੰਪ ਦਾ ਹੋਰ ਵੱਡਾ ਐਲਾਨ, ਗੱਡੀਆਂ 'ਤੇ 25% ਟੈਰਿਫ਼ ਲਾਗੂ, ਭਾਰਤੀ ਕੰਪਨੀਆਂ ਲਈ ਬਣੇਗੀ ਚੁਣੌਤੀ, 2 ਅਪ੍ਰੈਲ ਤੋਂ ਹੋਏਗਾ ਲਾਗੂ
Punjab Weather: ਪੰਜਾਬੀਓ ਅੱਜ ਸਾਵਧਾਨ! ਧੂੜ ਭਰੀ ਹਨੇਰੀ ਦਾ ਅਲਰਟ; ਕਈ ਜ਼ਿਲ੍ਹਿਆਂ ਵਿੱਚ ਮੀਂਹ ਦੇ ਆਸਾਰ; ਲਗਾਤਾਰ ਵੱਧ ਰਹੀ ਗਰਮੀ ਤੋਂ ਮਿਲੇਗੀ ਰਾਹਤ
Punjab Weather: ਪੰਜਾਬੀਓ ਅੱਜ ਸਾਵਧਾਨ! ਧੂੜ ਭਰੀ ਹਨੇਰੀ ਦਾ ਅਲਰਟ; ਕਈ ਜ਼ਿਲ੍ਹਿਆਂ ਵਿੱਚ ਮੀਂਹ ਦੇ ਆਸਾਰ; ਲਗਾਤਾਰ ਵੱਧ ਰਹੀ ਗਰਮੀ ਤੋਂ ਮਿਲੇਗੀ ਰਾਹਤ
ਕੇਂਦਰੀ ਮੰਤਰੀ ਨਾਲ ਮਿਲੇ ਪੰਜਾਬ ਦੇ CM, RDF ਫੰਡ ਕਿਸ਼ਤਾਂ ਬਾਰੇ ਕੀਤੀ ਗੱਲਬਾਤ, ਮਾਨ ਬੋਲੇ- 'ਅਸੀਂ ਭੀਖ ਨਹੀਂ ਮੰਗ ਰਹੇ'
ਕੇਂਦਰੀ ਮੰਤਰੀ ਨਾਲ ਮਿਲੇ ਪੰਜਾਬ ਦੇ CM, RDF ਫੰਡ ਕਿਸ਼ਤਾਂ ਬਾਰੇ ਕੀਤੀ ਗੱਲਬਾਤ, ਮਾਨ ਬੋਲੇ- 'ਅਸੀਂ ਭੀਖ ਨਹੀਂ ਮੰਗ ਰਹੇ'
Gold Silver Rate Today: ਸੋਨੇ-ਚਾਂਦੀ ਦੀਆਂ ਕੀਮਤਾਂ ਵੀਰਵਾਰ ਨੂੰ ਡਿੱਗੀਆਂ ਜਾਂ ਆਇਆ ਉਛਾਲ, ਜਾਣੋ 10 ਗ੍ਰਾਮ ਦਾ ਕੀ ਰੇਟ? 22-24 ਕੈਰੇਟ ਦੀ ਇੰਨੀ ਕੀਮਤ...
ਸੋਨੇ-ਚਾਂਦੀ ਦੀਆਂ ਕੀਮਤਾਂ ਵੀਰਵਾਰ ਨੂੰ ਡਿੱਗੀਆਂ ਜਾਂ ਆਇਆ ਉਛਾਲ, ਜਾਣੋ 10 ਗ੍ਰਾਮ ਦਾ ਕੀ ਰੇਟ? 22-24 ਕੈਰੇਟ ਦੀ ਇੰਨੀ ਕੀਮਤ...
ਚੰਡੀਗੜ੍ਹ 'ਚ ਇੰਸਪੈਕਟਰ ਸਮੇਤ 3 ਪੁਲਿਸ ਮੁਲਾਜ਼ਮ ਗ੍ਰਿਫ਼ਤਾਰ, 10 ਕਰੋੜ ਦੀ ATM ਕੈਸ਼ ਵੈਨ ਲੁੱਟਣ ਦਾ ਮਾਮਲਾ, ਤਿੰਨਾਂ ਨੂੰ ਕੀਤਾ ਗਿਆ ਸਸਪੈਂਡ
ਚੰਡੀਗੜ੍ਹ 'ਚ ਇੰਸਪੈਕਟਰ ਸਮੇਤ 3 ਪੁਲਿਸ ਮੁਲਾਜ਼ਮ ਗ੍ਰਿਫ਼ਤਾਰ, 10 ਕਰੋੜ ਦੀ ATM ਕੈਸ਼ ਵੈਨ ਲੁੱਟਣ ਦਾ ਮਾਮਲਾ, ਤਿੰਨਾਂ ਨੂੰ ਕੀਤਾ ਗਿਆ ਸਸਪੈਂਡ
Tarn Taran News: ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਤੇਜ਼ਧਾਰ ਹਥਿਆਰਾਂ ਦੇ ਹਮਲੇ ਨਾਲ ਇਲਾਕੇ 'ਚ ਫੈਲੀ ਦਹਿਸ਼ਤ, 1 ਦੀ ਮੌਤ
ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਤੇਜ਼ਧਾਰ ਹਥਿਆਰਾਂ ਦੇ ਹਮਲੇ ਨਾਲ ਇਲਾਕੇ 'ਚ ਫੈਲੀ ਦਹਿਸ਼ਤ, 1 ਦੀ ਮੌਤ
Zodiac Sign: ਧਨੁ-ਕੁੰਭ ਸਣੇ ਇਨ੍ਹਾਂ 3 ਰਾਸ਼ੀਆਂ ਦੀ ਮਾਰਚ ਦੇ ਆਖਰੀ ਹਫਤੇ ਚਮਕੀ ਕਿਸਮਤ, ਵਿੱਤੀ ਲਾਭ ਸਣੇ ਕਾਰੋਬਾਰ 'ਚ ਹੋਏਗੀ ਤਰੱਕੀ...
ਧਨੁ-ਕੁੰਭ ਸਣੇ ਇਨ੍ਹਾਂ 3 ਰਾਸ਼ੀਆਂ ਦੀ ਮਾਰਚ ਦੇ ਆਖਰੀ ਹਫਤੇ ਚਮਕੀ ਕਿਸਮਤ, ਵਿੱਤੀ ਲਾਭ ਸਣੇ ਕਾਰੋਬਾਰ 'ਚ ਹੋਏਗੀ ਤਰੱਕੀ...
Parliament Session: ਸੰਸਦ ’ਚ ਮੱਚਿਆ ਹੰਗਾਮਾ! ਮੰਤਰੀ ਨੇ 'ਗੂਗਲ ਟਰਾਂਸਲੇਟ' ਰਾਹੀਂ ਜਵਾਬ ਕਰ ਦਿੱਤੇ ਪੇਸ਼
Parliament Session: ਸੰਸਦ ’ਚ ਮੱਚਿਆ ਹੰਗਾਮਾ! ਮੰਤਰੀ ਨੇ 'ਗੂਗਲ ਟਰਾਂਸਲੇਟ' ਰਾਹੀਂ ਜਵਾਬ ਕਰ ਦਿੱਤੇ ਪੇਸ਼
Embed widget