Punjab news: CM ਮਾਨ ਨੇ ਡਾ. ਗੁਰਪ੍ਰੀਤ ਕੌਰ ਨਾਲ ਪੁਰਾਣੀ ਤਸਵੀਰ ਕੀਤੀ ਸਾਂਝੀ, ਲਿਖਿਆ- ਕੀ ਪਤਾ ਕਿਸਮਤ ਕਦੋਂ ਕਿੱਥੇ ਲੈ ਜਾਵੇ...
Cm bhagwant mann: ਮੁੱਖ ਮੰਤਰੀ ਭਗਵੰਤ ਮਾਨ ਨੇ ਡਾ. ਗੁਰਪ੍ਰੀਤ ਕੌਰ ਦੀ ਇੱਕ ਪੁਰਾਣੀ ਤਸਵੀਰ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਹੈ। ਦਰਅਸਲ 2020 ਵਿੱਚ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਚਾਰ ਦੌਰਾਨ ਡਾ. ਗੁਰਪ੍ਰੀਤ ਕੌਰ ਵੀ ਪੁੱਜੇ ਸਨ।
Cm bhagwant mann: ਮੁੱਖ ਮੰਤਰੀ ਭਗਵੰਤ ਮਾਨ ਨੇ ਡਾ. ਗੁਰਪ੍ਰੀਤ ਕੌਰ ਦੀ ਇੱਕ ਪੁਰਾਣੀ ਤਸਵੀਰ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਹੈ। ਦਰਅਸਲ 2020 ਵਿੱਚ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਚਾਰ ਦੌਰਾਨ ਡਾ. ਗੁਰਪ੍ਰੀਤ ਕੌਰ ਵੀ ਪੁੱਜੇ ਸਨ।
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਇੱਕ ਸੈਲਫੀ ਲਈ ਸੀ। ਇਸ ਤਸਵੀਰ ਵਿੱਚ ਡਾ. ਗੁਰਪ੍ਰੀਤ ਕੌਰ ਵੀ ਮੌਜੂਦ ਹਨ। ਮਾਨ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਕੇ ਲਿਖਿਆ ਹੈ ਕਿ ਕੀ ਪਤਾ ਕਦੋਂ ਕਿਸਮਤ ਕਿੱਥੇ ਲੈ ਜਾਵੇ। ਇਹ ਤਸਵੀਰ ਆਮ ਆਦਮੀ ਪਾਰਟੀ ਦੇ ਕਿਸੇ ਵਲੰਟੀਅਰ ਨੇ ਭੇਜੀ ਹੈ।
ਕੀ ਪਤੈ ਕਦੋੰ ਕਿਸਮਤ ਕਿੱਥੇ ਲੈ ਜਾਵੇ..ਡਾ. ਗੁਰਪਰੀਤ ਕੌਰ ਜਨਵਰੀ 2020 ਚ ਦਿੱਲੀ ਦੇ ਪਰਚਾਰ ਦੌਰਾਨ…ਕਿਸੇ ਵਲੰਟੀਅਰ ਨੇ ਭੇਜੀ ਫੋਟੋ..ਨਿਆਮਤ ਦੀ ਮੰਮੀ.. pic.twitter.com/jv4sqzunNR
— Bhagwant Mann (@BhagwantMann) March 30, 2024
ਇਹ ਵੀ ਪੜ੍ਹੋ: Ludhiana news: ਖੰਨਾ ਪੁਲਿਸ ਨੇ ਕਾਰ ਸਵਾਰ ਕੋਲੋਂ ਬਰਾਮਦ ਕੀਤੇ 25 ਲੱਖ ਰੁਪਏ, ਮਾਮਲੇ ਦੀ ਜਾਂਚ ਸ਼ੁਰੂ
ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ ‘ਤੇ ਵੀ ਫੋਟੋ ਸਾਂਝੀ ਕੀਤੀ ਅਤੇ ਉੱਥੇ ਲਿਖਿਆ ਕਿ ਕੀ ਪਤਾ ਕਦੋਂ ਕਿਸਮਤ ਕਿੱਥੇ ਲੈ ਜਾਵੇ..ਡਾ. ਗੁਰਪਰੀਤ ਕੌਰ ਜਨਵਰੀ 2020 ‘ਚ ਦਿੱਲੀ ਦੇ ਪਰਚਾਰ ਦੌਰਾਨ…ਕਿਸੇ ਵਲੰਟੀਅਰ ਨੇ ਭੇਜੀ ਫੋਟੋ..ਨਿਆਮਤ ਦੀ ਮੰਮੀ..
ਇੱਥੇ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਭਗਵੰਤ ਨੇ ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਡਾ. ਗੁਰਪ੍ਰੀਤ ਕੌਰ ਨਾਲ ਸੱਤ ਫੇਰੇ ਲਏ ਸਨ ਅਤੇ ਪਿਛਲੇ ਦਿਨੀਂ ਉਨ੍ਹਾਂ ਦੇ ਵਿਹੜੇ ਵਿੱਚ ਖੁਸ਼ੀਆਂ ਆਈਆਂ ਹਨ, ਉਨ੍ਹਾਂ ਦੇ ਘਰ ਧੀ ਨੇ ਜਨਮ ਲਿਆ ਹੈ, ਜਿਸ ਦਾ ਨਾਮ ਨਿਆਮਤ ਕੌਰ ਰੱਖਿਆ ਗਿਆ ਹੈ। ਉੱਥੇ ਹੀ ਮੁੱਖ ਮੰਤਰੀ ਕੋਲੋਂ ਧੀ ਨਿਆਮਤ ਕੌਰ ਦੀ ਆਉਣ ਦੀ ਖੁਸ਼ੀ ਸਾਂਭੀ ਨਹੀਂ ਜਾ ਰਹੀ ਹੈ।
ਮੁੱਖ ਮੰਤਰੀ ਨੇ ਆਪਣੀ ਧੀ ਦਾ ਸਵਾਗਤ ਵੀ ਢੋਲ ਨਾਲ ਸ਼ਾਨਦਾਰ ਸਵਾਗਤ ਕੀਤਾ ਸੀ ਅਤੇ ਉਸ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ, ਜਿਸ ਤੋਂ ਬਾਅਦ ਅੱਜ ਇਹ ਤਸਵੀਰ ਸਾਹਮਣੇ ਆਈ ਹੈ, ਜੋ ਕਿ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਸਾਂਝੀ ਕੀਤੀ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਇਹ ਵੀ ਪੜ੍ਹੋ: BJP candidates list: BJP ਨੇ ਪੰਜਾਬ 'ਚ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ, ਜਾਣੋ ਕਿਸ ਨੂੰ ਕਿੱਥੋਂ ਮਿਲਿਆ ਮੌਕਾ