ਦਾਹੜੇ ਵਾਲਾ ਬਿਆਨ ਦੇ ਕੇ ਕਸੂਤੇ ਫਸ ਗਏ ਮੁੱਖ ਮੰਤਰੀ ਭਗਵੰਤ ਮਾਨ ! ਅਕਾਲੀ ਤੇ ਬੀਜੇਪੀ ਨੇ ਚੱਕਿਆ ਮੁੱਦਾ, ਮੁਆਫ਼ੀ ਦੀ ਕੀਤੀ ਮੰਗ
CM Bhagwant Mann statement : ''ਭਗਵੰਤ ਮਾਨ ਜੀ ਪੰਜਾਬ ਵਿਧਾਨ ਸਭਾ ਦੇ ਇਤਿਹਾਸ ਦਾ ਇਹ ਸਭ ਤੋਂ ਸ਼ਰਮਨਾਕ ਦਿਨ ਸੀ ਜਦੋਂ ਇੱਕ ਮੁੱਖ ਮੰਤਰੀ ਨੇ ਕੇਸ ਅਤੇ ਦਾਹੜਾ ਸਾਹਿਬ ਦਾ ਮਜ਼ਾਕ ਉਡਾਇਆ। ਅਸੀਂ ਸਾਰੇ ਜਾਣਦੇ ਹਾਂ ਕਿ ਤੁਸੀਂ ਕੈਰੀਅਰ..
CM Bhagwant Mann statement : ਵਿਧਾਨ ਸਭਾ ਦੀ ਕਾਰਵਾਈ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਾਹੜੇ ਨੂੰ ਲੈ ਕੇ ਦਿੱਤੇ ਬਿਆਨ ਦੀ ਅਕਾਲੀ ਦਲ ਤੇ ਬੀਜੇਪੀ ਨੇ ਸਖ਼ਤ ਨਿੰਦਾ ਕੀਤੀ ਹੈ। ਵਿਧਾਨ ਸਭਾ ਦੀ ਕਾਰਵਾਈ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਆਪ ਨੂੰ ਦੱਸਿਆ ਸੀ ਜਿਵੇਂ ਅਸੀਂ ਹੁਣ ਦਿਖਦੇ ਹਾਂ ਓਵੇਂ ਹੀ ਹੋਰਨਾਂ ਮੌਕਿਆਂ 'ਤੇ ਸਾਨੂੰ ਦੇਖਿਆ ਜਾ ਸਕਦਾ ਹੈ ਪਰ ਕੁਝ ਲੋਕ ਚੋਣਾਂ ਵੇਲੇ ਹੋਰ ਹੁੰਦੇ ਹਨ ਤੇ ਵੋਟਾਂ ਨਿਕਲਣ ਤੋਂ ਬਾਅਦ ਕੁਝ ਹੋਰ ਹੋ ਜਾਂਦੇ ਹਨ।
ਵਿਧਾਨ ਸਭਾ ਦੀ ਕਾਰਵਾਈ ਦੌਰਾਨ ਭਗਵੰਤ ਮਾਨ ਨੇ ਕਿਹਾ ਸੀ ਕਿ ''ਜਿਵੇਂ ਦਿਲੋਂ ਹਾਂ ਓਵੇਂ ਹੀ ਜ਼ੁਬਾਨੋਂ ਹਾਂ.. ਅਸੀਂ ਮੌਕਾ ਦੇਖ ਕੇ ਦਾਹੜੀ ਨਹੀਂ ਖੋਲ੍ਹਦੇ, ਇੰਨਾ ਪਤਾ ਕਿ ਸੱਚੇ ਹਾਂ, ਬੰਦਾ ਕੋਈ ਨੁਕਸ ਕੱਢ ਕੇ ਦਿਖਾ ਦੇਵੇ ਤਾਂ ਮੰਨ ਜਾਵਾਂਗੇ.. ਇੱਥੇ ਕੋਈ ਵੋਟਾਂ ਆ ਗਈਆਂ ਤਾਂ ਦਾਹੜੀ ਖੋਲ ਲੈਂਦੇ ਹਨ ਤੇ ਬਾਅਦ ਵਿੱਚ ਬੰਨ੍ਹ ਲੈਂਦੇ ਹਨ।'' ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਬਿਆਨ 'ਤੇ ਬੀਜੇਪੀ ਦੇ ਬੁਲਾਰੇ ਆਰ ਪੀ ਸਿੰਘ ਨੇ ਨਿਸ਼ਾਨੇ ਸਾਧੇ ਹਨ।
ਆਰ ਪੀ ਸਿੰਘ ਨੇ ਟਵੀਟ ਕਰਦੇ ਹੋਏ ਮੁੱਖੀ ਮੰਤਰੀ ਭਗਵੰਤ ਨੂੰ ਮੁਆਫ਼ੀ ਮੰਗਣ ਲਈ ਕਿਹਾ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਆਰ ਪੀ ਸਿੰਘ ਨੇ ਟਵੀਟ ਕਰਦੇ ਹੋਏ ਲਿਖਿਆ ਕਿ ''ਭਗਵੰਤ ਮਾਨ ਜੀ ਪੰਜਾਬ ਵਿਧਾਨ ਸਭਾ ਦੇ ਇਤਿਹਾਸ ਦਾ ਇਹ ਸਭ ਤੋਂ ਸ਼ਰਮਨਾਕ ਦਿਨ ਸੀ ਜਦੋਂ ਇੱਕ ਮੁੱਖ ਮੰਤਰੀ ਨੇ ਕੇਸ ਤੇ ਦਾਹੜਾ ਸਾਹਿਬ ਦਾ ਮਜ਼ਾਕ ਉਡਾਇਆ। ਅਸੀਂ ਸਾਰੇ ਜਾਣਦੇ ਹਾਂ ਕਿ ਤੁਸੀਂ ਕੈਰੀਅਰ ਦੇ ਜੈਸਟਰ ਹੋ ਪਰ ਇਹ ਨਹੀਂ ਭੁੱਲਣਾ ਚਾਹੀਦਾ ਕਿ ਤੁਸੀਂ ਸਿੱਖ ਮਾਪਿਆਂ ਦੇ ਘਰ ਪੈਦਾ ਹੋਏ ਹੋ। ਅੱਜ ਤੁਸੀਂ ਉਨ੍ਹਾਂ ਨੂੰ ਸ਼ਰਮਸਾਰ ਕਰ ਦਿੱਤਾ ਹੈ। ਹਰ ਕੋਈ ਜਾਣਦਾ ਹੈ ਕਿ ਤੁਸੀਂ ਮਜ਼ਬੂਰੀ ਵਿੱਚ ਪੱਗ ਬੰਨ੍ਹਦੇ ਹੋ ਅਤੇ ਤੁਹਾਡੀ ਦਾੜ੍ਹੀ ਅਤੇ ਵਾਲ ਨਹੀਂ ਹਨ ਪਰ ਤੁਸੀਂ ਦਾਹੜਾ ਸਾਹਿਬ ਦਾ ਮਜ਼ਾਕ ਉਡਾਉਣ ਦੀ ਹਿੰਮਤ ਕੀਤੀ ਹੈ। ਮੈਨੂੰ ਉਮੀਦ ਹੈ ਕਿ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਤੁਹਾਡੇ ਇਸ ਨਾ-ਮਾਫੀ ਕਾਰਜ ਦਾ ਨੋਟਿਸ ਲੈਣਗੇ।''
ਉਧਰ ਅਕਾਲੀ ਦਲ ਦੇ ਲੀਡਰ ਵਿਰਸਾ ਸਿੰਘ ਵਲਟੋਹਾ ਨੇ ਵੀ ਮੁੱਖ ਮੰਤਰੀ ਦੇ ਇਸ ਬਿਆਨ 'ਤੇ ਇਤਰਾਜ਼ ਜਤਾਇਆ ਹੈ। ਵਲਟੋਹਾ ਨੇ ਫੇਸਬੁੱਕ ਪੋਸਟ ਪਾ ਕਿ ਲਿਖਿਆ ਕਿ - ''ਭਗਵੰਤ ਮਾਨ ਵੱਲੋਂ ਕੱਲ ਵਿਧਾਨ ਸਭਾ ਵਿੱਚ(ਸ.ਸੁਖਬੀਰ ਸਿੰਘ ਬਾਦਲ ਦਾ ਨਾਮ ਲਏ ਬਿਨਾਂ) ਖੁੱਲੇ ਦਾਹੜੇ ਨੂੰ ਲੈਕੇ ਦਿੱਤਾ ਬਿਆਨ ਮੰਦਭਾਗਾ ਤੇ ਸ਼ਰਮਸ਼ਾਰ ਕਰਨ ਵਾਲਾ ਹੈ। ਇਹ ਗੁਰੂ ਦੇ ਬਖਸ਼ੇ ਦਾਹੜੇ ਦਾ ਨਿਰਾਦਰ ਹੈ।ਮੁੱਖ ਮੰਤਰੀ ਵੱਲੋਂ ਇੱਕ ਅੰਮ੍ਰਿਤਧਾਰੀ ਸਿੱਖ ਦੇ ਦਾਹੜੇ ਦਾ ਵਿਧਾਨ ਸਭਾ ਅੰਦਰ ਮਜਾਕ ਉਡਾਕੇ ਵੱਡਾ ਗੁਨਾਹ ਕੀਤਾ ਗਿਆ ਹੈ। ਮੁੱਖ ਮੰਤਰੀ ਨੂੰ ਆਪਣੇ ਇਸ ਗੁਨਾਹ ਦੀ ਤੁਰੰਤ ਮਾਫੀ ਮੰਗਣੀ ਚਾਹੀਦੀ ਹੈ। ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਹੈ ਕਿ ਉਹ ਵੀ ਸਿੱਖੀ ਪ੍ਰੰਪਰਾਵਾਂ ਮੁਤਾਬਕ ਭਗਵੰਤ ਮਾਨ ਵਿਰੁੱਧ ਕਾਰਵਾਈ ਕਰਨ।