![ABP Premium](https://cdn.abplive.com/imagebank/Premium-ad-Icon.png)
ਸੀਐਮ ਭਗਵੰਤ ਮਾਨ ਦਾ ਦਾਅਵਾ, ਗਰਮੀਆਂ 'ਚ 50 ਲੱਖ ਘਰਾਂ ਦਾ ਬਿਜਲੀ ਬਿੱਲ ਜ਼ੀਰੋ ਆਇਆ, ਸਰਦੀਆਂ 'ਚ 90% ਘਰਾਂ ਦਾ ਆਏਗਾ...
ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ 72 ਲੱਖ ਘਰਾਂ ਵਿੱਚੋਂ ਕਰੀਬ 50 ਲੱਖ ਘਰਾਂ ਦਾ ਬਿਜਲੀ ਬਿੱਲ ਜ਼ੀਰੋ ਆਇਆ ਹੈ। ਉਨ੍ਹਾਂ ਕਿਹਾ ਹੈ ਕਿ ਸਰਦੀਆਂ ਵਿੱਚ 90% ਘਰਾਂ ਦਾ ਬਿੱਲ ਜ਼ੀਰੋ 'ਤੇ ਆ ਜਾਵੇਗਾ।
![ਸੀਐਮ ਭਗਵੰਤ ਮਾਨ ਦਾ ਦਾਅਵਾ, ਗਰਮੀਆਂ 'ਚ 50 ਲੱਖ ਘਰਾਂ ਦਾ ਬਿਜਲੀ ਬਿੱਲ ਜ਼ੀਰੋ ਆਇਆ, ਸਰਦੀਆਂ 'ਚ 90% ਘਰਾਂ ਦਾ ਆਏਗਾ... CM Bhagwant Manns claim, electricity bill of 50 lakh houses came to zero in summer, Will come to 90% in winter... ਸੀਐਮ ਭਗਵੰਤ ਮਾਨ ਦਾ ਦਾਅਵਾ, ਗਰਮੀਆਂ 'ਚ 50 ਲੱਖ ਘਰਾਂ ਦਾ ਬਿਜਲੀ ਬਿੱਲ ਜ਼ੀਰੋ ਆਇਆ, ਸਰਦੀਆਂ 'ਚ 90% ਘਰਾਂ ਦਾ ਆਏਗਾ...](https://feeds.abplive.com/onecms/images/uploaded-images/2022/10/03/8ce8c7f593aaade372e234aa39544d27166477210557358_original.jpg?impolicy=abp_cdn&imwidth=1200&height=675)
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ 72 ਲੱਖ ਘਰਾਂ ਵਿੱਚੋਂ ਕਰੀਬ 50 ਲੱਖ ਘਰਾਂ ਦਾ ਬਿਜਲੀ ਬਿੱਲ ਜ਼ੀਰੋ ਆਇਆ ਹੈ। ਉਨ੍ਹਾਂ ਕਿਹਾ ਹੈ ਕਿ ਸਰਦੀਆਂ ਵਿੱਚ 90% ਘਰਾਂ ਦਾ ਬਿੱਲ ਜ਼ੀਰੋ 'ਤੇ ਆ ਜਾਵੇਗਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਵੀਡੀਓ ਸ਼ੇਅਰ ਕਰਦਿਆਂ ਟਵੀਟ ਕੀਤ, 'ਪੰਜਾਬ ਵਿੱਚ ਸਾਡੀ ਸਰਕਾਰ 6 ਮਹੀਨੇ ਪਹਿਲਾਂ ਬਣੀ ਤੇ ਅਸੀਂ ਆਪਣਾ ਪਹਿਲਾ ਵਾਅਦਾ ਪੂਰਾ ਕਰ ਦਿੱਤਾ। ਪੰਜਾਬ ਦੇ 72 ਲੱਖ ਘਰਾਂ ਵਿੱਚੋਂ ਕਰੀਬ 50 ਲੱਖ ਘਰਾਂ ਦਾ ਬਿਜਲੀ ਬਿੱਲ ਜ਼ੀਰੋ ਆਇਆ ਹੈ। ਸਰਦੀਆਂ ਵਿੱਚ 90% ਘਰਾਂ ਦਾ ਬਿੱਲ ਜ਼ੀਰੋ 'ਤੇ ਆ ਜਾਵੇਗਾ। ਜਦੋਂ ਦਿੱਲੀ ਤੇ ਪੰਜਾਬ ਵਿੱਚ ਅਜਿਹਾ ਹੋ ਸਕਦਾ ਹੈ ਤਾਂ ਦੇਸ਼ ਦੇ ਹਰ ਸੂਬੇ ਵਿੱਚ ਕਿਉਂ ਨਹੀਂ?
पंजाब में केवल 6 महीने पहले हमारी सरकार बनी और हमने अपना पहला वादा पूरा कर दिया।
— Bhagwant Mann (@BhagwantMann) October 2, 2022
पंजाब में 72 Lakh घरों में से क़रीब 50 Lakh घरों का बिजली bill ZERO आया है।
सर्दियों में 90% घरों का बिल ज़ीरो आएगा।
जब ये दिल्ली और पंजाब में हो सकता है तो देश के हर राज्य में क्यों नहीं? pic.twitter.com/MhKNstsSBr
ਖ਼ਜ਼ਾਨੇ 'ਤੇ ਬੋਝ ਘਟਾਉਣ ਲਈ ਭਗਵੰਤ ਮਾਨ ਸਰਕਾਰ ਨੇ ਚੁੱਕਿਆ ਅਹਿਮ ਕਦਮ
ਪੰਜਾਬ ਵਿਚਲੀ ਭਗਵੰਤ ਮਾਨ ਸਰਕਾਰ ਨੇ ਖਰਚ ਘਟਾਉਣ ਲਈ ਇੱਕ ਹੋਰ ਅਹਿਮ ਕਦਮ ਉਠਾਇਆ ਹੈ। ਪੰਜਾਬ ਸਰਕਾਰ ਨੇ ਖ਼ਜ਼ਾਨੇ 'ਤੇ ਬੋਝ ਘਟਾਉਣ ਲਈ ਰਾਜ ਸੂਚਨਾ ਕਮਿਸ਼ਨ ਦੀਆਂ ਅਸਾਮੀਆਂ ਵਿੱਚ ਕਟੌਤੀ ਕਰ ਦਿੱਤੀ ਹੈ। ਪ੍ਰਸ਼ਾਸਨਿਕ ਵਿਭਾਗ ਨੇ ਇਸ ਸਬੰਧੀ ਮੁੱਖ ਸੂਚਨਾ ਕਮਿਸ਼ਨਰ ਨੂੰ ਭੇਜੇ ਪੱਤਰ ਵਿੱਚ 5 ਮੈਂਬਰ ਨਿਯੁਕਤ ਕਰਨ ਦੀ ਜਾਣਕਾਰੀ ਦਿੱਤੀ ਹੈ। ਦੱਸ ਦਈਏ ਕਿ ਸੂਚਨਾ ਦਾ ਅਧਿਕਾਰ ਐਕਟ 2005 ਦੀ ਧਾਰਾ-16 ਤਹਿਤ ਵੱਧ ਤੋਂ ਵੱਧ 10 ਮੈਂਬਰ ਨਿਯੁਕਤ ਕਰਨ ਦੀ ਵਿਵਸਥਾ ਹੈ, ਪਰ ਪੰਜਾਬ ਸਰਕਾਰ ਨੇ ਹੁਣ ਕੁੱਲ 6 ਮੈਂਬਰ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ। ਪੰਜ ਕਮਿਸ਼ਨਰ ਤੇ ਇੱਕ ਮੁੱਖ ਸੂਚਨਾ ਕਮਿਸ਼ਨਰ ਹੋਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)