CM ਭਗਵੰਤ ਮਾਨ ਦੀ ਵਿਆਹ ਦੀ ਵਰ੍ਹੇਗੰਢ, ਪਤਨੀ ਨੇ ਸਾਂਝੀ ਕੀਤੀ ਪੋਸਟ, ਕਿਹਾ-ਵਿਆਹ ਦੀ ਤੀਜੀ ਵਰ੍ਹੇਗੰਢ ਮੁਬਾਰਕ ਮੇਰੇ ਹਮਸਫ਼ਰ, ਹਮੇਸ਼ਾ ਚੜ੍ਹਦੀਕਲਾ ‘ਚ ਰਹੋ..
ਡਾ. ਗੁਰਪ੍ਰੀਤ ਕੌਰ ਨੇ ਸੋਸ਼ਲ ਮੀਡੀਆ ਉੱਤੇ ਤਸਵੀਰ ਸਾਂਝੀ ਕਰਕੇ ਵਿਆਹ ਦੀ ਤੀਜੀ ਵਰ੍ਹੇਗੰਢ ਮੁਬਾਰਕ ਮੇਰੇ ਹਮਸਫ਼ਰ…ਖ਼ੁਸ਼ੀਆਂ ਖੇੜੇ ਬਣੇ ਰਹਿਣ…ਅਰਦਾਸ ਕਰਦੀ ਹਾਂ ਹਮੇਸ਼ਾ ਚੜ੍ਹਦੀਕਲਾ ‘ਚ ਰਹੋ.. ਅੱਜ ਦਾ ਦਿਨ ਸਾਡੀ ਜ਼ਿੰਦਗੀ ਦਾ ਖਾਸ ਦਿਨ, ਵਰ੍ਹੇਗੰਢ ਮੁਬਾਰਕ, ਮਾਨ ਸਾਹਿਬ।"
Punjab News: ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਆਹ ਦੀ ਵਰ੍ਹੇਗੰਢ ਹੈ। ਇਸ ਖਾਸ ਮੌਕੇ 'ਤੇ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਡਾ. ਗੁਰਪ੍ਰੀਤ ਕੌਰ ਨੇ ਸੋਸ਼ਲ ਮੀਡੀਆ ਉੱਤੇ ਤਸਵੀਰ ਸਾਂਝੀ ਕਰਕੇ ਵਿਆਹ ਦੀ ਤੀਜੀ ਵਰ੍ਹੇਗੰਢ ਮੁਬਾਰਕ ਮੇਰੇ ਹਮਸਫ਼ਰ…ਖ਼ੁਸ਼ੀਆਂ ਖੇੜੇ ਬਣੇ ਰਹਿਣ…ਅਰਦਾਸ ਕਰਦੀ ਹਾਂ ਹਮੇਸ਼ਾ ਚੜ੍ਹਦੀਕਲਾ ‘ਚ ਰਹੋ.. ਅੱਜ ਦਾ ਦਿਨ ਸਾਡੀ ਜ਼ਿੰਦਗੀ ਦਾ ਖਾਸ ਦਿਨ, ਵਰ੍ਹੇਗੰਢ ਮੁਬਾਰਕ, ਮਾਨ ਸਾਹਿਬ।" ਉਨ੍ਹਾਂ ਦੀ ਇਸ ਪੋਸਟ ਨੂੰ ਸੋਸ਼ਲ ਮੀਡੀਆ 'ਤੇ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਲੋਕ ਜੋੜੇ ਨੂੰ ਵਧਾਈਆਂ ਦੇ ਰਹੇ ਹਨ ਅਤੇ ਉਨ੍ਹਾਂ ਦੇ ਰਿਸ਼ਤੇ ਦੀ ਮਜ਼ਬੂਤੀ ਦੀ ਕਾਮਨਾ ਕਰ ਰਹੇ ਹਨ।
ਵਿਆਹ ਦੀ ਤੀਜੀ ਵਰ੍ਹੇਗੰਢ ਮੁਬਾਰਕ ਮੇਰੇ ਹਮਸਫ਼ਰ…ਖ਼ੁਸ਼ੀਆਂ ਖੇੜੇ ਬਣੇ ਰਹਿਣ…ਅਰਦਾਸ ਕਰਦੀ ਹਾਂ ਹਮੇਸ਼ਾ ਚੜ੍ਹਦੀਕਲਾ ‘ਚ ਰਹੋ..
— Gurpreet Kaur Mann (@PBGurpreetKaur) July 7, 2025
ਅੱਜ ਦਾ ਦਿਨ ਸਾਡੀ ਜ਼ਿੰਦਗੀ ਦਾ ਖਾਸ ਦਿਨ
Happy Anniversary Mann Saab ♥️ pic.twitter.com/f8naDgSKd1
ਜ਼ਿਕਰ ਕਰ ਦਈਏ ਕਿ ਸਾਲ 2022 ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ। ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਬਣੇ। ਇਸ ਤੋਂ ਬਾਅਦ ਉਨ੍ਹਾਂ ਨੇ 7 ਜੁਲਾਈ, 2022 ਨੂੰ ਵਿਆਹ ਕਰਵਾਇਆ। ਵਿਆਹ ਦੀਆਂ ਰਸਮਾਂ ਚੰਡੀਗੜ੍ਹ ਦੇ ਸੀਐਮ ਹਾਊਸ ਵਿੱਚ ਹੋਈਆਂ। ਹੁਣ ਇਸ ਜੋੜੇ ਦੀ ਇੱਕ ਧੀ ਵੀ ਹੈ, ਜਿਸਦਾ ਨਾਮ ਨਿਆਮਤ ਕੌਰ ਹੈ।
ਸਿਰਫ਼ ਤਿੰਨ ਮਹੀਨੇ ਪਹਿਲਾਂ ਉਨ੍ਹਾਂ ਨੇ ਆਪਣੀ ਧੀ ਦਾ ਪਹਿਲਾ ਜਨਮਦਿਨ ਮਨਾਇਆ। ਇਹ ਮਾਨ ਦਾ ਦੂਜਾ ਵਿਆਹ ਹੈ। ਉਹ ਆਪਣੀ ਪਹਿਲੀ ਪਤਨੀ ਤੋਂ ਤਲਾਕਸ਼ੁਦਾ ਹਨ। ਉਨ੍ਹਾਂ ਦੇ ਪਹਿਲੇ ਵਿਆਹ ਤੋਂ ਦੋ ਬੱਚੇ ਵੀ ਹਨ, ਜੋ ਵਿਦੇਸ਼ ਵਿੱਚ ਰਹਿੰਦੇ ਹਨ।
ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਹਰਿਆਣਾ ਦੇ ਪਿਹੋਵਾ ਤੋਂ ਹੈ। ਉਨ੍ਹਾਂ ਦੇ ਪਰਿਵਾਰ ਵਿੱਚ ਤਿੰਨ ਭੈਣਾਂ ਹਨ। 2013 ਵਿੱਚ ਗੁਰਪ੍ਰੀਤ ਕੌਰ ਨੇ ਅੰਬਾਲਾ ਦੇ ਮੁਲਾਣਾ ਮੈਡੀਕਲ ਕਾਲਜ ਵਿੱਚ ਦਾਖਲਾ ਲਿਆ। 2017 ਵਿੱਚ, ਉਨ੍ਹਾਂ ਨੇ ਆਪਣੀ ਮੈਡੀਕਲ ਦੀ ਪੜ੍ਹਾਈ ਪੂਰੀ ਕੀਤੀ। ਉਨ੍ਹਾਂ ਦੀ ਮੁਲਾਕਾਤ 2019 ਵਿੱਚ ਭਗਵੰਤ ਮਾਨ ਨਾਲ ਹੋਈ।
ਭਗਵੰਤ ਮਾਨ ਉਸ ਸਮੇਂ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਨ। ਇਸ ਤੋਂ ਬਾਅਦ, ਉਹ ਮੁੱਖ ਮੰਤਰੀ ਮਾਨ ਦੇ ਵਿਸ਼ੇਸ਼ ਪ੍ਰੋਗਰਾਮਾਂ ਵਿੱਚ ਸ਼ਾਮਲ ਹੁੰਦੇ ਰਹੇ। ਮੁੱਖ ਮੰਤਰੀ ਅਹੁਦੇ ਦੇ ਸਹੁੰ ਚੁੱਕ ਸਮਾਗਮ ਵਿੱਚ ਗੁਰਪ੍ਰੀਤ ਕੌਰ ਵੀ ਮੌਜੂਦ ਰਹੀ।






















