SYL 'ਤੇ ਕੈਪਟਨ ਤੇ ਸੁਖਬੀਰ ਬਾਦਲ ਹੋਏ ਮਿਹਣੋ-ਮਿਹਣੀ
ਸਤਲੁਜ-ਯਮੁਨਾ ਲਿੰਕ ਨਹਿਰ ਕਰਕੇ ਪੰਜਾਬ ਦੇ ਨੇਤਾਵਾਂ ਦਰਮਿਆਨ ਫਿਰ ਤੋਂ ਘਮਸਾਣ ਸ਼ੁਰੂ ਹੋ ਗਿਆ ਹੈ। ਇਸ ਗੰਭੀਰ ਮਸਲੇ 'ਤੇ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦਰਮਿਆਨ ਟਵੀਟ-ਜੰਗ ਛਿੜੀ ਹੋਈ ਹੈ।
ਦਰਅਸਲ, ਅਕਾਲੀ ਦਲ ਦੇ ਪ੍ਰਧਾਨ ਤੇ ਫ਼ਿਰੋਜ਼ਪੁਰ ਤੋਂ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਟਵੀਟ ਕਰ ਅਪੀਲ ਕੀਤੀ ਸੀ ਕਿ ਪੰਜਾਬ ਸਰਕਾਰ ਨੂੰ ਐਸਵਾਈਐਲ ਸਬੰਧੀ ਹੋਣ ਵਾਲੀ ਕਿਸੇ ਵੀ ਬੈਠਕ ਵਿੱਚ ਸ਼ਾਮਲ ਹੋਣ ਦੀ ਲੋੜ ਨਹੀਂ। ਉਨ੍ਹਾਂ ਇਹ ਵੀ ਕਿਹਾ ਸੀ ਕਿ ਸਰਕਾਰ ਨੂੰ ਨਹਿਰੀ ਪਾਣੀ ਦੀ ਵੰਡ ਲਈ ਕਿਸੇ ਦੇ ਦਬਾਅ ਹੇਠ ਆਉਣ ਦੀ ਲੋੜ ਨਹੀਂ। ਬਾਦਲ ਨੇ ਅਕਾਲੀ ਦਲ ਦਾ ਸਟੈਂਡ ਸਾਫ ਕਰਦਿਆਂ ਕਿਹਾ ਕਿ ਪੰਜਾਬ ਕੋਲ ਕਿਸੇ ਨੂੰ ਦੇਣ ਲਈ ਇੱਕ ਬੂੰਦ ਪਾਣੀ ਵੀ ਨਹੀਂ।There is no need for Punjab govt to participate in any meeting on the Sutlej Yamuna Link (SYL) canal. I warn Pb CM @capt_amarinder not to succumb to any pressure & bargain away the river waters of Punjab. The SAD stand is clear: Pb doesn't hv even a single drop of water to spare. pic.twitter.com/Vzvchytzhg
— Sukhbir Singh Badal (@officeofssbadal) August 16, 2019
ਸੁਖਬੀਰ ਦੀ ਇਸ ਸਲਾਹ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਪਲਟਵਾਰ ਕਰਦਿਆਂ ਕਿਹਾ ਕਿ ਐਸਵਾਈਐਲ 'ਤੇ ਸੁਖਬੀਰ ਸਲਾਹ ਨਾ ਦੇਵੇ ਤੇ ਪਾਣੀਆਂ ਦੇ ਮਾਮਲੇ 'ਤੇ ਮੈਨੂੰ ਸਲਾਹ ਦੇਣੀ ਹਾਸੋਹੀਣੀ ਹੈ। ਉਨ੍ਹਾਂ ਕਿਹਾ ਕਿ ਸਾਲ 2004 ਵਿੱਚ ਉਨ੍ਹਾਂ (ਕੈਪਟਨ) ਨੇ ਹੀ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਪੰਜਾਬ ਟਰਮੀਨੇਸ਼ਨ ਐਕਟ ਬਣਾਇਆ ਗਿਆ ਸੀ ਤੇ ਨਹਿਰੀ ਪਾਣੀ ਬਾਰੇ ਸਾਰੇ ਸਮਝੌਤੇ ਰੱਦ ਕਰ ਦਿੱਤੇ ਸਨ।Ironic to see @officeofssbadal advising me on protecting Punjab's interests. It was I who brought in 'The Punjab Termination of Agreements Act, 2004', abrogating the inter-state agreement to protect Punjab. Let me not say more. Unlike you Punjab is always first for me. https://t.co/HbATpIQEbP
— Capt.Amarinder Singh (@capt_amarinder) August 17, 2019
ਕੈਪਟਨ ਨੇ ਕਿਹਾ ਕਿ ਉਨ੍ਹਾਂ ਲਈ ਪੰਜਾਬ ਪਹਿਲਾਂ ਹੈ। ਉਨ੍ਹਾਂ ਇੱਕ ਹੋਰ ਟਵੀਟ ਵਿੱਚ ਸੁਖਬੀਰ ਬਾਦਲ ਨੂੰ ਲਿਖਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਚੌਧਰੀ ਦੇਵੀਲਾਲ ਨੇ ਮਈ 1978 ਵਿੱਚ ਵਿਧਾਨ ਸਭਾ ਵਿੱਚ ਹੀ ਕਹਿ ਦਿੱਤਾ ਸੀ ਕਿ ਤੁਹਾਡੇ ਪਿਤਾ ਨੇ ਐਸਵਾਈਐਲ ਲਈ ਖਰੀਦੀ ਜਾਣ ਵਾਲੀ ਜ਼ਮੀਨ ਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਸੀ ਤੇ ਹਰਿਆਣਾ ਸਰਕਾਰ ਤੋਂ ਇੱਕ ਕਰੋੜ ਰੁਪਏ ਵੀ ਵਸੂਲੇ ਸਨ। ਇਸ ਮਸਲੇ 'ਤੇ ਸੁਖਬੀਰ ਬਾਦਲ ਤੇ ਕੈਪਟਨ ਹਾਲੇ ਵੀ ਟਵੀਟੋ-ਟਵੀਟੀ ਹੋ ਰਹੇ ਹਨ।Chaudhary Devi Lal confirmed in the Haryana Assembly in Mar 1978 that your father had issued the notification regarding land acquisition for SYL & later accepted a cheque of ₹1 crore. You have no right to speak on SYL. Leave it to me & I'll ensure Punjab's water stays in Punjab https://t.co/cjPQIz9MGH
— Capt.Amarinder Singh (@capt_amarinder) August 17, 2019
ਜ਼ਿਕਰਯੋਗ ਹੈ ਕਿ ਐਸਵਾਈਐਲ ਦੇ ਨਿਰਮਾਣ ਲਈ ਪਿਛਲੇ ਦਿਨੀਂ ਸੁਪਰੀਮ ਕੋਰਟ ਨੇ ਕੇਂਦਰ, ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਨੂੰ ਮਿਲ ਕੇ ਇਸ ਮਾਮਲੇ ਦਾ ਹੱਲ ਲੱਭਣ ਦੇ ਹੁਕਮ ਦਿੱਤੇ ਸਨ। ਅਜਿਹਾ ਨਾ ਹੋਣ 'ਤੇ ਅਦਾਲਤ ਨੇ ਆਪਣੇ ਹੁਕਮ ਲਾਗੂ ਕਰਵਾਉਣ ਦੀ ਚੇਤਾਵਨੀ ਵੀ ਦਿੱਤੀ ਹੋਈ ਹੈ। ਹੁਣ ਆਪਸੀ ਸਹਿਮਤੀ ਐਸਵਾਈਐਲ ਮਾਮਲੇ ਦੇ ਹੱਲ ਲਈ ਸਰਕਾਰੀ ਪੱਧਰ 'ਤੇ ਬੈਠਕਾਂ ਹੋਣੀਆਂ ਹਨ।I understand your desperation @capt_amarinder, but won't let u distort the facts. Pl refer to the factual details. And yes, how will you cover up this sinful act?👇🏼 https://t.co/0gOos2RohH pic.twitter.com/qcNkZiqxKa
— Sukhbir Singh Badal (@officeofssbadal) August 18, 2019