ਚੰਨੀ ਨੇ ਪੇਸ਼ ਕੀਤਾ ਆਪਣਾ ਰਿਪੋਰਟ ਕਾਰਡ, ਕਿਹਾ “ਮੈਂ ਐਲਾਨਜੀਤ ਨਹੀਂ ਵਿਸ਼ਵਾਸ਼ਜੀਤ ਹਾਂ”
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅੱਜ ਪ੍ਰੈੱਸ ਕਾਨਫਰੰਸ ਕਰ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ ਹੈ। ਵਿਰੋਧੀਆਂ ਦਾ ਨਿਸ਼ਾਨਾ ਬਣੇ ਚੰਨੀ ਨੇ ਇਹ ਵੀ ਕਿਹਾ “ਮੈਂ ਐਲਾਨਜੀਤ ਨਹੀਂ ਵਿਸ਼ਵਾਸ਼ਜੀਤ ਹਾਂ”।
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅੱਜ ਪ੍ਰੈੱਸ ਕਾਨਫਰੰਸ ਕਰ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ ਹੈ। ਵਿਰੋਧੀਆਂ ਦਾ ਨਿਸ਼ਾਨਾ ਬਣੇ ਚੰਨੀ ਨੇ ਇਹ ਵੀ ਕਿਹਾ “ਮੈਂ ਐਲਾਨਜੀਤ ਨਹੀਂ ਵਿਸ਼ਵਾਸ਼ਜੀਤ ਹਾਂ”। ਉਨ੍ਹਾਂ ਕਿਹਾ ਕਿ ਜੋ ਕਹਾਂਗੇ ਉਸਨੂੰ ਪੂਰਾ ਕਰਾਂਗੇ। ਚੰਨੀ ਨੇ ਕਿਹਾ, “ਮੈਨੂੰ ਐਲਾਨਜੀਤ ਕਹੀ ਜਾਂਦੇ, ਕਦੇ ਕੁਝ ਕਹੀ ਜਾਂਦੇ ਪਰ ਮੈਂ ਜੋ ਐਲਾਨ ਕੀਤੇ ਹਨ ਜੋ ਫੈਸਲੇ ਲਏ ਹਨ, ਉਹ ਲਾਗੂ ਹੋ ਗਏ ਹਨ। ਜੇ ਕੁਝ ਰਹਿੰਦਾ ਹੈ ਤਾਂ ਉਹ ਅੰਡਰ ਪ੍ਰੋਸੈਸ ਹੈ, ਧੋਖਾ ਕੁਝ ਨਹੀਂ ਹੈ।”
ਆਮ ਆਦਮੀ ਪਾਰਟੀ ਚਰਨਜੀਤ ਚੰਨੀ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੀ ਸੀ ਕਿ ਚੰਨੀ ਸਿਰਫ ਐਲਾਨ ਕਰਦੇ ਹਨ। ਆਪ ਦੇ ਵਿਰੋਧੀ ਧਿਰ ਨੇਤਾ ਹਰਪਾਲ ਚੀਮਾ ਨੇ ਕਿਹਾ ਕਿ ਚੰਨੀ ਐਲਾਨਜੀਤ ਸਿੰਘ ਹਨ ਜੋ ਸਿਰਫ ਐਲਾਨ ਹੀ ਕਰਦੇ ਹਨ ਪਰ ਅਸਲ ਵਿੱਚ ਕੁਝ ਨਹੀਂ ਕਰਦੇ।
ਚੰਨੀ ਨੇ ਆਪਣੀ ਤਾਰੀਫ ਕਰਦੇ ਹੋਏ ਕਿਹਾ ਕਿ, “ਇਹ ਚੰਨੀ ਸਰਕਾਰ ਨਹੀਂ ਚੰਗੀ ਸਰਕਾਰ ਹੈ। ਮੈਂ ਜੋ ਸਮੱਸਿਆਵਾਂ ਖੁਦ ਵੇਖੀਆਂ ਹਨ ਉਹਨਾਂ ਦਾ ਹੀ ਹੱਲ ਕਰ ਰਿਹਾਂ ਹਾਂ। ਅਸੀਂ ਸਭ ਦੇ ਲਈ ਬਰਾਬਰ ਦਾ ਕੰਮ ਕੀਤਾ ਹੈ।”
ਬਿਜਲੀ ਬਿੱਲ ਨੂੰ ਲੈ ਕੇ ਜੋ ਚੈਲੇਂਜ ਕਰਦੇ ਚੰਨੀ ਨੇ ਕਿਹਾ ਕਿ 2 ਕਿਲੋ ਵਾਟ ਤੱਕ ਦੇ ਘਰੇਲੂ ਖਪਤਕਾਰਾਂ ਦੇ ਬਿਜਲੀ ਬਿੱਲ ਮੁਆਫ ਕੀਤੇ ਹਨ। ਇਸ ਨਾਲ 1500 ਕਰੋੜ ਰੁਪਏ ਦੀ ਰਾਹਤ 20 ਲੱਖ ਉਪਭੋਗਤਾਵਾਂ ਨੂੰ ਮਿਲੀ ਹੈ। ਉਨ੍ਹਾਂ ਨੇ ਆਪਣੇ 60 ਦੇ ਕਰੀਬ ਫੈਸਲੇ ਮੀਡੀਆ ਸਾਹਮਣੇ ਰੱਖੇ।
ਚੰਨੀ ਨੇ ਦੱਸਿਆ “ਉਨ੍ਹਾਂ ਨੇ ਬਿਜਲੀ ਦੀ ਦਰਾਂ ਘਟਾਈਆਂ ਹਨ। ਪੰਜਾਬ ਵਿੱਚ ਬਿਜਲੀ ਪੂਰੇ ਦੇਸ਼ ਨਾਲੋਂ ਸਸਤੀ ਹੈ। ਮੇਰਾ ਘਰ ਮੇਰੇ ਨਾਮ ਸਕੀਮ ਨਾਲ ਲਾਲ ਲਕੀਰ ਦੇ ਅੰਦਰ ਆਉਣ ਵਾਲੀ ਜ਼ਮੀਨ ਦੇ ਮਾਲਕਾਂ ਨੂੰ ਉਸਦਾ ਮਾਲਕੀਅਤ ਦਿੱਤੀ ਗਈ। ਵਾਟਰ ਸਪਲਾਈ ਸਕੀਮ ਸ਼ੁਰੂ ਕੀਤੀ ਗਈ।”
ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :