10ਵੀਂ ਤੇ 12ਵੀਂ ਜਮਾਤ ‘ਚੋਂ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ CM ਨੇ ਕੀਤਾ ਸਨਮਾਨਿਤ, ਕਿਹਾ-ਰੌਸ਼ਨ ਦਿਮਾਗ ਵਿਦਿਆਰਥੀ ਚਮਕਾਉਣਗੇ ਪੰਜਾਬ ਦਾ ਨਾਮ
ਹੁਣ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਵਿੱਚ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ ਟਾਪ ਕਰਨ ਵਾਲੇ ਨੌਜਵਾਨ ਰੋਲ ਮਾਡਲ ਬਣਨਗੇ। ਉਨ੍ਹਾਂ ਰਾਹੀਂ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਸਲਾਹ ਦੇਵੇਗੀ। ਇਸ ਤੋਂ ਇਲਾਵਾ, ਹਾਕੀ ਅਤੇ ਹੋਰ ਖੇਡਾਂ ਦੇ ਖਿਡਾਰੀਆਂ ਨੂੰ ਵੀ ਇਸ ਮੁਹਿੰਮ ਵਿੱਚ ਸ਼ਾਮਲ ਕੀਤਾ ਜਾਵੇਗਾ।
Punjab News: ਹੁਣ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਵਿੱਚ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ ਟਾਪ ਕਰਨ ਵਾਲੇ ਨੌਜਵਾਨ ਰੋਲ ਮਾਡਲ ਬਣਨਗੇ। ਉਨ੍ਹਾਂ ਰਾਹੀਂ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਸਲਾਹ ਦੇਵੇਗੀ। ਇਸ ਤੋਂ ਇਲਾਵਾ, ਹਾਕੀ ਅਤੇ ਹੋਰ ਖੇਡਾਂ ਦੇ ਖਿਡਾਰੀਆਂ ਨੂੰ ਵੀ ਇਸ ਮੁਹਿੰਮ ਵਿੱਚ ਸ਼ਾਮਲ ਕੀਤਾ ਜਾਵੇਗਾ। ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਖੇ ਕਹੀ। ਇਸ ਦੌਰਾਨ ਸੀਐਮ ਮਾਨ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਵਿੱਚ ਟਾਪ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਨੌਜਵਾਨਾਂ ਨੂੰ ਸਲਾਹ ਦਿੱਤੀ ਕਿ ਜੇ ਉਨ੍ਹਾਂ ਦੇ ਮਨ ਮੁਤਾਬਕ ਨਤੀਜੇ ਨਹੀਂ ਆਏ ਤਾਂ ਉਨ੍ਹਾਂ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ, "ਇੱਕ ਬੰਦ ਘੜੀ ਵੀ ਦਿਨ ਵਿੱਚ ਦੋ ਵਾਰ ਸਹੀ ਸਮਾਂ ਦਿਖਾਉਂਦੀ ਹੈ ਤਾਂ ਫਿਰ ਅਸੀਂ ਤਾਂ ਜਿਉਂਦੇ ਹਾਂ।" ਹਾਲਾਂਕਿ, ਉਨ੍ਹਾਂ ਇਹ ਵੀ ਦੱਸਿਆ ਕਿ ਹਰਿਆਣਾ ਦੇ 18 ਸਕੂਲਾਂ ਦਾ ਨਤੀਜਾ ਜ਼ੀਰੋ ਪ੍ਰਤੀਸ਼ਤ ਰਿਹਾ ਹੈ ਤੇ ਕਿਹਾ ਕਿ ਸ਼ੁਕਰ ਹੈ ਕਿ ਪੰਜਾਬ ਵਿੱਚ ਅਜਿਹਾ ਨਹੀਂ ਹੈ।
ਸੂਬੇ ਦੀ ਤਰੱਕੀ ਦਾ ਮੁੱਢ ਸਿੱਖਿਆ ਹੀ ਬੰਨ੍ਹਦੀ ਹੈ, ਇਸ ਲਈ ਅਸੀਂ ਸਰਕਾਰੀ ਸਕੂਲਾਂ ਦੀ ਦਸ਼ਾ ਸੁਧਾਰ ਕੇ ਸਿੱਖਿਆ ਖੇਤਰ 'ਚ ਕ੍ਰਾਂਤੀ ਲਿਆਂਦੀ। ਜਿਸ ਦੇ ਸਦਕਾ ਪੰਜਾਬ ਦੇ ਅੱਧ ਤੋਂ ਵੱਧ ਸਕੂਲਾਂ ਦੇ ਨਤੀਜੇ 100% ਆਉਣ ਲੱਗੇ। ਸਾਡੇ ਮਿਹਨਤੀ ਬੱਚਿਆਂ ਦੇ ਵਧੀਆ ਭਵਿੱਖ ਲਈ ਸਾਡੀ ਸਰਕਾਰ ਵੱਲੋਂ ਕਰੀਅਰ ਗਾਈਡੈਂਸ ਦਾ ਉਪਰਾਲਾ ਵੀ ਕੀਤਾ ਜਾ ਰਿਹਾ ਹੈ।… pic.twitter.com/JwsM9DSR1T
— Bhagwant Mann (@BhagwantMann) May 18, 2025
ਸੀਐਮ ਮਾਨ ਨੇ ਨੌਜਵਾਨਾਂ ਨੂੰ ਕਿਹਾ ਕਿ ਇਹ ਪੜਾਅ ਤੁਹਾਡੇ ਲਈ ਮਹੱਤਵਪੂਰਨ ਹੈ। ਇਸ ਤੋਂ ਬਾਅਦ, ਤੁਹਾਡੇ ਕਰੀਅਰ ਵਿੱਚ ਇੱਕ ਨਵਾਂ ਮੋੜ ਆਵੇਗਾ, ਜਿਸ ਨਾਲ ਤੁਸੀਂ ਸਹੀ ਰਸਤਾ ਲੱਭ ਸਕੋਗੇ। ਇਸ ਲਈ ਪੰਜਾਬ ਸਰਕਾਰ ਵੱਲੋਂ ਕਰੀਅਰ ਗਾਈਡੈਂਸ ਪ੍ਰਦਾਨ ਕੀਤੀ ਜਾ ਰਹੀ ਹੈ। ਪਹਿਲਾਂ ਇਹ ਗੱਲਾਂ ਨਹੀਂ ਦੱਸੀਆਂ ਜਾਂਦੀਆਂ ਸਨ, ਜਿਸ ਕਾਰਨ ਕਈ ਵਾਰ ਲੋਕ ਦੂਜਿਆਂ ਦੀ ਸਲਾਹ ਦੇ ਆਧਾਰ 'ਤੇ ਗਲਤ ਵਿਕਲਪ ਚੁਣਦੇ ਸਨ। ਅੱਜਕੱਲ੍ਹ ਕਰੀਅਰ ਦੇ ਬਹੁਤ ਸਾਰੇ ਵਿਕਲਪ ਹਨ। ਤੁਸੀਂ ਜੋ ਵੀ ਕਰਨ ਦਾ ਫੈਸਲਾ ਕਰੋ, ਉਸਨੂੰ ਪੂਰਾ ਕਰੋ ਤੇ ਫਿਰ ਅੱਗੇ ਵਧੋ।
ਮੁੱਖ ਮੰਤਰੀ ਨੇ ਕਿਹਾ ਕਿ ਜੇ ਕੋਈ ਬੱਚਾ ਇਹ ਮਹਿਸੂਸ ਕਰਦਾ ਹੈ ਕਿ ਇਹ ਕਿਤਾਬ ਉਸਦੀ ਜ਼ਿੰਦਗੀ ਬਦਲ ਸਕਦੀ ਹੈ, ਤਾਂ ਉਹ ਇਸਨੂੰ ਜੋਸ਼ ਨਾਲ ਪੜ੍ਹੇਗਾ। ਮਾਨ ਨੇ ਕਿਹਾ ਕਿ ਛੋਟੇ ਪਿੰਡਾਂ ਦੇ ਬੱਚੇ ਕਮਾਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਾਲਿਆਂ ਵਿੱਚ ਤਰੱਕੀ ਲਈ ਬਹੁਤ ਜਨੂੰਨ ਹੈ, ਜੋ ਕਿ ਇੱਕ ਚੰਗੀ ਗੱਲ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਹਨ। ਅਮਰੀਕੀ ਜਹਾਜ਼ ਨਿਰਮਾਣ ਕੰਪਨੀ ਬੋਇੰਗ ਵਿੱਚ 200 ਤੋਂ ਵੱਧ ਪੰਜਾਬੀ ਇੰਜੀਨੀਅਰ ਹਨ, ਜਿਨ੍ਹਾਂ ਵਿੱਚੋਂ 70 ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ਤੋਂ ਹਨ। ਇਸੇ ਤਰ੍ਹਾਂ ਮਾਈਕ੍ਰੋਸਾਫਟ ਵਿੱਚ 50 ਭਾਰਤੀ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬੀ ਹਨ। ਉਨ੍ਹਾਂ ਕਿਹਾ ਕਿ ਤੁਹਾਡੇ ਕੋਲ ਬਹੁਤ ਸਾਰੇ ਮੌਕੇ ਆਉਣਗੇ, ਇਸ ਲਈ ਬਿਲਕੁਲ ਵੀ ਘਬਰਾਓ ਨਾ। ਪਹਿਲੇ ਆਉਣ ਵਾਲਿਆਂ ਨੂੰ ਵਧਾਈਆਂ ਪਰ ਇਸ ਦਾ ਹੰਕਾਰ ਨਹੀਂ ਕਰਨਾ ਹਮੇਸ਼ਾ ਆਪਣੀਆਂ ਜੜ੍ਹਾਂ ਨੂੰ ਯਾਦ ਰੱਖੋ। ਉਨ੍ਹਾਂ ਦਾ ਸਤਿਕਾਰ ਕਰੋ ਜੋ ਤੁਹਾਡੀ ਸਫਲਤਾ ਵਿੱਚ ਸ਼ਾਮਲ ਹਨ।






















