CM Mann Marriage Anniversary: ਸੀ.ਐੱਮ ਭਗਵੰਤ ਮਾਨ ਦੇ ਵਿਆਹ ਦੀ ਪਹਿਲੀ ਵਰ੍ਹੇਗੰਢ, ਪਤਨੀ ਗੁਰਪ੍ਰੀਤ ਕੌਰ ਲਈ ਲਿਖਿਆ ਖ਼ਾਸ ਸੁਨੇਹਾ
CM Mann Marriage Anniversary: ਅੱਜ ਪੰਜਾਬ ਦੇ ਸੀ.ਐੱਮ ਭਗਵੰਤ ਮਾਨ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾ ਰਹੇ ਹਨ।
CM Mann Marriage Anniversary: ਅੱਜ ਪੰਜਾਬ ਦੇ ਸੀ.ਐੱਮ ਭਗਵੰਤ ਮਾਨ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾ ਰਹੇ ਹਨ। ਜੀ ਹਾਂ ਪਿਛਲੇ ਸਾਲ 7 ਜੁਲਾਈ ਯਾਨੀਕਿ ਅੱਜ ਦੇ ਦਿਨ ਹੀ ਸੀ.ਐੱਮ ਮਾਨ ਨੇ ਡਾ. ਗੁਰਪ੍ਰੀਤ ਕੌਰ ਦੇ ਨਾਲ ਲਾਵਾਂ ਲਈਆਂ ਸਨ। ਉਨ੍ਹਾਂ ਦਾ ਵਿਆਹ ਖੂਬ ਸੁਰਖੀਆਂ ਦੇ ਵਿੱਚ ਰਿਹਾ ਸੀ।
ਸੀ.ਐੱਮ ਮਾਨ ਨੇ ਪਤਨੀ ਦੇ ਲਈ ਪਾਈ ਖਾਸ ਪੋਸਟ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੀ ਪਤਨੀ ਡਾ.ਗੁਰਪ੍ਰੀਤ ਕੌਰ ਦੇ ਨਾਲ ਇੱਕ ਪਿਆਰੀ ਜਿਹੀ ਤਸਵੀਰ ਸ਼ੇਅਰ ਕੀਤੀ ਹੈ ਤੇ ਨਾਲ ਲਿਖਿਆ ਹੈ- 'ਇੱਕੋ ਮੇਹਰ ਮੈਂ ਓਸ ਸੋਹਣੇ ਰੱਬ ਤੋਂ ਮੰਗੀ ਐ…
ਸਾਡੀ ਫ਼ੋਟੋ ਦੇਖਕੇ ਲੋਕ ਕਹਿਣ
ਦੋਵਾਂ ਦੀ ਕਿਸਮਤ ਚੰਗੀ ਐ…
Happy marriage anniversary to dr Gurpreet Kaur'
View this post on Instagram
ਪਿਛਲੇ ਸਾਲ ਹੋਇਆ ਸੀ ਸੀ.ਐੱਮ ਮਾਨ ਦਾ ਵਿਆਹ
ਦੱਸ ਦਈਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 48 ਸਾਲ ਦੀ ਉਮਰ ਵਿੱਚ ਦੂਜਾ ਵਿਆਹ ਕਰਵਾਇਆ ਸੀ। ਹਰਿਆਣਾ ਦੀ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ ਉਨ੍ਹਾਂ ਨੇ 7 ਜੁਲਾਈ 2022 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਲਾਵਾਂ ਲਈਆਂ ਸਨ। ਇਹ ਵਿਆਹ ਬਹੁਤ ਹੀ ਸਾਦੇ ਢੰਗ ਨਾਲ ਹੋਇਆ ਸੀ। ਇਸ ਵਿਆਹ ‘ਚ ਪਰਿਵਾਰਕ ਮੈਂਬਰ ਤੇ ਕੁਝ ਖ਼ਾਸ ਲੋਕ ਹੀ ਸ਼ਾਮਿਲ ਹੋਏ ਸਨ। ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ।
ਪਹਿਲੀ ਪਤਨੀ ਤੋਂ ਲਿਆ ਸੀ ਤਲਾਕ
ਦੱਸ ਦਈਏ ਉਨ੍ਹਾਂ ਦਾ ਪਹਿਲੀ ਪਤਨੀ ਨਾਲ ਤਲਾਕ 2015 ਵਿੱਚ ਹੋਇਆ ਸੀ। ਪਹਿਲੇ ਵਿਆਹ ਤੋਂ ਸੀ.ਐੱਮ. ਮਾਨ ਦੇ 2 ਬੱਚੇ ਦਿਲਸ਼ਾਨ ਤੇ ਸੀਰਤ ਹਨ । ਉਨ੍ਹਾਂ ਦੀ ਸਾਬਕਾ ਪਤਨੀ ਆਪਣੇ ਬੱਚਿਆਂ ਦੇ ਨਾਲ ਅਮਰੀਕਾ ਵਿੱਚ ਰਹਿੰਦੀ ਹੈ। ਜ਼ਿਕਰਯੋਗ ਹੈ ਕਿ CM ਮਾਨ ਦੇ ਆਪਣੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਨਾਲ ਰਿਸ਼ਤੇ ਸਿਆਸਤ ਕਾਰਨ ਵਿਗੜ ਗਏ ਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।