ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ CM ਮਾਨ ਨੇ 'ਮੁੱਖ ਮੰਤਰੀ ਰਾਹਤ ਫੰਡ' ‘ਚ ਮੰਗਿਆ ਯੋਗਦਾਨ, ਕਿਹਾ- ਸਮਾਂ ਔਖਾ ਜ਼ਰੂਰ ਪਰ ਲੰਘ ਜਾਵੇਗਾ
ਪੰਜਾਬ ਹਰ ਮੁਸ਼ਕਲ ਘੜੀ 'ਚ ਹਮੇਸ਼ਾ ਹਰ ਇੱਕ ਨਾਲ ਖੜ੍ਹਦਾ ਆਇਆ ਹੈ। ਅੱਜ ਸਾਨੂੰ ਸਾਰਿਆਂ ਨੂੰ ਇਸ ਕੁਦਰਤੀ ਆਫ਼ਤ ਨਾਲ ਜੂਝ ਰਹੇ ਪੰਜਾਬ ਨਾਲ ਖੜ੍ਹਨ ਦੀ ਲੋੜ ਹੈ। ਆਓ ਇੱਕ-ਦੂਜੇ ਦਾ ਸਹਾਰਾ ਬਣੀਏ।

ਪੰਜਾਬ ਦੇ ਸਾਰੇ 23 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਹਨ। ਸੂਬਾ ਸਰਕਾਰ ਨੇ ਪੂਰੇ ਸੂਬੇ ਨੂੰ ਆਫ਼ਤ ਪ੍ਰਭਾਵਿਤ ਐਲਾਨ ਦਿੱਤਾ ਹੈ ਅਤੇ ਸਾਰੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ ਅਤੇ ਸਕੂਲ-ਕਾਲਜ ਦੀਆਂ ਛੁੱਟੀਆਂ 7 ਸਤੰਬਰ ਤੱਕ ਵਧਾ ਦਿੱਤੀਆਂ ਹਨ।
ਸਤਲੁਜ, ਘੱਗਰ ਅਤੇ ਰਾਓ ਨਦੀਆਂ ਦੇ ਓਵਰਫਲੋਅ ਕਾਰਨ ਕਪੂਰਥਲਾ, ਜਲੰਧਰ ਅਤੇ ਪਟਿਆਲਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਸਥਿਤੀ ਵਿਗੜ ਗਈ ਹੈ। ਜਲੰਧਰ ਵਿੱਚ ਸਤਲੁਜ ਨਦੀ ਦੇ ਓਵਰਫਲੋਅ ਕਾਰਨ 30 ਪਿੰਡਾਂ ਵਿੱਚ ਪਾਣੀ ਦਾਖਲ ਹੋ ਗਿਆ, ਜਦੋਂ ਕਿ ਬਰਨਾਲਾ ਵਿੱਚ ਘਰ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ।
ਕਈ ਪ੍ਰਭਾਵਿਤ ਇਲਾਕਿਆਂ ਵਿੱਚ, ਪਿੰਡ ਵਾਸੀ ਖੁਦ ਬੰਨ੍ਹਾਂ ਨੂੰ ਮਜ਼ਬੂਤ ਕਰਨ ਅਤੇ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਹਨ, ਜਦੋਂ ਕਿ ਪ੍ਰਸ਼ਾਸਨ, ਫੌਜ ਅਤੇ ਐਨਡੀਆਰਐਫ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਹਨ।
ਪੰਜਾਬ ਹਰ ਮੁਸ਼ਕਲ ਘੜੀ 'ਚ ਹਮੇਸ਼ਾ ਹਰ ਇੱਕ ਨਾਲ ਖੜ੍ਹਦਾ ਆਇਆ ਹੈ। ਅੱਜ ਸਾਨੂੰ ਸਾਰਿਆਂ ਨੂੰ ਇਸ ਕੁਦਰਤੀ ਆਫ਼ਤ ਨਾਲ ਜੂਝ ਰਹੇ ਪੰਜਾਬ ਨਾਲ ਖੜ੍ਹਨ ਦੀ ਲੋੜ ਹੈ। ਆਓ ਇੱਕ-ਦੂਜੇ ਦਾ ਸਹਾਰਾ ਬਣੀਏ। ਹੜ੍ਹ ਪੀੜਤ ਪਰਿਵਾਰਾਂ ਲਈ ਚੱਲ ਰਹੇ ਰਾਹਤ ਕਾਰਜਾਂ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ। ਤੁਸੀਂ ਇਸ ਸੰਬੰਧੀ ਤਸਵੀਰ ਵਿੱਚ ਦਿੱਤੇ 'ਮੁੱਖ ਮੰਤਰੀ ਰਾਹਤ… pic.twitter.com/ejvFyuq2XR
— Bhagwant Mann (@BhagwantMann) September 3, 2025
ਇਸ ਮੌਕੇ ਮੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਪੰਜਾਬ ਹਰ ਮੁਸ਼ਕਲ ਘੜੀ 'ਚ ਹਮੇਸ਼ਾ ਹਰ ਇੱਕ ਨਾਲ ਖੜ੍ਹਦਾ ਆਇਆ ਹੈ। ਅੱਜ ਸਾਨੂੰ ਸਾਰਿਆਂ ਨੂੰ ਇਸ ਕੁਦਰਤੀ ਆਫ਼ਤ ਨਾਲ ਜੂਝ ਰਹੇ ਪੰਜਾਬ ਨਾਲ ਖੜ੍ਹਨ ਦੀ ਲੋੜ ਹੈ। ਆਓ ਇੱਕ-ਦੂਜੇ ਦਾ ਸਹਾਰਾ ਬਣੀਏ। ਹੜ੍ਹ ਪੀੜਤ ਪਰਿਵਾਰਾਂ ਲਈ ਚੱਲ ਰਹੇ ਰਾਹਤ ਕਾਰਜਾਂ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ। ਤੁਸੀਂ ਇਸ ਸੰਬੰਧੀ ਤਸਵੀਰ ਵਿੱਚ ਦਿੱਤੇ 'ਮੁੱਖ ਮੰਤਰੀ ਰਾਹਤ ਫੰਡ' ਦੇ QR Code ਨੂੰ ਸਕੈਨ ਕਰਕੇ ਜਾਂ ਫਿਰ ਦਿੱਤੇ ਗਏ ਬੈਂਕ ਖ਼ਾਤੇ 'ਚ ਰਕਮ ਭੇਜ ਸਕਦੇ ਹੋ। ਸਮਾਂ ਔਖਾ ਜ਼ਰੂਰ ਹੈ, ਪਰ ਇੱਕ-ਦੂਜੇ ਦੇ ਸਾਥ ਨਾਲ ਲੰਘ ਜਾਵੇਗਾ।
ਦੱਸ ਦਈਏ ਕਿ ਅੰਮ੍ਰਿਤਸਰ ਤੋਂ ਤਰਨਤਾਰਨ ਤੱਕ 23 ਜ਼ਿਲ੍ਹੇ ਹੜ੍ਹਾਂ ਤੋਂ ਪ੍ਰਭਾਵਿਤ ਹਨ। ਇਨ੍ਹਾਂ ਵਿੱਚ ਬਰਨਾਲਾ, ਬਠਿੰਡਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ, ਫਾਜ਼ਿਲਕਾ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਮਲੇਰਕੋਟਲਾ, ਮਾਨਸਾ, ਮੋਗਾ, ਪਠਾਨਕੋਟ, ਪਟਿਆਲਾ, ਰੋਪੜ, ਨਵਾਂਸ਼ਹਿਰ, ਮੋਹਾਲੀ, ਸੰਗਰੂਰ ਅਤੇ ਮੁਕਤਸਰ ਸ਼ਾਮਲ ਹਨ।
ਸੂਬੇ ਦੇ ਲਗਭਗ 1400 ਪਿੰਡ ਪਾਣੀ ਦੀ ਮਾਰ ਦਾ ਸਾਹਮਣਾ ਕਰ ਰਹੇ ਹਨ। ਇਕੱਲੇ ਗੁਰਦਾਸਪੁਰ ਦੇ 324 ਪਿੰਡ ਡੁੱਬ ਗਏ ਹਨ, ਜਦੋਂ ਕਿ ਅੰਮ੍ਰਿਤਸਰ ਦੇ 135 ਪਿੰਡ, ਬਰਨਾਲਾ ਦੇ 134, ਹੁਸ਼ਿਆਰਪੁਰ ਦੇ 119 ਅਤੇ ਕਪੂਰਥਲਾ ਦੇ 115 ਪਿੰਡ ਸਭ ਤੋਂ ਵੱਧ ਪ੍ਰਭਾਵਿਤ ਹਨ। ਹੋਰ ਜ਼ਿਲ੍ਹਿਆਂ ਦੇ ਦਰਜਨਾਂ ਪਿੰਡ ਵੀ ਹੜ੍ਹਾਂ ਦੀ ਲਪੇਟ ਵਿੱਚ ਹਨ।






















