Punjab News: ਸੀਐਮ ਭਗਵੰਤ ਮਾਨ ਦਾ ਦੋਹਰਾ ਸਟੈਂਡ ! ਕਿਹਾ ਪੰਜਾਬੀ ਕਦੇ ਭੀਖ ਨਹੀਂ ਮੰਗਦੇ, ਅਸੀਂ ਕੇਂਦਰ ਤੋਂ ਕਿਉਂ ਮੰਗੀਏ ਪੈਸੇ ?
Pending Funds: ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਿਚਾਲੇ ਪੈਂਡਿੰਗ ਫੰਡਾਂ ਦਾ ਰੇੜਕਾ ਹਾਲੇ ਤੱਕ ਜਾਰੀ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਅੱਜ ਮੁੱਖ ਮੰਤਰੀ ਭਗਵੰਤ ਮਾਨ..
ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਿਚਾਲੇ ਪੈਂਡਿੰਗ ਫੰਡਾਂ ਦਾ ਰੇੜਕਾ ਹਾਲੇ ਤੱਕ ਜਾਰੀ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਅੱਜ ਮੁੱਖ ਮੰਤਰੀ ਭਗਵੰਤ ਮਾਨ, ਸ਼ਹੀਦ ਉਧਮ ਸਿੰਘ ਦੇ ਸ਼ਹੀਦੀ ਸਮਾਗਮ ਮੌਕੇ ਸੁਨਾਮ ਵਿੱਚ ਪਹੁੰਚੇ ਸਨ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਇੱਕ ਵਾਰ ਮੁੜ ਤੋਂ ਕੇਂਦਰ ਦੇ ਫੰਡਾਂ ਦਾ ਜ਼ਿਕਰ ਕੀਤਾ ਹੈ।
ਦਰਅਸਲ ਪੰਜਾਬ ਵਿੱਚ ਬੀਤੇ ਦਿਨੀ ਹੜ੍ਹਾਂ ਦੀ ਮਾਰ ਕਾਫ਼ੀ ਦੇਖਣ ਨੂੰ ਮਿਲੀ ਸੀ। ਪੰਜਾਬ ਸਰਕਾਰ ਨੇ ਹੜ੍ਹਾਂ ਨਾਲ ਸੂਬੇ ਅੰਦਰ 1500 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਹੈ। ਜਦਕਿ ਕੇਂਦਰ ਸਰਕਾਰ ਨੇ ਹੜ੍ਹਾਂ ਲਈ ਪੰਜਾਬ ਨੂੰ 218 ਕਰੋੜ 40 ਲੱਖ ਰੁਪਏ ਜਾਰੀ ਕੀਤੇ ਹਨ।
ਕੇਂਦਰ ਵੱਲੋਂ ਜਾਰੀ ਕੀਤੇ ਗਏ ਰਾਹਤ ਫੰਡ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ''ਕਦੇ ਤੁਸੀਂ ਕਿਸੇ ਪੰਜਾਬ ਨੂੰ ਭੀਖ ਮੰਗਦੇ ਦੇਖਿਆ ਹੈ ? ਪੰਜਾਬੀ ਕਿਸੇ ਤੋਂ ਭੀਖ ਨਹੀਂ ਮੰਗਦੇ, ਅਸੀਂ ਕੇਂਦਰ ਸਰਕਾਰ ਤੋਂ ਪੈਸੇ ਕਿਉਂਕਿ ਮੰਗੀਏ, ਸਾਡੇ ਕੋਲ ਆਪਣੇ ਖ਼ਜਾਨੇ ਵਿੱਚ ਬਹੁਤ ਪੈਸੇ ਪਏ ਹੋਏ ਹਨ। ਅਸੀਂ ਇਹਨਾਂ ਪੈਸਿਆਂ ਨਾਲ ਹੜ੍ਹ ਪੀੜਤਾਂ ਦੀ ਮਦਦ ਕਰਾਂਗੇ, ਕੇਂਦਰ ਸਰਕਾਰ ਕੋਲ ਮੰਗਣ ਦੀ ਜ਼ਰੂਰਤ ਨਹੀਂ ਹੈ।''
ਇਸ ਦੌਰਾਨ ਭਗਵੰਤ ਮਾਨ ਨੇ ਸਟੇਜ ਤੋਂ ਕਿਹਾ ਕਿ ਕੁਦਰਤੀ ਆਫ਼ਤ ਲਈ ਖਜਾਨੇ ਵਿੱਚ ਬਹੁਤ ਪੈਸੇ ਪਏ ਹਨ। ਸਾਡੀ ਸਰਕਾਰ ਬੱਕਰੀ ਤੋਂ ਲੈ ਕੇ ਮੁਰਗੀ ਮਰੀ ਤੱਕ ਦੇ ਵੀ ਪੈਸੇ ਦੇਣਗੇ। ਸੀਐਮ ਨੇ ਕਿਹਾ ਕਿ ਜੇਕਰ ਸਾਨੂੰ ਦੁਬਾਰਾ ਝੋਨੇ ਦੀ ਬਿਜਾਈ ਕਰਨ ਵੇਲੇ ਦਿਹਾੜੀ ਦੇਣੀ ਪਈ ਤਾਂ ਉਹ ਵੀ ਦਿੱਤੀ ਜਾਵੇਗੀ।
ਹਲਾਂਕਿ ਇਸ ਐਲਾਨ ਤੋਂ ਪਹਿਲਾਂ ਪੰਜਾਬ ਸਰਕਾਰ ਲਗਾਤਾਰ ਕੇਂਦਰ 'ਤੇ ਇਹ ਸਵਾਲ ਖੜ੍ਹੇ ਕਰਦੀ ਆ ਰਹੀ ਸੀ ਕਿ ਕੇਂਦਰ ਨੇ ਪੰਜਾਬ ਦੇ ਫੰਡ ਰੋਕ ਦਿੱਤੇ ਹਨ, ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਆਰਡੀਐਫ ਸਮਤੇ ਸਿਹਤ ਮਿਸ਼ਨ ਦੇ ਕਰੀਬੀ 5000 ਕਰੋੜ ਰੁਪਏ ਕੇਂਦਰ ਵੱਲ ਬਕਾਇਆ ਪਏ ਹਨ। ਜੇਕਰ ਕੇਂਦਰ ਨੇ ਸਾਨੂੰ ਫੰਡ ਜਾਰੀ ਨਹੀਂ ਕੀਤੇ ਤਾਂ ਅਸੀਂ ਸੁਪਰੀਮ ਕੋਰਟ ਜਾਵਾਂਗੇ। ਹੁਣ ਭਗਵੰਤ ਮਾਨ ਆਖ ਰਹੇ ਹਨ ਕਿ ਪੰਜਾਬ ਦੇ ਖ਼ਜਾਨੇ ਵਿੱਚ ਬਹੁਤ ਪੈਸੇ ਪਏ ਹਨ। ਹੜ੍ਹਾਂ ਲਈ ਅਸੀਂ ਕੇਂਦਰ ਤੋਂ ਭੀਖ ਨਹੀਂ ਮੰਗਦੇ।