Punjab Congress: ਕਾਂਗਰਸੀ ਕੌਂਸਲਰਾਂ ਨੇ ਕਾਂਗਰਸ ਪ੍ਰਧਾਨ ਖ਼ਿਲਾਫ਼ ਖੋਲ੍ਹਿਆ ਮੋਰਚਾ, ਬੇਭਰੋਸਗੀ ਦਾ ਮਤਾ ਲਿਆਉਣ ਲਈ ਦਿੱਤਾ ਪੱਤਰ
Punjab News: ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੇ ਕੁੱਲ 31 ਕੌਂਸਲਰਾਂ ਵਿੱਚੋਂ 16 ਕੌਂਸਲਰ ਕਾਂਗਰਸ, 11 ਸ੍ਰੋਮਣੀ ਅਕਾਲੀ ਦਲ, 1 ਭਾਜਪਾ, 1 ਅਜ਼ਾਦ ਅਤੇ 2 ਆਮ ਆਦਮੀ ਪਾਰਟੀ ਨਾਲ ਸਬੰਧਿਤ ਹਨ
Punjab News: ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਵਿੱਚ ਪ੍ਰਧਾਨਗੀ ਨੂੰ ਲੈ ਕੇ ਕਾਂਗਰਸ ਹੀ ਕਾਂਗਰਸ ਦੇ ਵਿਰੁੱਧ ਖੜ੍ਹੀ ਨਜ਼ਰ ਆ ਰਹੀ ਹੈ। ਨਗਰ ਕੌਂਸਲ ਦੇ ਕਾਂਗਰਸੀ ਪ੍ਰਧਾਨ ਨੂੰ ਭਰੋਸੇ ਦਾ ਵੋਟ ਸਾਬਿਤ ਕਰਨ ਲਈ ਕਿਹਾ ਗਿਆ ਹੈ। ਇਸ ਮੌਕੇ ਕਾਂਗਰਸ ਦੇ 10 ਕੌਂਸਲਰਾਂ ਨੇ ਇਸ ਵਿੱਚ ਦਸਤਖ਼ਤ ਕਰਕੇ ਭਰੋਸੇ ਦਾ ਵੋਟ ਸਾਬਤ ਕਰਨ ਦੀ ਮੰਗ ਕੀਤੀ ਹੈ।
ਕਾਂਗਰਸ ਪ੍ਰਧਾਨ ਦੇ ਜੱਦੀ ਜ਼ਿਲ੍ਹੇ ਵਿੱਚ ਪਿਆ ਰੱਫੜ
ਦਰਅਸਲ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਜੱਦੀ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ ਦੀ ਨਗਰ ਕੌਸਲ ਵਿੱਚ ਪ੍ਰਧਾਨਗੀ ਦੀ ਕੁਰਸੀ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਮਾਹੌਲ ਗਰਮਾ ਗਿਆ ਹੈ। ਨਗਰ ਕੌਸਲ ਪ੍ਰਧਾਨ ਦੀ ਕੁਰਸੀ ਜਿਸ ‘ਤੇ ਕਾਂਗਰਸ ਦੇ ਕ੍ਰਿਸ਼ਨ ਕੁਮਾਰ ਕਾਬਜ਼ ਹਨ ਪਰ ਹੁਣ ਕਾਂਗਰਸ ਦੇ ਕੌਂਸਲਰਾਂ ਨੇ ਹੀ ਉਸ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ।
ਕਾਂਗਰਸੀ ਕੌਂਸਲਰਾਂ ਨੇ ਹੀ ਖੋਲ੍ਹਿਆ ਪ੍ਰਧਾਨ ਖ਼ਿਲਾਫ਼ ਮੋਰਚਾ
ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਰਜਨੀਸ਼ ਕੁਮਾਰ ਨੂੰ 11 ਕੌਂਸ਼ਲਰਾਂ ਨੇ ਇੱਕ ਲਿਖਤੀ ਪੱਤਰ ਦਿੱਤਾ ਜਿਸ ਵਿੱਚ ਪ੍ਰਧਾਨ ਨੂੰ ਭਰੋਸੇ ਦਾ ਵੋਟ ਸਾਬਿਤ ਕਰਨ ਲਈ ਆਖਿਆ ਗਿਆ ਹੈ। ਕਾਰਜ ਸਾਧਕ ਅਫ਼ਸਰ ਨੇ ਇਸ ਸਬੰਧੀ ਲਿਖਤੀ ਤੌਰ ‘ਤੇ ਪ੍ਰਧਾਨ ਨੂੰ ਸੂਚਿਤ ਕਰਦਿਆ 14 ਦਿਨਾਂ ਦੇ ਵਿੱਚ ਮੀਟਿੰਗ ਸੱਦ ਕੇ ਭਰੋਸੇ ਦਾ ਵੋਟ ਸਾਬਿਤ ਕਰਨ ਲਈ ਆਖਿਆ ਹੈ। ਹੈਰਾਨਗੀ ਤਾਂ ਇਸ ਗੱਲ ਦੀ ਹੈ ਕਿ ਇਸ ਪੱਤਰ ਦੇ ਜਿੰਨ੍ਹਾ 11 ਕੌਂਸਲਰਾਂ ਦੇ ਦਸਤਖਤ ਹਨ ਉਨ੍ਹਾਂ ਵਿਚੋਂ 10 ਕਾਂਗਰਸ ਦੇ ਚੋਣ ਨਿਸ਼ਾਨ ਪੰਜੇ ‘ਤੇ ਚੌਣ ਲੜ੍ਹ ਕੇ ਕੌਂਸਲਰ ਬਣੇ ਹਨ।
ਕਿਹੜੀ ਪਾਰਟੀ ਕੋਲ ਕਿੰਨੀਆਂ ਸੀਟਾਂ
ਇਹ ਕੌਂਸਲਰ ਬੀਤੇ ਲੰਮੇ ਸਮੇਂ ਤੋਂ ਪ੍ਰਧਾਨ ਨੂੰ ਹਟਾਉਣ ਦੀ ਮੰਗ ਪਾਰਟੀ ਦੇ ਵੱਖ ਵੱਖ ਪਲੇਟਫਾਰਮਾਂ ਤੇ ਕਰਦੇ ਰਹੇ ਹਨ ਪਰ ਅਜਿਹਾ ਨਾ ਹੋਣ ਤੇ ਹੁਣ ਇਨ੍ਹਾਂ ਨੇ ਭਰੋਸੇ ਦਾ ਵੋਟ ਸਾਬਿਤ ਕਰਨ ਲਈ ਪੱਤਰ ਕਾਰਜ ਸਾਧਕ ਅਫ਼ਸਰ ਨੂੰ ਸੌਂਪ ਦਿੱਤਾ। ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੇ ਕੁੱਲ 31 ਕੌਂਸਲਰਾਂ ਵਿੱਚੋਂ 16 ਕੌਂਸਲਰ ਕਾਂਗਰਸ, 11 ਸ੍ਰੋਮਣੀ ਅਕਾਲੀ ਦਲ, 1 ਭਾਜਪਾ, 1 ਅਜ਼ਾਦ ਅਤੇ 2 ਆਮ ਆਦਮੀ ਪਾਰਟੀ ਨਾਲ ਸਬੰਧਿਤ ਹਨ। ਇਸ ਤੋਂ ਪਹਿਲਾ ਸ੍ਰੋਮਣੀ ਅਕਾਲੀ ਦਲ ਦੇ ਕੌਂਸਲਰਾਂ ਨੇ ਵੀ ਇਸ ਤਰ੍ਹਾਂ ਦਾ ਪੱਤਰ ਦਿੱਤਾ ਸੀ ਪਰ ਉਸ ਸਮੇਂ ਪ੍ਰਧਾਨ ਭਰੋਸੇ ਦਾ ਵੋਟ ਹਾਸਿਲ ਕਰਨ ਵਿਚ ਕਾਮਯਾਬ ਹੋ ਗਿਆ ਸੀ।