ਕਾਂਗਰਸੀ ਸਾਂਸਦ ਮਨੀਸ਼ ਤਿਵਾੜੀ ਦਾ ਜ਼ੋਰਦਾਰ ਵਿਰੋਧ, ਕਿਸਾਨਾਂ ਨੇ ਵਿਖਾਈਆਂ ਕਾਲੀਆਂ ਝੰਡੀਆਂ
ਕਾਂਗਰਸੀ ਐਮਪੀ ਮਨੀਸ਼ ਤਿਵਾੜੀ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ।ਉਹ ਅੱਜ ਪਿੰਡ ਭਾਰਟਾਂ ਕਲਾਂ ਵਿੱਚ ਨੀਂਹ ਪੱਥਰ ਰੱਖਣ ਪੁਹੰਚੇ ਸੀ।ਇਸ ਦੌਰਾਨ ਦੋਆਬਾ ਕਿਸਾਨ ਯੂਨੀਅਨ ਪੰਜਾਬ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ।
ਸੁਖਜਿੰਦਰ ਭੰਗਲ
ਨਵਾਂ ਸ਼ਹਿਰ: ਕਾਂਗਰਸੀ ਐਮਪੀ ਮਨੀਸ਼ ਤਿਵਾੜੀ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ।ਉਹ ਅੱਜ ਪਿੰਡ ਭਾਰਟਾਂ ਕਲਾਂ ਵਿੱਚ ਨੀਂਹ ਪੱਥਰ ਰੱਖਣ ਪੁਹੰਚੇ ਸੀ।ਇਸ ਦੌਰਾਨ ਦੋਆਬਾ ਕਿਸਾਨ ਯੂਨੀਅਨ ਪੰਜਾਬ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ।
ਸਾਂਸਦ ਮਨੀਸ਼ ਤਿਵਾੜੀ ਅੱਜ ਵੱਖ-ਵਖ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਣ ਲਈ ਨਵਾਂਸ਼ਹਿਰ ਦੇ ਪਿੰਡਾ ਪਹੁੰਚੇ ਸਨ।ਪਿੰਡ ਭਾਰਟਾਂ ਕਲਾਂ ਵਿਚ ਵੱਡੀ ਗਿਣਤੀ ਵਿਚ ਕਿਸਾਨ ਇਕੱਠੇ ਹੋ ਗਏ ਜਿੱਥੇ ਮਨੀਸ਼ ਤਿਵਾੜੀ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਅਤੇ ਉਨ੍ਹਾਂ ਦੀ ਗੱਡੀ ਨੂੰ ਘੇਰਾ ਪਾਉਣ ਦੀ ਕੋਸ਼ਿਸ਼ ਕੀਤੀ ਗਈ।ਪੁਲਿਸ ਮੁਲਾਜਮਾਂ ਨੇ ਬੜੀ ਹੀ ਮੁਸ਼ਕਿਲ ਨਾਲ ਉਨ੍ਹਾਂ ਦਾ ਬਚਾਅ ਕੀਤਾ।
ਪਰਦਰਸ਼ਨ ਕਰ ਰਹੇ ਪਿੰਡ ਦੇ ਕਿਸਾਨਾਂ ਨੇ ਕਿਹਾ ਕਿ "ਆਨੰਦਪੁਰ ਸਾਹਿਬ ਦਾ ਐਮ ਪੀ ਮਨੀਸ਼ ਤਿਵਾੜੀ ਸੰਸਦ ਵਿੱਚ ਬੈਠਾ ਹੈ।ਜਿਸ ਦਿਨ ਖੇਤੀ ਕਾਨੂੰਨ ਪਾਸ ਹੋ ਰਹੇ ਸੀ।ਮਨੀਸ਼ ਤਿਵਾੜੀ ਨੇ ਖੇਤੀ ਕਾਨੂੰਨਾ ਦਾ ਸੰਸਦ ਵਿੱਚ ਵਿਰੋਧ ਨਹੀਂ ਕੀਤਾ।ਇਕ ਵਾਰ ਵੀ ਸਾਡੇ ਕਿਸਾਨਾਂ ਦੇ ਹੱਕ ਦਾ ਨਾਅਰਾ ਨਹੀਂ ਮਾਰਿਆ।ਇਹ ਲੋਕ ਸਾਡੀਆ ਵੋਟਾਂ ਰਾਹੀ ਜਿੱਤ ਕੇ ਸੈਂਕੜੇ ਸੁਰੱਖਿਆ ਕਰਮੀ ਲੈ ਕੇ ਫਿਰਦੇ ਹਨ ਪਰ ਇਨ੍ਹਾਂ ਨੂੰ ਸਾਡੇ ਹਕਾਂ ਦੀ ਕੋਈ ਫਿਕਰ ਨਹੀਂ ਹੈ।ਹੁਣ ਇਹ ਸਾਡੇ ਪਿੰਡਾ ਵਿੱਚ ਨੀਹ ਪੱਥਰ ਰੱਖਦੇ ਫਿਰਦੇ ਹਨ। ਕਿਸਾਨ ਅੰਦੋਲਨ ਵਿੱਚ 400 ਕਿਸਾਨ ਸ਼ਹੀਦ ਹੋਏ ਹਨ ਪਰ ਇਨ੍ਹਾਂ ਨੂੰ ਕੋਈ ਫਰਕ ਨਹੀਂ ਪਿਆ।"
ਕਿਸਾਨਾਂ ਨੇ ਕਿਹਾ ਹੈ ਕਿ "ਉਹ ਕਿਸੇ ਵੀ ਸਿਆਸੀ ਲੀਡਰ ਨੂੰ ਪਿੰਡ ਵਿੱਚ ਨਹੀਂ ਵੜਨ ਦੇਣਗੇ।ਇਹ ਵਿਰੋਧ ਸਾਰੇ ਲੀਡਰਾਂ ਦਾ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਹੀ ਕੀਤਾ ਜਾ ਰਿਹਾ ਹੈ।ਜਦੋਂ ਤਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਅਸੀਂ 13 ਦੇ 13 ਐਮਪੀਆਂ ਦਾ ਵਿਰੋਧ ਕਰਾਂਗੇ। "
ਕਿਸਾਨਾਂ ਕਿਹਾ ਕਿ, "ਕਾਂਗਰਸ ਪਾਰਟੀ ਕੇਂਦਰ ਵਿੱਚ ਵਿਰੋਧੀ ਧਿਰ ਹੈ ਪਰ ਇਹ ਕਿਸੇ ਵਿਰੋਧੀ ਧਿਰ ਦਾ ਕੰਮ ਨਹੀਂ ਕਰ ਰਹੇ।ਨਾਂ ਤਾ ਰਾਹੁਲ ਗਾਂਧੀ ਦੇ ਵੱਸ ਦੀ ਗੱਲ ਹੈ।"
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :