ਸ਼ਹੀਦ ਭਗਤ ਸਿੰਘ ਤੋਂ ਪ੍ਰੇਰਣਾ ਲੈ ਕੇ ਕਾਂਗਰਸ ਲੜੇਗੀ ਕਿਸਾਨਾਂ ਦੀ ਲੜਾਈ
ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਉਨ੍ਹਾਂ ਦੇ ਜੱਦੀ ਪਿੰਡ ਪਹੁੰਚੇ ਹਰੀਸ਼ ਰਾਵਤ ਨੇ ਕਿਹਾ ਸ਼ਹੀਦ ਭਗਤ ਸਿੰਘ ਤੋਂ ਪ੍ਰੇਰਣਾ ਲੈਕੇ ਲੜਾਈ ਲੜਾਂਗੇ। ਪੰਜਾਬ ਦਾ ਹਰ ਸ਼ਖ਼ਸ ਸੰਗਰਸ਼ ਦਾ ਪ੍ਰਤੀਕ ਹੈ।
ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿਸਾਨ ਤੇ ਖੇਤੀ ਦੋਵੇਂ ਖ਼ਤਰੇ ‘ਚ ਹਨ। ਇਸ ਲਈ ਹੁਣ ਕਾਂਗਰਸ ਕਿਸਾਨਾਂ ਦੀ ਲੜਾਈ ਲੜੇਗੀ ਤੇ ਜਿੱਤ ਹਾਸਲ ਕਰੇਗੀ'। ਉਨ੍ਹਾਂ ਕਿਹਾ ਕਿਸਾਨੀ ਦੀ ਲੜਾਈ ਵੀ ਦੇਸ਼ ਆਜ਼ਾਦ ਕਰਾਉਣ ਵਾਂਗ ਹੋ ਗਈ ਹੈ।
ਹਰੀਸ਼ ਰਾਵਤ ਨੇ ਕਿਹਾ 'ਕੈਪਟਨ ਅਮਰਿੰਦਰ ਸਿੰਘ 'ਤੇ ਵੱਡੀ ਜ਼ਿੰਮੇਵਾਰੀ ਹੈ। ਕੈਪਟਨ ਦੇਸ਼ ਭਰ ਦੇ ਕਿਸਾਨਾਂ ਲਈ ਉਮੀਦ ਹਨ।' ਉਨ੍ਹਾਂ ਕਿਹਾ ‘ਕਿਸਾਨਾਂ ਨਾਲ ਹੋਣ ਵਾਲੀਆਂ ਵਧੀਕੀਆਂ ਖ਼ਿਲਾਫ ਕੈਪਟਨ ਅਮਰਿੰਦਰ ਸਿੰਘ ਅਗਵਾਈ ਕਰਨ। ਉਨ੍ਹਾਂ ਇਲਜ਼ਾਮ ਲਾਇਆ ਕਿ ਕੇਂਦਰ ਸਰਕਾਰ ਜ਼ਿੱਦ ਤੇ ਏਜੰਡੇ ਤਹਿਤ ਕੰਮ ਕਰ ਰਹੀ ਹੈ।
ਕੈਪਟਨ ਦਾ ਦਾਅਵਾ, ਕੇਂਦਰੀ ਖੇਤੀਬਾੜੀ ਮੰਤਰੀ ਨੇ ਬੋਲਿਆ ਝੂਠ
ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਉਨ੍ਹਾਂ ਦੇ ਜੱਦੀ ਪਿੰਡ ਪਹੁੰਚੇ ਹਰੀਸ਼ ਰਾਵਤ ਨੇ ਕਿਹਾ ਸ਼ਹੀਦ ਭਗਤ ਸਿੰਘ ਤੋਂ ਪ੍ਰੇਰਣਾ ਲੈਕੇ ਲੜਾਈ ਲੜਾਂਗੇ। ਪੰਜਾਬ ਦਾ ਹਰ ਸ਼ਖ਼ਸ ਸੰਗਰਸ਼ ਦਾ ਪ੍ਰਤੀਕ ਹੈ।
ਅਕਾਲੀ ਦਲ ਦੇ ਜਾਣ ਨਾਲ NDA 'ਚੋਂ ਡਿੱਗਿਆ ਆਖਰੀ ਸਤੰਭ- ਸ਼ਿਵਸੇਨਾ ਪਰਾਲੀ ਸਾੜਨ ਨਾਲ ਵਧੇਗਾ ਕੋਰੋਨਾ ਦਾ ਖਤਰਾ, ਹਾਈਕੋਰਟ 'ਚ ਰੋਕ ਲਈ ਪਟੀਸ਼ਨ ਦਾਇਰ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ