Punjab News: ਪਾਣੀਆਂ ਦੇ ਮੁੱਦੇ 'ਤੇ ਮਾਨ ਤੋਂ ਪਹਿਲਾਂ ਕਾਂਗਰਸੀਆਂ ਨੇ ਸੱਦ ਲਿਆ ਇਕੱਠ, ਜਾਣੋ ਕੀ ਹੋਈ ਚਰਚਾ
Punjab News: ਵਿਧਾਇਕ ਪਰਗਟ ਸਿੰਘ ਨੇ ਟਵੀਟ ਕਰਦਿਆਂ ਕਿਹਾ, ਪੰਜਾਬ ਦੇ ਪਾਣੀਆਂ ਤੇ ਚਰਚਾ ਵਿੱਚ ਪਹੁੰਚੇ ਸਾਰੇ ਮਾਹਿਰਾਂ, ਰਾਜਨੀਤਿਕ ਲੀਡਰਾਂ, ਕਿਸਾਨ ਜਥੇਬੰਦੀਆਂ, ਪ੍ਰੋਫ਼ੈਸਰਾਂ, ਨੌਜਵਾਨਾਂ ਨੂੰ ਜੀ ਆਇਆਂ ਨੂੰ
Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 1 ਨਵੰਬਰ ਨੂੰ ਵਿਰੋਧੀ ਪਾਰਟੀਆਂ ਨੂੰ ਬਹਿਸ ਲਈ ਸੱਦਾ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਇਸ ਉੱਤੇ ਲਗਾਤਾਰ ਸਿਆਸਤ ਹੋ ਰਹੀ ਹੈ। ਇਸ ਨੂੰ ਲੈ ਕੇ ਹੁਣ ਕਾਂਗਰਸ ਨੇ ਪਹਿਲਾਂ ਬਾਜ਼ੀ ਮਾਰਦਿਆਂ ਇੱਕ ਇਕੱਠ ਸੱਦ ਲਿਆ ਹੈ ਜਿਸ ਵਿੱਚ ਪਾਣੀਆਂ ਦੇ ਮੁੱਦੇ ਉੱਤੇ ਚਰਚਾ ਹੋਈ।
ਪੰਜਾਬ ਦੇ ਪਾਣੀਆਂ ਤੇ ਚਰਚਾ ਵਿੱਚ ਪਹੁੰਚੇ ਸਾਰੇ ਮਾਹਿਰਾਂ, ਰਾਜਨੀਤਿਕ ਲੀਡਰਾਂ, ਕਿਸਾਨ ਜਥੇਬੰਦੀਆਂ, ਪ੍ਰੋਫ਼ੈਸਰਾਂ, ਨੌਜਵਾਨਾਂ ਨੂੰ ਜੀ ਆਇਆਂ ਨੂੰ।
— Pargat Singh (@PargatSOfficial) October 27, 2023
🔴 LIVE link : https://t.co/pUWt25WjOh pic.twitter.com/6vQ52KlQPM
ਇਸ ਮੌਕੇ ਹਲਕਾ ਜਲੰਧਰ ਕੈਂਟ ਤੋਂ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਟਵੀਟ ਕਰਦਿਆਂ ਕਿਹਾ, ਪੰਜਾਬ ਦੇ ਪਾਣੀਆਂ ਤੇ ਚਰਚਾ ਵਿੱਚ ਪਹੁੰਚੇ ਸਾਰੇ ਮਾਹਿਰਾਂ, ਰਾਜਨੀਤਿਕ ਲੀਡਰਾਂ, ਕਿਸਾਨ ਜਥੇਬੰਦੀਆਂ, ਪ੍ਰੋਫ਼ੈਸਰਾਂ, ਨੌਜਵਾਨਾਂ ਨੂੰ ਜੀ ਆਇਆਂ ਨੂੰ।
ਜ਼ਿਕਰ ਕਰ ਦਈਏ ਕਿ ਇਸ ਦੌਰਾਨ ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਕਿਸੇ 'ਤੇ ਕੋਈ ਚਿੱਕੜ ਸੁੱਟਣ ਵਾਲੀ ਗੱਲ ਨਹੀਂ ਹੈ, ਜਿੰਨੇ-ਜਿੰਨੇ ਜੋ ਵੀ ਕੀਤਾ ਹੈ, ਉਹ ਸਾਰੀ ਪਾਰਟ ਆਫ਼ ਹਿਸਟਰੀ ਹੈ। ਅਸੀਂ ਇੱਕ ਦੂਜੇ 'ਤੇ ਇੰਨਾ ਚਿੱਕੜ ਸੁੱਟਣ ਲੱਗ ਗਏ ਹਾਂ ਕਿ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਖੇਡਣ ਲਈ ਵੀ ਸਮਰੱਥ ਨਹੀਂ ਰਹਿਣਾ। ਉਨ੍ਹਾਂ ਕਿਹਾ ਕਿ ਜਿਹੜੀ ਵੀ ਸਰਕਾਰ ਆਉਂਦੀ ਹੈ, ਉਸ ਦੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਵਿਚਾਰ-ਵਟਾਂਦਰੇ ਲਈ ਵਿਧਾਨ ਸਭਾ ਵਿਚ ਥੋੜ੍ਹਾ ਸਮਾਂ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸਾਡੇ ਪੰਜਾਬ ਦੇ ਮਸਲੇ ਬੇਹੱਦ ਗੰਭੀਰ ਹੁੰਦੇ ਜਾ ਰਹੇ ਹਨ, ਜਿਸ ਦਾ ਸਾਡੇ ਸਮਾਜ ਅਤੇ ਪੰਜਾਬ ਨੂੰ ਬੇਹੱਦ ਨੁਕਸਾਨ ਹੋ ਰਿਹਾ ਹੈ। ਪੰਜਾਬ ਸਾਡਾ ਪਹਿਲਾਂ ਬੇਹੱਦ ਅਹਿਮੀਅਤ ਰੱਖਦਾ ਸੀ, ਜੋਕਿ ਹੁਣ ਹੌਲੀ-ਹੌਲੀ ਛੋਟਾ ਹੁੰਦਾ ਜਾ ਰਿਹਾ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।