(Source: ECI/ABP News/ABP Majha)
ਪੰਜਾਬ 'ਚ ਕੋਰੋਨਾ ਦਾ ਮੁੜ ਕਹਿਰ! ਤਲਵਾੜਾ ਦੇ ਸਕੂਲ 'ਚ 22 ਵਿਦਿਆਰਥੀ ਕੋਰੋਨਾ ਪੌਜੇਟਿਵ
ਡਾ. ਹਰਮਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਸਕੂਲ ਵਿੱਚ ਦੋ ਵਿਅਕਤੀ ਕੋਰੋਨਾ ਪੌਜੇਟਿਵ ਆਏ ਸਨ। ਇਸ ਮਗਰੋਂ ਸਕੂਲ ਜਾਣ ਵਾਲੇ 510 ਵਿਦਿਆਰਥੀਆਂ ਦੇ ਸੈਂਪਲ ਲਏ ਗਏ,
ਹੁਸ਼ਿਆਰਪੁਰ: ਪੰਜਾਬ ਵਿੱਚ ਕੋਰੋਨਾ ਦਾ ਕਹਿਰ ਫਿਰ ਵਧਣ ਲੱਗਾ ਹੈ। ਤਲਵਾੜਾ ਬਲਾਕ ਅਧੀਨ ਪੈਂਦੇ ਪਿੰਡ ਪਲਾਹੜ ਦੇ ਸਰਕਾਰੀ ਸਕੂਲ ਵਿੱਚ ਕੋਰੋਨਾ ਪੌਜੇਟਿਵ ਬੱਚਿਆਂ ਦੀ ਗਿਣਤੀ 22 ਹੋ ਗਈ ਹੈ। ਇਸ ਸਕੂਲ ਵਿੱਚ ਪਹਿਲਾਂ 12 ਵਿਦਿਆਰਥੀ ਕੋਰੋਨਾ ਪੌਜ਼ੇਟਿਵ ਆਏ ਸਨ। ਇਸ ਤੋਂ ਬਾਅਦ ਐਸਡੀਐਮ ਮੁਕੇਰੀਆ ਦੇ ਨਿਰਦੇਸ਼ਾਂ 'ਤੇ ਸਕੂਲ ਨੂੰ 10 ਦਿਨਾਂ ਲਈ ਬੰਦ ਕਰਨ ਦੇ ਹੁਕਮ ਦਿੱਤੇ ਗਏ ਸਨ।
ਇਸ ਮਗਰੋਂ ਸਕੂਲ 'ਚ ਆਉਣ ਵਾਲੇ ਲੋਕਾਂ ਦੇ ਟੈਸਟ ਕੀਤੇ ਗਏ। ਇਸ ਵਿੱਚ ਅੱਜ ਫਿਰ ਤੋਂ 10 ਵਿਦਿਆਰਥੀ ਕੋਰੋਨਾ ਪੌਜ਼ੇਟਿਵ ਆਏ, ਜਿਸ ਨਾਲ ਸਕੂਲ ਵਿੱਚ ਕੋਰੋਨਾ ਪੌਜ਼ੇਟਿਵ ਵਿਦਿਆਰਥੀਆਂ ਦੀ ਗਿਣਤੀ 22 ਹੋ ਗਈ ਹੈ। ਇਹ ਜਾਣਕਾਰੀ ਬਲਾਕ ਨੋਡਲ ਅਫਸਰ ਡਾ. ਹਰਮਿੰਦਰ ਸਿੰਘ ਨੇ ਦਿੱਤੀ ਹੈ।
ਡਾ. ਹਰਮਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਸਕੂਲ ਵਿੱਚ ਦੋ ਵਿਅਕਤੀ ਕੋਰੋਨਾ ਪੌਜੇਟਿਵ ਆਏ ਸਨ। ਇਸ ਮਗਰੋਂ ਸਕੂਲ ਜਾਣ ਵਾਲੇ 510 ਵਿਦਿਆਰਥੀਆਂ ਦੇ ਸੈਂਪਲ ਲਏ ਗਏ, ਜਿਨ੍ਹਾਂ 'ਚੋਂ 12 ਵਿਦਿਆਰਥੀ ਪੌਜ਼ੇਟਿਵ ਆਏ। ਇਸ ਤੋਂ ਬਾਅਦ ਕੁਝ ਹੋਰ ਵਿਦਿਆਰਥੀਆਂ ਦੇ ਸੈਂਪਲ ਲਏ ਗਏ, ਜਿਨ੍ਹਾਂ 'ਚੋਂ 10 ਵਿਦਿਆਰਥੀ ਪੌਜ਼ੀਟਿਵ ਆਏ ਹਨ।
ਇਸ ਤੋਂ ਬਾਅਦ ਹੁਣ ਸਕੂਲ 'ਚ ਕੋਰੋਨਾ ਪੌਜ਼ੇਟਿਵ ਬੱਚਿਆਂ ਦੀ ਗਿਣਤੀ 22 ਤੱਕ ਪਹੁੰਚ ਗਈ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਨਤਕ ਥਾਵਾਂ 'ਤੇ ਕੋਸ਼ਿਸ਼ ਕਰਨ ਕਿ ਕੋਵਿਡ ਦੇ ਨਿਯਮਾਂ ਦੀ ਪਾਲਣਾ ਕਰਨ ਤਾਂ ਜੋ ਤੁਸੀਂ ਇਸ ਭਿਆਨਕ ਲਾਗ ਤੋਂ ਬਚ ਸਕੋ।
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: