Coronavirus in Punjab: ਕੋਰੋਨਾ ਨੇ ਫੇਰ ਘੇਰਿਆ ਪੰਜਾਬ, 24 ਘੰਟਿਆਂ 'ਚ 1100 ਤੋਂ ਵੱਧ ਨਵੇਂ ਕੇਸ 12 ਮੌਤਾਂ, 4 ਜ਼ਿਲ੍ਹਿਆਂ 'ਚ ਨਾਇਟ ਕਰਫਿਊ
Punjab Corona Updates: ਕੋਰੋਨਾ ਵਾਇਰਸ ਨੇ ਇੱਕ ਵਾਰ ਮੁੜ ਤੋਂ ਪੰਜਾਬ ਵਿੱਚ ਹਮਲਾ ਬੋਲ ਦਿੱਤਾ ਹੈ।ਦਿਨੋਂ ਦਿਨ ਕੇਸਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ।ਇਸ ਦੇ ਮੱਦੇਨਜ਼ਰ ਅੱਜ ਪੰਜਾਬ ਦੇ ਚਾਰ ਜ਼ਿਲ੍ਹਿਆਂ ਵਿੱਚ ਨਾਇਟ ਕਰਫਿਊ ਲਾਗੂ ਹੋ ਰਿਹਾ ਹੈ।
ਚੰਡੀਗੜ੍ਹ: ਕੋਰੋਨਾ ਵਾਇਰਸ ਨੇ ਇੱਕ ਵਾਰ ਮੁੜ ਤੋਂ ਪੰਜਾਬ ਵਿੱਚ ਹਮਲਾ ਬੋਲ ਦਿੱਤਾ ਹੈ।ਦਿਨੋਂ ਦਿਨ ਕੇਸਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ।ਇਸ ਦੇ ਮੱਦੇਨਜ਼ਰ ਅੱਜ ਪੰਜਾਬ ਦੇ ਚਾਰ ਜ਼ਿਲ੍ਹਿਆਂ ਵਿੱਚ ਨਾਇਟ ਕਰਫਿਊ ਲਾਗੂ ਹੋ ਰਿਹਾ ਹੈ। ਰਾਤ 11 ਵਜੇ ਤੋਂ ਸਵੇਰ 5 ਵਜੇ ਤੱਕ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਨਵਾਂ ਸ਼ਹਿਰ ਵਿੱਚ ਇਹ ਨਾਇਟ ਕਰਫਿਊ ਰਹੇਗਾ।ਦੱਸ ਦੇਈਏ ਕਿ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 1179 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 12 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।
ਸਿਹਤ ਵਿਭਾਗ ਦੇ ਅੰਕੜਿਆ ਮੁਤਾਬਿਕ ਪੰਜਾਬ ਵਿੱਚ ਹੁਣ ਤੱਕ 5159683 ਸੈਂਪਲ ਲਏ ਜਾ ਚੁੱਕੇ ਹਨ।187348 ਲੋਕ ਹੁਣ ਤੱਕ ਕੋਰੋਨਾ ਸੰਕਰਮਿਤ ਹੋ ਚੁੱਕੇ ਹਨ।174274 ਮਰੀਜ਼ ਕੋਰੋਨਾ ਤੋਂ ਸਹਿਤਯਾਬ ਵੀ ਹੋਏ ਹਨ।131 ਮਰੀਜ਼ ਇਸ ਵਕਤ ਆਕਸੀਜਨ ਸਪੋਰਟ ਤੇ ਹਨ।5910 ਲੋਕ ਹੁਣ ਤੱਕ ਕੋਰੋਨਾ ਕਾਰਨ ਜਾਨ ਗੁਆ ਚੁੱਕੇ ਹਨ। ਪਿਛਲੇ 24 ਘੰਟਿਆਂ 'ਚ ਅੰਮ੍ਰਿਤਸਰ -1, ਫਿਰੋਜ਼ਪੁਰ -1, ਹੁਸ਼ਿਆਰਪੁਰ -1,
ਜਲੰਧਰ -3, ਲੁਧਿਆਣਾ -2, ਪਟਿਆਲਾ -2, ਐਸਬੀਐਸ ਨਗਰ -1 ਅਤੇ ਤਰਨਤਾਰਨ -1 ਵਿਅਕਤੀ ਦੀ ਕੋਰੋਨਾ ਕਾਰਨ ਮੌਤ ਹੋਈ ਹੈ।