Chandigarh Curfew: ਚੰਡੀਗੜ੍ਹ ਵਿੱਚ ਬਦਲ ਗਿਆ ਨਾਈਟ ਕਰਫਿਊ ਦਾ ਸਮਾਂ, ਜਾਣੋ ਪ੍ਰਸਾਸ਼ਨ ਵਲੋਂ ਜਾਰੀ ਨਵੀਆਂ ਹਦਾਇਤਾਂ
ਚੰਡੀਗੜ੍ਹ 'ਚ ਕੋਰੋਨਾਵਾਇਰਸ ਦੀ ਤਬਾਹੀ ਰੁੱਕਣ ਦਾ ਨਾਂ ਨਹੀਂ ਲੈ ਰਹੀ। ਇਸ ਕਰਕੇ ਚੰਡੀਗੜ੍ਹ ਪ੍ਰਸਾਸ਼ਨ ਵਲੋਂ ਕੋਰੋਨਾ ਕਰਫਿਊ ਲਾਗੂ ਕਰਨ ਦਾ ਫੈਸਲਾ ਲਿਆ ਗਿਆ ਹੈ।
ਚੰਡੀਗੜ੍ਹ:
ਚੰਡੀਗੜ੍ਹ ਵਿੱਚ ਕੋਰੋਨਾ ਦੀ ਵਿਗੜਦੀ ਸਥਿਤੀ ਨਾਲ ਪ੍ਰਸ਼ਾਸਨ ਨੇ ਪੰਜਾਬ ਦੀ ਤਰਜ਼ ‘ਤੇ ਹੋਰ ਸਖ਼ਤੀ ਕਰ ਦਿੱਤੀ ਹੈ। ਯੂਟੀ ਪ੍ਰਸ਼ਾਸਨ ਮੁਤਾਬਕ ਹੁਣ ਸ਼ਾਮ 6 ਵਜੇ ਤੋਂ ਅਗਲੇ ਦਿਨ ਸਵੇਰ 5 ਵਜੇ ਤੱਕ ਕਰਫਿਊ ਰਹੇਗਾ। ਦੱਸ ਦਈਏ ਕਿ ਪਹਿਲਾ ਚੰਡੀਗੜ੍ਹ 'ਚ ਕਰਫਿਊ ਦਾ ਸਮਾਂ ਰਾਤ ਦੇ 10 ਵਜੇ ਤੋਂ ਸਵੇਰੇ ਪੰਜ ਵਜੇ ਦਾ ਸੀ। ਹੁਣ ਚੰਡੀਗੜ੍ਹ ਦੀਆਂ ਸਾਰੀਆਂ ਦੁਕਾਨਾਂ, ਮਾਲ, ਮਲਟੀਪਲੈਕਸਾਂ ਅਤੇ ਬਾਜ਼ਾਰਾਂ ਨੂੰ 5 ਵਜੇ ਤੋਂ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ।
ਇਸ ਦੇ ਨਾਲ ਹੀ ਹੋਮ ਡਿਲੀਵਰੀ ਦੀ ਇਜਾਜ਼ਤ ਰਾਤ 9 ਵਜੇ ਤੱਕ ਰਹੇਗੀ। ਇਹ ਸਾਰੇ ਆਦੇਸ਼ 29 ਅਪ੍ਰੈਲ ਤੋਂ ਲਾਗੂ ਹੋਣਗੇ। ਕਰਫਿਊ ਦੌਰਾਨ ਸਿਰਫ ਜ਼ਰੂਰੀ ਗਤੀਵਿਧੀਆਂ ਦੀ ਇਜਾਜ਼ਤ ਹੋਵੇਗੀ। ਇਸ ਤੋਂ ਇਲਾਵਾ ਸਾਰੇ ਵਿਦਿਅਕ ਅਦਾਰਿਆਂ, ਸਕੂਲ, ਕਾਲਜਾਂ, ਕੋਚਿੰਗ ਸੰਸਥਾਵਾਂ, ਲਾਇਬ੍ਰੇਰੀਆਂ ਨੂੰ 15 ਮਈ ਤੱਕ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ।
ਮੰਗਲਵਾਰ ਨੂੰ ਚੰਡੀਗੜ੍ਹ ਵਿੱਚ 837 ਨਵੇਂ ਕੋਰੋਨਾ ਸੰਕਰਮਣ ਦੇ ਕੇਸ ਸਾਹਮਣੇ ਆਏ, ਜਦੋਂ ਕਿ ਛੇ ਮਰੀਜ਼ਾਂ ਦੀ ਮੌਤ ਹੋਈ। ਪਰ ਰਾਹਤ ਦੀ ਗੱਲ ਹੈ ਕਿ ਆਈਲੋਸੇਟ ਹੋਏ 426 ਮਰੀਜ਼ ਠੀਕ ਹੋ ਕੇ ਘਰ ਪਰਤੇ। ਸੰਕਰਮਿਤ 837 ਵਿਚ 464 ਮਰਦ ਅਤੇ 373 ਔਰਤਾਂ ਸ਼ਾਮਲ ਹਨ। ਇਹ ਅੰਕੜਾ ਸ਼ਹਿਰ ਵਿਚ 24 ਘੰਟਿਆਂ ਵਿਚ ਮਿਲੇ ਸਭ ਤੋਂ ਵੱਧ ਮਰੀਜ਼ਾਂ ਦਾ ਰਿਹਾ। ਇਸ ਦੇ ਨਾਲ ਹੀ ਸਿਹਤ ਵਿਭਾਗ ਨੇ 24 ਘੰਟਿਆਂ ਵਿਚ 4202 ਲੋਕਾਂ ਦੀ ਕੋਰੋਨਾ ਜਾਂਚ ਕੀਤੀ, ਜਿਨ੍ਹਾਂ ਚੋਂ 94 ਰਿਪੋਰਟਾਂ ਆਉਣੀਆਂ ਅਜੇ ਬਾਕੀ ਹਨ। ਸ਼ਹਿਰ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 5980 ਤੱਕ ਪਹੁੰਚ ਗਈ ਹੈ, ਜਦਕਿ ਹੁਣ ਤੱਕ 446 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਮੋਦੀ ਨੇ ਦਿੱਤੇ ਪੋਰਟੇਬਲ ਆਕਸੀਜਨ ਕੰਸਟ੍ਰੇਟਰ ਖਰੀਦਣ ਦੇ ਹੁਕਮ, ਪ੍ਰਧਾਨ ਮੰਤਰੀ ਕੇਅਰਜ਼ ਫੰਡ ਤੋਂ ਹੋਵੇਗੀ ਖਰੀਦ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin