ਪੜਚੋਲ ਕਰੋ

ਦਫ਼ਤਰੀ ਕੰਮਾਂ ’ਚ ਕਿਸੇ ਪੱਧਰ ’ਤੇ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਵਿਧਾਇਕ, ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੰਦਿਆਂ ਕਿਹਾ ਕਿ ਦਫ਼ਤਰੀ ਕੰਮਾਂ ਵਿੱਚ ਕਿਸੇ ਪੱਧਰ ’ਤੇ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਜਲੰਧਰ : ਵਿਧਾਇਕ ਸ਼ੀਤਲ ਅੰਗੁਰਾਲ, ਰਮਨ ਅਰੋੜਾ, ਬਲਕਾਰ ਸਿੰਘ ਅਤੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋਕਾਂ ਲਈ ਪਾਰਦਰਸ਼ੀ, ਜ਼ਿੰਮੇਵਾਰ, ਜਵਾਬਦੇਹ ਅਤੇ ਆਸਾਨ ਪਹੁੰਚ ਵਾਲਾ ਪ੍ਰਸ਼ਾਸਨ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੰਦਿਆਂ ਕਿਹਾ ਕਿ ਦਫ਼ਤਰੀ ਕੰਮਾਂ ਵਿੱਚ ਕਿਸੇ ਪੱਧਰ ’ਤੇ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਵਿਧਾਇਕਾਂ ਅਤੇ ਡਿਪਟੀ ਕਮਿਸ਼ਨਰ, ਜਿਨ੍ਹਾਂ ਨਾਲ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਵੀ ਮੌਜੂਦ ਸਨ, ਨੇ ਅਧਿਕਾਰੀਆਂ ਨੂੰ ਦਫ਼ਤਰਾਂ ਦੇ ਕੰਮਕਾਜ ਵਿੱਚ ਅਤੇ ਕਾਰਜਕੁਸ਼ਲਤਾ ਵਿੱਚ ਹੋਰ ਸੁਧਾਰ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਬਿਨਾਂ ਕਿਸੇ ਸਿਆਸੀ ਦਬਾਅ, ਡਰ-ਭੈਅ ਤੋਂ ਸੰਜੀਦਗੀ ਤੇ ਦਿਆਨਤਦਾਰੀ ਨਾਲ ਆਪਣੀ ਡਿਊਟੀ ਨਿਭਾਉਣ ਤਾਂ ਜੋ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸੁਵਿਧਾਵਾਂ ਦਾ ਵੱਧ ਤੋਂ ਵੱਧ ਲਾਭ ਦਿੱਤਾ ਜਾ ਸਕੇ।

ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹੇ ਦੇ ਹਰੇਕ ਵਿਧਾਨ ਸਭਾ ਹਲਕੇ ਵਿੱਚ ਇਕ ਮੁਹੱਲਾ ਕਲੀਨਿਕ ਬਣਾਇਆ ਜਾਵੇਗਾ। ਇਸ ਮੰਤਵ ਲਈ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਅਜਿਹੇ ਸਥਾਨ ਦੀ ਪਛਾਣ ਕਰਨ ਲਈ ਕਿਹਾ, ਜਿਥੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਮੁਹੱਲਾ ਕਲੀਨਿਕ ਦਾ ਲਾਭ ਮਿਲਣਾ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸਿਵਲ ਹਸਪਤਾਲ ਵਿੱਚ ਇਲਾਜ ਸਹੂਲਤਾਂ ਹੋਰ ਬਿਹਤਰ ਅਤੇ ਸੁਵਿਧਾਜਨਕ ਬਣਾਉਣ ਲਈ ਕਿਹਾ ਤਾਂ ਜੋ ਹਸਪਤਾਲ ਵਿੱਚ ਇਲਾਜ ਲਈ ਆਉਣ ਵਾਲੇ ਲੋਕਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਵਿਧਾਇਕਾਂ ਵੱਲੋਂ ਇਸ ਮੌਕੇ ਸਿਵਲ ਹਸਪਤਾਲ ਵਿੱਚ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ’ਤੇ ਚਲਾਏ ਗਏ ਸਫਾਈ ਅਭਿਆਨ ਦੀ ਪ੍ਰਸ਼ੰਸਾ ਵੀ ਕੀਤੀ ਗਈ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਗਰਿਕ ਸੇਵਾਵਾਂ ਸਪੁਰਦਗੀ ’ਤੇ ਵਿਸ਼ੇਸ਼ ਤਵਜੋਂ ਦਿੱਤੀ ਜਾ ਰਹੀ ਹੈ, ਜਿਸ ਸਦਕਾ ਜ਼ਿਲ੍ਹਾ ਜਲੰਧਰ ਨੇ ਲੋਕਾਂ ਨੂੰ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਜ਼ੀਰੋ ਪੈਂਡੇਂਸੀ ਨੂੰ ਬਰਕਰਾਰ ਰੱਖਣ ਵਿੱਚ ਮੋਹਰੀ ਪੁਜ਼ੀਸ਼ਨ ਨੂੰ ਕਾਇਮ ਰੱਖਿਆ ਹੋਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਮਾਰਟ ਸਿਟੀ ਮਿਸ਼ਨ ਤਹਿਤ ਜਲੰਧਰ ਸ਼ਹਿਰ ਵਿੱਚ ਜਲਦ 1200 ਸੀ.ਸੀ.ਟੀ.ਵੀ. ਕੈਮਰੇ ਅਤੇ ਪੁਲਿਸ ਲਾਈਨਜ਼ ਜਲੰਧਰ ਵਿਖੇ ਏਕੀਕ੍ਰਿਤ ਕਮਾਂਡ ਅਤੇ ਕੰਟਰੋਲ ਸੈਂਟਰ (ਆਈ.ਸੀ.ਸੀ.ਸੀ.) ਸਥਾਪਤ ਕੀਤਾ ਜਾ ਰਿਹਾ ਹੈ, ਜਿਸ ਨਾਲ ਸ਼ਹਿਰ ਵਿੱਚ ਅਪਰਾਧ ’ਤੇ ਕਾਬੂ ਰੱਖਣ ਲਈ ਵੱਡੇ ਪੱਧਰ ’ਤੇ ਨਿਗਰਾਨੀ ਅਤੇ ਸੁਚਾਰੂ ਟ੍ਰੈਫਿਕ ਪ੍ਰਬੰਧਾਂ ਵਿੱਚ ਮਦਦ ਮਿਲੇਗੀ। ਇਸ ਤੋਂ ਇਲਾਵਾ ਉਨ੍ਹਾਂ ਵਿਧਾਇਕਾਂ ਨੂੰ ਸ਼ਹਿਰ ਵਿੱਚ ਚੱਲ ਰਹੇ ਹੋਰ ਵੀ ਵਿਕਾਸ ਕਾਰਜਾਂ ਤੋਂ ਜਾਣੂੰ ਕਰਵਾਇਆ।

ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਨੇ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਕਾਇਮ ਰੱਖਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਸ਼ਹਿਰ ਵਿੱਚ ਜੇਕਰ ਕਿਤੇ ਨਸ਼ਿਆਂ ਦੀ ਵਿਕਰੀ ਦਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਤੁਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜਲੰਧਰ ਨੂੰ ਨਸ਼ਾ ਮੁਕਤ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਆਸ਼ਿਕਾ ਜੈਨ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਿੰਦਰ ਪਾਲ ਸਿੰਘ ਬਾਜਵਾ, ਸਮੂਹ ਐਸ.ਡੀ.ਐਮ., ਜ਼ਿਲ੍ਹਾ ਮਾਲ ਅਫ਼ਸਰ ਜੀ.ਐਸ. ਬੈਨੀਪਾਲ, ਆਰ.ਟੀ.ਏ. ਰਾਜੀਵ ਵਰਮਾ, ਸਿਵਲ ਸਰਜਨ ਡਾ. ਰਣਜੀਤ ਸਿੰਘ, ਸਟੇਟ ਮਹਿਲਾ ਪ੍ਰਧਾਨ ਰਾਜਵਿੰਦਰ ਕੌਰ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀ ਮੌਜੂਦ ਸਨ।

ਟਾਪ ਹੈਡਲਾਈਨ

ਲੁਧਿਆਣਾ ਦੇ ਨਾਮੀਂ ਫਾਈਵ ਸਟਾਰ ਹੋਟਲ 'ਚ Raid, ਬੈਂਕ ਟੀਮਾਂ ਖੰਗਾਲ ਰਹੀਆ ਰਿਕਾਰਡ, ਮਾਲਕ ਸਾਬਕਾ MLA, AAP ਛੱਡ ਕਾਂਗਰਸ ਦਾ ਫੜਿਆ ਸੀ ਹੱਥ
ਲੁਧਿਆਣਾ ਦੇ ਨਾਮੀਂ ਫਾਈਵ ਸਟਾਰ ਹੋਟਲ 'ਚ Raid, ਬੈਂਕ ਟੀਮਾਂ ਖੰਗਾਲ ਰਹੀਆ ਰਿਕਾਰਡ, ਮਾਲਕ ਸਾਬਕਾ MLA, AAP ਛੱਡ ਕਾਂਗਰਸ ਦਾ ਫੜਿਆ ਸੀ ਹੱਥ
Punjab Congress: ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਹਲਚਲ! ਸਾਬਕਾ CM ਚੰਨੀ ਨਹੀਂ ਬਣੇ ਵਰਕਿੰਗ ਕਮੇਟੀ ਮੀਟਿੰਗ ਦਾ ਹਿੱਸਾ; ਹੁਣ ਅਸਲ ਵਜ੍ਹਾ ਆਈ ਸਾਹਮਣੇ...
ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਹਲਚਲ! ਸਾਬਕਾ CM ਚੰਨੀ ਨਹੀਂ ਬਣੇ ਵਰਕਿੰਗ ਕਮੇਟੀ ਮੀਟਿੰਗ ਦਾ ਹਿੱਸਾ; ਹੁਣ ਅਸਲ ਵਜ੍ਹਾ ਆਈ ਸਾਹਮਣੇ...
ਕੈਨੇਡਾ 'ਚ ਪੰਜਾਬੀ ਕੁੜੀ ਦੀ ਹਾਰਟ ਅਟੈਕ ਨਾਲ ਮੌਤ, ਪਰਿਵਾਰ 'ਚ ਸੋਗ ਦੀ ਲਹਿਰ; ਪਿਆ ਚੀਕ-ਚੀਹਾੜਾ
ਕੈਨੇਡਾ 'ਚ ਪੰਜਾਬੀ ਕੁੜੀ ਦੀ ਹਾਰਟ ਅਟੈਕ ਨਾਲ ਮੌਤ, ਪਰਿਵਾਰ 'ਚ ਸੋਗ ਦੀ ਲਹਿਰ; ਪਿਆ ਚੀਕ-ਚੀਹਾੜਾ
ਪੰਜਾਬ 'ਚ ਅੱਜ ਪਵੇਗਾ ਮੀਂਹ, ਚੰਡੀਗੜ੍ਹ 'ਚ ਵੀ ਬਦਲੇਗਾ ਮੌਸਮ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
ਪੰਜਾਬ 'ਚ ਅੱਜ ਪਵੇਗਾ ਮੀਂਹ, ਚੰਡੀਗੜ੍ਹ 'ਚ ਵੀ ਬਦਲੇਗਾ ਮੌਸਮ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ

ਵੀਡੀਓਜ਼

Congress Protest 'ਇਹ ਗੰਦਾ ਪਾਣੀ ਪੀ ਕੇ ਦਿਖਾਉਣ' ਹਰਦਿਆਲ ਕੰਬੋਜ ਦਾ ਤਿੱਖਾ ਵਾਰ!
ਪਿਜ਼ਾ ਆਊਟਲੈੱਟ 'ਤੇ 3 ਸਕਿੰਟ 'ਚ 3 ਫਾਇਰ! CCTV ਆਈ ਸਾਹਮਣੇ | Ludhiana Firing
CM on Jain Arrest | ਜੈਨ ਦੀ ਗ੍ਰਿਫ਼ਤਾਰੀ ਮਗਰੋਂ ਭੜਕੇ CM ਮਾਨ, BJP ਨੂੰ ਸੁਣਾਈਆਂ ਖਰੀਆਂ-ਖਰੀਆਂ!
CM Bhagwant Mann ਖਿਡਾਰੀਆਂ ਲਈ ਪੰਜਾਬ ਸਰਕਾਰ ਦੇ ਵੱਡੇ ਐਲਾਨ!
Ghaggar Overflow | ਘੱਗਰ ਦਾ ਕਹਿਰ! ਘਨੌਰ 'ਚ ਸੜਕ 'ਤੇ ਸਾਢੇ 3 ਫੁੱਟ ਪਾਣੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Congress: ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਹਲਚਲ! ਸਾਬਕਾ CM ਚੰਨੀ ਨਹੀਂ ਬਣੇ ਵਰਕਿੰਗ ਕਮੇਟੀ ਮੀਟਿੰਗ ਦਾ ਹਿੱਸਾ; ਹੁਣ ਅਸਲ ਵਜ੍ਹਾ ਆਈ ਸਾਹਮਣੇ...
ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਹਲਚਲ! ਸਾਬਕਾ CM ਚੰਨੀ ਨਹੀਂ ਬਣੇ ਵਰਕਿੰਗ ਕਮੇਟੀ ਮੀਟਿੰਗ ਦਾ ਹਿੱਸਾ; ਹੁਣ ਅਸਲ ਵਜ੍ਹਾ ਆਈ ਸਾਹਮਣੇ...
Congress Leader: ਸਿਆਸੀ ਜਗਤ 'ਚ ਮੱਚਿਆ ਹੜਕੰਪ, ਕਾਂਗਰਸ ਆਗੂ ਦੇ ਪਰਿਵਾਰ ਨੂੰ ਜ਼ਹਿਰ ਦੇ ਕੇ ਘਰ 'ਚ ਲੁੱਟ, ਇਲਾਕੇ 'ਚ ਫੈਲੀ ਦਹਿਸ਼ਤ...
ਸਿਆਸੀ ਜਗਤ 'ਚ ਮੱਚਿਆ ਹੜਕੰਪ, ਕਾਂਗਰਸ ਆਗੂ ਦੇ ਪਰਿਵਾਰ ਨੂੰ ਜ਼ਹਿਰ ਦੇ ਕੇ ਘਰ 'ਚ ਲੁੱਟ, ਇਲਾਕੇ 'ਚ ਫੈਲੀ ਦਹਿਸ਼ਤ...
ਭਲਕੇ ਪੰਜਾਬ ਰਹੇਗਾ ਬੰਦ! ਕੀ ਖੁੱਲ੍ਹਾ ਰਹੇਗਾ ਕੀ ਬੰਦ? ਇੱਕ ਕਲਿੱਕ 'ਚ ਪੜ੍ਹੋ ਪੂਰੀ ਜਾਣਕਾਰੀ
ਭਲਕੇ ਪੰਜਾਬ ਰਹੇਗਾ ਬੰਦ! ਕੀ ਖੁੱਲ੍ਹਾ ਰਹੇਗਾ ਕੀ ਬੰਦ? ਇੱਕ ਕਲਿੱਕ 'ਚ ਪੜ੍ਹੋ ਪੂਰੀ ਜਾਣਕਾਰੀ
ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਚੱਲਦੀ ਐਕਟਿਵਾ 'ਤੇ ਨੌਜਵਾਨ ਨੂੰ ਮਾਰੀ ਗੋਲੀ; ਮੱਚੀ ਸਨਸਨੀ
ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਚੱਲਦੀ ਐਕਟਿਵਾ 'ਤੇ ਨੌਜਵਾਨ ਨੂੰ ਮਾਰੀ ਗੋਲੀ; ਮੱਚੀ ਸਨਸਨੀ
ਸਸਤਾ ਜਾਂ ਮਹਿੰਗਾ? ਧੜੰਮ ਕਰਕੇ ਡਿੱਗੀਆਂ ਸੋਨਾ-ਚਾਂਦੀ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ ਦੇ ਰੇਟ
ਸਸਤਾ ਜਾਂ ਮਹਿੰਗਾ? ਧੜੰਮ ਕਰਕੇ ਡਿੱਗੀਆਂ ਸੋਨਾ-ਚਾਂਦੀ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ ਦੇ ਰੇਟ
ਆਮ ਲੋਕਾਂ ਨੂੰ ਫਿਰ ਵੱਡਾ ਝਟਕਾ! ਫਿਰ ਮਹਿੰਗੇ ਹੋਣਗੇ ਮੋਬਾਈਲ ਦੇ ਰਿਚਾਰਜ; ਆਹ 2 ਕੰਪਨੀਆਂ 12 ਤੋਂ 15% ਕਰਨਗੀਆਂ ਵਾਧਾ
ਆਮ ਲੋਕਾਂ ਨੂੰ ਫਿਰ ਵੱਡਾ ਝਟਕਾ! ਫਿਰ ਮਹਿੰਗੇ ਹੋਣਗੇ ਮੋਬਾਈਲ ਦੇ ਰਿਚਾਰਜ; ਆਹ 2 ਕੰਪਨੀਆਂ 12 ਤੋਂ 15% ਕਰਨਗੀਆਂ ਵਾਧਾ
20 ਅਗਸਤ ਨੂੰ ਬਦਲਣਗੇ ਪੈਟਰੋਲ-ਡੀਜ਼ਲ ਦੇ ਰੇਟ? ਦੇਖ ਲਓ ਅੱਜ ਦੀਆਂ ਕੀਮਤਾਂ
20 ਅਗਸਤ ਨੂੰ ਬਦਲਣਗੇ ਪੈਟਰੋਲ-ਡੀਜ਼ਲ ਦੇ ਰੇਟ? ਦੇਖ ਲਓ ਅੱਜ ਦੀਆਂ ਕੀਮਤਾਂ
ਸਕੂਲ-ਕਾਲਜ 3 ਦਿਨ ਰਹਿਣਗੇ ਬੰਦ, 20, 21 ਅਤੇ 22 ਅਗਸਤ ਨੂੰ ਰਹੇਗੀ ਛੁੱਟੀ, ਜਾਣੋ ਵਜ੍ਹਾ
ਸਕੂਲ-ਕਾਲਜ 3 ਦਿਨ ਰਹਿਣਗੇ ਬੰਦ, 20, 21 ਅਤੇ 22 ਅਗਸਤ ਨੂੰ ਰਹੇਗੀ ਛੁੱਟੀ, ਜਾਣੋ ਵਜ੍ਹਾ
Embed widget