![ABP Premium](https://cdn.abplive.com/imagebank/Premium-ad-Icon.png)
ਗਨ ਕਲਚਰ 'ਤੇ ਸ਼ਿਕੰਜਾ! ਪੰਜਾਬ 'ਚ ਹਥਿਆਰਾਂ ਦੇ 813 ਲਾਇਸੰਸ ਰੱਦ
ਪੰਜਾਬ ਪੁਲਿਸ ਨੇ ਗਨ ਕਲਚਰ 'ਤੇ ਸ਼ਿਕੰਜਾ ਕੱਸਦਿਆਂ ਹਥਿਆਰਾਂ ਦੇ 813 ਲਾਇਸੰਸ ਰੱਦ ਕਰ ਦਿੱਤੇ ਹਨ। ਇਹ ਜਾਣਕਾਰੀ ਵਿਧਾਨ ਸਭਾ ਵਿੱਚ ਦਿੱਤੀ ਗਈ ਹੈ। ਇਸ ਵੇਲੇ ਪੰਜਾਬ 'ਚ ਕੁੱਲ 3 ਲੱਖ 73 ਹਜ਼ਾਰ 53 ਹਥਿਆਰਾਂ ਗੇ ਲਾਇਸੰਸ ਹਨ।
![ਗਨ ਕਲਚਰ 'ਤੇ ਸ਼ਿਕੰਜਾ! ਪੰਜਾਬ 'ਚ ਹਥਿਆਰਾਂ ਦੇ 813 ਲਾਇਸੰਸ ਰੱਦ Crackdown on gun culture! 813 licenses of weapons canceled in Punjab ਗਨ ਕਲਚਰ 'ਤੇ ਸ਼ਿਕੰਜਾ! ਪੰਜਾਬ 'ਚ ਹਥਿਆਰਾਂ ਦੇ 813 ਲਾਇਸੰਸ ਰੱਦ](https://feeds.abplive.com/onecms/images/uploaded-images/2023/03/11/2e64fbaa01d27a00d9be4073503d80cc1678514076368497_original.jpg?impolicy=abp_cdn&imwidth=1200&height=675)
Punjab News: ਪੰਜਾਬ ਪੁਲਿਸ ਨੇ ਗਨ ਕਲਚਰ 'ਤੇ ਸ਼ਿਕੰਜਾ ਕੱਸਦਿਆਂ ਹਥਿਆਰਾਂ ਦੇ 813 ਲਾਇਸੰਸ ਰੱਦ ਕਰ ਦਿੱਤੇ ਹਨ। ਇਹ ਜਾਣਕਾਰੀ ਵਿਧਾਨ ਸਭਾ ਵਿੱਚ ਦਿੱਤੀ ਗਈ ਹੈ। ਇਸ ਵੇਲੇ ਪੰਜਾਬ 'ਚ ਕੁੱਲ 3 ਲੱਖ 73 ਹਜ਼ਾਰ 53 ਹਥਿਆਰਾਂ ਗੇ ਲਾਇਸੰਸ ਹਨ।
ਪੰਜਾਬ ਸਭ ਤੋਂ ਜ਼ਿਆਦਾ ਗੁਰਦਾਸਪੁਰ ਵਿੱਚ 40,789 ਹਥਿਆਰਾਂ ਦੇ ਲਾਇਸੰਸ ਹਨ। ਦੂਜਾ ਨੰਬਰ ਬਠਿੰਡਾ ਦਾ ਹੈ ਜਿੱਥੇ 29353 ਹਥਿਆਰਾਂ ਦੇ ਲਾਇਸੰਸ ਹਨ। ਤੀਜਾ ਨੰਬਰ ਪਟਿਆਲਾ ਦਾ ਹੈ ਜਿੱਥੇ 28,340 ਹਥਿਆਰਾਂ ਦੇ ਲਾਇਸੰਸ ਹਨ।
ਪੰਜਾਬ 'ਚ 105 ਲੋਕਾਂ ਦਾ ਗੋਲੀਆਂ ਮਾਰ ਕਤਲ
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅਪ੍ਰੈਲ 2022 ਤੋਂ ਹੁਣ ਤੱਕ 105 ਵਿਅਕਤੀਆਂ ਦੇ ਕਤਲ ਗੋਲੀ ਲੱਗਣ ਕਾਰਨ ਹੋਏ ਹਨ। ਇਸ ਤੋਂ ਇਲਾਵਾ 525 ਵਿਅਕਤੀਆਂ ਦੇ ਕਤਲ ਹੋਰ ਹਥਿਆਰਾਂ ਨਾਲ ਹੋਏ ਹਨ। ਇਹ ਖੁਲਾਸਾ ਪੰਜਾਬ ਵਿਧਾਨ ਸਭਾ ਵਿੱਟ ਹੋਇਆ ਹੈ।
ਇਸ ਤੋਂ ਇਲਾਵਾ ਕਿਡਨੈਪਿੰਗ ਦੇ 1491, ਚੋਰੀ ਦੇ 5318, ਲੁੱਟ-ਖੋਹ ਦੇ 2194 ਤੇ ਜਬਰੀ ਵਸੂਲੀ ਦੇ 324 ਮਾਮਲੇ ਦਰਜ ਹੋਏ ਹਨ। ਇਨ੍ਹਾਂ ਵਿੱਚੋਂ 5722 ਮਾਮਲੇ ਸੁਲਝਾ ਲਏ ਗਏ ਹਨ ਤੇ 9235 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਨ੍ਹਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਥਾਂ-ਥਾਂ ਤੇ ਰੇਡ ਕੀਤੀ ਜਾ ਰਹੀ ਹੈ। ਖੂਫੀਆ ਸੋਰਸ ਲਗਾਏ ਗਏ ਹਨ ਤੇ ਸ਼ੱਕੀ ਵਿਅਕਤੀਆਂ ਨੂੰ ਮੁਕੱਦਮੇ ਵਿੱਚ ਸ਼ਾਮਲ ਕਰਕੇ ਦੋਸ਼ੀਆਂ ਬਾਰੇ ਸੁਰਾਗ ਲਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼
ਇਹ ਵੀ ਪੜ੍ਹੋ :ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਦਾ ਖਤਰਾ, ਦੋ ਬਦਮਾਸ਼ਾਂ ਦੇ ਕਤਲ ਮਗਰੋਂ ਹਾਈ ਅਲਰਟ ਜਾਰੀ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)