ਪੜਚੋਲ ਕਰੋ

ਖੇਤੀ ਕਾਨੂੰਨਾਂ ਦਾ ਅਸਰ! ਦੂਜੇ ਸੂਬਿਆਂ ਦੇ ਝੋਨੇ ਦਾ ਪੰਜਾਬ 'ਚ ਹੜ੍ਹ, ਕਿਸਾਨਾਂ ਤੇ ਪੁਲਿਸ ਨੇ ਹੱਦਾਂ ਘੇਰੀਆਂ

ਕਿਸਾਨਾਂ ਵਿੱਚ ਚਰਚਾ ਹੈ ਕਿ ਖੇਤੀ ਕਾਨੂੰਨਾਂ ਦਾ ਅਸਰ ਸ਼ੁਰੂ ਹੋ ਗਿਆ ਹੈ। ਦੂਜੇ ਸੂਬਿਆਂ ਦਾ ਝੋਨਾ ਧੜਾਧੜ ਪੰਜਾਬ ਆਉਣ ਲੱਗਾ ਹੈ। ਕਿਸਾਨ ਯੂਨੀਅਨਾਂ ਤੇ ਪੁਲਿਸ ਨੇ ਹਰਿਆਣਾ ਨਾਲ ਲੱਗਦੀਆਂ ਹੱਦਾਂ ਘੇਰੀਆਂ ਹੋਈਆਂ ਹਨ। ਹੋਰਨਾਂ ਰਾਜਾਂ ਤੋਂ ਗ਼ੈਰ-ਕਾਨੂੰਨੀ ਢੰਗ ਨਾਲ ਝੋਨਾ ਪੰਜਾਬ ਲਿਆਉਣ ਵਾਲਿਆਂ ਵਿਰੁੱਧ ਸਖ਼ਤੀ ਸ਼ੁਰੂ ਕਰ ਦਿੱਤੀ ਹੈ। ਪਿਛਲੇ ਦੋ ਦਿਨਾਂ ਦੌਰਾਨ ਪੰਜਾਬ ਪੁਲਿਸ ਨੇ ਇਸ ਸਬੰਧੀ 13 ਐਫ਼ਆਈਆਰ ਦਰਜ ਕਰਦਿਆਂ 20 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ 8,225 ਟਨ ਝੋਨੇ ਨਾਲ ਲੱਦੇ 32 ਟਰੱਕ ਆਪਣੇ ਕਬਜ਼ੇ ’ਚ ਲਏ ਹਨ।

ਚੰਡੀਗੜ੍ਹ: ਕਿਸਾਨਾਂ ਵਿੱਚ ਚਰਚਾ ਹੈ ਕਿ ਖੇਤੀ ਕਾਨੂੰਨਾਂ ਦਾ ਅਸਰ ਸ਼ੁਰੂ ਹੋ ਗਿਆ ਹੈ। ਦੂਜੇ ਸੂਬਿਆਂ ਦਾ ਝੋਨਾ ਧੜਾਧੜ ਪੰਜਾਬ ਆਉਣ ਲੱਗਾ ਹੈ। ਕਿਸਾਨ ਯੂਨੀਅਨਾਂ ਤੇ ਪੁਲਿਸ ਨੇ ਹਰਿਆਣਾ ਨਾਲ ਲੱਗਦੀਆਂ ਹੱਦਾਂ ਘੇਰੀਆਂ ਹੋਈਆਂ ਹਨ। ਹੋਰਨਾਂ ਰਾਜਾਂ ਤੋਂ ਗ਼ੈਰ-ਕਾਨੂੰਨੀ ਢੰਗ ਨਾਲ ਝੋਨਾ ਪੰਜਾਬ ਲਿਆਉਣ ਵਾਲਿਆਂ ਵਿਰੁੱਧ ਸਖ਼ਤੀ ਸ਼ੁਰੂ ਕਰ ਦਿੱਤੀ ਹੈ। ਪਿਛਲੇ ਦੋ ਦਿਨਾਂ ਦੌਰਾਨ ਪੰਜਾਬ ਪੁਲਿਸ ਨੇ ਇਸ ਸਬੰਧੀ 13 ਐਫ਼ਆਈਆਰ ਦਰਜ ਕਰਦਿਆਂ 20 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ 8,225 ਟਨ ਝੋਨੇ ਨਾਲ ਲੱਦੇ 32 ਟਰੱਕ ਆਪਣੇ ਕਬਜ਼ੇ ’ਚ ਲਏ ਹਨ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਪੰਜਾਬ–ਹਰਿਆਣਾ ਦੀ ਸੀਮਾ ਨਾਲ ਲੱਗਦੇ ਪਟਿਆਲਾ ਜ਼ਿਲ੍ਹੇ ਦੇ ਇਲਾਕਿਆਂ ਸ਼ੰਭੂ, ਪੇਹੋਵਾ, ਬਲਬੇੜਾ, ਚੀਕਾ, ਢਾਬੀ ਗੁੱਜਰਾਂ ਤੇ ਪਾਤੜਾਂ ’ਚ ਕਈ ਨਾਕੇ ਲਾ ਕੇ ਟਰੱਕਾਂ ਉੱਤੇ ਚੌਕਸ ਨਜ਼ਰ ਰੱਖੀ ਜਾ ਰਹੀ ਹੈ। ਪੰਜਾਬ ’ਚ ਝੋਨੇ ਦੀ ਇਸ ਗ਼ੈਰ-ਕਾਨੂੰਨੀ ਆਮਦ ਨੂੰ ਠੱਲ੍ਹ ਪਾਉਣ ਲਈ ਪੰਜਾਬ ਪੁਲਿਸ ਦੀਆਂ ਟੀਮਾਂ ਨੂੰ ਮਾਲ ਵਿਭਾਗ ਤੇ ਮੰਡੀ ਬੋਰਡ ਦੇ ਅਧਿਕਾਰੀਆਂ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹੋਰਨਾਂ ਸੂਬਿਆਂ ਤੋਂ ਝੋਨਾ ਸਸਤੇ ਭਾਅ ਖ਼ਰੀਦ ਕੇ ਪੰਜਾਬ ’ਚ ਮਹਿੰਗੀ ਕੀਮਤ ’ਤੇ ਵੇਚਿਆ ਜਾਂਦਾ ਹੈ। ਇੰਝ ਵਪਾਰੀ ਚੋਖਾ ਮੁਨਾਫ਼ਾ ਕਮਾਉਂਦੇ ਰਹੇ ਹਨ। ਇਸ ਨਾਲ ਨਾ ਕੇਵਲ ਸਰਕਾਰ ਦੇ ਖ਼ਜ਼ਾਨੇ ’ਤੇ ਬੋਝ ਪੈਂਦਾ ਹੈ, ਸਗੋਂ ਪੰਜਾਬ ਦੇ ਕਿਸਾਨਾਂ ਦਾ ਵੀ ਅਸਿੱਧੇ ਤੌਰ ਉੱਤੇ ਬਹੁਤ ਨੁਕਸਾਨ ਹੋ ਜਾਂਦਾ ਹੈ। ਬਹੁਤ ਸਾਰੇ ਟਰੱਕ ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਝੋਨਾ ਲਿਆ ਰਹੇ ਹਨ। ਉਧਰ, ਕਿਸਾਨ ਯੂਨੀਅਨ ਦਾ ਕਹਿਣਾ ਹੈ ਕਿ ਅਧਿਕਾਰੀ ਝੋਨੇ ਦੀ ਗ਼ੈਰ-ਕਾਨੂੰਨੀ ਆਮਦ ਨੂੰ ਰੋਕਣ ਲਈ ਕੁਝ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਮੰਡੀਆਂ ਵਿੱਚ ਕੇਵਲ ਪੰਜਾਬ ’ਚ ਪੈਦਾ ਹੋਇਆ ਝੋਨਾ ਹੀ ਵੇਚਿਆ ਜਾ ਸਕਦਾ ਹੈ। ਖ਼ਰੀਦਦਾਰ ਨੂੰ ਹਰੇਕ ਖ਼ਰੀਦ ਉੱਤੇ ਮਾਰਕਿਟ ਕਮੇਟੀ ਨੂੰ ਫ਼ੀਸ ਅਦਾ ਕਰਨੀ ਪੈਂਦੀ ਹੈ ਤੇ ਇੰਝ ਹੀ ਸਰਾਸਰ ਟੈਕਸ ਚੋਰੀ ਦਾ ਮਾਮਲਾ ਬਣਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਉੱਤਰ ਪ੍ਰਦੇਸ਼, ਬਿਹਾਰ ਤੇ ਰਾਜਸਥਾਨ ਜਿਹੇ ਰਾਜਾਂ ਵਿੱਚ ਝੋਨਾ 900 ਤੋਂ 1,000 ਰੁਪਏ ਪ੍ਰਤੀ ਕੁਇੰਟਲ ਹੈ, ਜਦਕਿ ਪੰਜਾਬ ਵਿੱਚ ਇਸ ਦਾ ਘੱਟੋ-ਘੱਟ ਸਮਰਥਨ ਮੁੱਲ 1,888 ਰੁਪਏ ਫ਼ੀ ਕੁਇੰਟਲ ਹੈ। ਦੂਜੇ ਰਾਜਾਂ ਤੋਂ ਝੋਨਾ ਲਿਆਉਣ ਵਾਲਿਆਂ ਨੂੰ ਮਾਲ-ਭਾੜਾ ਲਾ ਕੇ ਇਹ 1,150 ਰੁਪਏ ਫ਼ੀ ਕੁਇੰਟਲ ਪੈਂਦਾ ਹੈ। ਇੰਝ ਉਹ ਹਰੇਕ ਕੁਇੰਟਲ ਪਿੱਛੇ 700 ਰੁਪਏ ਦਾ ਮੁਨਾਫ਼ਾ ਕਮਾ ਰਹੇ ਹਨ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ ਨੇ ਪੰਥਕ ਰੌਸ਼ਨੀ ਲਈ ਸੱਤ ਮਤੇ ਕੀਤੇ ਪਾਸ
ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ ਨੇ ਪੰਥਕ ਰੌਸ਼ਨੀ ਲਈ ਸੱਤ ਮਤੇ ਕੀਤੇ ਪਾਸ
17 ਮਾਰਚ ਨੂੰ ਹੋਵੇਗੀ SGPC ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ, ਹੋਣਗੇ ਵੱਡੇ ਫੈਸਲੇ
17 ਮਾਰਚ ਨੂੰ ਹੋਵੇਗੀ SGPC ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ, ਹੋਣਗੇ ਵੱਡੇ ਫੈਸਲੇ
FAO Report: ਕਿਸਾਨਾਂ ਲਈ ਖੁਸ਼ਖਬਰੀ! ਇਸ ਸਾਲ ਵਧੇਗਾ ਕਣਕ ਦਾ ਉਤਪਾਦਨ, ਝੋਨਾ ਵੀ ਤੋੜੇਗਾ ਰਿਕਾਰਡ
FAO Report: ਕਿਸਾਨਾਂ ਲਈ ਖੁਸ਼ਖਬਰੀ! ਇਸ ਸਾਲ ਵਧੇਗਾ ਕਣਕ ਦਾ ਉਤਪਾਦਨ, ਝੋਨਾ ਵੀ ਤੋੜੇਗਾ ਰਿਕਾਰਡ
Farmer Protest: ਚੰਡੀਗੜ੍ਹ ਨਹੀਂ ਆਉਣ ਦਿੱਤੇ ਤਾਂ ਕਿਸਾਨਾਂ ਨੇ ਘਰਾਂ 'ਚ ਹੀ ਘੇਰੇ ਵਿਧਾਇਕ ਤੇ ਮੰਤਰੀ, ਪੁਲਿਸ ਬਲ ਤੈਨਾਤ, SKM ਨੇ ਕਰ ਦਿੱਤਾ ਵੱਡਾ ਐਲਾਨ
Farmer Protest: ਚੰਡੀਗੜ੍ਹ ਨਹੀਂ ਆਉਣ ਦਿੱਤੇ ਤਾਂ ਕਿਸਾਨਾਂ ਨੇ ਘਰਾਂ 'ਚ ਹੀ ਘੇਰੇ ਵਿਧਾਇਕ ਤੇ ਮੰਤਰੀ, ਪੁਲਿਸ ਬਲ ਤੈਨਾਤ, SKM ਨੇ ਕਰ ਦਿੱਤਾ ਵੱਡਾ ਐਲਾਨ
Advertisement
ABP Premium

ਵੀਡੀਓਜ਼

ਸੁਨੰਦਾ ਦੇ ਮੁੱਦੇ ਤੇ ਬੋਲੇ Kaka , ਮੇਰੇ ਨਾਲ ਵੀ ਹੋਇਆ ਹੋਇਆ ਧੋਖਾਸੁਨੰਦਾ ਤੋਂ ਬਾਅਦ ਬੋਲੇ Shree Brar , ਮੇਰਾ ਵੀ ਇਸੀ ਬੰਦੇ ਨੇ ਬੁਰਾ ਹਾਲ ਕੀਤਾਸੁਨੰਦਾ ਨੂੰ ਮਿਲਿਆ CM ਦਾ ਸਾਥ , ਧੰਨਵਾਦ ਤੁਸੀਂ ਇਕ ਔਰਤ ਦੇ ਹੱਕ ਲਈ ਖੜੇਸੁਨੰਦਾ ਨੇ ਪਾਈ ਇਕ ਹੋਰ ਪੋਸਟ , ਮੈਂ ਕਈ ਵਾਰ ਰੋਂਦੀ ਨੇ ਮਰਨ ਦੀ ਸੋਚੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ ਨੇ ਪੰਥਕ ਰੌਸ਼ਨੀ ਲਈ ਸੱਤ ਮਤੇ ਕੀਤੇ ਪਾਸ
ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ ਨੇ ਪੰਥਕ ਰੌਸ਼ਨੀ ਲਈ ਸੱਤ ਮਤੇ ਕੀਤੇ ਪਾਸ
17 ਮਾਰਚ ਨੂੰ ਹੋਵੇਗੀ SGPC ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ, ਹੋਣਗੇ ਵੱਡੇ ਫੈਸਲੇ
17 ਮਾਰਚ ਨੂੰ ਹੋਵੇਗੀ SGPC ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ, ਹੋਣਗੇ ਵੱਡੇ ਫੈਸਲੇ
FAO Report: ਕਿਸਾਨਾਂ ਲਈ ਖੁਸ਼ਖਬਰੀ! ਇਸ ਸਾਲ ਵਧੇਗਾ ਕਣਕ ਦਾ ਉਤਪਾਦਨ, ਝੋਨਾ ਵੀ ਤੋੜੇਗਾ ਰਿਕਾਰਡ
FAO Report: ਕਿਸਾਨਾਂ ਲਈ ਖੁਸ਼ਖਬਰੀ! ਇਸ ਸਾਲ ਵਧੇਗਾ ਕਣਕ ਦਾ ਉਤਪਾਦਨ, ਝੋਨਾ ਵੀ ਤੋੜੇਗਾ ਰਿਕਾਰਡ
Farmer Protest: ਚੰਡੀਗੜ੍ਹ ਨਹੀਂ ਆਉਣ ਦਿੱਤੇ ਤਾਂ ਕਿਸਾਨਾਂ ਨੇ ਘਰਾਂ 'ਚ ਹੀ ਘੇਰੇ ਵਿਧਾਇਕ ਤੇ ਮੰਤਰੀ, ਪੁਲਿਸ ਬਲ ਤੈਨਾਤ, SKM ਨੇ ਕਰ ਦਿੱਤਾ ਵੱਡਾ ਐਲਾਨ
Farmer Protest: ਚੰਡੀਗੜ੍ਹ ਨਹੀਂ ਆਉਣ ਦਿੱਤੇ ਤਾਂ ਕਿਸਾਨਾਂ ਨੇ ਘਰਾਂ 'ਚ ਹੀ ਘੇਰੇ ਵਿਧਾਇਕ ਤੇ ਮੰਤਰੀ, ਪੁਲਿਸ ਬਲ ਤੈਨਾਤ, SKM ਨੇ ਕਰ ਦਿੱਤਾ ਵੱਡਾ ਐਲਾਨ
Hair Care in Summer: ਵਾਲਾਂ ਦੀ ਦੇਖਭਾਲ 'ਚ ਬਹੁਤ ਫਾਇਦੇਮੰਦ ਨਿੰਬੂ ਦਾ ਰਸ, ਜਾਣੋ ਇਸਦੀ ਵਰਤੋਂ ਦਾ ਸਹੀ ਤਰੀਕਾ
Hair Care in Summer: ਵਾਲਾਂ ਦੀ ਦੇਖਭਾਲ 'ਚ ਬਹੁਤ ਫਾਇਦੇਮੰਦ ਨਿੰਬੂ ਦਾ ਰਸ, ਜਾਣੋ ਇਸਦੀ ਵਰਤੋਂ ਦਾ ਸਹੀ ਤਰੀਕਾ
IPL 2025: ਕ੍ਰਿਕਟ ਪ੍ਰੇਮੀਆਂ ਨੂੰ ਵੱਡਾ ਝਟਕਾ, ਇਸ ਸਟਾਰ ਖਿਡਾਰੀ ਨੇ IPL ਤੋਂ ਵਾਪਸ ਲਿਆ ਨਾਮ; ਜਾਣੋ ਵਜ੍ਹਾ
IPL 2025: ਕ੍ਰਿਕਟ ਪ੍ਰੇਮੀਆਂ ਨੂੰ ਵੱਡਾ ਝਟਕਾ, ਇਸ ਸਟਾਰ ਖਿਡਾਰੀ ਨੇ IPL ਤੋਂ ਵਾਪਸ ਲਿਆ ਨਾਮ; ਜਾਣੋ ਵਜ੍ਹਾ
ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਰਾਤੋ-ਰਾਤ ਤਾਜਪੋਸ਼ੀ ਖਿਲਾਫ ਨਿਹੰਗ ਜਥੇਬੰਦੀਆਂ ਦਾ ਵੱਡਾ ਐਲਾਨ
ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਰਾਤੋ-ਰਾਤ ਤਾਜਪੋਸ਼ੀ ਖਿਲਾਫ ਨਿਹੰਗ ਜਥੇਬੰਦੀਆਂ ਦਾ ਵੱਡਾ ਐਲਾਨ
ਜਥੇਦਾਰ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਸੀ, ਇਸੇ ਲਈ ਹਟਾਇਆ, ਲੰਗਾਹ ਦਾ ਵੱਡਾ ਦਾਅਵਾ
ਜਥੇਦਾਰ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਸੀ, ਇਸੇ ਲਈ ਹਟਾਇਆ, ਲੰਗਾਹ ਦਾ ਵੱਡਾ ਦਾਅਵਾ
Embed widget