(Source: ECI/ABP News/ABP Majha)
Punjab news: ਬਹਿਸ ’ਤੇ ਸਰਕਾਰ ਨੇ ਕਰੋੜਾਂ ਰੁਪਏ ਖਰਚ ਕੀਤੇ, ਸਿਰਫ ਆਪਣਾ ਪੱਖ ਕੀਤਾ ਪੇਸ਼ - ਦਲਜੀਤ ਚੀਮਾ
Punjab news: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਲਜੀਤ ਚੀਮਾ ਨੇ ਕਿਹਾ ਕਿ ਬਹਿਸ ਦਾ ਮੁੱਦਾ ਕੀ ਰਹੇਗਾ, ਕਿਵੇਂ ਬਹਿਸ ਕਰਵਾਈ ਜਾਵੇਗੀ, ਇਹ ਸਾਰਾ ਕੁਝ ਤਾਂ ਦੱਸਿਆ ਹੀ ਨਹੀਂ ਗਿਆ ਸੀ।
Punjab news: ਲੁਧਿਆਣਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਖੁਲ੍ਹੀ ਬਹਿਸ ਦਾ ਸੱਦਾ ਦਿੱਤਾ ਗਿਆ ਸੀ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਹਿੱਸਾ ਨਹੀਂ ਲਿਆ।
'ਬਹਿਸ ਦਾ ਮੁੱਦਾ ਕੀ ਰਹੇਗਾ, ਕਿਹੜੇ ਮੁੱਦੇ 'ਤੇ ਹੋਵੇਗੀ ਕੁਝ ਨਹੀਂ ਦੱਸਿਆ'
ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਲਜੀਤ ਚੀਮਾ ਨੇ ਕਿਹਾ ਕਿ ਬਹਿਸ ਦਾ ਮੁੱਦਾ ਕੀ ਰਹੇਗਾ, ਕਿਵੇਂ ਬਹਿਸ ਕਰਵਾਈ ਜਾਵੇਗੀ, ਇਹ ਸਾਰਾ ਕੁਝ ਤਾਂ ਦੱਸਿਆ ਹੀ ਨਹੀਂ ਗਿਆ ਸੀ।
'ਕਿਸਾਨ ਮਜ਼ਦੂਰ ਆਪਣੀ ਗੱਲ ਰੱਖਣਾ ਚਾਹੁੰਦੇ ਸੀ, ਉਨ੍ਹਾਂ ਨੂੰ ਪਹੁੰਚਣ ਨਹੀਂ ਦਿੱਤਾ'
ਉਨ੍ਹਾਂ ਕਿਹਾ ਕਿ ਪੂਰੇ ਲੁਧਿਆਣਾ ਸ਼ਹਿਰ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਅਤੇ ਜਿਹੜੇ ਕਿਸਾਨ ਅਤੇ ਮਜ਼ਦੂਰ ਆਪਣੀ ਗੱਲ ਰੱਖਣਾ ਚਾਹੁੰਦੇ ਸਨ, ਉਨ੍ਹਾਂ ਨੂੰ ਵੀ ਉੱਥੇ ਨਹੀਂ ਪਹੁੰਚਣ ਦਿੱਤਾ ਗਿਆ। ਦਲਜੀਤ ਚੀਮਾ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਨੇ ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ’ਤੇ ਲੁਧਿਆਣਾ ਵਿੱਚ ਗਲਤ ਤੱਥ ਪੇਸ਼ ਕੀਤੇ ਹਨ।
ਇਹ ਵੀ ਪੜ੍ਹੋ: Punjab news: PAU ਦੇ ਬਾਹਰ ਸਿੱਧੂ ਮੂਸੇਵਾਲਾ ਦੇ ਇਨਸਾਫ ਲਈ ਕੀਤਾ ਪ੍ਰਦਰਸ਼ਨ, ਤਾਂ ਪੁਲਿਸ ਨੇ ਕੀਤੀ ਇਦਾਂ ਕਾਰਵਾਈ
'ਇਸ ਬਹਿਸ ’ਤੇ ਸਰਕਾਰ ਨੇ ਕਰੋੜਾਂ ਰੁਪਏ ਖਰਚ ਕੀਤੇ'
ਚੀਮਾ ਨੇ ਕਿਹਾ ਕਿ ਲੁਧਿਆਣਾ ਵਿੱਚ ਹੋਈ ਇਸ ਬਹਿਸ ’ਤੇ ਸਰਕਾਰ ਨੇ ਕਰੋੜਾਂ ਰੁਪਏ ਖਰਚ ਕੀਤੇ ਜਿਸ ਵਿੱਚ ਸਿਰਫ਼ ਸਰਕਾਰ ਦਾ ਪੱਖ ਹੀ ਪੇਸ਼ ਕੀਤਾ ਗਿਆ ਕਿਉਂਕਿ ਵਿਰੋਧੀ ਧਿਰ ਨੂੰ ਇਹ ਨਹੀਂ ਦੱਸਿਆ ਗਿਆ ਕਿ ਬਹਿਸ ਕਿਵੇਂ ਚਲਾਉਣੀ ਹੈ, ਕਿਹੜੇ ਮੁੱਦਿਆਂ ’ਤੇ ਚਲਾਉਣੀ ਹੈ ਅਤੇ ਕਿਹੜੇ-ਕਿਹੜੇ ਮਾਪਦੰਡ ਹੋਣਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Punjab Open Debate: ਕੌਣ ਦਰਦੀ, ਕੌਣ ਗ਼ੱਦਾਰ? ਅੱਜ ਸਾਰਾ ਹਿਸਾਬ ਕਰਨਾ ਸੀ…ਪਰ ਹੁਣ ਤੱਕ ਰਾਜ ਕਰਨ ਵਾਲੇ ਬਹਿਸ ਤੋਂ ਹੀ ਭੱਜ ਗਏ: ਸੀਐਮ ਮਾਨ