ਪੜਚੋਲ ਕਰੋ

Hoshiarpur News : ਦਸੂਹਾ-ਹੁਸ਼ਿਆਰਪੁਰ ਸੜਕ ਦਾ ਨਾਂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਨਾਂ ’ਤੇ ਹੋਵੇਗਾ : ਸੀਐਮ ਭਗਵੰਤ ਮਾਨ

Hoshiarpur News : ਸੂਬੇ ਦੇ ਅਮੀਰ ਵਿਰਸੇ ਬਾਰੇ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਸੂਹਾ-ਹੁਸ਼ਿਆਰਪੁਰ ਸੜਕ ਦਾ ਨਾਂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਨਾਂ ’ਤੇ ਰੱਖਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਮਹਾਨ ਯੋਧੇ ਸਰਦਾਰ ਜੱਸਾ ਸਿੰ

Hoshiarpur News : ਸੂਬੇ ਦੇ ਅਮੀਰ ਵਿਰਸੇ ਬਾਰੇ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਸੂਹਾ-ਹੁਸ਼ਿਆਰਪੁਰ ਸੜਕ ਦਾ ਨਾਂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਨਾਂ ’ਤੇ ਰੱਖਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਮਹਾਨ ਯੋਧੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ 300ਵੇਂ ਜਨਮ ਦਿਹਾੜੇ 'ਤੇ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਸੂਰਬੀਰਾਂ ਦੀ ਬਹਾਦਰੀ ਨੇ ਸਾਨੂੰ ਦੇਸ਼ ਲਈ ਹਮੇਸ਼ਾ ਨਿਰਸਵਾਰਥ ਕੁਰਬਾਨੀਆਂ ਕਰਨ ਲਈ ਪ੍ਰੇਰਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਮਹਾਨ ਸਿੱਖ ਗੁਰੂ ਸਾਹਿਬਾਨ ਨੇ ਸਾਨੂੰ ਜਬਰ-ਜ਼ੁਲਮ ਅਤੇ ਬੇਇਨਸਾਫ਼ੀ ਵਿਰੁਧ ਲੜਨ ਦਾ ਸੰਦੇਸ਼ ਦਿਤਾ ਹੈ ਅਤੇ ਸਰਦਾਰ ਜੱਸਾ ਸਿੰਘ ਵਰਗੇ ਯੋਧਿਆਂ ਨੇ ਮਹਾਨ ਗੁਰੂਆਂ ਦੇ ਪਾਏ ਪੂਰਨਿਆਂ ਉਤੇ ਪਹਿਰਾ ਦਿਤਾ। ਭਗਵੰਤ ਮਾਨ ਨੇ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅਸੀਂ ਅਜਿਹੀ ਸ਼ਾਨਦਾਰ ਵਿਰਾਸਤ ਦੇ ਵਾਰਸ ਹਾਂ, ਜਿਸ ਦੀ ਦੁਨੀਆਂ ਵਿਚ ਕੋਈ ਮਿਸਾਲ ਨਹੀਂ ਮਿਲਦੀ।

ਪੰਜਾਬ ਨੂੰ ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ ਵਿਚ ਮਾਡਲ ਸੂਬੇ ਵਜੋਂ ਵਿਕਸਤ ਕਰਨ ਲਈ ਆਪਣੀ ਸਰਕਾਰ ਦੇ ਦ੍ਰਿੜ ਸੰਕਲਪ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਨਾਲ ਪੰਜਾਬ ਵਾਸੀਆਂ ਦੇ ਸੁਪਨੇ ਸਾਕਾਰ ਕਰਨ ਲਈ ਲੋਕਾਂ ਦੀ ਲੰਮੀ ਉਡੀਕ ਪੂਰੀ ਹੋਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਪਵਿੱਤਰ ਧਰਤੀ ਨੂੰ ਮਹਾਨ ਗੁਰੂਆਂ, ਸੰਤਾਂ, ਪੀਰਾਂ ਤੇ ਪੈਗੰਬਰਾਂ ਦੀ ਬਖਸ਼ਿਸ਼ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਜਨਮ ਤੋਂ ਹੀ ਉੱਦਮੀ ਹਨ ਜਿਨ੍ਹਾਂ ਨੇ ਵਿਸ਼ਵ ਭਰ ਵਿਚ ਆਪਣਾ ਵੱਖਰਾ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਇਸ ਅਥਾਹ ਸਮਰੱਥਾ ਦੀ ਵਰਤੋਂ ਕਰਕੇ ਸੂਬੇ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਇਆ ਜਾਵੇ। ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਅਤੇ ਇਸ ਨੂੰ 'ਰੰਗਲਾ ਪੰਜਾਬ' ਬਣਾਉਣ ਲਈ ਇਸ ਸਮਰੱਥਾ ਦਾ ਵੱਧ ਤੋਂ ਵੱਧ ਲਾਹਾ ਚੁੱਕਣ ਲਈ ਵਚਨਬੱਧ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀ ਹਮੇਸ਼ਾ ਹਰ ਲੜਾਈ ਵਿਚ ਮੋਹਰੀ ਰਹੇ ਹਨ, ਜਿਸ ਕਾਰਨ ਸੂਬੇ ਨੂੰ ਦੇਸ਼ ਦੀ ਖੜਗਭੁਜਾ ਵਜੋਂ ਜਾਣਿਆ ਜਾਂਦਾ ਹੈ। ਸੂਬੇ ਵਿਚ ਬੇਰੋਜ਼ਗਾਰੀ ਵਿਰੁਧ ਸੰਘਰਸ਼ ਵਿੱਢਣ ਦਾ ਐਲਾਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਸ ਧਰਤੀ ’ਤੇ ਬੇਰੋਜ਼ਗਾਰੀ ਵਿਰੁਧ ਲੜਾਈ ਸ਼ੁਰੂ ਕੀਤੀ ਗਈ ਹੈ ਕਿਉਂਕਿ ਹੁਣ ਤਕ ਪਾਰਦਰਸ਼ੀ ਢੰਗ ਨਾਲ 29 ਹਜ਼ਾਰ ਸਰਕਾਰੀ ਨੌਕਰੀਆਂ ਨੌਜਵਾਨਾਂ ਨੂੰ ਦਿਤੀਆਂ ਜਾ ਚੁੱਕੀਆਂ ਹਨ। ਭ੍ਰਿਸ਼ਟ ਨੇਤਾਵਾਂ ਵਿਰੁਧ ਚੁੱਕੇ ਗਏ ਕਦਮਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਆਗੂਆਂ ਤੋਂ ਇਕ-ਇਕ ਪੈਸਾ ਵਸੂਲਿਆ ਜਾਵੇਗਾ ਅਤੇ ਇਸ ਪੈਸੇ ਦੀ ਵਰਤੋਂ ਸੂਬੇ ਦੇ ਵਿਕਾਸ ਲਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਟੈਕਸ ਦਾਤਾਵਾਂ ਦੇ ਪੈਸੇ ਦੀ ਲੁੱਟ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਮਾੜੇ ਕੰਮਾਂ ਲਈ ਬਖਸ਼ਿਆ ਨਹੀਂ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਭ੍ਰਿਸ਼ਟ ਨੇਤਾਵਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ ਅਤੇ ਉਨ੍ਹਾਂ ਨੂੰ ਸਲਾਖਾਂ ਪਿੱਛੇ ਡੱਕ ਦਿਤਾ ਗਿਆ ਅਤੇ ਹੋਰਾਂ ਨੂੰ ਅਜਿਹੀ ਸਜ਼ਾ ਭੁਗਤਣੀ ਪਵੇਗੀ।

ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਬਹਾਦਰ ਨਾਇਕ ਨੇ ਦੇਸ਼ ਦੀ ਪ੍ਰਭੂਸੱਤਾ ਦੀ ਰਾਖੀ ਲਈ 11 ਲੜਾਈਆਂ ਲੜੀਆਂ ਸਨ। ਉਨ੍ਹਾਂ ਕਿਹਾ ਕਿ ਇਸ ਮਹਾਨ ਨਾਇਕ ਦੇ ਰਾਹ 'ਤੇ ਚੱਲਦਿਆਂ ਸੂਬਾ ਸਰਕਾਰ ਨੇ ਵੀ ਭ੍ਰਿਸ਼ਟਾਚਾਰ ਵਿਰੁਧ ਜੰਗ ਛੇੜੀ ਹੋਈ ਹੈ। ਭਗਵੰਤ ਮਾਨ ਨੇ ਕਿਹਾ ਕਿ ਭ੍ਰਿਸ਼ਟਾਚਾਰ ਵਿਚ ਲਿਪਤ ਕਈ ਨੇਤਾਵਾਂ ਨੂੰ ਸਲਾਖਾਂ ਪਿੱਛੇ ਡੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸੱਤਾਧਾਰੀ ਪਾਰਟੀ ਨਾਲ ਸਬੰਧਤ ਕੋਈ ਆਗੂ ਵੀ ਭ੍ਰਿਸ਼ਟਾਚਾਰ ਦਾ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।

ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਯੋਗਦਾਨ ਨੂੰ ਚੇਤੇ ਕਰਦਿਆਂ ਮੁੱਖ ਮੰਤਰੀ ਨੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਵਾਅਦਾ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਵੀ ਖਟਕੜ ਕਲਾਂ ਦੀ ਪਵਿੱਤਰ ਧਰਤੀ 'ਤੇ ਸੰਕਲਪ ਲੈ ਕੇ ਅਹੁਦਾ ਸੰਭਾਲਿਆ ਸੀ। ਭਗਵੰਤ ਮਾਨ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨਾਲ ਮੁਗਲਾਂ ਦੇ ਜ਼ੁਲਮ ਵਿਰੁਧ ਅਨੇਕਾਂ ਲੜਾਈਆਂ ਲੜਨ ਵਾਲੇ ਆਪਣੇ ਦਾਦਾ ਜੀ ਹਰਦਾਸ ਸਿੰਘ ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਕਦੇ ਵੀ ਹਮਲਾਵਰਾਂ ਦੇ ਜ਼ੁਲਮ ਅੱਗੇ ਸਿਰ ਨਹੀਂ ਝੁਕਾਇਆ ਸੀ। ਉਹ ਉਸ ਸਮੇਂ ਦੇ ਦੌਰਾਨ ਉੱਘੇ ਸਿੱਖ ਆਗੂ ਸਨ ਜੋ ਰਾਮਗੜ੍ਹੀਆ ਮਿਸਲ ਦਾ ਸਰਦਾਰ ਬਣੇ।
 
ਇਨ੍ਹਾਂ ਮਹਾਨ ਨਾਇਕਾਂ ਨੂੰ ਨਜ਼ਰਅੰਦਾਜ਼ ਕਰਨ ਲਈ ਪਿਛਲੀਆਂ ਸੂਬਾ ਸਰਕਾਰਾਂ ਵਿਰੁਧ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਇਸ ਨਾਲਾਇਕੀ ਕਾਰਨ ਸੂਬੇ ਦੇ ਨੌਜਵਾਨਾਂ ਨੂੰ ਇਨ੍ਹਾਂ ਨਾਇਕਾਂ ਦੇ ਯੋਗਦਾਨ ਬਾਰੇ ਜਾਣਕਾਰੀ ਨਹੀਂ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਅਹੁਦਾ ਸੰਭਾਲਣ ਤੋਂ ਬਾਅਦ ਕੌਮ ਦੇ ਨਿਰਮਾਤਾਵਾਂ ਦੇ ਨਾਂ 'ਤੇ ਕਈ ਪ੍ਰਾਜੈਕਟ ਸ਼ੁਰੂ ਕੀਤੇ ਹਨ। ਭਗਵੰਤ ਮਾਨ ਨੇ ਜ਼ਿਲ੍ਹੇ ਲਈ ਇਕ ਕਾਲਜ ਸਮੇਤ ਵੱਖ-ਵੱਖ ਪ੍ਰਾਜੈਕਟਾਂ ਅਤੇ ਸੜਕਾਂ ਨੂੰ ਮਜ਼ਬੂਤ ਅਤੇ ਚੌੜਾ ਕਰਨ ਦੇ ਪ੍ਰਾਜੈਕਟਾਂ ਦਾ ਵੀ ਐਲਾਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਜ਼ਿਲ੍ਹੇ ਨੂੰ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕੀਤਾ ਜਾਵੇਗਾ ਅਤੇ ਇਸ ਸਬੰਧੀ ਵੱਖ-ਵੱਖ ਜਲ ਪ੍ਰਾਜੈਕਟ ਵੀ ਸ਼ੁਰੂ ਕੀਤੇ ਜਾਣਗੇ ਜਿਸ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਹੋਣਗੇ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਸਰਕਾਰੀ ਖਜ਼ਾਨੇ ਦੀ ਸਹੀ ਅਤੇ ਯੋਗ ਵਰਤੋਂ ਲਈ ਹਰ ਭਾਈਵਾਲ ਦੇ ਸੁਝਾਅ ਤੇ ਸਲਾਹ ਨਾਲ ਨੀਤੀਆਂ ਜਾਂ ਪ੍ਰਾਜੈਕਟ ਉਲੀਕ ਰਹੀ ਹੈ।ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਸ਼ਖਸੀਅਤਾਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਨੂੰ ਮੁਕੰਮਲ ਕਰਕੇ ਜ਼ਿਲ੍ਹੇ ਵਿਚੋਂ ਪੱਛੜੇ ਖੇਤਰ ਦਾ ਟੈਗ ਹਟਾ ਦਿਤਾ ਜਾਵੇਗਾ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Controversy of Cancer:  ਵੱਡੇ ਡਾਕਟਰਾਂ ਨੇ ਕਿਹਾ ਕੈਂਸਰ ਦਾ ਨਹੀਂ ਕੋਈ ਜਾਦੂਈ ਫਾਰਮੂਲਾ, ਸਿੱਧੂ ਦੀਆਂ ਗੱਲਾਂ 'ਚ ਨਾ ਆਓ, ਸਾਰੇ ਦਾਅਵੇ ਨੇ ਗ਼ਲਤ
Controversy of Cancer: ਵੱਡੇ ਡਾਕਟਰਾਂ ਨੇ ਕਿਹਾ ਕੈਂਸਰ ਦਾ ਨਹੀਂ ਕੋਈ ਜਾਦੂਈ ਫਾਰਮੂਲਾ, ਸਿੱਧੂ ਦੀਆਂ ਗੱਲਾਂ 'ਚ ਨਾ ਆਓ, ਸਾਰੇ ਦਾਅਵੇ ਨੇ ਗ਼ਲਤ
IND vs AUS: ਭਾਰਤ ਨੇ ਪਰਥ ਟੈਸਟ ‘ਚ ਆਸਟ੍ਰੇਲੀਆ ਨੂੰ ਕੀਤਾ ਚਿੱਤ, ਜਿੱਤ ਨਾਲ ਕੀਤੀ ਬਾਰਡਰ-ਗਾਵਸਕਰ ਟਰਾਫੀ ਦੀ ਸ਼ੁਰੂਆਤ
IND vs AUS: ਭਾਰਤ ਨੇ ਪਰਥ ਟੈਸਟ ‘ਚ ਆਸਟ੍ਰੇਲੀਆ ਨੂੰ ਕੀਤਾ ਚਿੱਤ, ਜਿੱਤ ਨਾਲ ਕੀਤੀ ਬਾਰਡਰ-ਗਾਵਸਕਰ ਟਰਾਫੀ ਦੀ ਸ਼ੁਰੂਆਤ
Punjab News: ਜਲੰਧਰ 'ਚ ਡੋਲੀ ਵਾਲੀ ਕਾਰ ਨੂੰ ਪੁਲਿਸ ਨੇ ਪਾਇਆ ‘ਸ਼ਗਨ’ ! ਕਾਲੇ ਸ਼ੀਸ਼ੇ ਹੋਣ ਕਰਕੇ ਲਿਮੋਜ਼ਿਨ ਦਾ ਕੱਟਿਆ ਮੋਟਾ ਚਲਾਨ
Punjab News: ਜਲੰਧਰ 'ਚ ਡੋਲੀ ਵਾਲੀ ਕਾਰ ਨੂੰ ਪੁਲਿਸ ਨੇ ਪਾਇਆ ‘ਸ਼ਗਨ’ ! ਕਾਲੇ ਸ਼ੀਸ਼ੇ ਹੋਣ ਕਰਕੇ ਲਿਮੋਜ਼ਿਨ ਦਾ ਕੱਟਿਆ ਮੋਟਾ ਚਲਾਨ
ਅੱਜ ਮੁੱਖ ਮੰਤਰੀ ਦੇਣਗੇ ਵੱਡਾ ਤੋਹਫਾ, ਇਨ੍ਹਾਂ ਨੌਜਵਾਨਾਂ ਨੂੰ ਮਿਲਣਗੇ ਨਿਯੁਕਤੀ ਪੱਤਰ
ਅੱਜ ਮੁੱਖ ਮੰਤਰੀ ਦੇਣਗੇ ਵੱਡਾ ਤੋਹਫਾ, ਇਨ੍ਹਾਂ ਨੌਜਵਾਨਾਂ ਨੂੰ ਮਿਲਣਗੇ ਨਿਯੁਕਤੀ ਪੱਤਰ
Advertisement
ABP Premium

ਵੀਡੀਓਜ਼

Kabbadi Player| ਪੱਟੀ 'ਚ ਮਸ਼ਹੂਰ ਕਬੱਡੀ ਖਿਡਾਰੀ 'ਤੇ ਚਲਾਈਆਂ ਗੋਲੀਆਂਵਿਆਹ ਵਾਲੇ ਘਰ 'ਚ ਹੋਇਆ ਹਾਦਸਾ, ਵਿਛ ਗਿਆ ਸੱਥਰ |Fatehgarh Sahib |ਝਗੜੇ ਦੌਰਾਨ ਦਿਨ ਦਿਹਾੜੇ ਤਾੜ-ਤਾੜ ਚੱਲੀਆਂ ਗੋਲੀਆਂਘਰ 'ਚ ਹੋਈ ਨਿੱਕੀ ਜਿਹੀ ਗੱਲ 'ਤੇ ਲੜਾਈ, ਪਤੀ ਨੇ ਚੁੱਕਿਆ ਖੌਫਨਾਕ ਕਦਮ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Controversy of Cancer:  ਵੱਡੇ ਡਾਕਟਰਾਂ ਨੇ ਕਿਹਾ ਕੈਂਸਰ ਦਾ ਨਹੀਂ ਕੋਈ ਜਾਦੂਈ ਫਾਰਮੂਲਾ, ਸਿੱਧੂ ਦੀਆਂ ਗੱਲਾਂ 'ਚ ਨਾ ਆਓ, ਸਾਰੇ ਦਾਅਵੇ ਨੇ ਗ਼ਲਤ
Controversy of Cancer: ਵੱਡੇ ਡਾਕਟਰਾਂ ਨੇ ਕਿਹਾ ਕੈਂਸਰ ਦਾ ਨਹੀਂ ਕੋਈ ਜਾਦੂਈ ਫਾਰਮੂਲਾ, ਸਿੱਧੂ ਦੀਆਂ ਗੱਲਾਂ 'ਚ ਨਾ ਆਓ, ਸਾਰੇ ਦਾਅਵੇ ਨੇ ਗ਼ਲਤ
IND vs AUS: ਭਾਰਤ ਨੇ ਪਰਥ ਟੈਸਟ ‘ਚ ਆਸਟ੍ਰੇਲੀਆ ਨੂੰ ਕੀਤਾ ਚਿੱਤ, ਜਿੱਤ ਨਾਲ ਕੀਤੀ ਬਾਰਡਰ-ਗਾਵਸਕਰ ਟਰਾਫੀ ਦੀ ਸ਼ੁਰੂਆਤ
IND vs AUS: ਭਾਰਤ ਨੇ ਪਰਥ ਟੈਸਟ ‘ਚ ਆਸਟ੍ਰੇਲੀਆ ਨੂੰ ਕੀਤਾ ਚਿੱਤ, ਜਿੱਤ ਨਾਲ ਕੀਤੀ ਬਾਰਡਰ-ਗਾਵਸਕਰ ਟਰਾਫੀ ਦੀ ਸ਼ੁਰੂਆਤ
Punjab News: ਜਲੰਧਰ 'ਚ ਡੋਲੀ ਵਾਲੀ ਕਾਰ ਨੂੰ ਪੁਲਿਸ ਨੇ ਪਾਇਆ ‘ਸ਼ਗਨ’ ! ਕਾਲੇ ਸ਼ੀਸ਼ੇ ਹੋਣ ਕਰਕੇ ਲਿਮੋਜ਼ਿਨ ਦਾ ਕੱਟਿਆ ਮੋਟਾ ਚਲਾਨ
Punjab News: ਜਲੰਧਰ 'ਚ ਡੋਲੀ ਵਾਲੀ ਕਾਰ ਨੂੰ ਪੁਲਿਸ ਨੇ ਪਾਇਆ ‘ਸ਼ਗਨ’ ! ਕਾਲੇ ਸ਼ੀਸ਼ੇ ਹੋਣ ਕਰਕੇ ਲਿਮੋਜ਼ਿਨ ਦਾ ਕੱਟਿਆ ਮੋਟਾ ਚਲਾਨ
ਅੱਜ ਮੁੱਖ ਮੰਤਰੀ ਦੇਣਗੇ ਵੱਡਾ ਤੋਹਫਾ, ਇਨ੍ਹਾਂ ਨੌਜਵਾਨਾਂ ਨੂੰ ਮਿਲਣਗੇ ਨਿਯੁਕਤੀ ਪੱਤਰ
ਅੱਜ ਮੁੱਖ ਮੰਤਰੀ ਦੇਣਗੇ ਵੱਡਾ ਤੋਹਫਾ, ਇਨ੍ਹਾਂ ਨੌਜਵਾਨਾਂ ਨੂੰ ਮਿਲਣਗੇ ਨਿਯੁਕਤੀ ਪੱਤਰ
8th Pay Commission: ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਨਵੇਂ ਸਾਲ 'ਚ ਮਿਲਣਗੇ ਤੋਹਫ਼ੇ, ਤਨਖ਼ਾਹ 'ਚ 186 ਫੀਸਦੀ ਵਾਧਾ ਸੰਭਵ, ਜਾਣੋ ਕਿੰਨੀ ਵਧੇਗੀ ਪੈਨਸ਼ਨ ?
ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਨਵੇਂ ਸਾਲ 'ਚ ਮਿਲਣਗੇ ਤੋਹਫ਼ੇ, ਤਨਖ਼ਾਹ 'ਚ 186 ਫੀਸਦੀ ਵਾਧਾ ਸੰਭਵ, ਜਾਣੋ ਕਿੰਨੀ ਵਧੇਗੀ ਪੈਨਸ਼ਨ ?
IPL 2025 Auction: 72 ਖਿਡਾਰੀਆਂ 'ਤੇ ਖਰਚ ਹੋਏ 467.95 ਕਰੋੜ, ਸਭ ਤੋਂ ਮਹਿੰਗੇ ਭਾਰਤੀ ਰਿਸ਼ਭ ਪੰਤ ਅਤੇ ਵਿਦੇਸ਼ੀ ਜੋਸ ਬਟਲਰ ਬਣੇ, ਵੇਖੋ Sold-Unsold ਦੀ ਪੂਰੀ ਲਿਸਟ
72 ਖਿਡਾਰੀਆਂ 'ਤੇ ਖਰਚ ਹੋਏ 467.95 ਕਰੋੜ, ਸਭ ਤੋਂ ਮਹਿੰਗੇ ਭਾਰਤੀ ਰਿਸ਼ਭ ਪੰਤ ਅਤੇ ਵਿਦੇਸ਼ੀ ਜੋਸ ਬਟਲਰ ਬਣੇ, ਵੇਖੋ Sold-Unsold ਦੀ ਪੂਰੀ ਲਿਸਟ
ਪਾਕਿਸਤਾਨ ਤੋਂ ਬਾਅਦ ਨੇਪਾਲ ਵੀ ਹੋਇਆ ਕੰਗਾਲ, ਡ੍ਰੈਗਨ ਦੀ ਦੋਸਤੀ ਬਣੀ ਵਜ੍ਹਾ
ਪਾਕਿਸਤਾਨ ਤੋਂ ਬਾਅਦ ਨੇਪਾਲ ਵੀ ਹੋਇਆ ਕੰਗਾਲ, ਡ੍ਰੈਗਨ ਦੀ ਦੋਸਤੀ ਬਣੀ ਵਜ੍ਹਾ
ਵਿਦੇਸ਼ ਘੁੰਮਣਾ ਚਾਹੁੰਦੇ ਹੋ ਤਾਂ ਨੋਟ ਕਰ ਲਓ ਇਨ੍ਹਾਂ ਦੇਸ਼ਾਂ ਦੇ ਨਾਮ, ਇੱਥੇ ਭਾਰਤੀਆਂ ਨੂੰ ਨਹੀਂ ਪੈਂਦੀ ਵੀਜ਼ੇ ਦੀ ਲੋੜ
ਵਿਦੇਸ਼ ਘੁੰਮਣਾ ਚਾਹੁੰਦੇ ਹੋ ਤਾਂ ਨੋਟ ਕਰ ਲਓ ਇਨ੍ਹਾਂ ਦੇਸ਼ਾਂ ਦੇ ਨਾਮ, ਇੱਥੇ ਭਾਰਤੀਆਂ ਨੂੰ ਨਹੀਂ ਪੈਂਦੀ ਵੀਜ਼ੇ ਦੀ ਲੋੜ
Embed widget