ਪੜਚੋਲ ਕਰੋ

ਮੋਗਾ 'ਚ ਮਜ਼ਦੂਰ ਦੀ ਧੀ ਬਣੀ ਜੱਜ, ਗਰੀਬੀ ਨੂੰ ਨਹੀਂ ਬਣਨ ਦਿੱਤਾ ਅੜਿੱਕਾ

ਹੌਸਲੇ ਬੁਲੰਦ ਹੋਣ ਤਾਂ ਦੁਨੀਆਂ ’ਚ ਹਰ ਚੀਜ਼ ਹਾਸਲ ਹੋ ਜਾਂਦੀ ਹੈ। ਅਜਿਹਾ ਹੀ ਕੁਝ ਇੱਥੇ ਪਿੰਡਾਂ ਦੇ ਸਰਕਾਰੀ ਸਕੂਲਾਂ ’ਚ ਪੜ੍ਹੀ ਦਿਹਾੜੀਦਾਰ ਕਾਮੇ ਦੀ ਧੀ ਨੇ ਕਰ ਦਿਖਾਇਆ ਹੈ। ਉਸ ਨੇ ਪੰਜਾਬ ਸਿਵਲ ਸਰਵਿਸਿਜ ਜੁਡੀਸ਼ੀਅਲ ਪੇਪਰ ਵਿੱਚ ਰਾਖਵੇਂ ਕੋਟੇ ’ਚੋਂ ਜੱਜ ਬਣਨ ’ਚ ਸਫ਼ਲਤਾ ਹਾਸਲ ਕੀਤੀ ਹੈ।

ਮੋਗਾ: ਹੌਸਲੇ ਬੁਲੰਦ ਹੋਣ ਤਾਂ ਦੁਨੀਆਂ ’ਚ ਹਰ ਚੀਜ਼ ਹਾਸਲ ਹੋ ਜਾਂਦੀ ਹੈ। ਅਜਿਹਾ ਹੀ ਕੁਝ ਇੱਥੇ ਪਿੰਡਾਂ ਦੇ ਸਰਕਾਰੀ ਸਕੂਲਾਂ ’ਚ ਪੜ੍ਹੀ ਦਿਹਾੜੀਦਾਰ ਕਾਮੇ ਦੀ ਧੀ ਨੇ ਕਰ ਦਿਖਾਇਆ ਹੈ। ਉਸ ਨੇ ਪੰਜਾਬ ਸਿਵਲ ਸਰਵਿਸਿਜ ਜੁਡੀਸ਼ੀਅਲ ਪੇਪਰ ਵਿੱਚ ਰਾਖਵੇਂ ਕੋਟੇ ’ਚੋਂ ਜੱਜ ਬਣਨ ’ਚ ਸਫ਼ਲਤਾ ਹਾਸਲ ਕੀਤੀ ਹੈ। ਪਿੰਡ ਮਹਿਣਾ ਦੇ ਮੁਸਲਮਾਨ ਪਰਿਵਾਰ ਦੀ ਵਕੀਲਾਂ ਬੀਬੀ ਨੇ ਪਹਿਲੀ ਜਮਾਤ ਤੋਂ 10ਵੀਂ ਜਮਾਤ ਦੀ ਪੜ੍ਹਾਈ ਆਪਣੇ ਪਿੰਡ ਤੇ 11ਵੀਂ ਜਮਾਤ ਦੀ ਪੜ੍ਹਾਈ ਨੇੜਲੇ ਪਿੰਡ ਨੱਥੂਵਾਲਾ ਜਦੀਦ ਦੇ ਸਰਕਾਰੀ ਸਕੂਲ ’ਚੋਂ ਤੇ ਗ੍ਰੈਜੂਏਸ਼ਨ ਦੀ ਪੜ੍ਹਾਈ ਆਪਣੇ ਪਿੰਡ ਦੇ ਹੀ ਪ੍ਰਾਈਵੇਟ ਕਾਲਜ ’ਚੋਂ ਕੀਤੀ। ਘਰ ਦੇ ਹਾਲਾਤ ਉਸ ਨੂੰ ਪੜ੍ਹਾਈ ਲਈ ਇਜਾਜ਼ਤ ਨਹੀਂ ਦਿੰਦੇ ਸਨ ਪਰ ਉਸ ਦੇ ਮਨ ’ਚ ਬੀਐੱਡ ਕਰਨ ਦਾ ਵਿਚਾਰ ਸੀ। ਪਿੰਡ ਦੇ ਪਰਵਾਸੀ ਪੰਜਾਬੀ ਕੁਲਦੀਪ ਸਿੰਘ ਗਿੱਲ ਨੇ ਕਾਨੂੰਨ ਦੀ ਪੜ੍ਹਾਈ ਦਾ ਭਾਰ ਚੁੱਕਣ ਦਾ ਹੌਸਲਾ ਦਿੱਤਾ। ਇਸ ਹੌਸਲੇ ’ਤੇ ਉਸ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਸਾਲ 2016 ਵਿੱਚ 3 ਸਾਲਾ ਐਲਐਲਬੀ ਦੀ ਪੜ੍ਹਾਈ ਕਰਨ ਮਗਰੋਂ ਕੁਰਕੂਸ਼ੇਤਰ ਯੂਨੀਵਰਸਿਟੀ ਤੋਂ ਐਲਐਲਐਮ ਕੀਤੀ। ਸਮਾਜ ਵਿੱਚ ਜੱਜਾਂ ਦਾ ਬਹੁਤ ਸਨਮਾਨ ਹੈ। ਇਸੇ ਕਾਰਨ ਉਸ ਦੀ ਨਿਆਂਇਕ ਸੇਵਾਵਾਂ ਪ੍ਰਤੀ ਖਿੱਚ ਪੈਦਾ ਹੋਈ। ਉਸ ਨੇ ਪੰਜਾਬ ਸਿਵਲ ਸਰਵਿਸਿਜ ਜੁਡੀਸ਼ੀਅਲ ਪੇਪਰ ਦਿੱਤੇ ਤੇ ਬਿਨਾਂ ਕਿਸੇ ਕੋਚਿੰਗ ਤੋਂ ਦੂਜੀ ਹੀ ਕੋਸ਼ਿਸ਼ ਵਿੱਚ ਉਸ ਨੂੰ ਰਾਖਵੇਂ ਕੋਟੇ ’ਚੋਂ ਜੱਜ ਬਣਨ ਦੀ ਸਫ਼ਲਤਾ ਮਿਲੀ। ਉਸ ਨੇ ਇਸ ਸਫ਼ਲਤਾ ਦਾ ਸਿਹਰਾ ਪਰਵਾਸੀ ਪੰਜਾਬੀ ਕੁਲਦੀਪ ਸਿੰਘ ਗਿੱਲ ਤੇ ਆਪਣੇ ਭਰਾ ਸਲੀਮ ਮੁਹੰਮਦ ਨੂੰ ਦਿੱਤਾ ਹੈ। ਬੀਬੀ ਨੇ ਦੱਸਿਆ ਕਿ ਉਸ ਦਾ ਪਿਤਾ ਰਮਜ਼ਾਨ ਖਾਨ ਫੈਕਟਰੀ ’ਚ ਮਜ਼ਦੂਰੀ ਕਰ ਕੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ ਤੇ ਹੁਣ ਬਿਮਾਰੀ ਕਾਰਨ ਕਰੀਬ 6 ਸਾਲ ਤੋਂ ਉਹ ਕੰਮ ਕਰਨ ਤੋਂ ਵੀ ਅਸਮਰਥ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਸਪੀਕਰ ਕੁਲਤਾਰ ਸੰਧਵਾਂ ਨੇ CM ਬਣਨ ਨੂੰ ਲੈ ਕੇ ਦਿੱਤਾ ਵੱਡਾ ਬਿਆਨ! ਬੋਲੇ- ਪਾਰਟੀ ਨੇ ਜੋ ਡਿਊਟੀ...

ਇਨ੍ਹਾਂ 4 ਸ਼ਰਤਾਂ 'ਤੇ ਹੀ ਡਾਕਟਰ ਹਟਾ ਸਕਦੇ ਲਾਈਫ ਸਪੋਰਟ, ਸਿਹਤ ਮੰਤਰਾਲੇ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼

ਸਾਰੇ ਹਵਾਈ ਜਹਾਜ਼ ਚਿੱਟੇ ਹੀ ਕਿਉਂ ਬਣਾਏ ਜਾਂਦੇ...ਲਾਲ, ਪੀਲੇ ਜਾਂ ਨੀਲੇ ਕਿਉਂ ਨਹੀਂ ਹੁੰਦੇ ?

Dhoom 4: ਧੂਮ 4 'ਚ ਰਣਬੀਰ ਕਪੂਰ ਦੀ ਐਂਟਰੀ, ਅਭਿਸ਼ੇਕ ਬੱਚਨ ਹੋਏ ਬਾਹਰ! ਯੂਜ਼ਰਸ ਬੋਲੇ-ਗਾਰੰਟੀ ਹੈ ਫਲਾਪ ਹੋਏਗੀ
Dhoom 4: ਧੂਮ 4 'ਚ ਰਣਬੀਰ ਕਪੂਰ ਦੀ ਐਂਟਰੀ, ਅਭਿਸ਼ੇਕ ਬੱਚਨ ਹੋਏ ਬਾਹਰ! ਯੂਜ਼ਰਸ ਬੋਲੇ-ਗਾਰੰਟੀ ਹੈ ਫਲਾਪ ਹੋਏਗੀ
Advertisement
ABP Premium

ਵੀਡੀਓਜ਼

Action Mode 'ਚ ਨਜਰ ਆਏ MLA ਗੋਗੀ ਨੇ ਕਿਹਾ, ਟ੍ਰੀਟਮੈਂਟ ਪਲਾਂਟ ਦੀ ਹੋਵੇਗੀ ਵਿਜੀਲੈਂਸ ਜਾਂਚਕੀ ਸਪੀਕਰ ਕੁਲਤਾਰ ਸੰਧਵਾ ਨੂੰ ਬਣਾਇਆ ਜਾ ਰਿਹਾ ਕਾਰਜਕਾਰੀ ਮੁੱਖ ਮੰਤਰੀ?ਪਰਾਲੀ ਸਾੜਨ ਨੂੰ ਰੋਕਣ ਲਈ ਪੰਜਾਬ ਸਰਕਾਰ ਕੀ ਕਰ ਰਹੀ, NGT ਨੇ ਮੰਗੇ ਜਵਾਬCM ਭਗਵੰਤ ਮਾਨ ਦੀ ਸਿਹਤ 'ਚ ਹੋਇਆ ਸੁਧਾਰ, ਪਰ ਅਜੇ ਵੀ ਹਸਪਤਾਲ ਦਾਖਿਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸਪੀਕਰ ਕੁਲਤਾਰ ਸੰਧਵਾਂ ਨੇ CM ਬਣਨ ਨੂੰ ਲੈ ਕੇ ਦਿੱਤਾ ਵੱਡਾ ਬਿਆਨ! ਬੋਲੇ- ਪਾਰਟੀ ਨੇ ਜੋ ਡਿਊਟੀ...
Punjab News: ਸਪੀਕਰ ਕੁਲਤਾਰ ਸੰਧਵਾਂ ਨੇ CM ਬਣਨ ਨੂੰ ਲੈ ਕੇ ਦਿੱਤਾ ਵੱਡਾ ਬਿਆਨ! ਬੋਲੇ- ਪਾਰਟੀ ਨੇ ਜੋ ਡਿਊਟੀ...
ਇਨ੍ਹਾਂ 4 ਸ਼ਰਤਾਂ 'ਤੇ ਹੀ ਡਾਕਟਰ ਹਟਾ ਸਕਦੇ ਲਾਈਫ ਸਪੋਰਟ, ਸਿਹਤ ਮੰਤਰਾਲੇ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼
ਇਨ੍ਹਾਂ 4 ਸ਼ਰਤਾਂ 'ਤੇ ਹੀ ਡਾਕਟਰ ਹਟਾ ਸਕਦੇ ਲਾਈਫ ਸਪੋਰਟ, ਸਿਹਤ ਮੰਤਰਾਲੇ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼
ਸਾਰੇ ਹਵਾਈ ਜਹਾਜ਼ ਚਿੱਟੇ ਹੀ ਕਿਉਂ ਬਣਾਏ ਜਾਂਦੇ...ਲਾਲ, ਪੀਲੇ ਜਾਂ ਨੀਲੇ ਕਿਉਂ ਨਹੀਂ ਹੁੰਦੇ ?
ਸਾਰੇ ਹਵਾਈ ਜਹਾਜ਼ ਚਿੱਟੇ ਹੀ ਕਿਉਂ ਬਣਾਏ ਜਾਂਦੇ...ਲਾਲ, ਪੀਲੇ ਜਾਂ ਨੀਲੇ ਕਿਉਂ ਨਹੀਂ ਹੁੰਦੇ ?
Dhoom 4: ਧੂਮ 4 'ਚ ਰਣਬੀਰ ਕਪੂਰ ਦੀ ਐਂਟਰੀ, ਅਭਿਸ਼ੇਕ ਬੱਚਨ ਹੋਏ ਬਾਹਰ! ਯੂਜ਼ਰਸ ਬੋਲੇ-ਗਾਰੰਟੀ ਹੈ ਫਲਾਪ ਹੋਏਗੀ
Dhoom 4: ਧੂਮ 4 'ਚ ਰਣਬੀਰ ਕਪੂਰ ਦੀ ਐਂਟਰੀ, ਅਭਿਸ਼ੇਕ ਬੱਚਨ ਹੋਏ ਬਾਹਰ! ਯੂਜ਼ਰਸ ਬੋਲੇ-ਗਾਰੰਟੀ ਹੈ ਫਲਾਪ ਹੋਏਗੀ
Online Shopping ਰਾਹੀਂ ਹੁੰਦੀ ਵੱਡੀ ਧੋਖਾਧੜੀ, ਖਰੀਦਦਾਰੀ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

Cancer: ਸ਼ਰਾਬ ਪੀਣ ਨਾਲ ਹੋ ਸਕਦੇ ਕਈ ਤਰ੍ਹਾਂ ਦੇ ਕੈਂਸਰ, ਜਾਣ ਕੇ ਹੋ ਜਾਵੋਗੇ ਹੈਰਾਨ

World Heart Day 2024: ਜਾਣੋ ਕਿਸ ਉਮਰ ਵਿੱਚ ਦਿਲ ਦੇ ਦੌਰੇ ਦਾ ਸਭ ਤੋਂ ਵੱਧ ਖਤਰਾ ਹੁੰਦਾ? ਲੱਛਣ ਪਛਾਣ ਇੰਝ ਕਰੋ ਬਚਾਅ

SGPC ਦਾ ਸ਼ਲਾਘਾਯੋਗ ਉਪਰਾਲਾ, ਸਾਬਤ ਸੂਰਤ Olympian ਜਰਮਨਪ੍ਰੀਤ ਸਿੰਘ ਨੂੰ 5 ਲੱਖ ਰੁਪਏ ਨਾਲ ਕੀਤਾ ਸਨਮਾਨਿਤ

Embed widget