ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 33, ਤਰਨਤਾਰਨ 'ਚ 16 ਮੌਤਾਂ
ਪੰਜਾਬ ਦੇ ਅੰਮ੍ਰਿਤਸਰ, ਤਰਨ ਤਾਰਨ ਅਤੇ ਬਟਾਲਾ 'ਚ ਹੁਣ ਤੱਕ 33 ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਹੋ ਗਈ ਹੈ।ਜਿਸ ਵਿੱਚ ਇੱਕਲੇ ਤਰਨਤਾਰਨ ਤੋਂ ਹੀ 16 ਮੌਤਾਂ ਦੀ ਖ਼ਬਰ ਹੈ।ਇਸ ਤੋਂ ਪਹਿਲਾਂ 21 ਲੋਕਾਂ ਦੀ ਮੌਤ ਦੀ ਪੁਸ਼ਟੀ ਪੁਲਿਸ ਵਲੋਂ ਕੀਤੀ ਗਈ ਸੀ।
ਚੰਡੀਗੜ੍ਹ: ਪੰਜਾਬ ਦੇ ਅੰਮ੍ਰਿਤਸਰ, ਤਰਨ ਤਾਰਨ ਅਤੇ ਬਟਾਲਾ 'ਚ ਹੁਣ ਤੱਕ 33 ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਹੋ ਗਈ ਹੈ।ਜਿਸ ਵਿੱਚ ਇੱਕਲੇ ਤਰਨਤਾਰਨ ਤੋਂ ਹੀ 16 ਮੌਤਾਂ ਦੀ ਖ਼ਬਰ ਹੈ।ਇਸ ਤੋਂ ਪਹਿਲਾਂ 21 ਲੋਕਾਂ ਦੀ ਮੌਤ ਦੀ ਪੁਸ਼ਟੀ ਪੁਲਿਸ ਵਲੋਂ ਕੀਤੀ ਗਈ ਸੀ।ਹੁਣ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਤੇ ਮੈਜਿਸਟਰੀਅਲ ਜਾਂਚ ਦੇ ਆਦੇਸ਼ ਦਿੱਤੇ ਹਨ। ਪੁਲਿਸ ਨੇ ਸੂਚਨਾ ਮਿਲਣ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਪੰਜਾਬ ਤੋਂ ਬੁਰੀ ਖਬਰ! ਜ਼ਹਿਰੀਲੀ ਸ਼ਰਾਬ ਨਾਲ 21 ਮੌਤਾਂ, ਕੈਪਟਨ ਵੱਲੋਂ ਜਾਂਚ ਦੇ ਹੁਕਮ
ਮਾਮਲਾ ਮੁੱਛਲ ਸਣੇ ਕਈ ਪਿੰਡਾਂ ਦਾ ਹੈ। ਵੀਰਵਾਰ ਤੋਂ ਲੈ ਕੇ ਹੁਣ ਤੱਕ ਜ਼ਹਿਰੀਲੀ ਸ਼ਰਾਬ ਪੀਣ 30 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਤਰਨ ਤਾਰਨ 'ਚ 15, ਅੰਮ੍ਰਿਤਸਰ 'ਚ ਦੋ ਤੇ ਬਟਾਲਾ 'ਚ ਵੀ ਅੱਜ ਦੋ ਮੌਤਾਂ ਹੋਈਆਂ। ਦੋ ਦਿਨਾਂ ਅੰਦਰ ਹੀ ਅੰਮ੍ਰਿਤਸਰ 'ਚ 9 ਤੇ ਬਟਾਲਾ 'ਚ 6 ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ ਥਾਣਾ ਤਰਸਿੱਕ ਦੇ ਐਸਐਚਓ ਨੂੰ ਮੁਅੱਤਲ ਕਰ ਦਿੱਤਾ ਹੈ।ਇਸ ਮਾਮਲੇ ਦੀ ਪੂਰੀ ਜਾਂਚ ਜਲੰਧਰ ਦੇ ਡਵੀਜ਼ਨਲ ਕਮਿਸ਼ਨਰ ਨੂੰ ਸੌਂਪੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਜਾਂਚ 'ਚ ਦੋਸ਼ੀ ਪਾਏ ਜਾਣ ਵਾਲੇ ਤੇ ਸਖ਼ਤ ਕਰਵਾਈ ਕੀਤੀ ਜਾਵੇਗੀ। ਇਸ ਮਾਮਲੇ 'ਚ ਪੁਲਿਸ ਨੇ ਇੱਕ ਮਹਿਲਾ ਨੂੰ ਗ੍ਰਿਫਤਾਰ ਕੀਤਾ ਹੈ।
ਇਹ ਵੀ ਪੜ੍ਹੋ: ਪੰਜਾਬ ਦਾ ਬਦਨਾਮ ਪਿੰਡ ਜਿੱਥੇ ਵਹਿੰਦੇ ਗ਼ੈਰਕਾਨੂੰਨੀ ਸ਼ਰਾਬ ਦੇ ਦਰਿਆ, ਕਈ ਲੋਕਾਂ ਦੀ ਮੌਤ, ਪੁਲਿਸ 'ਤੇ ਉੱਠੇ ਸਵਾਲ
ਪੰਜਾਬ 'ਚ ਜ਼ਹਿਰੀਲੀ ਸ਼ਰਾਬ ਦਾ ਕਹਿਰ, ਮੌਤਾਂ ਦੀ ਗਿਣਤੀ 30 ਤੋਂ ਵੱਧ, ਸਰਕਾਰ ਵੱਲੋਂ 21 ਦੀ ਪੁਸ਼ਟੀ