ਪੜਚੋਲ ਕਰੋ

ਅੰਤਰ-ਰਾਜੀ ਫਾਰਮਾ ਡਰੱਗ ਰੈਕੇਟ ਦਾ ਪਰਦਾਫਾਸ਼: ਪੰਜਾਬ ਪੁਲਿਸ ਨੇ ਹਫ਼ਤੇ ਭਰ 'ਚ 7.93 ਲੱਖ ਫਾਰਮਾ ਓਪੀਔਡਜ਼ ਤੇ ਨਸ਼ੀਲੇ ਟੀਕੇ ਕੀਤੇ ਬਰਾਮਦ

ਪੁਲਿਸ ਨੇ ਵੱਡੀ ਮਾਤਰਾ ਵਿੱਚ ਫਾਰਮਾ ਓਪੀਔਡਜ਼ ਬਰਾਮਦ ਕਰਨ ਤੋਂ ਇਲਾਵਾ, ਸੂਬੇ ਭਰ ਦੇ ਸੰਵੇਦਨਸ਼ੀਲ ਰਸਤਿਆਂ 'ਤੇ ਨਾਕੇ ਲਗਾ ਕੇ ਅਤੇ ਨਸ਼ਾ ਪ੍ਰਭਾਵਿਤ ਇਲਾਕਿਆਂ 'ਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾ ਕੇ 8.37 ਕਿਲੋ ਹੈਰੋਇਨ......

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਜੰਗ ਦੌਰਾਨ ਪੰਜਾਬ ਪੁਲਿਸ ਵੱਲੋਂ ਪਿਛਲੇ ਹਫ਼ਤੇ ਸੂਬੇ ਭਰ ਵਿੱਚੋਂ ਫਾਰਮਾ ਓਪੀਔਡਜ਼ ਦੀਆਂ 7.93 ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ/ਕੈਪਸੂਲ/ਟੀਕੇ ਬਰਾਮਦ ਕੀਤੇ ਗਏ ਹਨ। 7.93 ਲੱਖ ਫਾਰਮਾ ਓਪੀਔਡਜ਼ ਵਿੱਚ 6.82 ਲੱਖ ਨਸ਼ੀਲੀਆਂ ਗੋਲੀਆਂ, 17169 ਨਸ਼ੀਲੇ ਟੀਕੇ, 85442 ਨਸ਼ੀਲੇ ਕੈਪਸੂਲ ਅਤੇ 8648 ਨਸ਼ੀਲੀ ਦਵਾਈ ਦੀਆਂ ਸ਼ੀਸ਼ੀਆਂ ਸ਼ਾਮਲ ਹਨ।

ਇੰਸਪੈਕਟਰ ਜਨਰਲ ਆਫ਼ ਪੁਲਿਸ ਸੁਖਚੈਨ ਸਿੰਘ ਗਿੱਲ ਨੇ ਅੱਜ ਇੱਥੇ ਆਪਣੀ ਹਫ਼ਤਾਵਾਰੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਾਣਕਾਰੀ ਦਿੱਤੀ ਕਿ ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਵਿੱਚ ਇੱਕ ਗੈਰ-ਕਾਨੂੰਨੀ ਸਟੋਰੇਜ ਗੋਦਾਮ ਵਿੱਚ ਛਾਪੇਮਾਰੀ ਦੌਰਾਨ ਫਾਰਮਾ ਓਪੀਔਡਜ਼ ਦੀਆਂ 7 ਲੱਖ ਤੋਂ ਵੱਧ ਗੋਲੀਆਂ/ਕੈਪਸੂਲ/ਟੀਕੇ ਜ਼ਬਤ ਕਰਕੇ ਫਾਰਮਾਸਿਊਟੀਕਲ ਡਰੱਗ ਕਾਰਟਲ ਦਾ ਪਰਦਾਫਾਸ਼ ਕਰਦਿਆਂ ਵੱਡੀ ਬਰਾਮਦਗੀ ਕੀਤੀ ਹੈ।

ਆਈ.ਜੀ.ਪੀ. ਨੇ ਕਿਹਾ ਕਿ ਪਿਛਲੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ, ਜਿਸ ਵਿੱਚ ਪੁਲਿਸ ਨੇ ਬੁਪ੍ਰੇਨੋਰਫਾਈਨ ਦੇ 175 ਟੀਕੇ ਅਤੇ ਐਵੀਲ ਦੀਆਂ 175 ਸ਼ੀਸ਼ੀਆਂ ਬਰਾਮਦ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਜਿਸ ਨਾਲ ਮੁੱਖ ਸਪਲਾਇਰ ਨੂੰ ਫੜਨ ਵਿੱਚ ਫ਼ਤਹਿਗੜ੍ਹ ਸਾਹਿਬ ਪੁਲਿਸ ਨੂੰ ਮਦਦ ਮਿਲੀ।

ਜ਼ਿਕਰਯੋਗ ਹੈ ਕਿ ਡਾਇਰੈਕਟਰ ਜਨਰਲ ਆਫ਼ ਪੰਜਾਬ (ਡੀ.ਜੀ.ਪੀ.) ਗੌਰਵ ਯਾਦਵ ਨੇ ਸਾਰੇ ਸੀਪੀਜ਼/ਐਸਐਸਪੀਜ਼ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਸਨ ਕਿ ਉਹ ਹਰੇਕ ਮਾਮਲੇ, ਖਾਸ ਤੌਰ 'ਤੇ ਨਸ਼ਿਆਂ ਦੀ ਬਰਾਮਦਗੀ ਨਾਲ ਸਬੰਧਤ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦੀ ਬਾਰੀਕੀ ਨਾਲ ਜਾਂਚ ਕਰਨ, ਭਾਵੇਂ ਥੋੜ੍ਹੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਹੋਵੇ। 

ਨਸ਼ਿਆਂ ਬਾਰੇ ਹਫ਼ਤਾਵਾਰੀ ਅਪਡੇਟ ਦਿੰਦਿਆਂ ਆਈਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਪਿਛਲੇ ਇੱਕ ਹਫ਼ਤੇ ਦੌਰਾਨ ਸੂਬੇ ਭਰ ਵਿੱਚ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ਼ (ਐਨਡੀਪੀਐਸ) ਐਕਟ ਅਧੀਨ 389 ਐਫਆਈਆਰਜ਼, ਜਿਨ੍ਹਾਂ ਵਿੱਚ 40 ਵਪਾਰਕ ਨਸ਼ਾ ਤਸਕਰੀ ਨਾਲ ਸਬੰਧਤ ਹਨ, ਦਰਜ ਕਰਕੇ 508 ਨਸ਼ਾ ਤਸਕਰਾਂ/ਸਪਲਾਇਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ ਪੁਲਿਸ ਨੇ ਪਿਛਲੇ ਹਫ਼ਤੇ ਐਨਡੀਪੀਐਸ ਕੇਸਾਂ ਵਿੱਚ ਲੋੜੀਂਦੇ 31 ਭਗੌੜਿਆਂ ਅਤੇ ਦੋਸ਼ੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਨੇ ਵੱਡੀ ਮਾਤਰਾ ਵਿੱਚ ਫਾਰਮਾ ਓਪੀਔਡਜ਼ ਬਰਾਮਦ ਕਰਨ ਤੋਂ ਇਲਾਵਾ, ਸੂਬੇ ਭਰ ਦੇ ਸੰਵੇਦਨਸ਼ੀਲ ਰਸਤਿਆਂ 'ਤੇ ਨਾਕੇ ਲਗਾ ਕੇ ਅਤੇ ਨਸ਼ਾ ਪ੍ਰਭਾਵਿਤ ਇਲਾਕਿਆਂ 'ਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾ ਕੇ 8.37 ਕਿਲੋ ਹੈਰੋਇਨ, 32.28 ਕਿਲੋ ਅਫੀਮ, 53.2 ਕਿਲੋ ਗਾਂਜਾ ਅਤੇ 140 ਕੁਇੰਟਲ ਭੁੱਕੀ ਬਰਾਮਦ ਕਰਨ ਤੋਂ ਇਲਾਵਾ 11.73 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ।

ਨਸ਼ਾ ਤਸਕਰੀ ਦੇ ਰੁਝਾਨ ਬਾਰੇ ਗੱਲ ਕਰਦਿਆਂ ਆਈਜੀਪੀ ਸੁਖਚੈਨ ਗਿੱਲ ਨੇ ਕਿਹਾ ਕਿ ਨਸ਼ਾ ਤਸਕਰੀ ਲਈ ਐਂਬੂਲੈਂਸ ਵਰਗੀਆਂ ਐਮਰਜੈਂਸੀ ਸੇਵਾਵਾਂ ਵਾਲੇ ਵਾਹਨਾਂ ਦੀ ਵਰਤੋਂ ਕਰਨਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਜ਼ਿਕਰਯੋਗ ਹੈ ਕਿ ਮੋਹਾਲੀ ਪੁਲਿਸ ਨੇ ਐਤਵਾਰ ਨੂੰ ਅੰਬਾਲਾ-ਚੰਡੀਗੜ੍ਹ ਹਾਈਵੇਅ 'ਤੇ ਪਿੰਡ ਦੱਪਰ ਨੇੜੇ ਸਪੈਸ਼ਲ ਨਾਕਾਬੰਦੀ ਦੌਰਾਨ ਐਂਬੂਲੈਂਸ 'ਚ ਪਏ ਨਕਲੀ ਮਰੀਜ਼ ਦੇ ਸਿਰ ਦੇ ਹੇਠਾਂ ਰੱਖੇ ਸਿਰਹਾਣੇ 'ਚ ਛੁਪਾ ਕੇ ਰੱਖੀ 8 ਕਿਲੋ ਅਫੀਮ ਬਰਾਮਦ ਕਰਕੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਸੀ।

ਉਨ੍ਹਾਂ ਕਿਹਾ ਕਿ ਇਸ ਘਟਨਾ ਦੇ ਮੱਦੇਨਜ਼ਰ, ਸਾਰੇ ਸੀਪੀਜ਼/ਐਸਐਸਪੀਜ਼ ਨੂੰ ਅਸਲ ਐਂਬੂਲੈਂਸਾਂ ਦੀ ਸੂਚੀ ਪ੍ਰਾਪਤ ਕਰਨ ਲਈ ਹਸਪਤਾਲਾਂ ਅਤੇ ਐਂਬੂਲੈਂਸ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਗੈਰ-ਸਰਕਾਰੀ ਸੰਸਥਾਵਾਂ ਨਾਲ ਮੀਟਿੰਗਾਂ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਮਰੀਜ਼ਾਂ ਨੂੰ ਸੁਰੱਖਿਅਤ ਰਸਤਾ ਮੁਹੱਈਆ ਕਰਵਾਇਆ ਜਾ ਸਕੇ ਅਤੇ ਗਲਤ ਕੰਮਾਂ ਲਈ ਐਮਰਜੈਂਸੀ ਸੇਵਾ ਵਾਹਨਾਂ ਦੀ ਵਰਤੋਂ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ 'ਤੇ ਕੜੀ ਨਜ਼ਰ ਰੱਖੀ ਜਾ ਸਕੇ।

ਜ਼ਿਕਰਯੋਗ ਹੈ ਕਿ ਡੀਜੀਪੀ ਵੱਲੋਂ ਸਾਰੇ ਸੀਪੀਜ਼/ਐਸਐਸਪੀਜ਼ ਨੂੰ ਸਾਰੇ ਨਾਮੀ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਅਤੇ ਆਪਣੇ ਅਧਿਕਾਰ ਖੇਤਰਾਂ ਵਿੱਚ ਨਸ਼ਾ ਤਸਕਰੀ ਵਾਲੇ ਸੰਵੇਦਨਸ਼ੀਲ ਸਥਾਨਾਂ ਦੀ ਸ਼ਨਾਖਤ ਕਰਕੇ ਨਸ਼ਾ ਤਸਕਰਾਂ ‘ਤੇ ਨਕੇਲ ਕੱਸਣ ਅਤੇ ਨਸ਼ਾ ਵੇਚਣ/ਤਸਕਰੀ ਕਰਨ ਵਾਲੇ ਸਾਰੇ ਵਿਅਕਤੀਆਂ ਨੂੰ ਕਾਬੂ ਕਰਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰਨ ਦੇ ਸਖ਼ਤ ਹੁਕਮ ਦਿੱਤੇ ਗਏ ਹਨ। ਉਹਨਾਂ ਪੁਲਿਸ ਮੁਖੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਫੜੇ ਗਏ ਸਾਰੇ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕੀਤੀ ਜਾਵੇ ਤਾਂ ਜੋ ਉਹਨਾਂ ਤੋਂ ਨਜਾਇਜ਼ ਰਾਸ਼ੀ ਬਰਾਮਦ ਕੀਤੀ ਜਾ ਸਕੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਗੈਂਗਸਟਰਾਂ ‘ਤੇ ਮੁੜ ਤੋਂ ਕੈਨੇਡਾ ਸਰਕਾਰ 'ਮਿਹਰਬਾਨ' ! ਅਰਸ਼ ਡੱਲਾ ਨੂੰ ਅਦਾਲਤ ਤੋਂ ਮਿਲੀ ਜ਼ਮਾਨਤ, ਭਾਰਤ ਨੇ ਮੰਗੀ ਸੀ ਹਵਾਲਗੀ, ਜਾਣੋ ਹੁਣ ਕੀ ਹੋਵੇਗਾ ?
ਗੈਂਗਸਟਰਾਂ ‘ਤੇ ਮੁੜ ਤੋਂ ਕੈਨੇਡਾ ਸਰਕਾਰ 'ਮਿਹਰਬਾਨ' ! ਅਰਸ਼ ਡੱਲਾ ਨੂੰ ਅਦਾਲਤ ਤੋਂ ਮਿਲੀ ਜ਼ਮਾਨਤ, ਭਾਰਤ ਨੇ ਮੰਗੀ ਸੀ ਹਵਾਲਗੀ, ਜਾਣੋ ਹੁਣ ਕੀ ਹੋਵੇਗਾ ?
Traffic Rules: ਸਾਵਧਾਨ! ਹਰ ਚੌਰਾਹੇ 'ਤੇ ਕੱਟਿਆ ਜਾ ਸਕਦਾ ਤੁਹਾਡਾ ਚਲਾਨ ? ਜਾਣੋ ਨਵੇਂ ਟ੍ਰੈਫਿਕ ਨਿਯਮ ਬਾਰੇ ਖਾਸ...
ਸਾਵਧਾਨ! ਹਰ ਚੌਰਾਹੇ 'ਤੇ ਕੱਟਿਆ ਜਾ ਸਕਦਾ ਤੁਹਾਡਾ ਚਲਾਨ ? ਜਾਣੋ ਨਵੇਂ ਟ੍ਰੈਫਿਕ ਨਿਯਮ ਬਾਰੇ ਖਾਸ...
Gold-Silver Rate Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਇਆ ਉਛਾਲ, ਜਾਣੋ ਆਪਣੇ ਸ਼ਹਿਰ 22 ਅਤੇ 24 ਕੈਰੇਟ ਦਾ ਕੀ ਰੇਟ ?
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਇਆ ਉਛਾਲ, ਜਾਣੋ ਆਪਣੇ ਸ਼ਹਿਰ 22 ਅਤੇ 24 ਕੈਰੇਟ ਦਾ ਕੀ ਰੇਟ ?
Death: ਮਸ਼ਹੂਰ ਹਸਤੀ ਦੇ ਦੇਹਾਂਤ ਨਾਲ ਟੁੱਟਿਆ ਪਰਿਵਾਰ, ਮੌ*ਤ ਤੋਂ ਠੀਕ ਪਹਿਲਾਂ ਧੀ ਵੱਲੋਂ ਹੈਰਾਨੀਜਨਕ ਖੁਲਾਸਾ
Death: ਮਸ਼ਹੂਰ ਹਸਤੀ ਦੇ ਦੇਹਾਂਤ ਨਾਲ ਟੁੱਟਿਆ ਪਰਿਵਾਰ, ਮੌ*ਤ ਤੋਂ ਠੀਕ ਪਹਿਲਾਂ ਧੀ ਵੱਲੋਂ ਹੈਰਾਨੀਜਨਕ ਖੁਲਾਸਾ
Advertisement
ABP Premium

ਵੀਡੀਓਜ਼

ਮਨਪ੍ਰੀਤ ਮੰਨਾ ਕਤਲ ਮਾਮਲੇ 'ਚ ਆਇਆ ਨਵਾਂ ਮੋੜਲਾਰੇਂਸ ਗੈਂਗ ਦਾ ਸ਼ੂਟਰ ਫਰਜੀ ਪਾਸਪੋਰਟ 'ਤੇ ਵਿਦੇਸ਼ ਫਰਾਰਕੇਲੇਆਂ ਦੀ ਲੜਾਈ ਨੇ ਲੈ ਲਈ ਦੁਕਾਨਦਾਰ ਦੀ ਜਾਨLakha Sidhana VS Aap Punjab | ਲੱਖਾ ਸਿਧਾਣਾ ਤੇ ਅਮਿਤੋਜ਼ ਮਾਨ ਨੇ ਕਰ ਦਿੱਤਾ ਵੱਡਾ ਐਲਾਨ! |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਗੈਂਗਸਟਰਾਂ ‘ਤੇ ਮੁੜ ਤੋਂ ਕੈਨੇਡਾ ਸਰਕਾਰ 'ਮਿਹਰਬਾਨ' ! ਅਰਸ਼ ਡੱਲਾ ਨੂੰ ਅਦਾਲਤ ਤੋਂ ਮਿਲੀ ਜ਼ਮਾਨਤ, ਭਾਰਤ ਨੇ ਮੰਗੀ ਸੀ ਹਵਾਲਗੀ, ਜਾਣੋ ਹੁਣ ਕੀ ਹੋਵੇਗਾ ?
ਗੈਂਗਸਟਰਾਂ ‘ਤੇ ਮੁੜ ਤੋਂ ਕੈਨੇਡਾ ਸਰਕਾਰ 'ਮਿਹਰਬਾਨ' ! ਅਰਸ਼ ਡੱਲਾ ਨੂੰ ਅਦਾਲਤ ਤੋਂ ਮਿਲੀ ਜ਼ਮਾਨਤ, ਭਾਰਤ ਨੇ ਮੰਗੀ ਸੀ ਹਵਾਲਗੀ, ਜਾਣੋ ਹੁਣ ਕੀ ਹੋਵੇਗਾ ?
Traffic Rules: ਸਾਵਧਾਨ! ਹਰ ਚੌਰਾਹੇ 'ਤੇ ਕੱਟਿਆ ਜਾ ਸਕਦਾ ਤੁਹਾਡਾ ਚਲਾਨ ? ਜਾਣੋ ਨਵੇਂ ਟ੍ਰੈਫਿਕ ਨਿਯਮ ਬਾਰੇ ਖਾਸ...
ਸਾਵਧਾਨ! ਹਰ ਚੌਰਾਹੇ 'ਤੇ ਕੱਟਿਆ ਜਾ ਸਕਦਾ ਤੁਹਾਡਾ ਚਲਾਨ ? ਜਾਣੋ ਨਵੇਂ ਟ੍ਰੈਫਿਕ ਨਿਯਮ ਬਾਰੇ ਖਾਸ...
Gold-Silver Rate Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਇਆ ਉਛਾਲ, ਜਾਣੋ ਆਪਣੇ ਸ਼ਹਿਰ 22 ਅਤੇ 24 ਕੈਰੇਟ ਦਾ ਕੀ ਰੇਟ ?
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਇਆ ਉਛਾਲ, ਜਾਣੋ ਆਪਣੇ ਸ਼ਹਿਰ 22 ਅਤੇ 24 ਕੈਰੇਟ ਦਾ ਕੀ ਰੇਟ ?
Death: ਮਸ਼ਹੂਰ ਹਸਤੀ ਦੇ ਦੇਹਾਂਤ ਨਾਲ ਟੁੱਟਿਆ ਪਰਿਵਾਰ, ਮੌ*ਤ ਤੋਂ ਠੀਕ ਪਹਿਲਾਂ ਧੀ ਵੱਲੋਂ ਹੈਰਾਨੀਜਨਕ ਖੁਲਾਸਾ
Death: ਮਸ਼ਹੂਰ ਹਸਤੀ ਦੇ ਦੇਹਾਂਤ ਨਾਲ ਟੁੱਟਿਆ ਪਰਿਵਾਰ, ਮੌ*ਤ ਤੋਂ ਠੀਕ ਪਹਿਲਾਂ ਧੀ ਵੱਲੋਂ ਹੈਰਾਨੀਜਨਕ ਖੁਲਾਸਾ
Range Rover ਦੀ ਸਭ ਤੋਂ ਸਸਤੀ ਕਾਰ ਖਰੀਦਣ ਲਈ ਕਿੰਨੀ ਡਾਊਨ ਪੇਮੈਂਟ ਕਰਨੀ ਹੋਵੇਗੀ? ਇੱਥੇ ਜਾਣੋ EMI ਦਾ ਹਿਸਾਬ
Range Rover ਦੀ ਸਭ ਤੋਂ ਸਸਤੀ ਕਾਰ ਖਰੀਦਣ ਲਈ ਕਿੰਨੀ ਡਾਊਨ ਪੇਮੈਂਟ ਕਰਨੀ ਹੋਵੇਗੀ? ਇੱਥੇ ਜਾਣੋ EMI ਦਾ ਹਿਸਾਬ
Year Ender 2024: ਲੋਕ ਗਾਇਕਾ ਦੀ ਕੈਂਸਰ ਤੇ ਇਸ ਅਦਾਕਾਰ ਦੀ ਨੀਂਦ 'ਚ ਹੋਈ ਮੌ*ਤ, ਇਨ੍ਹਾਂ ਗੰਭੀਰ ਬਿਮਾਰੀਆਂ ਨੇ ਲੈ ਲਈ ਮਸ਼ਹੂਰ ਹਸਤੀਆਂ ਦੀ ਜਾਨ
ਲੋਕ ਗਾਇਕਾ ਦੀ ਕੈਂਸਰ ਤੇ ਇਸ ਅਦਾਕਾਰ ਦੀ ਨੀਂਦ 'ਚ ਹੋਈ ਮੌ*ਤ, ਇਨ੍ਹਾਂ ਗੰਭੀਰ ਬਿਮਾਰੀਆਂ ਨੇ ਲੈ ਲਈ ਮਸ਼ਹੂਰ ਹਸਤੀਆਂ ਦੀ ਜਾਨ
Aishwarya Rai: ਐਸ਼ਵਰਿਆ ਰਾਏ ਨੇ ਆਪਣੇ ਨਾਂ ਤੋਂ ਕਿਉਂ ਹਟਾਇਆ 'ਬੱਚਨ' ਸਰਨੇਮ ? ਕੀ ਅਭਿਸ਼ੇਕ ਸੱਚਮੁੱਚ ਲੈ ਰਹੇ ਤਲਾਕ ? ਜਾਣੋ ਸੱਚਾਈ
ਐਸ਼ਵਰਿਆ ਰਾਏ ਨੇ ਆਪਣੇ ਨਾਂ ਤੋਂ ਕਿਉਂ ਹਟਾਇਆ 'ਬੱਚਨ' ਸਰਨੇਮ ? ਕੀ ਅਭਿਸ਼ੇਕ ਸੱਚਮੁੱਚ ਲੈ ਰਹੇ ਤਲਾਕ ? ਜਾਣੋ ਸੱਚਾਈ
ਪ੍ਰਧਾਨ ਮੰਤਰੀ ਦੇ ਚੰਡੀਗੜ੍ਹ ਦੌਰੇ ਨੂੰ ਲੈਕੇ ਪ੍ਰਸ਼ਾਸਨ ਸਖ਼ਤ, PEC 'ਚ ਸੁਰੱਖਿਆ ਕੜੀ, ਕੀਤੇ ਸਖ਼ਤ ਇੰਤਜ਼ਾਮ, 3 ਦਸੰਬਰ ਨੂੰ ਆਉਣਗੇ ਮੋਦੀ
ਪ੍ਰਧਾਨ ਮੰਤਰੀ ਦੇ ਚੰਡੀਗੜ੍ਹ ਦੌਰੇ ਨੂੰ ਲੈਕੇ ਪ੍ਰਸ਼ਾਸਨ ਸਖ਼ਤ, PEC 'ਚ ਸੁਰੱਖਿਆ ਕੜੀ, ਕੀਤੇ ਸਖ਼ਤ ਇੰਤਜ਼ਾਮ, 3 ਦਸੰਬਰ ਨੂੰ ਆਉਣਗੇ ਮੋਦੀ
Embed widget