ਪੜਚੋਲ ਕਰੋ

26 ਜਨਵਰੀ ਦੀ ਘਟਨਾ ਲਈ ਦਿੱਲੀ ਪੁਲਿਸ ਵੱਲੋਂ ਕਿਸਾਨਾਂ ਨੂੰ ਦੁਬਾਰਾ ਨੋਟਿਸ, ਕਿਸਾਨਾਂ ਕੀਤੀ ਸਖਤ ਨਿਖੇਧੀ

ਖੇਤੀ ਕਾਨੂੰਨਾਂ ਖਿਲਾਫ ਬਰਨਾਲਾ ਰੇਲਵੇ ਸਟੇਸ਼ਨ 'ਤੇ ਲਾਇਆ ਪੱਕਾ ਧਰਨਾ ਅੱਜ 337ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ।

ਬਰਨਾਲਾ: ਖੇਤੀ ਕਾਨੂੰਨਾਂ ਖਿਲਾਫ ਬਰਨਾਲਾ ਰੇਲਵੇ ਸਟੇਸ਼ਨ 'ਤੇ ਲਾਇਆ ਪੱਕਾ ਧਰਨਾ ਅੱਜ 337ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਅੱਜ ਧਰਨੇ 'ਚ ਬੁਲਾਰਿਆਂ ਨੇ ਦਿੱਲੀ ਪੁਲਿਸ ਵੱਲੋਂ ਕਿਸਾਨਾਂ ਨੂੰ ਦੁਬਾਰਾ ਨੋਟਿਸ ਭੇਜਣ ਬਾਰੇ ਚਰਚਾ ਕੀਤੀ। ਇਸ ਕੋਝੀ ਚਾਲ ਦੀ ਸਖ਼ਤ ਨਿਖੇਧੀ ਕੀਤੀ।

ਆਗੂਆਂ ਨੇ ਦਿੱਲੀ ਪੁਲਿਸ ਵੱਲੋਂ ਦਫਾ 160 CrPC ਤਹਿਤ ਪੰਜਾਬ ਦੇ ਕਿਸਾਨਾਂ ਨੂੰ 26 ਜਨਵਰੀ ਦੀ ਘਟਨਾ ਸਮੇਂ ਦਰਜ ਕੀਤੀਆਂ FIRs ਦੀ ਤਫਤੀਸ਼ ਵਿੱਚ ਸ਼ਾਮਲ ਹੋਣ ਲਈ ਭੇਜੇ ਜਾ ਰਹੇ ਨੋਟਿਸਾਂ ਨੂੰ ਇੱਕ ਬਦਲਾ-ਲਊ, ਦਹਿਸ਼ਤਨੁਮਾ ਤੇ ਭੜਕਾਊ ਕਾਰਵਾਈ ਕਰਾਰ ਦਿੱਤਾ।

ਉਨ੍ਹਾਂ ਕਿਹਾ, "ਦਿੱਲੀ ਪੁਲਿਸ ਇਹ ਗੈਰ-ਸੰਵਧਾਨਿਕ ਤੇ ਗੈਰ-ਕਾਨੂੰਨੀ ਕਾਰਵਾਈ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਕਰ ਰਹੀ ਹੈ। ਨੋਟਿਸਾਂ ਵਾਲੇ ਕਿਸਾਨਾਂ ਦੇ ਨਾਮ ਨਾ ਤਾਂ ਕਿਸੇ ਐਫਆਈਆਰ ਵਿੱਚ ਨਾਮਜਦ ਹਨ ਤੇ ਨਾ ਹੀ ਉਹ ਕਿਸੇ ਐਕਸ਼ਨ ਵਿੱਚ ਸ਼ਾਮਲ ਸਨ।"

ਆਗੂਆਂ ਨੇ ਕਿਹਾ ਕਿ ਅੰਦੋਲਨ ਦੀ ਚੜ੍ਹਤ ਤੋਂ ਸਰਕਾਰ ਬੁਖਲਾ ਗਈ ਹੈ ਤੇ ਅਜਿਹੇ ਗੈਰ-ਜਮਹੂਰੀ ਕਦਮਾਂ ਰਾਹੀਂ ਉਹ 5 ਸਤੰਬਰ ਨੂੰ ਹੋਣ ਜਾ ਰਹੀ ਮੁਜੱਫਰਨਗਰ ਰੈਲੀ ਨੂੰ ਫੇਲ੍ਹ ਕਰਨਾ ਚਾਹੁੰਦੀ ਹੈ ਪਰ ਕਿਸਾਨ ਸਰਕਾਰ ਦੀਆਂ ਇਨ੍ਹਾਂ ਗਿੱਦੜ-ਭਬਕੀਆਂ ਤੋਂ ਡਰਨ ਵਾਲੇ ਨਹੀਂ।
 
ਧਰਨੇ 'ਚ ਬੁਲਾਰਿਆਂ ਨੇ ਕਿਹਾ, "ਅੱਜਕੱਲ੍ਹ ਹਿਮਾਚਲ ਪ੍ਰਦੇਸ਼ ਦੀ ਸੇਬ ਮੰਡੀ ਦੇ ਘਟਨਾਕਰਮ ਬਾਰੇ ਚਰਚਾ ਕੀਤੀ। ਆਗੂਆਂ ਨੇ ਦੱਸਿਆ ਕਿ ਅਡਾਨੀ ਐਗਰੋ ਫਰੈਸ਼ ਕੰਪਨੀ ਨੇ ਕੁਝ ਸਾਲ ਪਹਿਲਾਂ ਮੋਟੀ ਸਰਕਾਰੀ ਸਬਸਿਡੀ ਸਹਾਰੇ ਉਥੇ ਦਿਉ-ਕੱਦ ਕੋਲਡ ਸਟੋਰ ਉਸਾਰੇ। ਸਾਡੇ ਪ੍ਰਧਾਨ ਮੰਤਰੀ ਦੇ ਕਾਰਪੋਰੇਟੀ ਦੋਸਤ ਗੌਤਮ ਅਡਾਨੀ ਦੀ ਮਾਲਕੀ ਵਾਲੀ ਇਹ ਕੰਪਨੀ ਹੁਣ ਆਪਣੇ ਵੱਡੇ ਵਿਤੀ ਸਰੋਤਾਂ ਤੇ ਸਰਕਾਰੀ ਸਰਪ੍ਰਸਤੀ ਸਹਾਰੇ ਹਿਮਾਚਲ ਦੀ 5000 ਕਰੋੜ ਦੀ  ਸੇਬ ਮੰਡੀ ਨੂੰ ਆਪਣੀ ਮਰਜ਼ੀ ਅਨੁਸਾਰ 'ਘੁਮਾਉਣ' ਲੱਗੀ ਹੈ। ਇਹ ਕੰਪਨੀ ਖੁੱਲ੍ਹੀ ਮੰਡੀ ਵਿੱਚ 100 ਤੋਂ 250 ਰੁਪਏ ਪ੍ਰਤੀ ਕਿੱਲੋ ਵਾਲੇ ਸੇਬ 12 ਤੋਂ 72 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਖਰੀਦ ਰਹੀ ਹੈ।"

ਉਨ੍ਹਾਂ ਕਿਹਾ, "ਸ਼ੁਕਰ ਹੈ ਕਿ APMC ਮੰਡੀਆਂ ਅਜੇ ਤੱਕ ਕਾਇਮ ਹਨ। ਜਿਨ੍ਹਾਂ ਦਾ ਸਹਾਰਾ ਹੁਣ ਸੇਬ ਉਤਪਾਦਕ ਲੈਣ ਲੱਗੇ ਹਨ। ਸੋਚੋ ਜੇਕਰ ਏਪੀਐਮਸੀ ਮੰਡੀਆਂ ਨਾ ਹੁੰਦੀਆਂ ਤਾਂ ਕੀ ਹਾਲ ਹੁੰਦਾ? ਪਰ ਜੇਕਰ ਕਾਲੇ ਖੇਤੀ ਕਾਨੂੰਨ ਲਾਗੂ ਹੋ ਗਏ ਤਾਂ ਇਹ ਕਿਆਸ ਹਕੀਕਤ ਬਣ ਜਾਵੇਗਾ। ਇਸ ਸੇਬ-ਮੰਡੀ ਘਟਨਾਕਰਮ ਨੇ ਇੱਕ ਵਾਰ ਫਿਰ ਕਿਸਾਨਾਂ ਦੇ ਖਦਸ਼ਿਆਂ ਦੀ ਪੁਸ਼ਟੀ ਕੀਤੀ ਹੈ।"

ਟਾਪ ਹੈਡਲਾਈਨ

Dearness Allowance : DA ਨੂੰ ਲੈ ਕੇ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀ ਚੰਡੀਗੜ੍ਹ 'ਚ ਮਹਾਂਰੈਲੀ, ਪੁਲਿਸ ਨੇ ਚਲਾਈਆਂ ਪਾਣੀ ਦੀਆਂ ਬੁਛਾੜਾਂ
Dearness Allowance : DA ਨੂੰ ਲੈ ਕੇ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀ ਚੰਡੀਗੜ੍ਹ 'ਚ ਮਹਾਂਰੈਲੀ, ਪੁਲਿਸ ਨੇ ਚਲਾਈਆਂ ਪਾਣੀ ਦੀਆਂ ਬੁਛਾੜਾਂ
ਸੰਗਰੂਰ ਪੁਲਿਸ ਦੀ ਵੱਡੀ ਸਫ਼ਲਤਾ, ਨਸ਼ਾ ਤਸਕਰਾਂ ਅਤੇ ਹਥਿਆਰਾਂ ਸਮੇਤ ਇਸ਼ਤਿਹਾਰੀ ਮੁਲਜ਼ਮ ਕਾਬੂ
ਸੰਗਰੂਰ ਪੁਲਿਸ ਦੀ ਵੱਡੀ ਸਫ਼ਲਤਾ, ਨਸ਼ਾ ਤਸਕਰਾਂ ਅਤੇ ਹਥਿਆਰਾਂ ਸਮੇਤ ਇਸ਼ਤਿਹਾਰੀ ਮੁਲਜ਼ਮ ਕਾਬੂ
ਗੁਰਪ੍ਰੀਤ ਸਿੰਘ ਭੁੱਲਰ ਦੇ ਤਬਾਦਲੇ 'ਤੇ ਸਿਆਸਤ ਗਰਮ, ਰਵਨੀਤ ਬਿੱਟੂ ਨੇ ਉਠਾਏ ਵੱਡੇ ਸਵਾਲ
ਗੁਰਪ੍ਰੀਤ ਸਿੰਘ ਭੁੱਲਰ ਦੇ ਤਬਾਦਲੇ 'ਤੇ ਸਿਆਸਤ ਗਰਮ, ਰਵਨੀਤ ਬਿੱਟੂ ਨੇ ਉਠਾਏ ਵੱਡੇ ਸਵਾਲ
Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 
Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਜਲੰਧਰ ਦੇ ਸਕੂਲ 'ਚ ਲਹਿਰਾਇਆ ਖਾਲਿਸਤਾਨੀ ਝੰਡਾ, SFJ ਮੁਖੀ ਪੰਨੂੂ ਨੇ ਦਿੱਤੀ ਧਮਕੀ
ਜਲੰਧਰ ਦੇ ਸਕੂਲ 'ਚ ਲਹਿਰਾਇਆ ਖਾਲਿਸਤਾਨੀ ਝੰਡਾ, SFJ ਮੁਖੀ ਪੰਨੂੂ ਨੇ ਦਿੱਤੀ ਧਮਕੀ
ਲੁਧਿਆਣਾ 'ਚ ਅੰਡਰ ਗਾਰਮੈਂਟਸ 'ਚ ਲੁਕਾ ਕੇ ਕੁੜੀਆਂ ਕਰ ਰਹੀਆਂ ਨਸ਼ੇ ਦੀ ਡਿਲੀਵਰੀ, ਮੱਚਿਆ ਹੜਕੰਪ; ਪੁਲਿਸ ਨੇ ਲਿਆ ਐਕਸ਼ਨ
ਲੁਧਿਆਣਾ 'ਚ ਅੰਡਰ ਗਾਰਮੈਂਟਸ 'ਚ ਲੁਕਾ ਕੇ ਕੁੜੀਆਂ ਕਰ ਰਹੀਆਂ ਨਸ਼ੇ ਦੀ ਡਿਲੀਵਰੀ, ਮੱਚਿਆ ਹੜਕੰਪ; ਪੁਲਿਸ ਨੇ ਲਿਆ ਐਕਸ਼ਨ
1.50 ਲੱਖ ਦੇ ਕਰੀਬ ਪਹੁੰਚਿਆ ਸੋਨਾ,ਚਾਂਦੀ ਵੀ ਹੋਈ ਮਹਿੰਗੀ, ਜਾਣੋ ਅੱਜ ਦੇ ਰੇਟ
1.50 ਲੱਖ ਦੇ ਕਰੀਬ ਪਹੁੰਚਿਆ ਸੋਨਾ,ਚਾਂਦੀ ਵੀ ਹੋਈ ਮਹਿੰਗੀ, ਜਾਣੋ ਅੱਜ ਦੇ ਰੇਟ
ਸਵੇਰੇ-ਸਵੇਰੇ ਕਿੰਨਾ ਦਾ ਮਿਲ ਰਿਹਾ ਗੈਲ ਸਿਲੰਡਰ, ਜਾਣੋ ਅੱਜ ਦੇ ਰੇਟ
ਸਵੇਰੇ-ਸਵੇਰੇ ਕਿੰਨਾ ਦਾ ਮਿਲ ਰਿਹਾ ਗੈਲ ਸਿਲੰਡਰ, ਜਾਣੋ ਅੱਜ ਦੇ ਰੇਟ
ਪੁਲਿਸ ਦੀ ਵੱਡੀ ਕਾਰਵਾਈ, ਅੰਮ੍ਰਿਤਸਰ 'ਚ 35 ਕਰੋੜ ਦੀ ਹੈਰੋਇਨ ਫੜੀ, 5 ਕਿਲੋ ਖੇਪ ਸਣੇ ਤਸਕਰ ਗ੍ਰਿਫਤਾਰ; ਮੱਚੀ ਸਨਸਨੀ
ਪੁਲਿਸ ਦੀ ਵੱਡੀ ਕਾਰਵਾਈ, ਅੰਮ੍ਰਿਤਸਰ 'ਚ 35 ਕਰੋੜ ਦੀ ਹੈਰੋਇਨ ਫੜੀ, 5 ਕਿਲੋ ਖੇਪ ਸਣੇ ਤਸਕਰ ਗ੍ਰਿਫਤਾਰ; ਮੱਚੀ ਸਨਸਨੀ
Influencer Shot Dead: ਸੋਸ਼ਲ ਮੀਡੀਆ ਇੰਨਫਲੂਇੰਸਰ ਦਾ ਗੋਲੀਆਂ ਮਾਰ ਕਤਲ, ਵਾਰਦਾਤ ਦਾ LIVE ਵੀਡੀਓ ਇੰਟਰਨੈੱਟ 'ਤੇ ਵਾਇਰਲ, ਫੈਲੀ ਦਹਿਸ਼ਤ...
ਸੋਸ਼ਲ ਮੀਡੀਆ ਇੰਨਫਲੂਇੰਸਰ ਦਾ ਗੋਲੀਆਂ ਮਾਰ ਕਤਲ, ਵਾਰਦਾਤ ਦਾ LIVE ਵੀਡੀਓ ਇੰਟਰਨੈੱਟ 'ਤੇ ਵਾਇਰਲ, ਫੈਲੀ ਦਹਿਸ਼ਤ...
ਤਾਬੜਤੋੜ ਗੋਲੀਬਾਰੀ ਨਾਲ ਦਹਿਲਿਆ ਆਹ ਸਕੂਲ, ਵਿਦਿਆਰਥੀ ਨੇ ਚਲਾਈਆਂ ਤਾੜਤਾੜ ਗੋਲੀਆਂ, ਇੱਕ ਦੀ ਮੌਤ; ਕਈ ਜ਼ਖ਼ਮੀ
ਤਾਬੜਤੋੜ ਗੋਲੀਬਾਰੀ ਨਾਲ ਦਹਿਲਿਆ ਆਹ ਸਕੂਲ, ਵਿਦਿਆਰਥੀ ਨੇ ਚਲਾਈਆਂ ਤਾੜਤਾੜ ਗੋਲੀਆਂ, ਇੱਕ ਦੀ ਮੌਤ; ਕਈ ਜ਼ਖ਼ਮੀ
ਕਾਂਗਰਸ 'ਚ ਵਾਪਸ ਆਉਣਗੇ ਕੈਪਟਨ ਅਮਰਿੰਦਰ ਸਿੰਘ? ਰਾਹੁਲ ਗਾਂਧੀ ਨੇ ਸਾਬਕਾ CM ਦੀ ਕੀਤੀ ਤਾਰੀਫ; ਪੰਜਾਬ ਦੀ ਸਿਆਸਤ 'ਚ ਮਚੀ ਹਲਚਲ
ਕਾਂਗਰਸ 'ਚ ਵਾਪਸ ਆਉਣਗੇ ਕੈਪਟਨ ਅਮਰਿੰਦਰ ਸਿੰਘ? ਰਾਹੁਲ ਗਾਂਧੀ ਨੇ ਸਾਬਕਾ CM ਦੀ ਕੀਤੀ ਤਾਰੀਫ; ਪੰਜਾਬ ਦੀ ਸਿਆਸਤ 'ਚ ਮਚੀ ਹਲਚਲ
Embed widget