![ABP Premium](https://cdn.abplive.com/imagebank/Premium-ad-Icon.png)
Weather Forecast: ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ 'ਚ ਭਾਰੀ ਮੀਂਹ ਦਾ ਅਲਰਟ, ਅਸਮਾਨੀਂ ਬਿਜਲੀ ਡਿੱਗਣ ਦੀ ਸੰਭਾਵਨਾ
Weather Forecast: ਦਿੱਲੀ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਰਾਜਸਥਾਨ 'ਚ ਹਨ੍ਹੇਰੀ ਤੂਫਾਨ ਤੇ ਬਿਜਲੀ ਡਿੱਗਣ ਦੀ ਸੰਭਾਵਨਾ ਜਤਾਈ ਗਈ ਹੈ।
![Weather Forecast: ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ 'ਚ ਭਾਰੀ ਮੀਂਹ ਦਾ ਅਲਰਟ, ਅਸਮਾਨੀਂ ਬਿਜਲੀ ਡਿੱਗਣ ਦੀ ਸੰਭਾਵਨਾ Delhi Weather Update Monsoon and Rain forecast in Delhi Punjab and Haryana Weather Forecast: ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ 'ਚ ਭਾਰੀ ਮੀਂਹ ਦਾ ਅਲਰਟ, ਅਸਮਾਨੀਂ ਬਿਜਲੀ ਡਿੱਗਣ ਦੀ ਸੰਭਾਵਨਾ](https://static.abplive.com/wp-content/uploads/sites/5/2019/07/24201741/5-heavy-rains-in-chandigarh.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼ ਤੇ ਰਾਜਸਥਾਨ ਸਮੇਤ ਦੇਸ਼ ਦੇ ਕਈ ਰਾਜਾਂ 'ਚ ਭਾਰੀ ਬਾਰਸ਼ ਦਾ ਅਨੁਮਾਨ ਲਾਇਆ ਹੈ। ਇਸ ਤੋਂ ਇਲਾਵਾ ਦਿੱਲੀ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਰਾਜਸਥਾਨ 'ਚ ਹਨ੍ਹੇਰੀ ਤੂਫਾਨ ਤੇ ਬਿਜਲੀ ਡਿੱਗਣ ਦੀ ਸੰਭਾਵਨਾ ਜਤਾਈ ਗਈ ਹੈ।
ਬੀਤੇ ਮਹੀਨੇ ਜੁਲਾਈ ਦੌਰਾਨ ਔਸਤ ਤੋਂ ਕਰੀਬ 10 ਫੀਸਦ ਘੱਟ ਬਾਰਸ਼ ਹੋਈ, ਜਦਕਿ ਅਗਸਤ 'ਚ ਪਿਛਲੇ 44 ਸਾਲ ਦਾ ਰਿਕਾਰਡ ਟੁੱਟ ਗਿਆ। ਅਗਸਤ 'ਚ ਆਮ ਨਾਲੋਂ 25 ਫੀਸਦ ਜ਼ਿਆਦਾ ਬਾਰਸ਼ ਹੋਈ ਹੈ। ਸਾਲ 1976 ਤੋਂ ਬਾਅਦ ਅਗਸਤ 'ਚ ਇਸ ਸਾਲ ਸਭ ਤੋਂ ਜ਼ਿਆਦਾ ਬਾਰਸ਼ ਦਰਜ ਕੀਤੀ ਗਈ। ਭਾਰਤੀ ਮੌਸਮ ਵਿਗਿਆਨ ਵਿਭਾਗ IMD ਦੀ ਭਵਿੱਖਬਾਣੀ ਦੇ ਮੁਤਾਬਕ ਸਤੰਬਰ ਮਹੀਨੇ ਮਾਨਸੂਨ ਦੀ ਰਫ਼ਤਾਰ ਮੱਠੀ ਪੈ ਸਕਦੀ ਹੈ।
IMD ਦੇ ਡਾਇਕੈਰਟਰ ਡਾ. ਮ੍ਰਿਤੁੰਜਯ ਮਹਾਪਾਤ੍ਰ ਮੁਤਾਬਕ ਮਾਨਸੂਨ ਸਬੰਧੀ ਹੁਣ ਤਕ ਦੀ ਭਵਿੱਖਬਾਣੀ ਸਹੀ ਸਾਬਤ ਹੋਈ ਹੈ। ਉਨ੍ਹਾਂ ਕਿਹਾ ਅਗਸਤ ਮਹੀਨੇ ਜ਼ੋਰਦਾਰ ਬਾਰਸ਼ ਹੋਈ, ਪਰ ਸਤੰਬਰ 'ਚ ਮਾਨਸੂਨ ਦੀ ਰਫ਼ਤਾਰ ਹੌਲ਼ੀ-ਹੌਲ਼ੀ ਕਮਜ਼ੋਰ ਪੈ ਸਕਦੀ ਹੈ ਪਰ ਜਿਹੜੇ ਇਲਾਕਿਆਂ 'ਚ ਹੁਣ ਤਕ ਘੱਟ ਬਾਰਸ਼ ਹੋਈ ਉੱਥੇ ਬਾਰਸ਼ ਦੀ ਗਤੀਵਿਧੀ ਵਧ ਸਕਦੀ ਹੈ।
PUBG 'ਤੇ ਪਾਬੰਦੀ, ਪ੍ਰਸ਼ੰਸਕਾਂ ਲਈ ਇਹ ਗੇਮ ਬਣ ਸਕਦੇ ਸਹਾਰਾਜਨਹਿਤ ਪਟੀਸ਼ਨ ਦਾਇਰ, ਸੁਸ਼ਾਂਤ ਰਾਜਪੂਤ ਕੇਸ 'ਚ ਮੀਡੀਆ ਟ੍ਰਾਇਲ 'ਤੇ ਰੋਕ ਦੀ ਮੰਗ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)