ਪੜਚੋਲ ਕਰੋ

Punjab News: ਸੁਖਬੀਰ ਬਾਦਲ ਨੂੰ ਮੁੜ ਪ੍ਰਧਾਨ ਬਣਾਏ ਜਾਣ 'ਤੇ ਢੀਂਡਸਾ ਪਿਓ-ਪੁੱਤ ਨੇ ਅਲਾਪੇ ਵੱਖਰੇ ਰਾਗ਼, ਜਾਣੋ ਕਿਸਨੇ ਕੀ ਕਿਹਾ ?

ਢੀਂਡਸਾ ਨੇ ਕਿਹਾ ਕਿ ਪ੍ਰਧਾਨ ਦੀ ਚੋਣ ਹਰ ਕਿਸੇ ਦੀ ਇੱਛਾ ਅਨੁਸਾਰ ਹੋਵੇਗੀ ਤੇ ਹਰ ਕਿਸੇ ਦੇ ਫੈਸਲੇ ਅਨੁਸਾਰ ਹੀ ਕੀਤੀ ਜਾਵੇਗੀ। ਜੇ ਸੁਖਬੀਰ ਸਿੰਘ ਬਾਦਲ ਨੂੰ ਵੀ ਨਵਾਂ ਪ੍ਰਧਾਨ ਚੁਣਿਆ ਜਾਂਦਾ ਹੈ ਤਾਂ ਉਹ ਵੀ ਸਾਰਿਆਂ ਨੂੰ ਪ੍ਰਵਾਨ ਹੋਵੇਗਾ

Punjab News: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ(Sukhbir badal) ਅੱਜ ਫਤਿਹਗੜ੍ਹ ਸਾਹਿਬ ਵਿੱਚ ਆਪਣੀ ਸਜ਼ਾ ਦਾ 7ਵਾਂ ਦਿਨ ਪੂਰਾ ਕਰ ਰਹੇ ਹਨ। ਇਸ ਮੌਕੇ ਬਾਦਲ ਦੀ ਮੁੜ ਤੋਂ ਪ੍ਰਧਾਨ ਬਣਾਏ ਜਾਣ ਦੀਆਂ ਚਰਚਾਵਾਂ ਜ਼ੋਰਾਂ ਉੱਤੇ ਹਨ। ਬੀਤੇ ਕੱਲ੍ਹ ਸੁਖਦੇਵ ਸਿੰਘ ਢੀਂਡਸਾ(Sukhdev Singh Dhindsa) ਵੱਲੋਂ ਸੁਖਬੀਰ ਬਾਦਲ ਦੇ ਹੱਕ ਵਿੱਚ ਦਿੱਤੇ ਬਿਆਨ ਨੂੰ ਉਨ੍ਹਾਂ ਦੇ ਹੀ ਪੁੱਤਰ ਪਰਮਿੰਦਰ ਢੀਂਡਸਾ ਨੇ ਪਲਟ ਦਿੱਤਾ ਹੈ।

ਸੁਖਦੇਵ ਸਿੰਘ ਢੀਂਡਸਾ ਦਾ ਬਿਆਨ ਬੀਤੇ ਦਿਨੀਂ ਵਾਇਰਲ ਹੋਇਆ ਸੀ। ਜਿਸ ਵਿੱਚ ਕਿਹਾ ਗਿਆ ਸੀ- ਨਵੇਂ ਪ੍ਰਧਾਨ ਦੀ ਚੋਣ ਸਾਰਿਆਂ ਦੀ ਸਹਿਮਤੀ ਨਾਲ ਕੀਤੀ ਜਾਵੇਗੀ। ਜੇ ਸੁਖਬੀਰ ਸਿੰਘ ਬਾਦਲ ਦੁਬਾਰਾ ਪ੍ਰਧਾਨ ਬਣਦੇ ਹਨ ਤਾਂ ਹਰ ਕੋਈ ਉਨ੍ਹਾਂ ਨੂੰ ਵੀ ਸਵੀਕਾਰ ਕਰੇਗਾ। ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸਭ ਨੂੰ ਨਾਲ ਲੈ ਕੇ ਚੱਲਣ ਦਾ ਸਮਾਂ ਆ ਗਿਆ ਹੈ।

ਢੀਂਡਸਾ ਨੇ ਕਿਹਾ ਕਿ ਪ੍ਰਧਾਨ ਦੀ ਚੋਣ ਹਰ ਕਿਸੇ ਦੀ ਇੱਛਾ ਅਨੁਸਾਰ ਹੋਵੇਗੀ ਤੇ ਹਰ ਕਿਸੇ ਦੇ ਫੈਸਲੇ ਅਨੁਸਾਰ ਹੀ ਕੀਤੀ ਜਾਵੇਗੀ। ਜੇ ਸੁਖਬੀਰ ਸਿੰਘ ਬਾਦਲ ਨੂੰ ਵੀ ਨਵਾਂ ਪ੍ਰਧਾਨ ਚੁਣਿਆ ਜਾਂਦਾ ਹੈ ਤਾਂ ਉਹ ਵੀ ਸਾਰਿਆਂ ਨੂੰ ਪ੍ਰਵਾਨ ਹੋਵੇਗਾ ਪਰ ਹੁਣ ਉਨ੍ਹਾਂ ਦੇ ਆਪਣੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੇ ਇਸ ਬਿਆਨ ਤੋਂ ਪਲਟਦੇ ਹੋਏ ਸੁਖਬੀਰ ਬਾਦਲ ਦੇ ਆਈਟੀ ਵਿੰਗ 'ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ।

ਪਰਮਿੰਦਰ ਸਿੰਘ ਢੀਂਡਸਾ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਢੀਂਡਸਾ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਸੁਖਬੀਰ ਬਾਦਲ ਦੇ IT ਵਿੰਗ ਨੇ ਇਸ ਨੂੰ ਗਲਤ ਤਰੀਕੇ ਨਾਲ ਪੇਸ਼ ਕਰਕੇ ਵਾਇਰਲ ਕਰ ਦਿੱਤਾ।

ਜ਼ਿਕਰ ਕਰ ਦਈਏ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਅਕਾਲੀ ਦਲ ਦੇ ਪੁਨਰਗਠਨ ਦੇ ਹੁਕਮ ਦਿੱਤੇ ਹਨ। ਜਿਸ ਤਹਿਤ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਕਮੇਟੀ ਪਾਰਟੀ ਦੇ ਮੁੜ ਗਠਨ ਅਤੇ ਨਵੇਂ ਮੈਂਬਰਾਂ ਦੀ ਭਰਤੀ ਦਾ ਕੰਮ ਕਰੇਗੀ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

IND vs AUS 2nd Test: ਪਰਥ ਦੇ 'ਸ਼ੇਰਾਂ' ਐਡੀਲੇਡ 'ਚ ਹੋਏ ਢੇਰ ! ਜਾਣੋ ਦੂਜੇ ਟੈਸਟ 'ਚ ਟੀਮ ਇੰਡੀਆ ਦੀ 'ਸ਼ਰਮਨਾਕ' ਹਾਰ ਦੇ 3 ਵੱਡੇ ਕਾਰਨ
IND vs AUS 2nd Test: ਪਰਥ ਦੇ 'ਸ਼ੇਰਾਂ' ਐਡੀਲੇਡ 'ਚ ਹੋਏ ਢੇਰ ! ਜਾਣੋ ਦੂਜੇ ਟੈਸਟ 'ਚ ਟੀਮ ਇੰਡੀਆ ਦੀ 'ਸ਼ਰਮਨਾਕ' ਹਾਰ ਦੇ 3 ਵੱਡੇ ਕਾਰਨ
Punjab News: ਪੰਜਾਬ ਦੇ 20 ਪਿੰਡਾਂ 'ਚ ਫਿਰ ਤੋਂ ਹੋਣਗੀਆਂ ਪੰਚਾਇਤੀ ਚੋਣਾਂ, ਜਾਣੋ ਕਦੋਂ ਪੈਣਗੀਆਂ ਵੋਟਾਂ ?
Punjab News: ਪੰਜਾਬ ਦੇ 20 ਪਿੰਡਾਂ 'ਚ ਫਿਰ ਤੋਂ ਹੋਣਗੀਆਂ ਪੰਚਾਇਤੀ ਚੋਣਾਂ, ਜਾਣੋ ਕਦੋਂ ਪੈਣਗੀਆਂ ਵੋਟਾਂ ?
Punjab News: ਪੰਜਾਬ ਸਰਕਾਰ ਸੂਬੇ ਭਰ ਦੇ ਕਿਸਾਨਾਂ ਲਈ ਚੁੱਕਣ ਜਾ ਰਹੀ ਵੱਡਾ ਕਦਮ, ਹੁਣ ਮਿਲੇਗੀ ਇਹ ਸਹੂਲਤ
Punjab News: ਪੰਜਾਬ ਸਰਕਾਰ ਸੂਬੇ ਭਰ ਦੇ ਕਿਸਾਨਾਂ ਲਈ ਚੁੱਕਣ ਜਾ ਰਹੀ ਵੱਡਾ ਕਦਮ, ਹੁਣ ਮਿਲੇਗੀ ਇਹ ਸਹੂਲਤ
Air Fare: ਹਵਾਈ ਯਾਤਰੀਆਂ ਲਈ Good News, ਏਅਰਲਾਈਨਜ਼ ਸਫ਼ਰ ਤੋਂ 24 ਘੰਟੇ ਪਹਿਲਾਂ ਨਹੀਂ ਵਧਾ ਸਕਣਗੀਆਂ ਕਿਰਾਏ, ਪੜ੍ਹੋ ਖਬਰ
ਹਵਾਈ ਯਾਤਰੀਆਂ ਲਈ Good News, ਏਅਰਲਾਈਨਜ਼ ਸਫ਼ਰ ਤੋਂ 24 ਘੰਟੇ ਪਹਿਲਾਂ ਨਹੀਂ ਵਧਾ ਸਕਣਗੀਆਂ ਕਿਰਾਏ, ਪੜ੍ਹੋ ਖਬਰ
Advertisement
ABP Premium

ਵੀਡੀਓਜ਼

ਸ਼ੰਭੂ ਬਾਰਡਰ 'ਤੇ ਮੀਡੀਆ 'ਤੇ ਰੋਕ ਨੂੰ ਲੈ ਕੇ SSP ਪਟਿਆਲਾ ਦਾ ਬਿਆਨਕਣਕ ਨੂੰ ਨਹੀਂ ਪਏਗੀ ਸੁੰਡੀ, ਪਰਾਲੀ ਹੀ ਕਰੇਗੀ ਜ਼ਮੀਨ ਨੂੰ ਉਪਜਾਊ, ਕਿਸਾਨਾਂ ਲਈ ਕੰਪਨੀ ਨੇ ਕੱਢਿਆ 'ਜੁਗਾੜ'ਪਰਾਲੀ ਨੂੰ ਸਾੜੋ ਨਾ, ਹੁਣ ਆ ਗਿਆ ਨਵਾਂ ਹੱਲਨਰਾਇਣ ਸਿੰਘ ਚੌੜਾ ਦੇ ਹੱਕ 'ਚ ਆਇਆ ਬੰਦੀ ਸਿੰਘਾਂ ਦਾ ਪਰਿਵਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
IND vs AUS 2nd Test: ਪਰਥ ਦੇ 'ਸ਼ੇਰਾਂ' ਐਡੀਲੇਡ 'ਚ ਹੋਏ ਢੇਰ ! ਜਾਣੋ ਦੂਜੇ ਟੈਸਟ 'ਚ ਟੀਮ ਇੰਡੀਆ ਦੀ 'ਸ਼ਰਮਨਾਕ' ਹਾਰ ਦੇ 3 ਵੱਡੇ ਕਾਰਨ
IND vs AUS 2nd Test: ਪਰਥ ਦੇ 'ਸ਼ੇਰਾਂ' ਐਡੀਲੇਡ 'ਚ ਹੋਏ ਢੇਰ ! ਜਾਣੋ ਦੂਜੇ ਟੈਸਟ 'ਚ ਟੀਮ ਇੰਡੀਆ ਦੀ 'ਸ਼ਰਮਨਾਕ' ਹਾਰ ਦੇ 3 ਵੱਡੇ ਕਾਰਨ
Punjab News: ਪੰਜਾਬ ਦੇ 20 ਪਿੰਡਾਂ 'ਚ ਫਿਰ ਤੋਂ ਹੋਣਗੀਆਂ ਪੰਚਾਇਤੀ ਚੋਣਾਂ, ਜਾਣੋ ਕਦੋਂ ਪੈਣਗੀਆਂ ਵੋਟਾਂ ?
Punjab News: ਪੰਜਾਬ ਦੇ 20 ਪਿੰਡਾਂ 'ਚ ਫਿਰ ਤੋਂ ਹੋਣਗੀਆਂ ਪੰਚਾਇਤੀ ਚੋਣਾਂ, ਜਾਣੋ ਕਦੋਂ ਪੈਣਗੀਆਂ ਵੋਟਾਂ ?
Punjab News: ਪੰਜਾਬ ਸਰਕਾਰ ਸੂਬੇ ਭਰ ਦੇ ਕਿਸਾਨਾਂ ਲਈ ਚੁੱਕਣ ਜਾ ਰਹੀ ਵੱਡਾ ਕਦਮ, ਹੁਣ ਮਿਲੇਗੀ ਇਹ ਸਹੂਲਤ
Punjab News: ਪੰਜਾਬ ਸਰਕਾਰ ਸੂਬੇ ਭਰ ਦੇ ਕਿਸਾਨਾਂ ਲਈ ਚੁੱਕਣ ਜਾ ਰਹੀ ਵੱਡਾ ਕਦਮ, ਹੁਣ ਮਿਲੇਗੀ ਇਹ ਸਹੂਲਤ
Air Fare: ਹਵਾਈ ਯਾਤਰੀਆਂ ਲਈ Good News, ਏਅਰਲਾਈਨਜ਼ ਸਫ਼ਰ ਤੋਂ 24 ਘੰਟੇ ਪਹਿਲਾਂ ਨਹੀਂ ਵਧਾ ਸਕਣਗੀਆਂ ਕਿਰਾਏ, ਪੜ੍ਹੋ ਖਬਰ
ਹਵਾਈ ਯਾਤਰੀਆਂ ਲਈ Good News, ਏਅਰਲਾਈਨਜ਼ ਸਫ਼ਰ ਤੋਂ 24 ਘੰਟੇ ਪਹਿਲਾਂ ਨਹੀਂ ਵਧਾ ਸਕਣਗੀਆਂ ਕਿਰਾਏ, ਪੜ੍ਹੋ ਖਬਰ
Punjab Weather: ਪੰਜਾਬ-ਚੰਡੀਗੜ੍ਹ 'ਚ ਮੌਸਮ ਦਾ ਡਬਲ ਅਟੈਕ! 19 ਜ਼ਿਲ੍ਹਿਆਂ 'ਚ ਧੁੰਦ, 8 'ਚ ਮੀਂਹ ਦਾ ਅਲਰਟ; ਕੜਾਕੇ ਦੀ ਠੰਡ ਕੱਢੇਗੀ ਵੱਟ
ਪੰਜਾਬ-ਚੰਡੀਗੜ੍ਹ 'ਚ ਮੌਸਮ ਦਾ ਡਬਲ ਅਟੈਕ! 19 ਜ਼ਿਲ੍ਹਿਆਂ 'ਚ ਧੁੰਦ, 8 'ਚ ਮੀਂਹ ਦਾ ਅਲਰਟ; ਕੜਾਕੇ ਦੀ ਠੰਡ ਕੱਢੇਗੀ ਵੱਟ
Power Cut in Punjab: ਪੰਜਾਬ 'ਚ ਫਿਰ ਲੱਗੇਗਾ ਬਿਜਲੀ ਕੱਟ, ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੱਤੀ ਰਹੇਗੀ ਗੁੱਲ, ਜਾਣੋ ਕਿਹੜੇ ਇਲਾਕੇ ਸ਼ਾਮਿਲ ?
ਪੰਜਾਬ 'ਚ ਫਿਰ ਲੱਗੇਗਾ ਬਿਜਲੀ ਕੱਟ, ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੱਤੀ ਰਹੇਗੀ ਗੁੱਲ, ਜਾਣੋ ਕਿਹੜੇ ਇਲਾਕੇ ਸ਼ਾਮਿਲ ?
IMD ਵੱਲੋਂ ਵੱਡੀ ਭਵਿੱਖਬਾਣੀ, ਪੰਜਾਬ 'ਚ ਹੋਣ ਜਾ ਰਹੀ ਮੀਂਹ ਦੀ ਸ਼ੁਰੂਆਤ, ਵੱਧੇਗੀ ਠੰਡ
IMD ਵੱਲੋਂ ਵੱਡੀ ਭਵਿੱਖਬਾਣੀ, ਪੰਜਾਬ 'ਚ ਹੋਣ ਜਾ ਰਹੀ ਮੀਂਹ ਦੀ ਸ਼ੁਰੂਆਤ, ਵੱਧੇਗੀ ਠੰਡ
ਕੀ ਤੁਸੀਂ ਵੀ ਆਪਣੇ ਮੋਬਾਇਲ 'ਚ ਰੱਖੇ ਹੋਏ ਨੇ ਡਾਕੂਮੈਂਟ ...ਤਾਂ ਜ਼ਰੂਰ ਪੜ੍ਹ ਲਓ ਇਹ ਖਬਰ, ਜਾਣ ਲਓ ਨੁਕਸਾਨਾਂ ਬਾਰੇ
ਕੀ ਤੁਸੀਂ ਵੀ ਆਪਣੇ ਮੋਬਾਇਲ 'ਚ ਰੱਖੇ ਹੋਏ ਨੇ ਡਾਕੂਮੈਂਟ ...ਤਾਂ ਜ਼ਰੂਰ ਪੜ੍ਹ ਲਓ ਇਹ ਖਬਰ, ਜਾਣ ਲਓ ਨੁਕਸਾਨਾਂ ਬਾਰੇ
Embed widget