DIG ਭੁੱਲਰ ਦੀ ਮੁਅੱਤਲੀ ਪੰਜਾਬ ਸਰਕਾਰ ਕਰਕੇ ਨਹੀਂ ਸਗੋਂ ਸਰਕਾਰੀ ਨਿਯਮਾਂ ਕਰਕੇ ਹੋਈ, ਸੁਖਬੀਰ ਬਾਦਲ ਨੇ ਪੇਸ਼ ਕੀਤੇ ਸਬੂਤ !
ਡੀਆਈਜੀ ਭੁੱਲਰ ਦਾ ਮੁਅੱਤਲੀ ਆਦੇਸ਼ ਇਸ ਤੱਥ ਨੂੰ ਸਪੱਸ਼ਟ ਤੌਰ ‘ਤੇ ਦੱਸਦਾ ਹੈ (ਮੁਅੱਤਲੀ ਦੇ ਆਦੇਸ਼ ਨੀਚੇ ਵੇਖੋ)। ਤੁਹਾਡਾ “ਨਕਲੀ ਇਮਾਨਦਾਰੀ” ਦਾ ਮਖੌਟਾ ਉਤਰ ਗਿਆ ਹੈ, ਕਿਉਂਕਿ ਤੁਹਾਡੇ ਗ੍ਰਹਿ ਵਿਭਾਗ ਵਿੱਚ ਭ੍ਰਿਸ਼ਟਾਚਾਰ ਤੁਹਾਡੇ ਨੱਕ ਹੇਠ ਹੋ ਰਿਹਾ ਸੀ।

Punjab News: CBI ਨੇ ਰੋਪੜ ਰੇਂਜ ਦੇ DIG ਹਰਚਰਨ ਸਿੰਘ ਭੁੱਲਰ ਨੂੰ ਭ੍ਰਿਸ਼ਟਾਚਾਰ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਹੈ। ਭੁੱਲਰ ਨੂੰ ਉਨ੍ਹਾਂ ਦੇ ਮੁਹਾਲੀ ਸਥਿਤ ਦਫ਼ਤਰ ’ਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਹੈ ਕਿ ਰਿਸ਼ਵਤਖ਼ੋਰੀ ਦੇ ਮਾਮਲੇ ਚ D.I.G ਰੋਪੜ ਹਰਚਰਨ ਸਿੰਘ ਭੁੱਲਰ ਨੂੰ ਮੇਰੇ ਵੱਲੋਂ ਪੁਲਿਸ ਮਹਿਕਮੇ ਤੋਂ ਸਸਪੈਂਡ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਸ ਮਾਮਲੇ ਨੂੰ ਲੈ ਕੇ ਹੁਣ ਵਿਰੋਧੀ ਧਿਰ ਵੱਲੋਂ ਵੱਡੇ ਸਵਾਲ ਖੜ੍ਹੇ ਗਏ ਹਨ।
ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਬਾਦਲ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਭਗਵੰਤ ਮਾਨ ਦਾ ਇਹ ਟਵੀਟ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਉਸ ਆਲੋਚਨਾ ਨੂੰ ਦੂਰ ਕਰਨ ਦੀ ਇੱਕ ਬੇਸ਼ਰਮੀ ਵਾਲੀ ਕੋਸ਼ਿਸ਼ ਹੈ ਜਿਸ ਦਾ ਸਾਹਮਣਾ ਉਹ ਅਤੇ ਉਨ੍ਹਾਂ ਦੇ ਮੰਤਰੀ/ਵਿਧਾਇਕ ਆਪਣੀ ਸਰਕਾਰ ਦੇ ਭ੍ਰਿਸ਼ਟਾਚਾਰ 'ਤੇ ਚੁੱਪ ਰਹਿਣ ਅਤੇ ਸ਼ਮੂਲੀਅਤ ਹੋਣ ਕਰਕੇ ਕਰ ਰਹੇ ਹਨ।
This tweet by @BhagwantMann is a shameless attempt to mislead the people of Punjab and deflect the criticism he and his ministers/MLAs are facing for remaining silent and complicit in the blatant corruption within his government.
— Sukhbir Singh Badal (@officeofssbadal) October 22, 2025
Mr. Mann, the suspension of DIG Bhullar is under… pic.twitter.com/2AzkDsIVgV
ਮਾਨ ਸਾਬ੍ਹ , ਡੀਆਈਜੀ ਭੁੱਲਰ ਦੀ ਮੁਅੱਤਲੀ All India Services (Discipline and Appeals) Rules ਦੇ ਨਿਯਮ 3(2) ਦੇ ਅਧੀਨ ਹੋਈ ਹੈ, ਇਹ ਨਿਯਮ “48 ਘੰਟਿਆਂ ਤੋਂ ਵੱਧ ਸਮੇਂ ਲਈ ਸਰਕਾਰੀ ਹਿਰਾਸਤ ਵਿੱਚ ਨਜ਼ਰਬੰਦ ਕੀਤੇ ਗਏ ਕਿਸੇ ਵੀ ਅਧਿਕਾਰੀ” ਨੂੰ ਮੁਅੱਤਲ ਕਰਨ ਦਾ ਹੁਕਮ ਦਿੰਦਾ ਹੈ। ਅਜਿਹੇ ਮਾਮਲਿਆਂ ਵਿੱਚ ਨਾ ਤਾਂ ਤੁਹਾਡੀ ਅਤੇ ਨਾ ਹੀ ਤੁਹਾਡੀ ਸਰਕਾਰ ਦੀ ਕੋਈ ਭੂਮਿਕਾ ਹੈ, ਨਾ ਇਸਤੋਂ ਇਲਾਵਾ ਤੁਹਾਡੇ ਕੋਲ ਕੋਈ ਬਦਲ ਸੀ ।
ਡੀਆਈਜੀ ਭੁੱਲਰ ਦਾ ਮੁਅੱਤਲੀ ਆਦੇਸ਼ ਇਸ ਤੱਥ ਨੂੰ ਸਪੱਸ਼ਟ ਤੌਰ ‘ਤੇ ਦੱਸਦਾ ਹੈ (ਮੁਅੱਤਲੀ ਦੇ ਆਦੇਸ਼ ਨੀਚੇ ਵੇਖੋ)। ਤੁਹਾਡਾ “ਨਕਲੀ ਇਮਾਨਦਾਰੀ” ਦਾ ਮਖੌਟਾ ਉਤਰ ਗਿਆ ਹੈ, ਕਿਉਂਕਿ ਤੁਹਾਡੇ ਗ੍ਰਹਿ ਵਿਭਾਗ ਵਿੱਚ ਭ੍ਰਿਸ਼ਟਾਚਾਰ ਤੁਹਾਡੇ ਨੱਕ ਹੇਠ ਹੋ ਰਿਹਾ ਸੀ। ਅਸੀਂ ਮੰਗ ਕਰਦੇ ਹਾਂ ਕਿ CBI ਪੂਰੀ ਜਾਂਚ ਕਰੇ ਅਤੇ ਇਹ ਦੱਸੇ ਕਿ ਇਹ ਪੈਸਾ ਅਸਲ ਵਿੱਚ ਕਿਸ ਲਈ ਇਕੱਠਾ ਕੀਤਾ ਗਿਆ ਸੀ ਅਤੇ ਇਹ ਕਿਸਨੂੰ ਦੇਣਾ ਸੀ । ਮੈਂ ਉਹੀ ਦੁਹਰਾਉਂਦਾ ਹਾਂ ਜੋ ਹਰ ਪੰਜਾਬੀ ਕਹਿ ਰਿਹਾ ਹੈ: ਜੇਕਰ ਪੂਰੀ ਜਾਂਚ ਕੀਤੀ ਜਾਂਦੀ ਹੈ, ਤਾਂ ਰਸਤਾ ਤੁਹਾਡੇ “ਕੱਟੜ ਇਮਾਨਦਾਰ” ਬੌਸ ਤੱਕ ਪਹੁੰਚੇਗਾ ।
ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਸੀ ਕਿ ਰਿਸ਼ਵਤਖ਼ੋਰੀ ਦੇ ਮਾਮਲੇ ਚ D.I.G ਰੋਪੜ ਹਰਚਰਨ ਸਿੰਘ ਭੁੱਲਰ ਨੂੰ ਮੇਰੇ ਵੱਲੋਂ ਪੁਲਿਸ ਮਹਿਕਮੇ ਤੋਂ ਸਸਪੈਂਡ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ..ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਨਾਮਜ਼ਦ ਕੋਈ ਵੀ ਵਿਅਕਤੀ ਭਾਵੇਂ ਕਿਸੇ ਵੀ ਅਹੁਦੇ ਤੇ ਹੋਵੇ ਉਸਦਾ ਬਿਲਕੁਲ ਸਾਥ ਨਹੀਂ ਦਿੱਤਾ ਜਾਵੇਗਾ..ਹਰੇਕ ਤਰ੍ਹਾਂ ਦੀ ਰਿਸ਼ਵਤਖ਼ੋਰੀ ਵਿਰੁੱਧ ਆਮ ਆਦਮੀ ਪਾਰਟੀ ਦੀ ਜੰਗ ਜਾਰੀ ਰਹੇਗੀ..





















