ਪੜਚੋਲ ਕਰੋ

ਮਾਲੇਰਕੋਟਲਾ ਜਲ ਸਪਲਾਈ ਅਤੇ ਸੀਵਰੇਜ ਪ੍ਰਾਜੈਕਟ ਨੂੰ ਸਾਲ ਦੇ ਅੰਤ ਤੱਕ ਅਧਿਕਾਰੀਆਂ ਨੂੰ ਮੁਕੰਮਲ ਕਰਨ ਦੇ ਦਿੱਤੇ ਨਿਰਦੇਸ਼: ਡਾ. ਨਿੱਜਰ

Punjab News: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਅਤੇ ਸਾਫ-ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ। ਇਸ ਲੜੀ ਤਹਿਤ ਸੂਬੇ ਵਿਚ ਵਿਕਾਸ ਕਾਰਜ ਕੀਤੇ ਜਾ ਰਹੇ ਹਨ।

Punjab News: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਅਤੇ ਸਾਫ-ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ। ਇਸ ਲੜੀ ਤਹਿਤ ਸੂਬੇ ਵਿਚ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਸਥਾਨਕ ਸਰਕਾਰਾਂ ਮੰਤਰੀ, ਡਾ.ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਮਾਲੇਰਕੋਟਲਾ ਸ਼ਹਿਰ ਲਈ ਜਲ ਸਪਲਾਈ ਅਤੇ ਸੀਵਰੇਜ ਵਿਵਸਥਾ ਵਿਚ ਵਿਸਥਾਰ ਅਤੇ ਸੁਧਾਰ ਕਰਨ ਲਈ ਤਕਰੀਬਨ 68.13 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।

ਸਥਾਨਕ ਸਰਕਾਰਾਂ ਮੰਤਰੀ ਡਾ.ਇੰਦਰਬੀਰ ਸਿੰਘ ਨਿੱਜਰ ਨੇ ਮਾਲੇਰਕੋਟਲਾ ਸ਼ਹਿਰ ਲਈ ਜਲ ਸਪਲਾਈ ਅਤੇ ਸੀਵਰੇਜ ਪ੍ਰਾਜੈਕਟ ਦੇ ਪ੍ਰਗਤੀ ਅਧੀਨ ਪ੍ਰਾਜੈਕਟ ਦੇ ਕੰਮ ਦਾ ਜਾਇਜ਼ਾ ਲੈਂਦਿਆਂ ਪੰਜਾਬ ਜਲ ਸਪਲਾਈ ਅਤੇ ਸੀਵਰੇਜ਼ ਬੋਰਡ ਦੇ ਅਧਿਕਾਰੀਆਂ ਨੂੰ ਇਸ ਪ੍ਰਾਜੈਕਟ ਨੂੰ ਹਰ ਹੀਲੇ ਇਸ ਸਾਲ ਦੇ ਅੰਤ ਤੱਕ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਹਨ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਮੰਤਰੀ ਡਾ.ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਮਾਲੇਰਕੋਟਲਾ ਸ਼ਹਿਰ ਲਈ ਪ੍ਰਵਾਨਿਤ ਜਲ ਸਪਲਾਈ ਪ੍ਰਾਜੈਕਟ ਅਧੀਨ ਵੱਖ-ਵੱਖ ਆਕਾਰ ਦੀਆਂ ਜਲ ਸਪਲਾਈ ਦੀਆਂ ਪਾਈਪ ਲਾਈਨਾਂ ਵਿਛਾਉਣ, 9 ਨੰਬਰ ਨਵੇਂ ਟਿਊਬਵੈਲ ਅਤੇ ਇਸਦੇ ਨਾਲ ਸਬੰਧਤ ਹੋਰ ਕੰਮ ਇਸ ਪ੍ਰਾਜੈਕਟ ਅਧੀਨ ਕਵਰ ਹੋਣਗੇ। ਉਹਨਾਂ ਨੇ ਦੱਸਿਆ ਕਿ ਜਲ ਸਪਲਾਈ ਪ੍ਰਾਜੈਕਟ ਦੀ ਲਾਗਤ 14.85 ਕਰੋੜ ਰੁਪਏ ਹੈ। ਇਸ ਜਲ ਸਪਲਾਈ ਪ੍ਰਾਜੈਕਟ ਅਧੀਨ ਤਕਰੀਬਨ 36 ਕਿਲੋਮੀਟਰ ਖੇਤਰ ਕਵਰ ਕੀਤਾ ਜਾਵੇਗਾ।

ਡਾ.ਨਿੱਜਰ ਨੇ ਅੱਗੇ ਦੱਸਿਆ ਕਿ ਮਾਲੇਰਕੋਟਲਾ ਵਿਖੇ ਸੀਵਰੇਜ ਵਿਵਸਥਾ ਵਿਚ ਵਿਸਥਾਰ ਅਤੇ ਸੁਧਾਰ ਕਰਨ ਲਈ ਤਕਰੀਬਨ 53.28 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ, ਇਸ ਪ੍ਰਾਜੈਕਟ ਅਧੀਨ ਸੀਵਰੇਜ ਲਾਈਨਾਂ ਵਿਛਾਉਣ, 22 ਐਮ.ਐਲ.ਡੀ ਸਮੱਰਥਾ ਵਾਲਾ ਸੀਵਰੇਜ ਟਰੀਟਮੈਂਟ ਪਲਾਂਟ ਅਤੇ ਹੋਰ ਸਬੰਧਤ ਕੰਮ ਕਵਰ ਹੋਣਗੇ। ਇਸ ਸੀਵਰੇਜ ਪ੍ਰਾਜੈਕਟ ਅਧੀਨ ਤਕਰੀਬਨ 59 ਕਿਲੋਮੀਟਰ ਖੇਤਰ ਕਵਰ ਕੀਤਾ ਜਾਵੇਗਾ।

 ਡਾ.ਨਿੱਜਰ ਨੇ ਦੱਸਿਆ ਕਿ ਇਸ ਜਲ ਸਪਲਾਈ ਅਤੇ ਸੀਵਰੇਜ ਪ੍ਰਾਜੈਕਟ ਅਧੀਨ ਮਾਲੇਰਕੋਟਲਾ ਸ਼ਹਿਰ ਦੀ  ਵੱਡੀ ਆਬਾਦੀ ਨੂੰ ਲਾਭ ਮਿਲੇਗਾ।

ਉਹਨਾਂ ਦੱਸਿਆ ਕਿ ਇਸ ਪ੍ਰਾਜੈਕਟ  ਅਧੀਨ ਮਾਦੇਵੀ ਰੋਡ, ਬਰਕਤਪੁਰਾ ਰੋਡ, ਰਵਿਦਾਸ ਰੋਡ, ਗੋਬਿੰਦ ਨਗਰ, ਨੌਧਰਾਨੀ ਰੋਡ, ਨਾਭਾ ਰੋਡ, ਮਾਣਕ ਮਾਜਰਾ ਰੋਡ, ਲਸਾੜਾ ਡਰੇਨ, ਧੂਰੀ ਰੋਡ, ਜਨਤਾ ਕਲੋਨੀ ਨਾਭਾ ਰੋਡ ਆਈ.ਟੀ.ਯੂ., ਮਹਾਰਾਜਾ ਹੋਟਲ, ਏਕਤਾ ਕਲੋਨੀ, ਨੌਸ਼ਹਿਰਾ ਆਦਿ ਖੇਤਰ ਕਵਰ ਹੋਣਗੇ। ਇਸ ਤੋਂ ਇਲਾਵਾ ਘੁਮਿਆਰਾ ਮੁਹੱਲਾ, ਸੀਤਾ ਗ੍ਰਾਮਰ ਸਕੂਲ, ਨੂਰ ਬਸਤੀ, ਕੂਕਾ ਸਮਾਰਕ, ਕਿੰਗ ਕਲੋਨੀ, ਸੇਬ ਕਲੋਨੀ, ਜੌੜੀਆ ਮੁਹੱਲਾ, ਸਰੂੜ ਰੋਡ, ਮਾਣਕ ਮਾਜਰਾ, ਗੋਬਿੰਦਪੁਰਾ, ਮਤੋਈ ਰੋਡ, ਜਮਾਲਪੁਰਾ, ਡੇਰਾ ਬਾਬਾ ਆਤਮਾ ਰਾਮ ਰੋਡ ਲੁਧਿਆਣਾ ਰੋਡ ਖੱਬੇ ਪਾਸੇ, ਅਮਾਮਗੜ੍ਹ ਰੋਡ, ਮੁਸਤਕ ਬਸਤੀ, ਚੇਤਨ ਨਗਰ, ਖੁਸ਼ਹਾਲ ਬਸਤੀ, ਕਾਲੂ ਬਸਤੀ, ਖਾਰਾ ਖੂਹ, ਸੁਲਤਾਨ ਬਸਤੀ, ਚੰਦ ਕਲੋਨੀ, ਨੂਰ ਬਸਤੀ, ਮਾਨਾ ਰੋਡ, ਰਾਏਕੋਟ ਰੋਡ, ਮਦੀਨਾ ਰੋਡ, ਨਵਾਬ ਕਲੋਨੀ, ਰਵਿਦਾਸ ਨਗਰ, ਲੋਹਾ ਬਜਾਰ, ਈ.ਓ.ਰਿਹਾਇਸ਼ ਲੁਧਿਆਣਾ ਬਾਈਪਾਸ, ਸ਼ੀਤਲਾ ਮਾਤਾ ਮੰਦਰ, ਮੰਡਿਆਲਾ ਰੋਡ, ਕੱਚਾ ਦਰਵਾਜ਼ਾ, ਘੁਮਲਾਰਾ ਮੁਹੱਲਾ ਅਤੇ ਮਾਨਾ ਰੋਡ ਆਦਿ ਖੇਤਰ ਪਾਣੀ ਦੀ ਸਪਲਾਈ ਅਤੇ ਸੀਵਰੇਜ ਲਈ ਕਵਰ ਕੀਤੇ ਗਏ ਹਨ।

ਕੈਬਨਿਟ ਮੰਤਰੀ ਡਾ.ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਜਲ ਸਪਲਾਈ ਅਤੇ ਸੀਵਰੇਜ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। 22 ਐਮ.ਐਲ.ਡੀ. ਸਮੱਰਥਾ ਵਾਲੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਕੰਮ ਵੀ ਇਸ ਸਾਲ ਦੇ ਅੰਤ ਤੱਕ ਮੁਕੰਮਲ ਕਰ ਲਿਆ ਜਾਵੇਗਾ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੁਲਤਾਂ ਅਤੇ ਸਾਫ-ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣਾ ਹੈ।

ਮੰਤਰੀ ਨੇ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਵਿਭਾਗ ਦੇ ਕੰਮਾਂ ਵਿੱਚ ਪਾਰਦਰਸ਼ਤਾ ਅਤੇ ਗੁਣਵੱਤਾ ਲਿਆਉਣੀ ਯਕੀਨੀ ਬਣਾਈ ਜਾਵੇ ਤਾਂ ਜੋ ਸੂਬੇ ਦੇ ਲੋਕਾਂ ਨੂੰ ਭ੍ਰਿਸਟਾਚਾਰ ਮੁਕਤ ਪ੍ਰਸ਼ਾਸਨ ਮੁਹੱਈਆ ਕਰਵਾਉਣ ਦਾ ਮਾਨ ਸਰਕਾਰ ਦਾ ਸੁਪਨਾ ਸਾਕਾਰ ਹੋ ਸਕੇ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਹਥਿਆਰ ਰੱਖਣ ਵਾਲਿਆਂ ਲਈ ਵੱਡਾ Alert! ਲਾਇਸੈਂਸ ਹੋ ਜਾਣਗੇ ਰੱਦ
ਹਥਿਆਰ ਰੱਖਣ ਵਾਲਿਆਂ ਲਈ ਵੱਡਾ Alert! ਲਾਇਸੈਂਸ ਹੋ ਜਾਣਗੇ ਰੱਦ
ਪਿਆਕੜਾਂ ਲਈ ਜ਼ਰੂਰੀ ਖ਼ਬਰ! ਪੰਜਾਬ ਦੇ ਇਸ ਜ਼ਿਲ੍ਹੇ 'ਚ ਦੋ ਦਿਨ ਠੇਕੇ ਰਹਿਣਗੇ ਬੰਦ
ਪਿਆਕੜਾਂ ਲਈ ਜ਼ਰੂਰੀ ਖ਼ਬਰ! ਪੰਜਾਬ ਦੇ ਇਸ ਜ਼ਿਲ੍ਹੇ 'ਚ ਦੋ ਦਿਨ ਠੇਕੇ ਰਹਿਣਗੇ ਬੰਦ
ਚਾਂਦੀ ਨੇ ਬਣਾਇਆ ਇਤਿਹਾਸ! 2 ਲੱਖ ਤੋਂ ਪਾਰ ਹੋਈ ਚਾਂਦੀ ਦੀ ਕੀਮਤ; ਸੋਨਾ ਨੇ ਮਚਾਈ ਹਾਹਾਕਾਰ
ਚਾਂਦੀ ਨੇ ਬਣਾਇਆ ਇਤਿਹਾਸ! 2 ਲੱਖ ਤੋਂ ਪਾਰ ਹੋਈ ਚਾਂਦੀ ਦੀ ਕੀਮਤ; ਸੋਨਾ ਨੇ ਮਚਾਈ ਹਾਹਾਕਾਰ
ਵੱਧ ਗਈ ਖੁਦਰਾ ਮਹਿੰਗਾਈ ਦਰ, ਅਕਤੂਬਰ 'ਚ 0.25 ਫੀਸਦੀ ਦੇ ਮੁਕਾਬਲੇ ਨਵੰਬਰ 'ਚ 0.71 ਫੀਸਦੀ; ਜਾਣੋ ਵਜ੍ਹਾ
ਵੱਧ ਗਈ ਖੁਦਰਾ ਮਹਿੰਗਾਈ ਦਰ, ਅਕਤੂਬਰ 'ਚ 0.25 ਫੀਸਦੀ ਦੇ ਮੁਕਾਬਲੇ ਨਵੰਬਰ 'ਚ 0.71 ਫੀਸਦੀ; ਜਾਣੋ ਵਜ੍ਹਾ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਹਥਿਆਰ ਰੱਖਣ ਵਾਲਿਆਂ ਲਈ ਵੱਡਾ Alert! ਲਾਇਸੈਂਸ ਹੋ ਜਾਣਗੇ ਰੱਦ
ਹਥਿਆਰ ਰੱਖਣ ਵਾਲਿਆਂ ਲਈ ਵੱਡਾ Alert! ਲਾਇਸੈਂਸ ਹੋ ਜਾਣਗੇ ਰੱਦ
ਪਿਆਕੜਾਂ ਲਈ ਜ਼ਰੂਰੀ ਖ਼ਬਰ! ਪੰਜਾਬ ਦੇ ਇਸ ਜ਼ਿਲ੍ਹੇ 'ਚ ਦੋ ਦਿਨ ਠੇਕੇ ਰਹਿਣਗੇ ਬੰਦ
ਪਿਆਕੜਾਂ ਲਈ ਜ਼ਰੂਰੀ ਖ਼ਬਰ! ਪੰਜਾਬ ਦੇ ਇਸ ਜ਼ਿਲ੍ਹੇ 'ਚ ਦੋ ਦਿਨ ਠੇਕੇ ਰਹਿਣਗੇ ਬੰਦ
ਚਾਂਦੀ ਨੇ ਬਣਾਇਆ ਇਤਿਹਾਸ! 2 ਲੱਖ ਤੋਂ ਪਾਰ ਹੋਈ ਚਾਂਦੀ ਦੀ ਕੀਮਤ; ਸੋਨਾ ਨੇ ਮਚਾਈ ਹਾਹਾਕਾਰ
ਚਾਂਦੀ ਨੇ ਬਣਾਇਆ ਇਤਿਹਾਸ! 2 ਲੱਖ ਤੋਂ ਪਾਰ ਹੋਈ ਚਾਂਦੀ ਦੀ ਕੀਮਤ; ਸੋਨਾ ਨੇ ਮਚਾਈ ਹਾਹਾਕਾਰ
ਵੱਧ ਗਈ ਖੁਦਰਾ ਮਹਿੰਗਾਈ ਦਰ, ਅਕਤੂਬਰ 'ਚ 0.25 ਫੀਸਦੀ ਦੇ ਮੁਕਾਬਲੇ ਨਵੰਬਰ 'ਚ 0.71 ਫੀਸਦੀ; ਜਾਣੋ ਵਜ੍ਹਾ
ਵੱਧ ਗਈ ਖੁਦਰਾ ਮਹਿੰਗਾਈ ਦਰ, ਅਕਤੂਬਰ 'ਚ 0.25 ਫੀਸਦੀ ਦੇ ਮੁਕਾਬਲੇ ਨਵੰਬਰ 'ਚ 0.71 ਫੀਸਦੀ; ਜਾਣੋ ਵਜ੍ਹਾ
18-19 ਤਰੀਕ ਨੂੰ ਲੈਕੇ ਕਿਸਾਨਾਂ ਦਾ ਵੱਡਾ ਐਲਾਨ, 20 ਤਰੀਕ ਨੂੰ ਰੇਲ ਰੋਕੋ ਅੰਦੋਲਨ ਦੀ ਦਿੱਤੀ ਚੇਤਾਵਨੀ
18-19 ਤਰੀਕ ਨੂੰ ਲੈਕੇ ਕਿਸਾਨਾਂ ਦਾ ਵੱਡਾ ਐਲਾਨ, 20 ਤਰੀਕ ਨੂੰ ਰੇਲ ਰੋਕੋ ਅੰਦੋਲਨ ਦੀ ਦਿੱਤੀ ਚੇਤਾਵਨੀ
ਪੰਜਾਬ ਦੇ ਇਸ ਜ਼ਿਲ੍ਹੇ 'ਚ High Alert, ਸਾਰੇ ਸਕੂਲ ਕਰਵਾਏ ਬੰਦ
ਪੰਜਾਬ ਦੇ ਇਸ ਜ਼ਿਲ੍ਹੇ 'ਚ High Alert, ਸਾਰੇ ਸਕੂਲ ਕਰਵਾਏ ਬੰਦ
IPL 2026 ਨਿਲਾਮੀ 'ਚ ਇਨ੍ਹਾਂ ਖਿਡਾਰੀਆਂ ਨੂੰ ਮਿਲ ਸਕਦੀ ਮੋਟੀ ਰਕਮ, ਦੇਖੋ ਲਿਸਟ 'ਚ ਕੌਣ-ਕੌਣ ਸ਼ਾਮਲ
IPL 2026 ਨਿਲਾਮੀ 'ਚ ਇਨ੍ਹਾਂ ਖਿਡਾਰੀਆਂ ਨੂੰ ਮਿਲ ਸਕਦੀ ਮੋਟੀ ਰਕਮ, ਦੇਖੋ ਲਿਸਟ 'ਚ ਕੌਣ-ਕੌਣ ਸ਼ਾਮਲ
ਈ-ਰਿਕਸ਼ਾ ‘ਚ ਮਿਲਿਆ ਮੀਟ! ਮੱਚੀ ਹਫੜਾ-ਦਫੜੀ, ਬਣਿਆ ਤਣਾਅ ਦਾ ਮਾਹੌਲ
ਈ-ਰਿਕਸ਼ਾ ‘ਚ ਮਿਲਿਆ ਮੀਟ! ਮੱਚੀ ਹਫੜਾ-ਦਫੜੀ, ਬਣਿਆ ਤਣਾਅ ਦਾ ਮਾਹੌਲ
Embed widget