ਪੜਚੋਲ ਕਰੋ
Advertisement
Diwali Air Pollution : ਪੰਜਾਬ ਸਰਕਾਰ ਦੇ ਹੁਕਮਾਂ ਦੀਆਂ ਲੋਕਾਂ ਨੇ ਸ਼ਰੇਆਮ ਉਡਾਈਆਂ ਧੱਜੀਆਂ, ਦੋ ਘੰਟਿਆਂ ਦੀ ਬਜਾਏ ਸ਼ਾਮ 6 ਵਜੇ ਤੋਂ ਰਾਤ 1 ਵਜੇ ਤੱਕ ਹੁੰਦੀ ਰਹੀ ਠਾਹ-ਠਾਹ
Diwali Air Pollution : ਪੰਜਾਬ ਵਿੱਚ ਕਈ ਥਾਵਾਂ 'ਤੇ ਸਰਕਾਰ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡੀਆਂ ਹਨ ਤੇ ਲੋਕਾਂ ਨੇ ਖ਼ੂਬ ਪਟਾਕੇ ਚਲਾਏ ਹਨ। ਜਿਸ ਕਰਕੇ ਦੀਵਾਲੀ 'ਤੇ ਪਟਾਕਿਆਂ ਨੇ ਕਈ ਸ਼ਹਿਰਾਂ ਦਾ ਮਾਹੌਲ ਖਰਾਬ ਕਰ ਦਿੱਤਾ ਹੈ।
Diwali Air Pollution : ਪੰਜਾਬ ਵਿੱਚ ਕਈ ਥਾਵਾਂ 'ਤੇ ਸਰਕਾਰ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡੀਆਂ ਹਨ ਤੇ ਲੋਕਾਂ ਨੇ ਖ਼ੂਬ ਪਟਾਕੇ ਚਲਾਏ ਹਨ। ਜਿਸ ਕਰਕੇ ਦੀਵਾਲੀ 'ਤੇ ਪਟਾਕਿਆਂ ਨੇ ਕਈ ਸ਼ਹਿਰਾਂ ਦਾ ਮਾਹੌਲ ਖਰਾਬ ਕਰ ਦਿੱਤਾ ਹੈ। ਦਰਅਸਲ 'ਚ ਦੀਵਾਲੀ ਵਾਲੇ ਦਿਨ ਰਾਤ 8 ਤੋਂ 10 ਵਜੇ ਤੱਕ ਪਟਾਕੇ ਚਲਾਉਣ ਦਾ ਸਮਾਂ ਤੈਅ ਕੀਤਾ ਗਿਆ ਸੀ ਪਰ ਇਸ ਦੇ ਉਲਟ ਕਈ ਥਾਵਾਂ 'ਤੇ ਲੋਕਾਂ ਨੇ ਸ਼ਾਮ 6 ਵਜੇ ਦੇ ਕਰੀਬ ਹੀ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ, ਜੋ ਰਾਤ ਦੇ ਕਰੀਬ 1 ਵਜੇ ਤੱਕ ਜਾਰੀ ਰਹੇ।
ਪੰਜਾਬ ਵਿੱਚ ਦੀਵਾਲੀ ਮੌਕੇ ਜ਼ਿਆਦਾਤਰ ਲੋਕ ਗ੍ਰੀਨ ਪਟਾਕਿਆਂ ਦੀ ਬਜਾਏ ਸ਼ੋਰ ਵਾਲੇ ਪਟਾਕੇ ਚਲਾਏ ਹਨ। ਇਸ ਦੇ ਨਾਲ ਹੀ ਦੇਰ ਰਾਤ ਤੱਕ ਆਤਿਸ਼ਬਾਜ਼ੀ ਅਤੇ ਬੰਬ ਧਮਾਕੇ ਵੱਜਦੇ ਰਹੇ। ਇਨ੍ਹਾਂ ਪਟਾਕਿਆਂ ਤੋਂ ਕਾਫੀ ਧੂੰਆਂ ਨਿਕਲ ਰਿਹਾ ਸੀ। ਜਿਸ ਕਾਰਨ ਵਾਤਾਵਰਨ ਵਿੱਚ ਪ੍ਰਦੂਸ਼ਣ ਦੀ ਮਾਤਰਾ ਵੀ ਵੱਧ ਗਈ ਹੈ। ਅਸਮਾਨ 'ਚ ਜਲਦੇ ਪਟਾਕਿਆਂ ਕਾਰਨ ਪ੍ਰਦੂਸ਼ਣ ਦਾ ਪੱਧਰ ਚਿੰਤਾਜਨਕ ਹੋ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇਸ ਦਾ ਅਸਰ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ 'ਚ ਹਵਾ ਹੋਰ ਵੀ ਜ਼ਹਿਰੀਲੀ ਹੋ ਜਾਵੇਗੀ।
ਇਹ ਵੀ ਪੜ੍ਹੋ : Philips Jobs Cut : ਨੌਕਰੀਆਂ 'ਚ ਕਟੌਤੀ ! Philips ਨੇ 4000 ਲੋਕਾਂ ਦੀ ਛਾਂਟੀ ਦਾ ਕੀਤਾ ਐਲਾਨ ,ਸੀਈਓ ਨੇ ਕਿਹਾ - ਮੁਸ਼ਕਲ ਪਰ ਬਹੁਤ ਜ਼ਰੂਰੀ ਫੈਸਲਾ
ਦੱਸ ਦੇਈਏ ਕਿ ਦੀਵਾਲੀ ਤੋਂ ਪਹਿਲਾਂ ਹੀ ਸਾਰੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਹੁਕਮ ਜਾਰੀ ਕੀਤੇ ਸਨ ਕਿ ਦੀਵਾਲੀ ਵਾਲੇ ਦਿਨ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ ਹੀ ਪਟਾਕੇ ਚਲਾਏ ਜਾ ਸਕਦੇ ਹਨ ਪਰ ਲੋਕਾਂ ਨੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀਆਂ ਰੱਜ ਕੇ ਧੱਜੀਆਂ ਉਡਾਈਆਂ ਹਨ। ਇਸ ਦੇ ਬਾਵਜੂਦ ਲੋਕਾਂ ਨੇ ਦੀਵਾਲੀ 'ਤੇ ਖ਼ੂਬ ਪਟਾਕੇ ਚਲਾਏ। ਦੂਜੇ ਪਾਸੇ ਕਈ ਜ਼ਿਲ੍ਹਿਆਂ ਵਿੱਚ ਕਈ ਥਾਵਾਂ ’ਤੇ ਪਟਾਕਿਆਂ ਦੀ ਨਾਜਾਇਜ਼ ਵਿਕਰੀ ਹੋਈ ਹੈ। ਬਾਜ਼ਾਰਾਂ ਸਮੇਤ ਘਰਾਂ ਅੱਗੇ ਲੋਕ ਪਟਾਕੇ ਵੇਚਦੇ ਦੇਖੇ ਗਏ।
ਦੱਸ ਦੇਈਏ ਕਿ ਦੀਵਾਲੀ ਤੋਂ ਪਹਿਲਾਂ ਹੀ ਸਾਰੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਹੁਕਮ ਜਾਰੀ ਕੀਤੇ ਸਨ ਕਿ ਦੀਵਾਲੀ ਵਾਲੇ ਦਿਨ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ ਹੀ ਪਟਾਕੇ ਚਲਾਏ ਜਾ ਸਕਦੇ ਹਨ ਪਰ ਲੋਕਾਂ ਨੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀਆਂ ਰੱਜ ਕੇ ਧੱਜੀਆਂ ਉਡਾਈਆਂ ਹਨ। ਇਸ ਦੇ ਬਾਵਜੂਦ ਲੋਕਾਂ ਨੇ ਦੀਵਾਲੀ 'ਤੇ ਖ਼ੂਬ ਪਟਾਕੇ ਚਲਾਏ। ਦੂਜੇ ਪਾਸੇ ਕਈ ਜ਼ਿਲ੍ਹਿਆਂ ਵਿੱਚ ਕਈ ਥਾਵਾਂ ’ਤੇ ਪਟਾਕਿਆਂ ਦੀ ਨਾਜਾਇਜ਼ ਵਿਕਰੀ ਹੋਈ ਹੈ। ਬਾਜ਼ਾਰਾਂ ਸਮੇਤ ਘਰਾਂ ਅੱਗੇ ਲੋਕ ਪਟਾਕੇ ਵੇਚਦੇ ਦੇਖੇ ਗਏ।
ਇਸ ਦੇ ਅੱਗੇ ਜ਼ਿਲ੍ਹਾ ਮੈਜਿਸਟ੍ਰੇਟ ਨੇ 8 ਨਵੰਬਰ ਨੂੰ ਗੁਰਪੁਰਬ ਮੌਕੇ ਸਵੇਰੇ 4 ਤੋਂ 5 ਵਜੇ ਤੱਕ ਅਤੇ ਰਾਤ 9 ਤੋਂ 10 ਵਜੇ ਤੱਕ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਹੈ। ਇਸੇ ਤਰ੍ਹਾਂ ਕ੍ਰਿਸਮਸ ਅਤੇ ਨਵੇਂ ਸਾਲ 'ਤੇ ਰਾਤ 11.55 ਤੋਂ 12:30 ਵਜੇ ਤੱਕ ਪਟਾਕੇ ਚਲਾਉਣ ਦੀ ਇਜਾਜ਼ਤ ਹੈ। ਇਸ ਤੋਂ ਇਲਾਵਾ ਸਿਰਫ਼ ਲਾਇਸੰਸਸ਼ੁਦਾ ਵਪਾਰੀਆਂ ਨੂੰ ਹੀ ਪਟਾਕੇ ਵੇਚਣ ਦੀ ਇਜਾਜ਼ਤ ਹੋਵੇਗੀ ਅਤੇ ਇਹ ਲੋਕ ਸਿਰਫ਼ ਗ੍ਰੀਨ ਪਟਾਕੇ ਹੀ ਵੇਚ ਸਕਣਗੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement