ਕਿਸਾਨਾਂ ਦੇ ਧਰਨੇ ਕਰਕੇ ਪੰਜਾਬ 'ਚ ਵਧਿਆ ਨਸ਼ਾ ! ਵਿਧਾਨ ਸਭਾ 'ਚ ਬਹਿਸ ਤੋਂ ਬਾਅਦ ਪਰਗਟ ਸਿੰਘ ਨੇ ਕੱਢ ਲਿਆਂਦੀ ਵੀਡੀਓ, ਕਿਹਾ- ਹੁਣ ਮੁਆਫ਼ੀ ਮੰਗਣਗੇ ਸਪੀਕਰ ਸੰਧਵਾਂ ?
ਪਰਗਟ ਸਿੰਘ ਨੇ ਇੱਕ ਹੋਰ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਲਿਖਿਆ ਕਿ ਸਪੀਕਰ ਕੁਲਤਾਰ ਸੰਧਵਾਂ ਦੇ ਉਸ ਬਿਆਨ ਦਾ ਹਿੱਸਾ ਜਨਤਕ ਕਰ ਰਿਹਾ ਹਾਂ, ਜਿੱਥੇ ਉਹ ਪੰਜਾਬ ਵਿੱਚ ਵਧ ਰਹੇ ਨਸ਼ਿਆਂ ਨੂੰ ਵੀ ਕਿਸਾਨਾਂ ਦੇ ਅੰਦੋਲਨ ਨਾਲ ਜੋੜ ਰਹੇ ਹਨ। ਕੀ ਮਾਣਯੋਗ ਸਪੀਕਰ ਹੁਣ ਵਿਧਾਨ ਸਭਾ ਵਿੱਚ ਆਪਣੇ ਇਸ ਬਿਆਨ 'ਤੇ ਮੁਆਫ਼ੀ ਮੰਗਣਗੇ?
Punjab News: ਪੰਜਾਬ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਿਚਾਲੇ ਤਿੱਖੀ ਬਹਿਸ ਦੇਖਣ ਨੂੰ ਮਿਲੀ ਹੈ। ਇਹ ਬਹਿਸ ਕਿਸਾਨਾਂ ਦੇ ਧਰਨੇ ਕਰਕੇ ਪੰਜਾਬ ਵਿੱਚ ਨਸ਼ਾ ਵਧਣ ਦੇ ਮਾਮਲੇ ਉੱਤੇ ਦਿੱਤੇ ਗਏ ਬਿਆਨ ਨੂੰ ਲੈ ਕੇ ਹੋਈ ਹੈ।
ਦਰਸਅਲ, ਪਗਰਟ ਸਿੰਘ ਨੇ ਕਿਹਾ ਕਿ, ਸਪੀਕਰ ਸਾਬ੍ਹ ਤੁਹਾਡੀ ਇੱਕ ਵੀਡੀਓ ਹੈ ਜਿਸ ਵਿੱਚ ਤੁਸੀਂ ਕਹਿ ਰਹੇ ਹੋ ਕਿ ਧਰਨਿਆਂ ਕਰਕੇ ਨਸ਼ਾ ਵਧਿਆ ਹੈ, ਜਿਸ ਤੋਂ ਬਾਅਦ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਤਲਖੀ ਦਿਖਾਉਂਦਿਆ ਕਿਹਾ ਕਿ ਤੁਹਾਨੂੰ ਕਿਸ ਨੇ ਕਿਹਾ ਵੀ ਇਹ ਮੈਂ ਕਿਹਾ, ਸਪੀਕਰ ਨੇ ਕਿਹਾ ਕਿ ਗੁੰਮਰਾਹ ਨਾ ਕਰੋ ਜੇ ਗੱਲ਼ ਨਹੀਂ ਕਰਨੀ ਆਉਂਦੀ ਤਾਂ ਸੋਚ ਕੇ ਗੱਲ ਕਰਿਆ ਕਰੋ, ਕੋਈ ਇੱਕ ਬਿਆਨ ਦੱਸ ਦਿਓ ਜਿਸ ਵਿੱਚ ਮੈਂ ਕਿਹਾ ਹੋਵੇ ਕਿ ਧਰਨਿਆਂ ਕਰਕੇ ਨਸ਼ਾ ਵਧਿਆ ਹੈ। ਸਪੀਕਰ ਨੇ ਕਿਹਾ ਕਿ ਬਿਨਾਂ ਸਿਰ ਪੈਰ ਦੇ ਗੱਲ ਨਾ ਕਰਿਆ ਕਰੋ, ਮੈਨੂੰ ਇਹ ਭੁਲੇਖਾ ਸੀ ਤੁਸੀਂ ਵਧੀਆ ਗੱਲ ਕਰਦੇ ਹੋ ਪਰ ਤੁਸੀਂ ਇਹ ਭੁਲੇਖਾ ਕੱਢ ਦਿੱਤਾ।
ਸਪੀਕਰ @SpeakerSandhwan ਜੀ ਦੇ ਉਸ ਬਿਆਨ ਦਾ ਹਿੱਸਾ ਜਨਤਕ ਕਰ ਰਿਹਾ ਹਾਂ, ਜਿੱਥੇ ਉਹ ਪੰਜਾਬ ਵਿੱਚ ਵਧ ਰਹੇ ਨਸ਼ਿਆਂ ਨੂੰ ਵੀ ਕਿਸਾਨਾਂ ਦੇ ਅੰਦੋਲਨ ਨਾਲ ਜੋੜ ਰਹੇ ਹਨ।
— Pargat Singh (@PargatSOfficial) March 21, 2025
ਕੀ ਮਾਣਯੋਗ ਸਪੀਕਰ ਹੁਣ ਵਿਧਾਨ ਸਭਾ ਵਿੱਚ ਆਪਣੇ ਇਸ ਬਿਆਨ 'ਤੇ ਮੁਆਫ਼ੀ ਮੰਗਣਗੇ? pic.twitter.com/Acqw5lT03c
ਇਸ ਤੋਂ ਬਾਅਦ ਹੁਣ ਪਰਗਟ ਸਿੰਘ ਨੇ ਇੱਕ ਹੋਰ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਲਿਖਿਆ ਕਿ ਸਪੀਕਰ ਕੁਲਤਾਰ ਸੰਧਵਾਂ ਦੇ ਉਸ ਬਿਆਨ ਦਾ ਹਿੱਸਾ ਜਨਤਕ ਕਰ ਰਿਹਾ ਹਾਂ, ਜਿੱਥੇ ਉਹ ਪੰਜਾਬ ਵਿੱਚ ਵਧ ਰਹੇ ਨਸ਼ਿਆਂ ਨੂੰ ਵੀ ਕਿਸਾਨਾਂ ਦੇ ਅੰਦੋਲਨ ਨਾਲ ਜੋੜ ਰਹੇ ਹਨ। ਕੀ ਮਾਣਯੋਗ ਸਪੀਕਰ ਹੁਣ ਵਿਧਾਨ ਸਭਾ ਵਿੱਚ ਆਪਣੇ ਇਸ ਬਿਆਨ 'ਤੇ ਮੁਆਫ਼ੀ ਮੰਗਣਗੇ?
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
