Punjab News: ਸਰਕਾਰੀ ਲਾਰੀਆਂ 'ਚ ਨਸ਼ਿਆਂ ਦੀ ਸਪਲਾਈ! ਪੀਆਰਟੀਸੀ ਦੀ ਬੱਸ 'ਚ ਆਈ ਪੋਸਤ ਦੀ ਖੇਪ
Punjab News: ਸਰਕਾਰੀ ਬੱਸਾਂ ਵਿੱਚ ਨਸ਼ਿਆਂ ਦੀ ਤਸਕਰੀ ਹੋ ਰਹੀ ਹੈ। ਇਹ ਖੁਲਾਸਾ ਪੰਜਾਬ ਪੁਲਿਸ ਨੇ ਕੀਤਾ ਹੈ। ਕਪੂਰਥਲਾ ਵਿੱਚ ਇੱਕ ਪੀਆਰਟੀਸੀ ਬੱਸ ਵਿੱਚੋਂ ਵੱਡੀ ਮਾਤਰਾ ਵਿੱਚ ਭੁੱਕੀ ਬਰਾਮਦ ਹੋਈ ਹੈ।

Punjab News: ਸਰਕਾਰੀ ਬੱਸਾਂ ਵਿੱਚ ਨਸ਼ਿਆਂ ਦੀ ਤਸਕਰੀ ਹੋ ਰਹੀ ਹੈ। ਇਹ ਖੁਲਾਸਾ ਪੰਜਾਬ ਪੁਲਿਸ ਨੇ ਕੀਤਾ ਹੈ। ਕਪੂਰਥਲਾ ਵਿੱਚ ਇੱਕ ਪੀਆਰਟੀਸੀ (PRTC) ਬੱਸ ਵਿੱਚੋਂ ਵੱਡੀ ਮਾਤਰਾ ਵਿੱਚ ਭੁੱਕੀ ਬਰਾਮਦ ਹੋਈ ਹੈ। ਪੁਲਿਸ ਨੇ ਬੱਸ ਦੇ ਡਰਾਈਵਰ ਤੇ ਕੰਡਕਟਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਖ਼ਿਲਾਫ਼ ਅੱਜ ਮੰਗਲਵਾਰ ਨੂੰ ਮਾਮਲਾ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਫਗਵਾੜਾ ਪੁਲਿਸ ਵੱਲੋਂ ਕੀਤੀ ਗਈ ਹੈ।
ਹਾਸਲ ਜਾਣਕਾਰੀ ਮੁਤਾਬਕ ਥਾਣਾ ਸਿਟੀ ਫਗਵਾੜਾ ਵਿੱਚ ਤਾਇਨਾਤ ਏਐਸਆਈ ਜਤਿੰਦਰ ਜਤਿੰਦਰ ਪਾਲ ਨੂੰ ਗੁਪਤ ਸੂਚਨਾ ਮਿਲੀ ਸੀ। ਇਸ ਸਬੰਧੀ ਉਨ੍ਹਾਂ ਫਗਵਾੜਾ ਬੱਸ ਸਟੈਂਡ 'ਤੇ ਚੈਕਿੰਗ ਕੀਤੀ। ਦਿੱਲੀ-ਕਪੂਰਥਲਾ ਰੂਟ 'ਤੇ ਚੱਲ ਰਹੀ ਪੀਆਰਟੀਸੀ ਬੱਸ (ਪੀਬੀ-08-ਈਡਬਲਯੂ-5159) ਵਿੱਚੋਂ 53.5 ਕਿਲੋ ਭੁੱਕੀ ਬਰਾਮਦ ਹੋਈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਹੁਸ਼ਿਆਰਪੁਰ ਵਾਸੀ ਹਰਦੇਵ ਸਿੰਘ ਤੇ ਤਰਨ ਤਾਰਨ ਵਾਸੀ ਲਵਪ੍ਰੀਤ ਸਿੰਘ ਸ਼ਾਮਲ ਹਨ।
ਐਸਐਚਓ ਊਸ਼ਾ ਰਾਣੀ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਪੁਲਿਸ ਨੇ ਉਨ੍ਹਾਂ ਤੋਂ ਪੁੱਛਗਿੱਛ ਲਈ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਪੁੱਛਗਿੱਛ ਵਿੱਚ ਵੱਡੇ ਖੁਲਾਸੇ ਹੋ ਸਕਦੇ ਹਨ।
ਦਰਅਸਲ ਪੰਜਾਬ ਪੁਲਿਸ (Punjab Police) ਨੇ ਨਸ਼ਾ ਤਸਕਰਾਂ ਉਪਰ ਕਾਫੀ ਸਖਤੀ ਕੀਤੀ ਹੋਈ ਹੈ। ਇਸ ਲਈ ਨਸ਼ਿਆਂ ਖਾਸਕਰ ਅਫੀਮ ਤੇ ਭੁੱਕੀ ਦੀ ਸਪਲਾਈ ਨੂੰ ਬ੍ਰੇਕ ਲੱਗੀ ਹੈ। ਅਜਿਹੇ ਵਿੱਚ ਨਸ਼ਾ ਤਸਕਰ ਨਸ਼ੇ ਲਿਆਉਣ ਲਈ ਕਈ ਹੱਥਕੰਡੇ ਵਰਤ ਰਹੇ ਹਨ। ਇਸ ਕਰਕੇ ਹੀ ਸਰਕਾਰੀ ਬੱਸ ਨੂੰ ਵਰਤਿਆ ਜਾ ਰਿਹਾ ਸੀ। ਆਮ ਤੌਰ ਉਪਰ ਸਵਾਰੀਆਂ ਵਾਲੀਆਂ ਬੱਸਾਂ ਦੀ ਜ਼ਿਆਦਾ ਚੈਕਿੰਗ ਨਹੀਂ ਹੁੰਦੀ। ਸ਼ਾਇਦ ਇਸ ਗੱਲ ਦਾ ਫਾਇਦਾ ਲੈ ਕੇ ਹੀ ਤਸਕਰ ਸਰਕਾਰੀ ਬੱਸਾਂ ਦੀ ਤਸਕਰੀ ਲਈ ਵਰਤੋਂ ਕਰ ਰਹੇ ਹੋਣ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















